Nov 14, 2015 at Amritsar
ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਦੀ 100ਵੀਂ ਵਰ੍ਹੇ ਗੰਢ ਨੂੰ ਸਮ੍ਰਪਿਤ ਅੱਜ ‘ਜਾਗ ਜਵਾਨਾ ਜਾਗ, ਚੱਲ ਜਲਿਆਂ ਵਾਲੇ ਬਾਗ’ ਦੇ ਨਾਅਰੇ ਹੇਠ ਅੰਮ੍ਰਿਤਸਰ ਦੇ ਕੰਪਨੀ ਬਾਗ ’ਚ ਵਿਸ਼ਾਲ ਰੈਲੀ ਕੀਤੀ ਗਈ ਅਤੇ ਇਸ ਉਪੰਰਤ ਜਲਿਆਂ ਵਾਲੇ ਬਾਗ ਵੱਲ ਇੱਕ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ। ਇਸ ਰੈਲੀ ’ਚ ਸ਼ਾਮਲ ਹੋਣ ਵਾਲੇ ਆਪਣੇ ਪਿਆਰੇ ਸ਼ਹੀਦ ਨੂੰ ਯਾਦ ਕਰਨ ਲਈ ਉਤਸ਼ਾਹ ਨਾਲ ਰੈਲੀ ਵਾਲੇ ਸਥਾਨ ’ਤੇ ਪੁੱਜ ਰਹੇ ਸਨ। ਹਰਿਆਣੇ ਤੋਂ ਪੁੱਜਣ ਵਾਲੇ ਨੌਜਵਾਨ ਅਤੇ ਵਿਦਿਆਰਥੀ ਇੱਕ ਰਾਤ ਪਹਿਲਾ ਹੀ ਰੇਲ ਗੱਡੀਆਂ ’ਚ ਸਵਾਰ ਹੋ ਗਏ ਸਨ ਅਤੇ ਸਵੇਰ ਸਾਰ ਹੀ ਪੁੱਜਣੇ ਸ਼ੁਰੂ ਹੋ ਗਏ। ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਜ਼ੋਸ਼ ਭਰੇ ਨਾਅਰਿਆਂ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਾਮਰਾਜਵਾਦ ਤੇ ਫਿਰਕਾਪ੍ਰਸਤੀ ਖਿਲਾਫ ਅਤੇ ਨਸ਼ਿਆਂ ਵਿਰੱਧ ਤਿੱਖਾ ਸੰਘਰਸ਼ ਲੜਨ ਦਾ ਪ੍ਰਣ ਲਿਆ ਗਿਆ। ਸ਼ਹਿਰ ’ਚ ਕੀਤੇ ਮਾਰਚ ਦਾ ਉਤਸ਼ਾਹ ਦੇਖਦਿਆ ਹੀ ਬਣਦਾ ਸੀ, ਚਾਰੇ ਪਾਸੇ ਸਫੇਦ ਝੰਡਿਆਂ ਵਾਲੇ ਕਾਫ਼ਲੇ ਅੱਗੇ ਵੱਧ ਰਹੇ ਸਨ। ਪੰਜਾਬ ਅਤੇ ਹਰਿਆਣਾ ’ਚੋਂ ਪੁੱਜੇ ਇਨ੍ਹਾਂ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਇਸ ਰੈਲੀ ਦੀ ਪ੍ਰਧਾਨਗੀ ਕਾਬਲ ਸਿੰਘ ਪਹਿਲਵਾਨਕੇ, ਹਰਪ੍ਰੀਤ ਸਿੰਘ ਬੁਟਾਰੀ, ਗੁਰਦਿਆਲ ਸਿੰਘ ਘੁਮਾਣ, ਸੰਜੀਵ ਅਰੋੜਾ, ਜਤਿੰਦਰ ਕੁਮਾਰ ਫਰੀਦਕੋਟ, ਵਿਦਿਆਰਥੀ ਆਗੂ ਨਵਦੀਪ ਸਿੰਘ ਕੋਟਕਪੂਰਾ ਤੇ ਅਮਨ ਰਤੀਆ ਨੇ ਕੀਤੀ। ਰੈਲੀ ਦਾ ਉਦਘਾਟਨ ਕਰਦਿਆਂ ਦੇਸ਼ ਭਗਤ ਯਾਦਗਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਾਮਰਾਜ ਖਿਲਾਫ ਇੱਕ ਹੋਰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਗਦਰ ਪਾਰਟੀ ਦੀ ਉਸਾਰੀ ਕਰਕੇ ਜੰਗ ਦਾ ਬਿਗੁਲ ਵਜਾਇਆ ਸੀ। ਉਨ੍ਹਾਂ ਕਿਹਾ ਕਿ ਗਦਰ ਪਾਰਟੀ ਦਾ ਗਠਨ ਧਰਮ ਅਤੇ ਜਾਤ ਤੋਂ ਉੱਪਰ ਉੱਠ ਕੇ ਕੀਤਾ ਗਿਆ ਸੀ ਪਰ ਅਜੋਕੇ ਸਮੇਂ ਦੌਰਾਨ ਦੇਸ਼ ਦੇ ਮੌਜੂਦਾ ਹਾਕਮ, ਨੌਜਵਾਨ ਪੀੜ੍ਹੀ ਦਾ ਧਿਆਨ ਇਤਿਹਾਸ ਤੋਂ ਲਾਂਭੇ ਕਰਨ ਵੱਲ ਤੁਰ ਪਏ ਹਨ। ਉਨ੍ਹਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਦੇਸ਼ਭਗਤਕ ਇਤਿਹਾਸ ਨਾਲ ਜੁੜਨ ਦਾ ਸੱਦਾ ਦਿੰਦਿਆ ਕਿਹਾ ਕਿ ਦੇਸ਼ ਦੇ ਹਾਕਮਾਂ ਵਲੋਂ ਫਿਰਕਾਪ੍ਰਸਤੀ ਅਧਾਰਿਤ ਘੋਲੇ ਜਾ ਰਹੇ ਜ਼ਹਿਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰੈਲੀ ਨੂੰ ਸੰਬੋਧਨ ਕਰਦਿਆ ਦੇਸ਼ ਭਗਤ ਯਾਦਗਰ ਕਮੇਟੀ ਦੇ ਟਰਸਟੀ ਅਤੇ ਨੌਜਵਾਨਾਂ ਦੇ ਸਾਬਕਾ ਆਗੂ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਗਦਰ ਪਾਰਟੀ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਪ੍ਰਭਾਵਿਤ ਹੋ ਕੇ ਸ਼ਹੀਦ ਭਗਤ ਸਿੰਘ ਨੇ ਵੀ ਸਾਮਰਾਜ ਖਿਲਾਫ ਆਪਣੀ ਜੰਗ ਨੂੰ ਜਾਰੀ ਰੱਖਿਆ ਅਤੇ ਇਹ ਜੰਗ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮ ਸਾਮਰਾਜ ਨਾਲ ਭਿਆਲੀ ਪਾ ਕੇ ਦੇਸ਼ ਨੂੰ ਗਹਿਣੇ ਕਰਨ ਲਈ ਤੁਲੇ ਹੋਏ ਹਨ। ਸਭਾ ਦੇ ਸਾਬਕਾ ਸੂਬਾ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਫਿਰਕਾਪ੍ਰਤ ਤਾਕਤਾਂ ਵਲੋਂ ਸਰਕਾਰ ਦੀ ਸ਼ਹਿ ’ਤੇ ਅਜਿਹੇ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਜਿਹੜੇ ਫਿਰਕਪ੍ਰਸਤੀ ਦੇ ਖਿਲਾਫ ਡੱਟ ਕੇ ਬੋਲਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਲੋਕ ਫਿਰਕਾਪ੍ਰਸਤੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਸੂਬਾ ਜਨਰਲ ਸਕੱਤਰ ਮਨਦੀਪ ਰਤੀਆ ਅਤੇ ਸੂਬਾ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਨਵਉਦਾਰਵਾਦੀ ਨੀਤੀਆਂ ਤਹਿਤ ਵਿਦਿਆ ਅਤੇ ਰੁਜ਼ਗਾਰ ਦਾ ਭੋਗ ਪਾ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਨਸ਼ਿਆਂ ਦਾ ਜਿੱਡਾ ਵੱਡਾ ਹਮਲਾ ਨੌਜਵਾਨ ਪੀੜ੍ਹੀ ਉੱਪਰ ਕੀਤਾ ਗਿਆ ਹੈ, ਉਸ ਦਾ ਹੱਲ ਕਰਨ ਲਈ ਦੇਸ਼ ਦੇ ਹਾਕਮ ਹਾਲੇ ਤੱਕ ਵੀ ਇਮਾਨਦਾਰੀ ਨਾਲ ਨਹੀਂ ਤੁਰੇ ਹਨ। ਆਗੂਆਂ ਨੇ ਕਿਹਾ ਕਿ ਮਾਰੂ ਨਸ਼ਿਆਂ ਕਾਰਨ ਨੌਜਵਾਨਾਂ ਦੀ ਇੱਕ ਪੀੜ੍ਹੀ ਬਰਬਾਦੀ ਤੱਕ ਪੁੱਜ ਗਈ ਹੈ ਅਤੇ ਹਾਕਮਾਂ ਵਲੋਂ ਸਾਰਾ ਕੁੱਝ ਠੀਕ ਕਰਨ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਆਗੂਆਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਮਰਾਜ ਖਿਲਾਫ ਅਤੇ ਫਿਰਕਾਪ੍ਰਸਤੀ ਖਿਲਾਫ ਸੰਘਰਸ਼ ਤਿੱਖਾ ਕਰਨ ਦਾ ਜਲਿਆਂ ਵਾਲੇ ਬਾਗ ਦੀ ਮਹਾਨ ਧਰਤੀ ਤੋਂ ਅਹਿਦ ਕਰਨ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕੇ।
ਇਸ ਰੈਲੀ ਨੂੰ ਸੰਬੋਧਨ ਕਰਦਿਆ ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਵਿਦਿਆ ਅਮੀਰ ਲੋਕਾਂ ਲਈ ਰਾਖਵੀ ਹੋ ਰਹੀ ਹੈ ਅਤੇ ਪਿੰਡਾਂ ’ਚੋਂ ਗਿਣਤੀ ਦੇ ਬੱਚੇ ਹੀ ਉਚੇਰੀ ਵਿਦਿਆ ਹਾਸਲ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਸਕੀਮ ਨੂੰ ਸਰਕਾਰ ਸਖਤੀ ਨਾਲ ਲਾਗੂ ਕਰਵਾਏ। ਇਸ ਮੌਕੇ ਗੁਰਜਿੰਦਰ ਸਿੰਘ ਰੰਧਾਵਾ, ਸਰਬਜੀਤ ਹੈਰੀ, ਨਿਰਭੈ ਰਤੀਆ, ਕੁਲਵੰਤ ਸਿੰਘ ਮੱਲੂ ਨੰਗਲ, ਸ਼ਮਸ਼ੇਰ ਸਿੰਘ ਬਟਾਲਾ, ਮਨਦੀਪ ਸਿੰਘ ਸਰਦੂਲਗੜ੍ਹ, ਸੁਲੱਖਣ ਸਿੰਘ ਤੁੜ, ਗੁਰਚਰਨ ਸਿੰਘ ਮੱਲ੍ਹੀ, ਰਵੀ ਕੁਮਾਰ ਪਠਾਨਕੋਟ, ਰਾਮਜੀਤ ਅਬੋਹਰ, ਗੁਰਜੰਟ ਸਿੰਘ ਘੁੱਦਾ, ਮਨਜਿੰਦਰ ਸਿੰਘ ਢੇਸੀ, ਸਨੀ ਫਿਲੌਰ, ਵਿਪੁਨ ਵਰਿਆਣਾ, ਅੰਮ੍ਰਿਤਪਾਲ ਸਿੰਘ ਲੱਕੀ, ਸੁਖਬੀਰ ਸੁਖ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪਾਸ ਕੀਤੇ ਮਤਿਆ ਰਾਹੀ, ਚੋਣ ਵਾਅਦੇ ਮੁਤਾਬਿਕ 1000 ਰੁਪਏ ਬੇਰੁਜ਼ਗਾਰੀ ਭੱਤੇ ਦੀ ਮੰਗ ਕਰਦਿਆ ਕੰਮ ਦੇ ਅਧਿਕਾਰ ਨੂੰ ਮੌਲਕ ਅਧਿਕਾਰਾਂ ’ਚ ਸ਼ਾਮਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਇੱਕ ਹੋਰ ਮਤੇ ਰਾਹੀ ਨਸ਼ਿਆਂ ’ਤੇ ਸਖਤੀ ਨਾਲ ਰੋਕ ਲਗਾਉਣ ਦੀ ਮੰਗ ਕਰਦਿਆ ਪੀੜ੍ਹਤ ਨੌਜਵਾਨਾਂ ਨੂੰ ਵਿਗਿਆਨਕ ਢੰਗ ਨਾਲ ਕੀਤੇ ਜਾਣ ਵਾਲੇ ਇਲਾਜ ਨੂੰ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਗਈ। ਅਗਲੇ ਮਤੇ ’ਚ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਕਿਸੇ ਯੂਨੀਵਰਸਿਟੀ ’ਚ ਚੇਅਰ ਸਥਾਪਿਤ ਕਰਨ ਦੀ ਮੰਗ ਕੀਤੀ ਗਈ। ਇੱਕ ਹੋਰ ਮਤੇ ’ਚ ਪੋਸਟ ਮੈਟ੍ਰਿਕ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਗਈ। ਅਗਲੇ ਇੱਕ ਹੋਰ ਮਤੇ ਰਾਹੀ ਵੱਖ-ਵੱਖ ਅਦਾਰਿਆਂ ’ਚ ਖਾਲੀ ਪਈਆ ਅਸਮੀਆਂ ਨੂੰ ਪੱਕੇ ਤੌਰ ’ਤੇ ਪੁਰ ਕਰਨ ਦੀ ਮੰਗ ਵੀ ਕੀਤੀ ਗਈ। ਅਗਲੇ ਮਤੇ ’ਚ ਬੀਏ ਤੱਕ ਦੀ ਮੁਫਤ ਪੜ੍ਹਾਈ ਨੂੰ ਯਕੀਨੀ ਬਣਾਉਣ ਅਤੇ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ। ਰੈਲੀ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਯਾਦ ’ਚ ਕੱਢਿਆ ਗਿਆ ਇੱਕ ਵਿਸ਼ੇਸ਼ ਅੰਕ ਵੀ ਲੋਕ ਅਰਪਣ ਕੀਤਾ ਗਿਆ।

No comments:
Post a Comment