Wednesday, 26 September 2018

Sbyf phillaur organise programm last night dedicated to 111th birth anniversary of Shaheed Bhagat Singh









ਫਿਲੌਰ- ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਵਸ ਨੂੰ ਸਮਰਪਿਤ ੲਿਨਕਲਾਬੀ ਨਾਟਕ ਮੇਲਾ ਫਿਲੌਰ ਵਿਖੇ ਕਰਵਾੲਿਅਾ ਗਿਅਾ ੲਿਸ ਮੌਕੇ ਮਾਨਵਤਾ ਕਲਾ ਮੰਚ ਨਗਰ ਦੇ ਕਲਾਕਾਰਾਂ ਵੱਲੌਂ ੲਿਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀਅਾ ਦਾ ਮੰਚਨ ਕੀਤਾ ਗਿਅਾ। ਜਿਸ ਨੂੰ ਸਭਾ ਦੇ ਸੂਬਾ ਜਨ.ਸਕੱਤਰ ਸ਼ਮਸੇਰ ਬਟਾਲਾ, ਪੀ.ਅੈਸ.ਅੈਫ. ਦੇ ਸਕੱਤਰ ਅਜੈ ਫਿਲੌਰ, ਮਨਜਿੰਦਰ ਢੇਸੀ, ਗੁਰਦੀਪ ਬੇਗਮਪੁਰ ਅਾਦਿ ਅਾਗੂਅਾ ਨੇ ਸੰਬੋਧਨ ਕੀਤਾ, ਮੰਚ ਸੰਚਾਲਨ ਦੀ ਭੂਮਿਕਾ ਮੱਖਣ ਸੰਗਰਾਮੀ ਨੇ ਨਿਭਾੲੀ 

Friday, 21 September 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿ. ਕਮੇਟੀ ਨਕੋਦਰ ਦੀ ਮੀਟਿੰਗ


ਨਕੋਦਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿ. ਕਮੇਟੀ ਨਕੋਦਰ ਦੀ ਮੀਟਿੰਗ ਸਾਥੀ ਦਲਵਿੰਦਰ ਕੁਲਾਰ ਦੀ ਪ੍ਧਾਨਗੀ ਹੇਠ ਹੋਈ | ਇਸ ਮੌਕੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਕੁਲਾਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਫਗਵਾੜਾ ਤੋ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਖਟਕੜ ਕਲਾਂ ਤੱਕ ਸਕੂਟਰ-ਮੋਟਰਸਾਇਕਲ ਮਾਰਚ ਕੀਤਾ ਜਾਵੇਗਾ | ਜਿਸ ਵਿਚ ਤਹਿਸੀਲ ਭਰ 'ਚੋ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਣਗੇ |

Tuesday, 18 September 2018


ਸ਼ਹੀਦ ਸੋਹਣ ਸਿੰਘ ਢੇਸੀ



ਅੱਜ ਸ਼ਹੀਦ ਸੋਹਣ ਸਿੰਘ ਢੇਸੀ ਦੀ ਸ਼ਹਾਦਤ ਦੀ ਅਹਿਮੀਅਤ ੳੁਸ ਸਮੇਂ ਹੋਰ ਵੀ ਜ਼ਿਅਾਦਾ ਵੱਧ ਜਾਦੀ ਹੈ ਜਦੋਂ ਫਿਰਕਾਪ੍ਰਸਤੀ ਦਾ ਖਤਰਾ ਪੂਰੇ ਦੇਸ਼ 'ਤੇ ਮੰਡਰਾ ਰਿਹਾ ਹੈ, ਜਦ ਦੇਸ਼ ਦੀ ਹਰ ਸੰਸਥਾ ਨੂੰ ਹੁਕਮਰਾਨਾਂ ਦੁਅਾਰਾ ਫਿਰਕੂ ਰੰਗ ਚਾੜ੍ਹਿਅਾ ਜਾ ਰਿਹਾ ਹੋਵੇ, ਸਿੱਖਿਅਾ ਅਤੇ ਸਿੱਖਿਅਕ ਸੰਸਥਾਵਾਂ ਦਾ ਭਗਵਾਂਕਰਨ ਕਰਕੇ ਵਿਗਿਅਾਨ ਨੂੰ ਮਜ਼ਾਕ ਕੀਤਾ ਜਾ ਰਿਹਾ ਹੋਵੇ, ਜਦੋਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਜਵਾਨੀ ਨਸ਼ਿਅਾ ਦੇ ਨਾਗ ਨਾਲ ਡੰਗ ਮਾਰਿਅਾ ਜਾ ਰਿਹਾ ਹੋਵੇ, ਜਦੋਂ ਰੁਜ਼ਗਾਰ ਅਤੇ ਸਿੱਖਿਅਾ ਦਾ ਹੱਕ ਮੰਗਦੇ ਨੌਜਵਾਨਾਂ ਨੂੰ ਦੇਸ਼ ਧਰੋਹ ਦੇ ਖਿਤਾਬ ਦਿੱਤੇ ਜਾ ਰਹੇ ਹੋਣ, ਜਦੋਂ ਧਰਮ-ਨਿਰਪੱਖਤਾ ਅਤੇ ਜਮਹੂਰੀਅਤ ਦੀ ਬਾਤ ਪਾੳੁਣ ਵਾਲੇ ਬੁੱਧੀਜੀਵੀਅਾ ਨੂੰ ਮੌਤ ਦੇ ਘਾਟ ੳੁਤਾਰਿਅਾ ਜਾ ਰਿਹਾ ਹੋਵੇ ਤੇ ਬਚੇ ਹੋੲਿਅਾ ਨੂੰ ਜੇਲ੍ਹਾਂ 'ਚ ਸੁੱਟਿਅਾ ਜਾ ਰਿਹਾ ਹੋਵੇ । ਤਾਂ ਸੋਹਣ ਸਿੰਘ ਢੇਸੀ ਦੀ ਕੁਰਬਾਨੀ ਦੀ ਅਹਿਮੀਅਤ ਹੋਰ ਜ਼ਿਅਾਦਾ ਵੱਧ ਜਾਦੀ ਹੈ। ਕਿੳੁਕਿ ਸੋਹਣ ਸਿੰਘ ਢੇਸੀ ਕਾਲਖ ਦੇ ਵਣਜਾਰਿਅਾ ਹੱਥੋਂ ਸ਼ਹੀਦ ਹੋਣ ਦੇ 29ਸਾਲਾਂ ਬਾਅਦ ਵੀ ਨੌਜਵਾਨਾਂ ਲੲੀ ਸ਼ੰਘਰਸਾਂ ਦਾ ਰਾਹ ਦਸੇਰਾ ਹੈ, ਅੱਜ ਵੀ ਫਿਰਕਾਪ੍ਰਸਤੀ ਖਿਲਾਫ ਸੰਘਰਸ਼ ਦਾ ਪ੍ਰਤੀਕ ਹੈ, ਅੱਜ ਵੀ ੲਿਨਕਲਾਬ ਲੲੀ ਸ਼ੰਘਰਸ਼ ਕਰਦੇ ਨੌਜਵਾਨਾਂ ਲੲੀ ਮਿਸਾਲ ਹੈ । ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪਜਾਬ-ਹਰਿਅਾਣਾ ਅਾਪਣੇ ੲਿਸ ਹਰਮਨ ਪਿਅਾਰੇ ਅਾਗੂ ਨੂੰ ਸ਼ਰਧਾ ਦੇ ਫੁੱਲ ਭੇੰਟ ਕਰਦੀ ਹੈ ਤੇ ੳੁਸਦੇ ਅਧੂਰੇ ਸੁਪਨਿਅਾ ਨੂੰ ਪੂਰਾ ਕਰਨ ਦਾ ਵਚਨ ਦਹੁਰਾੳੁਦੀ ਹੈ।

ਸ਼ਹੀਦੀ ਦਿਵਸ 18 ਸਤੰਬਰ 1989

Sunday, 9 September 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੀ ਤਹਿਸੀਲ ਅਜਨਾਲਾ ਦਾ ਜਥੇਬੰਦਕ ਅਜਲਾਸ



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੀ ਤਹਿਸੀਲ ਅਜਨਾਲਾ ਦਾ ਜਥੇਬੰਦਕ ਅਜਲਾਸ ਸਾਥੀ ਕੁਲਵੰਤ ਸਿੰਘ ਮੱਲੂਨੰਗਲ, ਸਤਵਿੰਦਰ ਸਿੰਘ ਹੋਠੀਆਂ, ਸੁੱਚਾ ਸਿੰਘ ਘੋਗਾ, ਜੱਗਾ ਸਿੰਘ ਡੱਲਾ ,ਸਾਹਿਬ ਸਿੰਘ ਬੂਆਨੰਗਲੀ ਦੀ ਸਾਂਝੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਤਹਿਸੀਲ ਜਥੇਬੰਦਕ ਇਜਲਾਸ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਅਤੇ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਦੁਧਰਾਏ ਨੇ ਸੰਬੋਧਨ ਕੀਤਾ ।ਇਸ ਤਹਿਸੀਲ ਅਜਲਾਸ ਵਿੱਚ ਕੁਲਵੰਤ ਸਿੰਘ ਮੱਲੂ ਨੰਗਲ ਤਹਿਸੀਲ ਪ੍ਰਧਾਨ ਤੇ ਸਤਵਿੰਦਰ ਸਿੰਘ ਹੋਠੀਆਂ ਤਹਿਸੀਲ ਸਕੱਤਰ ਸਮੇਤ 17 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ ।