Saturday, 26 August 2023

ਪਿੰਡ ਖਾਨਫੱਤਾ ‘ਚ ਨੌਜਵਾਨ ਸਭਾ ਦਾ ਇਜਲਾਸ ਆਯੋਜਿਤ


ਬਟਾਲਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਬਟਾਲਾ ਵੱਲੋਂ ਜਥੇਬੰਦੀ ਦਾ ਡੈਲੀਗੇਟ ਇਜਲਾਸ ਪਿੰਡ ਖਾਨਫੱਤਾ ਵਿਖੇ ਸਾਥੀ ਵਿਰਗਟ ਖਾਨਫੱਤਾ, ਸੁਖਦੇਵ ਸਿੰਘ ਭੀਖੋਵਾਲੀ, ਸਟੀਫਿਨ ਮਸੀਹ ਕੁੰਜਰ ਦੀ ਪ੍ਰਧਾਨਗੀ ਹੇਠ ਹੋਇਆ, ਜਿਸ 'ਚ ਵੱਖ-ਵੱਖ ਇਕਾਈਆਂ ਤੋਂ ਨੌਜਵਾਨ ਡੈਲੀਗੇਟ ਸ਼ਾਮਲ ਹੋਏ।


ਇਸ ਮੌਕੇ ਇਜਲਾਸ ਦੀ ਕਾਰਵਾਈ ਸ਼ੁਰੂ ਕਰਦਿਆਂ ਜਥੇਬੰਦੀ ਦੇ ਸੂਬਾਈ ਜਾਇੰਟ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਨੌਜਵਾਨਾਂ ਨੂੰ ਲਾਮਬੰਦ ਕਰਨਾ, ਕਿਉਂਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਤਬਾਹਕੁੰਨ ਨਵਉਦਾਰਵਾਦੀ ਨੀਤੀਆਂ ਦੇ ਕਾਰਨ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਨਿੱਜੀਕਰਨ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਬੇਰੁਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਅਤੇ ਨਸ਼ੇ ਤੇ ਗੁੰਡਾਗਰਦੀ 'ਚ ਅਥਾਹ ਵਾਧਾ ਹੋਇਆ ਹੈ।ਉਹਨਾਂ ਕਿਹਾ ਮੋਦੀ ਅਤੇ ਮਾਨ ਸਰਕਾਰ ਵਲੋਂ ਚੋਣਾਂ 'ਚ ਨੌਜਵਾਨ ਵਰਗ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੇਜ ਗਈ ਹੈ।


ਇਸ ਇਜਲਾਸ ਨੂੰ ਭਰਾਤਰੀ ਜਥੇਬੰਦੀਆਂ ਦੇ ਆਗੂ ਮਾਸਟਰ ਰਘਬੀਰ ਸਿੰਘ ਪਕੀਵਾਂ ਅਤੇ ਜਗੀਰ ਸਿੰਘ ਕਿਲਾ ਲਾਲ ਸਿੰਘ ਨੇ ਵੀ ਸੰਬੋਧਨ ਕੀਤਾ। ਅੰਤ 'ਚ ਸਰਬਸੰਮਤੀ ਨਾਲ 20 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਵਿਰਗਟ ਖਾਨਫੱਤਾ ਤਹਿਸੀਲ ਪ੍ਰਧਾਨ, ਸੁਖਦੇਵ ਸਿੰਘ ਭੀਖੋਵਾਲੀ ਤਹਿਸੀਲ ਸਕੱਤਰ, ਕੁਲਦੀਪ ਸਿੰਘ ਕਾਮੋਨੰਗਲ ਮੀਤ ਪ੍ਰਧਾਨ, ਸਟੀਫਿਨ ਮਸੀਹ ਕੁੰਜਰ ਜਾਇੰਟ ਸਕੱਤਰ, ਜਗਤਾਰ ਸਿੰਘ ਮੁਗਲ ਖ਼ਜ਼ਾਨਚੀ, ਰੌਸ਼ਨ ਸਿੰਘ ਸ਼ਕਰੀ ਪ੍ਰੈਸ ਸਕੱਤਰ, ਸੁੱਚਾ ਮਸੀਹ ਵਿਰਕ ਜਥੇਬੰਦਕ ਸਕੱਤਰ, ਸੰਦੀਪ ਸਿੰਘ ਨਾਰਵਾਂ, ਮੈਲੀ ਖਾਨਫੱਤਾ, ਕਮਲ ਸ਼ੇਰਾ, ਸਾਹਿਬਦੀਪ ਸਿੰਘ ਭੀਖੋਵਾਲੀ, ਰੋਬਿਨ ਕੁੰਜਰ, ਭਿੰਦਾ ਕੁੰਜਰ, ਗੁਰਮੀਤ ਸਿੰਘ ਕਾਮੋਨੰਗਲ, ਅਰਪਨ ਵਿਰਕ, ਗੁਰਵਿੰਦਰ ਸਿੰਘ ਨਵਾਂ ਪਿੰਡ, ਹਰਪਾਲ ਸਿੰਘ ਕਿਲਾ ਲਾਲ ਸਿੰਘ ਆਦਿ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ।