Thursday, 17 November 2016

ਸਰਾਭਾ ਦੇ ਸਹੀਦੀ ਦਿਵਸ ਮੌਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਮਨੁੱਖੀ ਕੜੀ ਬਣਾ ਕੇ ਐਲਾਨਨਾਮਾਂ ਲਾਗੂ ਕਰਨ ਦਾ ਦਿੱਤਾ ਸੰਦੇਸ਼





ਲੁਧਿਆਣਾ, 17 ਨਵੰਬਰ - ਪੰਜਾਬ ਦੀਆਂ 8 ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਬੁਨਿਆਦੀ ਮੰਗਾਂ ਨੂੰ ਲੈ ਕੇ ਜਲਿਆਂ ਵਾਲੇ ਬਾਗ ਤੋਂ ਜਾਰੀ ਕੀਤੇ ਨੌਜਵਾਨ-ਵਿਦਿਆਰਥੀ ਐਲਾਨਨਾਮੇ ਨੂੰ ਲਾਗੂ ਕਰਵਾਉਣ ਦੇ ਅਗਲੇ ਪੜ੍ਹਾਅ ਵਜੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 101ਵੇਂ ਸ਼ਹੀਦੀ ਦਿਵਸ ਮੌਕੇ ਅੱਜ ਇਥੇ ਮਨੁੱਖੀ ਕੜੀ ਬਣਾ ਕੇ ਆਪਣੀ ਏਕਤਾ ਦਾ ਪ੍ਰਗਟਾਵਾ ਕਰਦਿਆਂ ਹਾਕਮਾਂ ਨੂੰ ਆਪਣਾ ਸੰਦੇਸ਼ ਦਿੱਤਾ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ’ਤੇ ਜੁੜੇ ਸੈਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਅਗਵਾਈ ਸ਼ਹੀਦ ਭਗਤ ਸਿੰਘ ਨੌਜਵਾਨ ਸਬਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਡੀਵਾਈਐਫਆਈ ਦੇ ਸੂਬਾ ਪ੍ਰਧਾਨ ਪਰਮਜੀਤ ਰੋੜੀ, ਏਆਈਵਾਈਐਫ ਦੇ ਸੂਬਾ ਪ੍ਰਧਾਨ ਪਰਮਜੀਤ ਢਾਂਬਾ, ਆਰਵਾਈਏ ਦੇ ਹਰਮਨ ਹਿੰਮਤਪੁਰਾ, ਪੀਐਸਐਫ ਦੇ ਨਵਦੀਪ ਕੋਟਕਪੂਰਾ, ਐਸਐਫਆਈ ਦੇ ਹਰਿੰਦਰ ਸਿੰਘ ਬਾਜਵਾ, ਏਆਈਐਸਐਫ ਦੇ ਚਰਨਜੀਤ ਛਾਗਾਰਾਏ, ਏਆਈਐਸਏ ਦੇ ਪਰਮਜੀਤ ਗੁਰੂ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਨੌਜਵਾਨ ਬੇਰੁਜ਼ਗਾਰੀ ਦੇ ਆਲਮ ’ਚ ਹੋਣ ਨਾਲ ਪੰਜਾਬ ਦੀ ਜਵਾਨੀ ਪੂਰੀ ਤਰ੍ਹਾਂ ਨਾਲ ਨਿਰਾਸ਼ਾ ’ਚ ਚਲੀ ਗਈ ਹੈ, ਜਿਸ ਕਾਰਨ ਜਵਾਨੀ ਦਾ ਵੱਡਾ ਹਿੱਸਾ ਨਸ਼ਿਆਂ ’ਚ ਫਸਦਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਜਿਹੀ ਸਥਿਤੀ ’ਚ ਨੌਜਵਾਨ ਵਰਗ ਗੈਰਸਮਾਜੀ ਅਤੇ ਆਤਮ ਹੱਤਿਆਂ ਕਰਨ ਵੱਲ ਨੂੰ ਜਾ ਰਿਹਾ ਹੈ, ਜਿਸ ਦੀ ਪ੍ਰਤੱਖ ਉਦਾਹਰਣ ਸਥਾਈ ਰੁਜ਼ਗਾਰ ਦੀ ਮੰਗ ਕਰ ਰਹੀਆਂ ਨਰਸਾਂ ਦੀ ਦੇਖੀ ਜਾ ਸਕਦੀ ਹੈ, ਜਿਸ ’ਚੋਂ ਇੱਕ ਨਰਸ ਨੇ ਆਤਮਹੱਤਿਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। 
ਇਸ ਮੌਕੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸਿੱਖਿਆ ਦਾ ਨਿੱਜੀਕਰਨ ਕਰਕੇ ਇਸ ਨੂੰ ਅਮੀਰ ਵਰਗਾਂ ਲਈ ਰਾਖਵਾਂ ਕੀਤਾ ਜਾ ਰਿਹਾ ਹੈ। ਸਿਹਤ ਸਹੂਲਤਾਂ ਦਾ ਵੀ ਦਿਨੋਂ ਦਿਨ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਦਾ ਹੀ ਨਤੀਜਾ ਹੈ ਕਿ ਸਮਾਜ ਦਾ ਵੱਡਾ ਹਿੱਸਾ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆ ਸਵਰਨਜੀਤ ਦਲਿਓ, ਸੁਖਜਿੰਦਰ ਮਹੇਸ਼ਰੀ, ਮਨਦੀਪ ਰੱਤੀਆ, ਗੁਰਪਿਆਰ ਗੇਹਲੇ, ਰਵਿੰਦਰ ਪੰਜਾਵਾ, ਅਜੈ ਫਿਲੌਰ, ਵਿੱਕੀ ਮਹੇਸ਼ਰੀ, ਸੁਖਜੀਤ ਰਾਮਾ ਨੰਦੀ ਨੇ ਕਿਹਾ ਕਿ ਜਿੱਥੇ ਮਨੁੱਖੀ ਕੜੀ ਬਣਾ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕੀਤਾ ਗਿਆ ਹੈ, ਉਥੇ ਨੌਜਵਾਨ ਵਿਦਿਆਰਥੀ ਐਲਾਨਨਾਮੇ ਨੂੰ ਲਾਗੂ ਕਰਵਾਉਣ ਲਈ ਜਥੇਬੰਦੀਆਂ ਵਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸੱਤਾਧਾਰੀ ਧਿਰ ਨੂੰ ਇਸ ਗੱਲ ਲਈ ਮਜ਼ਬੂਰ ਕੀਤਾ ਜਾਵੇਗਾ ਕਿ ਉਹ ਇਸ ਐਲਾਨਨਾਮੇ ਨੂੰ ਇੰਨਬਿੰਨ ਲਾਗੂ ਕਰੇ। ਆਗੂਆਂ ਨੇ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੂੰ ਇਸ ਐਲਾਨਨਾਮੇ ਉੱਪਰ ਵਿਚਾਰ ਕਰਨ ਲਈ ਖੁਲਾ ਸੱਦਾ ਵੀ ਦਿੱਤਾ। 
ਇਸ ਮੌਕੇ ਉਦੈ ਬਡੂਵਾਲ, ਨਰਿੰਦਰ ਸੋਹਲ, ਮਨਜਿੰਦਰ ਢੇਸੀ, ਬਿੰਦਰ ਅੌਲਖ, ਰਵੀ ਪਠਾਨਕੋਟ, ਮਨਦੀਪ ਸਰਦੂਲਗੜ੍ਹ, ਕਰਮਵੀਰ ਕੌਰ ਬੱਧਨੀ, ਸੁਖਵਿੰਦਰ ਨਾਗੀ, ਸ਼ਮਸ਼ੇਰ ਬਟਾਲਾ, ਜਸਪ੍ਰੀਤ ਕੌਰ, ਸਤਵੀਰ ਸਿੰਘ ਤੁੰਗਾ, ਕੁਲਵਿੰਦਰ ਸੰਘਾ, ਜਸਵਿੰਦਰ ਸਿੰਘ ਢੇਰ, ਸਤਵੀਰ ਚੰਡੀਗੜ੍ਹ, ਬਿੰਦਰ ਅਹਿਮਦਪੁਰ ਆਦਿ ਆਗੂਆਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਨੌਜਵਾਨ ਅਤੇ ਵਿਦਿਆਰਥੀ ਪੁੱਜੇ ਹੋਏ ਸਨ।

 ਜਾਰੀ ਕਰਤਾ
ਅਜੈ ਫਿਲੌਰ
95693-87333

No comments:

Post a Comment