ਜੋਧਾਂ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਜੋਧਾਂ ਵੱਲੋਂ ਰੁਜ਼ਗਾਰ ਦੀ ਪ੍ਰਾਪਤੀ , ਤੇ ਬਰਾਬਰ ਵਿੱਦਿਆ ਸਿਹਤ ਤੇ ਰੁਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ “ ਦੀ ਮੰਗ ਨੂੰ ਲੈ ਕੇ ਜੋਧਾਂ ਤੋਂ ਲੁਧਿਆਣੇ ਤੱਕ ਫਲੈਗ ਮਾਰਚ ਕੀਤਾ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਲੁਧਿਆਣਾ ਦੇ ਜਿਲਾ ਸਕੱਤਰ ਹਰਨੇਕ ਗੁੱਜਰਵਾਲ ਨੇ ਕਿਹਾ ਕਿ ਦੇਸ਼ ‘ਚ ਕਰੋੜਾਂ ਦੀ ਗਿਣਤੀ ‘ਚ ਨੌਜਵਾਨ ਬੇਰੁਜ਼ਗਾਰ ਹਨ ਸਮੇ ਦੇ ਹਾਕਮਾਂ ਵੱਲੋਂ ਰੁਜ਼ਗਾਰ ਦੇਣ ਦੀ ਬਜਾਏ ਨਿੱਜੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਸਰਕਾਰੀ ਅਦਾਰਿਆਂ ਦਾ ਭੋਗ ਪਾਇਆ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਬੰਦ ਹੋ ਗਏ ਹਨ । ਸਮੇਂ ਦੇ ਹਾਕਮਾਂ ਦੀ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸੰਘਰਸ਼ ਦੇ ਮੈਦਾਨ ‘ਚ ਨਿੱਤਰੀ ਹੋਈ ਹੈ ਇਸ ਮੌਕੇ ਤੇ ਚਰਨਜੀਤ ਤੇ ਅਮਰਜੀਤ ਹਿਮਾੰਯੂਪੁਰਾ ਨੇ ਵੀ ਸੰਬੋਧਨ ਕੀਤਾ|
Thursday, 22 February 2018
Saturday, 17 February 2018
Thursday, 8 February 2018
ਨੌਜਵਾਨ ਸਭਾ ਵੱਲੋਂ ਧਰਨਾ
ਪੱਟੀ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਚੋਣ ਵਾਅਦੇ ਅਨੁਸਾਰ ਹਰੇਕ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਬੇਰੁਜ਼ਗਾਰੀ ਭੱਤਾ 2000 ਰੁਪਏ ਪ੍ਰਤੀ ਮਹੀਨਾ, ਗ੍ਰੈਜੂਏਸ਼ਨ ਪੱਧਰ ਤੱਕ ਦੀ ਇੱਕ ਸਾਰ ਮੁਫ਼ਤ ਵਿਦਿਆ, ਨਸ਼ਿਆਂ ’ਤੇ ਮੁਕੰਮਲ ਪਾਬੰਦੀ ਅਤੇ ਪ੍ਰੀਖਿਆ ਸੈਂਟਰ ਤੋੜ ਕੇ ਦੂਰ-ਦੂਰ ਤੱਕ ਬਣਾਉਣ ਵਿਰੁੱਧ ਰੁਜ਼ਗਾਰ ਦਫ਼ਤਰ ਪੱਟੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ। ਨੌਜਵਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਭਾ ਦੇ ਆਗੂ ਸ਼ਮਸ਼ੇਰ ਸਿੰਘ ਸੁਰਸਿੰਘ, ਅੰਗਰੇਜ਼ ਸਿੰਘ ਦਿਆਲਪੁਰ, ਬਿੱਕਰ ਸਿੰਘ ਭਗਵਾਨਪੁਰਾ, ਭਗਵੰਤ ਸਿੰਘ ਸੁਰਸਿੰਘ ਨੇ ਕੀਤੀ।
Monday, 5 February 2018
Sunday, 4 February 2018
Saturday, 3 February 2018
Thursday, 1 February 2018
Subscribe to:
Posts (Atom)