Sunday, 30 September 2018
Friday, 28 September 2018
Sbyf and psf young worker held Road show march from Phagwara to Khatkar kalan (Ancestral house of Bhagat singh) desicated to 111th birth anniversary of Bhagat singh .
ਖਟਕੜ ਕਲਾਂ - ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵਲੋਂ ਖਟਕੜ ਕਲਾਂ ਵੱਲ ਵੱਖ-ਵੱਖ ਥਾਵਾਂ ਤੋਂ ਆਰੰਭੇ ਮੋਟਰਸਾਈਕਲ ਮਾਰਚ 'ਚ ਸ਼ਾਮਲ ਸੈਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਆਪਣੀ ਅਕੀਦਤ ਭੇਂਟ ਕੀਤੀ। ਇਸ ਮੌਕੇ ਮਾਰਚ ਦੀ ਅਗਵਾਈ ਮਨਜਿੰਦਰ ਢੇਸੀ, ਗੁਰਦੀਪ ਗੋਗੀ, ਦਲਵਿੰਦਰ ਕੁਲਾਰ, ਸਤਨਾਮ ਸੁੱਜੋ, ਬਹਾਦਰ ਜਗਤਪੁਰ ਨੇ ਕੀਤੀ। ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਸਕੱਤਰ ਸ਼ਮਸ਼ੇਰ ਬਟਾਲਾ ਅਤੇ ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੇ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਸਾਮਰਾਜਵਾਦ ਖਿਲਾਫ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜੀ ਜਾਵੇਗੀ। ਉਨ੍ਹਾਂ ਕਿਹਾ ਸ਼ਹੀਦ ਭਗਤ ਸਿੰਘ ਨੇ ਇਨਕਾਲਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਦਿੱਤਾ ਸੀ ਪਰ ਦੇਸ਼ ਦੇ ਹਾਕਮ ਅਤੇ ਕੁੱਝ ਹੋਰ ਪਾਰਟੀਆਂ ਸਿਰਫ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਗਾ ਕੇ ਸ਼ਹੀਦ ਭਗਤ ਸਿੰਘ ਨਾਲ ਧਰੋਹ ਕਮਾ ਰਹੀਆ ਹਨ। ਅਜੇ ਫਿਲੌਰ ਨੇ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਗਲਿਆ ਸੜਿਆ ਸਿਸਟਮ ਬਦਲ ਕੇ ਬਰਾਬਰਤਾ ਵਾਲਾ ਪ੍ਰਬੰਧ ਉਸਾਰਨਾਂ ਚਾਹੁੰਦੇ ਸਨ ਪਰ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਕਂੇਦਰ ਸਰਕਾਰ ਫਿਰਕਾਪ੍ਰਸਤੀ ਫੈਲਾ ਕੇ ਦਲਿਤਾਂ ਅਤੇ ਘੱਟ ਗਿਣਤੀ ਲੋਕਾਂ 'ਤੇ ਲਗਾਤਾਰ ਤਸ਼ੱਦਦ ਕਰਕੇ ਦੇਸ਼ ਅੰਦਰ ਡਰ ਦਾ ਮਾਹੌਲ ਸਿਰਤ ਰਹੀਆ ਹਨ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਸਕੱਤਰ ਸ਼ਮਸ਼ੇਰ ਬਟਾਲਾ ਨੇ ਕਿਹਾ ਕਿ ਨਿਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਅੰਦਰ ਸਿਖਿਆ ਨੂੰ ਅਮੀਰਾਂ ਵਾਸਤੇ ਰਾਖਵੀ ਕਰਕੇ ਗਰੀਬਾਂ ਦੇ ਬੱਚਿਆ ਨੂੰ ਅੱਖਰ ਵਿਹੁਣਾ ਰੱਖਿਆ ਜਾ ਰਿਹਾ ਹੈ। ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸ਼ਰੇਆਮ ਨਸ਼ਾ ਵਰਤਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਹਾਕਮ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਇਸ ਮੌਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਜ਼ੋਸ਼ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਚਾਰੇ ਪਾਸੇ ਸਭਾ ਦੇ ਸਫੇਦ ਰੰਗ ਦੇ ਝੰਡੇ, ਬੈਨਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਮਹੌਲ ਨੂੰ ਇਨਕਾਲਬੀ ਰੰਗ 'ਚ ਲਬਰੇਜ਼ ਕਰ ਰਹੀਆ ਸਨ। ਇਸ ਮੌਕੇ ਮੱਖਣ ਸੰਗਰਾਮੀ, ਭਾਰਤੀ ਮਾਹੂੰਵਾਲ, ਜਰਨੈਲ ਜੈਲੀ, ਤਰਸੇਮ ਸ਼ਾਹਕੋਟ, ਸਨੀ ਫਿਲੌਰ, ਪ੍ਰਭਾਤ ਕਵੀ, ਆਸ਼ੂ ਫਿਲੌਰ, ਗੁਰਵਿੰਦਰ ਜਗਤਪੁਰ, ਜਸਪਾਲ ਭੱਟੀ, ਸੁਨੀਲ ਭੈਣੀ, ਗੁਲਸ਼ਨ, ਸੁੱਖ ਸੰਗਤਪੁਰ ਆਦਿ ਆਗੂ ਵੀ ਹਾਜਰ ਸਨ।
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਮਨਸੂਰਾੰ ਵਿਖੇ ਮਸ਼ਾਲ ਮਾਰਚ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈੰਟਸ ਫੈਡਰੇਸ਼ਨ PSF ਵੱਲ਼ੋ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਮਨਸੂਰਾੰ ਵਿਖੇ ਮਸ਼ਾਲ ਮਾਰਚ ਕੀਤਾ ਗਿਆ । ਇਸ ਮੌਕੇ ਤੇ ਜ਼ਿਲ੍ਹਾ ਸਕੱਤਰ ਹਰਨੇਕ ਗੁੱਜਰਵਾਲ , ਕਾ. ਸੋਮਨਾਥ ਮਨਸੂਰਾੰ , ਯੁਨਿਟ ਪ੍ਰਧਾਨ ਸਿਕੰਦਰ ਮਨਸੂਰਾ, ਸਕੱਤਰ ਮਨਪਿੰਦਰ , ਸੀਨੀ . ਮੀਤ ਪ੍ਰਧਾਨ ਸੁਖਵਿੰਦਰ ਕਾਕਾ , ਮੀਤ ਪ੍ਰਧਾਨ ਕੁਲਦੀਪ ਕੀਪਾ , ਖ਼ਜ਼ਾਨਚੀ ਜਤਿੰਦਰ ਚੋਪੜਾ ਨੇ ਸੰਬੋਧਨ ਕੀਤਾ ।
Wednesday, 26 September 2018
Sbyf phillaur organise programm last night dedicated to 111th birth anniversary of Shaheed Bhagat Singh
ਫਿਲੌਰ- ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਵਸ ਨੂੰ ਸਮਰਪਿਤ ੲਿਨਕਲਾਬੀ ਨਾਟਕ ਮੇਲਾ ਫਿਲੌਰ ਵਿਖੇ ਕਰਵਾੲਿਅਾ ਗਿਅਾ ੲਿਸ ਮੌਕੇ ਮਾਨਵਤਾ ਕਲਾ ਮੰਚ ਨਗਰ ਦੇ ਕਲਾਕਾਰਾਂ ਵੱਲੌਂ ੲਿਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀਅਾ ਦਾ ਮੰਚਨ ਕੀਤਾ ਗਿਅਾ। ਜਿਸ ਨੂੰ ਸਭਾ ਦੇ ਸੂਬਾ ਜਨ.ਸਕੱਤਰ ਸ਼ਮਸੇਰ ਬਟਾਲਾ, ਪੀ.ਅੈਸ.ਅੈਫ. ਦੇ ਸਕੱਤਰ ਅਜੈ ਫਿਲੌਰ, ਮਨਜਿੰਦਰ ਢੇਸੀ, ਗੁਰਦੀਪ ਬੇਗਮਪੁਰ ਅਾਦਿ ਅਾਗੂਅਾ ਨੇ ਸੰਬੋਧਨ ਕੀਤਾ, ਮੰਚ ਸੰਚਾਲਨ ਦੀ ਭੂਮਿਕਾ ਮੱਖਣ ਸੰਗਰਾਮੀ ਨੇ ਨਿਭਾੲੀ
Sunday, 23 September 2018
Friday, 21 September 2018
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿ. ਕਮੇਟੀ ਨਕੋਦਰ ਦੀ ਮੀਟਿੰਗ
ਨਕੋਦਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿ. ਕਮੇਟੀ ਨਕੋਦਰ ਦੀ ਮੀਟਿੰਗ ਸਾਥੀ ਦਲਵਿੰਦਰ ਕੁਲਾਰ ਦੀ ਪ੍ਧਾਨਗੀ ਹੇਠ ਹੋਈ | ਇਸ ਮੌਕੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਕੁਲਾਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਫਗਵਾੜਾ ਤੋ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਖਟਕੜ ਕਲਾਂ ਤੱਕ ਸਕੂਟਰ-ਮੋਟਰਸਾਇਕਲ ਮਾਰਚ ਕੀਤਾ ਜਾਵੇਗਾ | ਜਿਸ ਵਿਚ ਤਹਿਸੀਲ ਭਰ 'ਚੋ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਣਗੇ |
Tuesday, 18 September 2018
ਅੱਜ ਸ਼ਹੀਦ ਸੋਹਣ ਸਿੰਘ ਢੇਸੀ ਦੀ ਸ਼ਹਾਦਤ ਦੀ ਅਹਿਮੀਅਤ ੳੁਸ ਸਮੇਂ ਹੋਰ ਵੀ ਜ਼ਿਅਾਦਾ ਵੱਧ ਜਾਦੀ ਹੈ ਜਦੋਂ ਫਿਰਕਾਪ੍ਰਸਤੀ ਦਾ ਖਤਰਾ ਪੂਰੇ ਦੇਸ਼ 'ਤੇ ਮੰਡਰਾ ਰਿਹਾ ਹੈ, ਜਦ ਦੇਸ਼ ਦੀ ਹਰ ਸੰਸਥਾ ਨੂੰ ਹੁਕਮਰਾਨਾਂ ਦੁਅਾਰਾ ਫਿਰਕੂ ਰੰਗ ਚਾੜ੍ਹਿਅਾ ਜਾ ਰਿਹਾ ਹੋਵੇ, ਸਿੱਖਿਅਾ ਅਤੇ ਸਿੱਖਿਅਕ ਸੰਸਥਾਵਾਂ ਦਾ ਭਗਵਾਂਕਰਨ ਕਰਕੇ ਵਿਗਿਅਾਨ ਨੂੰ ਮਜ਼ਾਕ ਕੀਤਾ ਜਾ ਰਿਹਾ ਹੋਵੇ, ਜਦੋਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਜਵਾਨੀ ਨਸ਼ਿਅਾ ਦੇ ਨਾਗ ਨਾਲ ਡੰਗ ਮਾਰਿਅਾ ਜਾ ਰਿਹਾ ਹੋਵੇ, ਜਦੋਂ ਰੁਜ਼ਗਾਰ ਅਤੇ ਸਿੱਖਿਅਾ ਦਾ ਹੱਕ ਮੰਗਦੇ ਨੌਜਵਾਨਾਂ ਨੂੰ ਦੇਸ਼ ਧਰੋਹ ਦੇ ਖਿਤਾਬ ਦਿੱਤੇ ਜਾ ਰਹੇ ਹੋਣ, ਜਦੋਂ ਧਰਮ-ਨਿਰਪੱਖਤਾ ਅਤੇ ਜਮਹੂਰੀਅਤ ਦੀ ਬਾਤ ਪਾੳੁਣ ਵਾਲੇ ਬੁੱਧੀਜੀਵੀਅਾ ਨੂੰ ਮੌਤ ਦੇ ਘਾਟ ੳੁਤਾਰਿਅਾ ਜਾ ਰਿਹਾ ਹੋਵੇ ਤੇ ਬਚੇ ਹੋੲਿਅਾ ਨੂੰ ਜੇਲ੍ਹਾਂ 'ਚ ਸੁੱਟਿਅਾ ਜਾ ਰਿਹਾ ਹੋਵੇ । ਤਾਂ ਸੋਹਣ ਸਿੰਘ ਢੇਸੀ ਦੀ ਕੁਰਬਾਨੀ ਦੀ ਅਹਿਮੀਅਤ ਹੋਰ ਜ਼ਿਅਾਦਾ ਵੱਧ ਜਾਦੀ ਹੈ। ਕਿੳੁਕਿ ਸੋਹਣ ਸਿੰਘ ਢੇਸੀ ਕਾਲਖ ਦੇ ਵਣਜਾਰਿਅਾ ਹੱਥੋਂ ਸ਼ਹੀਦ ਹੋਣ ਦੇ 29ਸਾਲਾਂ ਬਾਅਦ ਵੀ ਨੌਜਵਾਨਾਂ ਲੲੀ ਸ਼ੰਘਰਸਾਂ ਦਾ ਰਾਹ ਦਸੇਰਾ ਹੈ, ਅੱਜ ਵੀ ਫਿਰਕਾਪ੍ਰਸਤੀ ਖਿਲਾਫ ਸੰਘਰਸ਼ ਦਾ ਪ੍ਰਤੀਕ ਹੈ, ਅੱਜ ਵੀ ੲਿਨਕਲਾਬ ਲੲੀ ਸ਼ੰਘਰਸ਼ ਕਰਦੇ ਨੌਜਵਾਨਾਂ ਲੲੀ ਮਿਸਾਲ ਹੈ । ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪਜਾਬ-ਹਰਿਅਾਣਾ ਅਾਪਣੇ ੲਿਸ ਹਰਮਨ ਪਿਅਾਰੇ ਅਾਗੂ ਨੂੰ ਸ਼ਰਧਾ ਦੇ ਫੁੱਲ ਭੇੰਟ ਕਰਦੀ ਹੈ ਤੇ ੳੁਸਦੇ ਅਧੂਰੇ ਸੁਪਨਿਅਾ ਨੂੰ ਪੂਰਾ ਕਰਨ ਦਾ ਵਚਨ ਦਹੁਰਾੳੁਦੀ ਹੈ।
ਸ਼ਹੀਦੀ ਦਿਵਸ 18 ਸਤੰਬਰ 1989
Sunday, 9 September 2018
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੀ ਤਹਿਸੀਲ ਅਜਨਾਲਾ ਦਾ ਜਥੇਬੰਦਕ ਅਜਲਾਸ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੀ ਤਹਿਸੀਲ ਅਜਨਾਲਾ ਦਾ ਜਥੇਬੰਦਕ ਅਜਲਾਸ ਸਾਥੀ ਕੁਲਵੰਤ ਸਿੰਘ ਮੱਲੂਨੰਗਲ, ਸਤਵਿੰਦਰ ਸਿੰਘ ਹੋਠੀਆਂ, ਸੁੱਚਾ ਸਿੰਘ ਘੋਗਾ, ਜੱਗਾ ਸਿੰਘ ਡੱਲਾ ,ਸਾਹਿਬ ਸਿੰਘ ਬੂਆਨੰਗਲੀ ਦੀ ਸਾਂਝੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਤਹਿਸੀਲ ਜਥੇਬੰਦਕ ਇਜਲਾਸ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਅਤੇ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਦੁਧਰਾਏ ਨੇ ਸੰਬੋਧਨ ਕੀਤਾ ।ਇਸ ਤਹਿਸੀਲ ਅਜਲਾਸ ਵਿੱਚ ਕੁਲਵੰਤ ਸਿੰਘ ਮੱਲੂ ਨੰਗਲ ਤਹਿਸੀਲ ਪ੍ਰਧਾਨ ਤੇ ਸਤਵਿੰਦਰ ਸਿੰਘ ਹੋਠੀਆਂ ਤਹਿਸੀਲ ਸਕੱਤਰ ਸਮੇਤ 17 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ ।
Subscribe to:
Posts (Atom)