Sunday, 8 January 2017



SBYF and 8 students-youth organisations of punjab are distribute "YOUTH STUDENTS DECLARATION " ( a historical document of youth students) at amritsar Bus-stand . 
Youth and students are also invite all political parties and organisations for open discussion/debate on it. 
 ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਅਾਣਾ ਸਮੇਤ ਪੰਜਾਬ ਦੀਅਾਂ 8 ਨੌਜਵਾਨ-ਵਿਦਿਅਾਰਥੀ ਜਥੇਬੰਦੀਅਾ ਦੇ ਸਾਥੀ ਵੱਲੋਂ ਅਮ੍ਰਿਤਸਰ ਦੇ ਬੱਸ-ਸਟੈਂਡ 'ਤੇ "ਨੌਜਵਾਨ-ਵਿਦਿਅਾਰਥੀ ਅੈਲਾਨਨਾਮਾ ਵੰਡਿਅਾ ਗਿਅਾ । ੲਿਸ ਮੌਕੇ ਨੌਜਵਾਨ-ਵਿਦਿਅਾਰਥੀਅਾ ਨੇ ਸਾਰੀਅਾ ਹੀ ਰਾਜਨੀਤਿਕ ਪਾਰਟੀਅਾਂ ਅਤੇ ਸਭਾ ਨੂੰ ੲਿਸ ਅੈਲਾਨਨਾਮੇ ੳੁਪਰ ਖੁੱਲੀ ਬਹਿਸ ਦਾ ਸੱਦਾ ਦਿੱਤਾ

Friday, 6 January 2017

ਸਿਆਸੀ ਪਾਰਟੀਆਂ ਨੂੰ ਨੌਜਵਾਨ ਵਿਦਿਆਰਥੀ ਐਲਾਨਨਾਮੇ 'ਤੇ ਖੁੱਲ੍ਹੀ ਬਹਿਸ ਦਾ ਸੱਦਾ




ਜਲੰਧਰ- ਪੰਜਾਬ ਦੀਆਂ ਅੱਠ ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਵੱਲੋਂ ਜਲ੍ਹਿਆਂਵਾਲਾ ਬਾਗ ਦੀ ਧਰਤੀ ਤੋਂ ਪਿਛਲੇ ਸਮੇਂ ਜਾਰੀ ਕੀਤੇ ਗਏ 'ਨੌਜਵਾਨ-ਵਿਦਿਆਰਥੀ ਐਲਾਨਾਮਾ' ਨੂੰ ਪੰਜਾਬ ਭਰ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਤੱਕ ਪਹੁੰਚਾਉਣ ਦੇ ਅਗਲੇ ਪੜਾਅ ਵਜੋਂ ਅੱਜ ਜਲੰਧਰ ਦੇ ਬੱਸ ਸਟੈਂਡ 'ਤੇ ਵੰਡਿਆ ਗਿਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ, ਸਰਬ ਭਾਰਤ ਨੌਜਵਾਨ ਸਭਾ, ਇਨਕਲਾਬੀ ਨੌਜਵਾਨ ਸਭਾ, ਡੀ.ਵਾਈ.ਐਫ.ਆਈ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਐਸ. ਐਫ. ਆਈ, ਆਇਸਾ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੀਆਂ ਸਰਮਾਏਦਾਰ ਪਾਰਟੀਆਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰੀਕਰਨ, ਸੰਸਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਕਾਰਨ ਹੀ ਬੇਰੁਜਗਾਰੀ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਵਿੱਚ ਅਥਾਹ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਦਾ ਨਿੱਜੀਕਰਨ ਕੀਤੇ ਜਾਣ ਕਾਰਨ ਸਿੱਖਿਆ ਗਰੀਬ ਅਤੇ ਆਮ ਵਰਗ ਦੇ ਲੋਕਾਂ ਦੀ ਪਹੁੰਚ ਤੋਂ ਦਿਨ-ਬ-ਦਿਨ ਦੂਰ ਹੁੰਦੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਦੀ ਨੋਜਵਾਨ ਪੀੜ੍ਹੀ ਨਿਰਾਸ਼ਾ ਵਿੱਚ ਪੈ ਕੇ ਨਸ਼ਿਆਂ ਵਿੱਚ ਫਸਦੀ ਜਾ ਰਹੀ ਹੈ। ਉਥੇ ਨੌਜਵਾਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਰੇ ਲਾ ਕੇ ਦੁਬਾਰਾ ਚੋਣਾਂ ਮੌਕੇ ਵਰਤਣ ਲਈ ਸਰਮਾਏਦਾਰ ਪਾਰਟੀਆਂ ਵੱਲੋਂ ਪਾਖੰਡ ਕੀਤੇ ਜਾ ਰਹੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਅਜੈ ਫਿਲੌਰ,ਮਨਜਿੰਦਰ ਢੇਸੀ, ਮੱਖਣ ਸੰਗਰਾਮੀ, ਨਰਿੰਦਰ ਸੋਹਲ, ਸਵਰਨਜੀਤ ਦਲਿਓ, ਹਰਮਨ ਹਿੰਮਤਪੁਰਾ, ਕਰਮਵੀਰ ਬੱਧਨੀ ਆਦਿ ਆਗੂਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜਗਾਰ ਦੇਣ, ਲੈਪਟੋਪ ਦੇਣ, ਮੋਬਾਇਲ ਦੇਣ ਆਦਿ ਦੇ ਲਾਰੇ ਸਿਰਫ ਬੇਰੁਜਗਾਰ ਜਵਾਨੀ ਦਾ ਘਾਣ ਕਰਨ ਲਈ ਪਰਤਾਏ ਜਾ ਰਹੇ ਹਨ, ਜਦਕਿ ਇਨ੍ਹਾਂ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਹੀ ਬੇਰੁਜਗਾਰੀ ਵਿੱਚ ਵਾਧਾ ਹੋਇਆ ਹੈ। ਉਥੇ ਸਿੱਖਿਆ ਦਾ ਨਿੱਜੀਕਰਨ, ਸਕਾਲਰਸ਼ਿਪ ਸਕੀਮ ਬੰਦ ਕਰਨ, ਬੱਸ ਪਾਸ ਦੀ ਸਹੂਲਤ ਖਤਮ ਕਰਨ, ਨਸ਼ਿਆਂ ਦਾ ਵਪਾਰ ਆਦਿ ਮਸਲੇ ਸਿਰਫ ਤੇ ਸਿਰਫ ਇਨ੍ਹਾਂ ਨੀਤੀਆਂ ਨੂੰ ਭਾਂਜ ਦੇ ਕੇ ਹੀ ਹੱਲ ਕੀਤੇ ਜਾ ਸਕਦੇ ਹਨ। ਉਨ੍ਹਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਇਸ ਅੱਠ ਜਥੇਬੰਦੀਆਂ ਨੇ ਇਸ ਐਲਾਨਨਾਮੇ ਉਪਰ ਬਹਿਸ ਕਰਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਵਿਪਨ ਵਰਿਆਣਾ, ਮਨੋਜ ਕੁਮਾਰ, ਹਰਜੀਤ ਢੇਸੀ, ਸੁਖਵੀਰ ਸੰਗਤਪੁਰ, ਸੰਦੀਪ ਸਿੰਘ, ਪ੍ਰਭਾਤ ਕਵੀ, ਗੁਰਜੀਤ ਸਿੰਘ, ਮਨਪ੍ਰੀਤ ਸਿੰਘ, ਸੁਖਦੇਵ ਕਰਮੂਵਾਲ ਆਦਿ ਵੀ ਮੌਜੂਦ ਸਨ।

Thursday, 5 January 2017

SBYF unit meeting ward no.1 Phillaur




ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਅਾਣਾ ਯੂਨਿਟ ਮੀਟਿੰਗ ਵਾਰਡ ਨੰ.1 ਫਿਲੌਰ