Sunday, 28 October 2018

ਸ਼ਹੀਦੇ ਆਜਮ ਭਗਤ ਸਿੰਘ ਦ ਜਨਮ ਦਿਹਾੜਾ ਮਨਾਇਆ


ਸ਼ਹੀਦੇ ਆਜਮ ਭਗਤ ਸਿੰਘ ਦੇ ਜਨਮ ਦਿਹਾੜਾ ਪਿੰਡ ਮਲੂ ਨੰਗਲ ਵਿਚ ਬਣ ਰਹੇ ਦਫ਼ਤਰ ਸ਼ਹੀਦੇ ਆਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਯਾਦਗਾਰੀ ਟਰੱਸਟ ਵਿੱਚ ਜਨਤਕ ਜਥੇਬੰਦੀਆਂ ਵਲੋਂ ਮਨਾਇਆ ਗਿਆ ਜਿਸ ਵਿਚ ਕਿਸਾਨ ਸਭਾ ਦੇ ਆਗੂ ਬੇਅੰਤ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੰਤੋਖ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਤਹਿਸੀਲ ਕਮੇਟੀ ਮੈਂਬਰ ਧਰਮਿੰਦਰ ਸਿੰਘ ਤੇ ਜਨਤਕ ਜਥੇਬੰਦੀਆਂ ਦੇ ਮੈਂਬਰ ਵੀ ਹਾਜ਼ਰ ਸਨ

Sunday, 7 October 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਪਠਾਨਕੋਟ ਦਾ ਜਥੇਬੰਦਕ ਅਜਲਾਸ ਪਿੰਡ ਭੋਆ



ਭੋਆ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਪਠਾਨਕੋਟ ਦਾ ਜਥੇਬੰਦਕ ਅਜਲਾਸ ਪਿੰਡ ਭੋਆ ਵਿਖੇ ਹੋਇਆ। ਜਿਸ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਅਤੇ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ ਕਟਾਰੂਚੱਕ ਨੇ ਸੰਬੋਧਨ ਕੀਤਾ। ਇਸ ਅਜਲਾਸ ਵਿੱੱਚ ਸੁਰਿੰਦਰ ਸ਼ਾਹ ਸਿਹੌੜਾ ਕਲਾਂ ਤਹਿਸੀਲ ਪ੍ਰਧਾਨ , ਡਾ ਰਜਿੰਦਰ ਕੁਮਾਰ ਕਟਾਰੂ ਚੱਕ ਸਕੱਤਰ ਸਮੇਤ 11 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗੲੀ।

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਜੋਧਾ (ਲੁਧਿਆਣਾ) ਵਿਖੇ ਹੋਏ ੲਿਨਕਲਾਬੀ ਮੇਲਾ







ਜੋਧਾ- ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਏ ੲਿਨਕਲਾਬੀ ਮੇਲਾ ਕਰਵਾੲਿਅਾ ਗਿਅਾ ਜਿਸ ਮੌਕੇ ਉਘੇ ਬੁੱਧੀਜੀਵੀ ਪ੍ਰੌ. ਜੈਪਾਲ ਸਿੰਘ , ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕਾਲਖ, ਹਰਨੇਕ ਗੁੱਜਰਵਾਲ, ਜਨਵਾਦੀ ਇਸਤਰੀ ਸਭਾ ਦੇ ਜ਼ਿਲ੍ਹਾ ਕਨਵੀਨਰ ਗੁਰਿੰਦਰ ਕੌਰ ਗੁੱਜਰਵਾਲ , ਡਾ. ਭਗਵੰਤ ਸਿੰਘ ਬੰੜੂਦੀ , ਹਰਪਿੰਦਰਪਾਲ ਜੋਧਾ ਬੈਲਜੀਅਮ , ਡਾ. ਪ੍ਰਦੀਪ ਜੋਧਾਂ ਅਤੇ ਹੋਰ...