ਅੱਜ ਸ਼ਹੀਦ ਸੋਹਣ ਸਿੰਘ ਢੇਸੀ ਦੀ ਸ਼ਹਾਦਤ ਦੀ ਅਹਿਮੀਅਤ ੳੁਸ ਸਮੇਂ ਹੋਰ ਵੀ ਜ਼ਿਅਾਦਾ ਵੱਧ ਜਾਦੀ ਹੈ ਜਦੋਂ ਫਿਰਕਾਪ੍ਰਸਤੀ ਦਾ ਖਤਰਾ ਪੂਰੇ ਦੇਸ਼ 'ਤੇ ਮੰਡਰਾ ਰਿਹਾ ਹੈ, ਜਦ ਦੇਸ਼ ਦੀ ਹਰ ਸੰਸਥਾ ਨੂੰ ਹੁਕਮਰਾਨਾਂ ਦੁਅਾਰਾ ਫਿਰਕੂ ਰੰਗ ਚਾੜ੍ਹਿਅਾ ਜਾ ਰਿਹਾ ਹੋਵੇ, ਸਿੱਖਿਅਾ ਅਤੇ ਸਿੱਖਿਅਕ ਸੰਸਥਾਵਾਂ ਦਾ ਭਗਵਾਂਕਰਨ ਕਰਕੇ ਵਿਗਿਅਾਨ ਨੂੰ ਮਜ਼ਾਕ ਕੀਤਾ ਜਾ ਰਿਹਾ ਹੋਵੇ, ਜਦੋਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਜਵਾਨੀ ਨਸ਼ਿਅਾ ਦੇ ਨਾਗ ਨਾਲ ਡੰਗ ਮਾਰਿਅਾ ਜਾ ਰਿਹਾ ਹੋਵੇ, ਜਦੋਂ ਰੁਜ਼ਗਾਰ ਅਤੇ ਸਿੱਖਿਅਾ ਦਾ ਹੱਕ ਮੰਗਦੇ ਨੌਜਵਾਨਾਂ ਨੂੰ ਦੇਸ਼ ਧਰੋਹ ਦੇ ਖਿਤਾਬ ਦਿੱਤੇ ਜਾ ਰਹੇ ਹੋਣ, ਜਦੋਂ ਧਰਮ-ਨਿਰਪੱਖਤਾ ਅਤੇ ਜਮਹੂਰੀਅਤ ਦੀ ਬਾਤ ਪਾੳੁਣ ਵਾਲੇ ਬੁੱਧੀਜੀਵੀਅਾ ਨੂੰ ਮੌਤ ਦੇ ਘਾਟ ੳੁਤਾਰਿਅਾ ਜਾ ਰਿਹਾ ਹੋਵੇ ਤੇ ਬਚੇ ਹੋੲਿਅਾ ਨੂੰ ਜੇਲ੍ਹਾਂ 'ਚ ਸੁੱਟਿਅਾ ਜਾ ਰਿਹਾ ਹੋਵੇ । ਤਾਂ ਸੋਹਣ ਸਿੰਘ ਢੇਸੀ ਦੀ ਕੁਰਬਾਨੀ ਦੀ ਅਹਿਮੀਅਤ ਹੋਰ ਜ਼ਿਅਾਦਾ ਵੱਧ ਜਾਦੀ ਹੈ। ਕਿੳੁਕਿ ਸੋਹਣ ਸਿੰਘ ਢੇਸੀ ਕਾਲਖ ਦੇ ਵਣਜਾਰਿਅਾ ਹੱਥੋਂ ਸ਼ਹੀਦ ਹੋਣ ਦੇ 29ਸਾਲਾਂ ਬਾਅਦ ਵੀ ਨੌਜਵਾਨਾਂ ਲੲੀ ਸ਼ੰਘਰਸਾਂ ਦਾ ਰਾਹ ਦਸੇਰਾ ਹੈ, ਅੱਜ ਵੀ ਫਿਰਕਾਪ੍ਰਸਤੀ ਖਿਲਾਫ ਸੰਘਰਸ਼ ਦਾ ਪ੍ਰਤੀਕ ਹੈ, ਅੱਜ ਵੀ ੲਿਨਕਲਾਬ ਲੲੀ ਸ਼ੰਘਰਸ਼ ਕਰਦੇ ਨੌਜਵਾਨਾਂ ਲੲੀ ਮਿਸਾਲ ਹੈ । ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪਜਾਬ-ਹਰਿਅਾਣਾ ਅਾਪਣੇ ੲਿਸ ਹਰਮਨ ਪਿਅਾਰੇ ਅਾਗੂ ਨੂੰ ਸ਼ਰਧਾ ਦੇ ਫੁੱਲ ਭੇੰਟ ਕਰਦੀ ਹੈ ਤੇ ੳੁਸਦੇ ਅਧੂਰੇ ਸੁਪਨਿਅਾ ਨੂੰ ਪੂਰਾ ਕਰਨ ਦਾ ਵਚਨ ਦਹੁਰਾੳੁਦੀ ਹੈ।
ਸ਼ਹੀਦੀ ਦਿਵਸ 18 ਸਤੰਬਰ 1989
No comments:
Post a Comment