ਨੌਜਵਾਨ ਸਭਾ ਵੱਲੋਂ ਧਰਨਾ
ਪੱਟੀ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਚੋਣ ਵਾਅਦੇ ਅਨੁਸਾਰ ਹਰੇਕ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਬੇਰੁਜ਼ਗਾਰੀ ਭੱਤਾ 2000 ਰੁਪਏ ਪ੍ਰਤੀ ਮਹੀਨਾ, ਗ੍ਰੈਜੂਏਸ਼ਨ ਪੱਧਰ ਤੱਕ ਦੀ ਇੱਕ ਸਾਰ ਮੁਫ਼ਤ ਵਿਦਿਆ, ਨਸ਼ਿਆਂ ’ਤੇ ਮੁਕੰਮਲ ਪਾਬੰਦੀ ਅਤੇ ਪ੍ਰੀਖਿਆ ਸੈਂਟਰ ਤੋੜ ਕੇ ਦੂਰ-ਦੂਰ ਤੱਕ ਬਣਾਉਣ ਵਿਰੁੱਧ ਰੁਜ਼ਗਾਰ ਦਫ਼ਤਰ ਪੱਟੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ। ਨੌਜਵਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਭਾ ਦੇ ਆਗੂ ਸ਼ਮਸ਼ੇਰ ਸਿੰਘ ਸੁਰਸਿੰਘ, ਅੰਗਰੇਜ਼ ਸਿੰਘ ਦਿਆਲਪੁਰ, ਬਿੱਕਰ ਸਿੰਘ ਭਗਵਾਨਪੁਰਾ, ਭਗਵੰਤ ਸਿੰਘ ਸੁਰਸਿੰਘ ਨੇ ਕੀਤੀ।
No comments:
Post a Comment