ਫਿਲੌਰ: ਪਹਿਲਵਾਨਾਂ ਦੇ ਦਿਲੀ ਮੋਰਚੇ ਦੇ ਹੱਕ ਵਿਚ ਪਿੰਡ ਨਾਗਰਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ, ਤਹਿਸੀਲ ਫਿਲੌਰ ਦੇ ਪ੍ਰਧਾਨ ਗੁਰਦੀਪ ਗੋਗੀ ਅਤੇ ਲਵ ਬਿਰਦੀ ਨੇ ਸੰਬੋਧਨ ਕੀਤਾ। ਆਗੂਆਂ ਨੇ ਸਭਾ ਦਾ ਪ੍ਰੋਗਰਾਮ ਦੱਸਦਿਆ ਕਿਹਾ ਕਿ ਬੇਰੁਜ਼ਗਾਰੀ ਤੇ ਨਸ਼ੇ ਅਜੋਕੇ ਸਮੇਂ ਦੇ ਪ੍ਰਮੁਖ ਮੁੱਦੇ ਬਣ ਚੁੱਕੇ ਹਨ। ਦੂਜੇ ਪਾਸੇ ਵਿਸ਼ਵੀਕਰਨ ਦੇ ਦੌਰਾਨ ‘ਚ ਕਾਰਪੋਰੇਟ ਜਗਤ ਲਗਾਤਾਰ ਨੌਜਵਾਨਾਂ ਦੇ ਵਸੀਲੇ ਘਟਾ ਰਿਹਾ ਹੈ, ਜਿਸ ਨਾਲ ਨੌਜਵਾਨ ਸੰਕਟਗ੍ਰਸਤ ਹੋ ਰਿਹਾ ਹੈ। ਇਸ ਦਾ ਹੀ ਸਿੱਟਾ ਹੈ ਕਿ ਪ੍ਰਵਾਜ਼ ਤੇਜ਼ੀ ਨਾਲ ਹੋ ਰਿਹਾ ਹੈ। ਆਗੂਆਂ ਨੇ ਪਹਿਲਵਾਨਾਂ ਨੂੰ ਇਨਸਾਫ਼ ਲਈ ਉਨ੍ਹਾਂ ਵਲੋਂ ਚਲਦੇ ਸੰਘਰਸ਼ ‘ਚ ਸਭਾ ਵਲੋਂ ਹਰ ਤਰਾਂ ਹਮਾਇਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਆਗੂਆਂ ਦੇ ਸਭਾ ਦੇ ਅਗਲੇਰੇ ਪ੍ਰੋਗਰਾਮ ਬਾਰੇ ਵੀ ਸਾਂਝ ਪਾਈ।
ਇਸ ਮੌਕੇ ਸਰਪੰਚ ਸਰਬਜੀਤ ਸਟੀਫਨ, ਲਵਪ੍ਰੀਤ, ਰਾਜਾ, ਰਜਿੰਦਰ ਕੁਮਾਰ, ਸੋਨੂੰ ਰੂਪੋਵਾਲ, ਕਮਲ ਕੁਮਾਰ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।