ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ 116ਵੇਂ ਜਨਮ ਦਿਨ ਨੂੰ ਸਮਰਪਿਤ ਪਿੰਡ ਕਲਿਆਣਪੁਰ ਵਿਖੇ ਸਰਗਰਮ ਮੈਂਬਰਾਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਗੁਰਦੀਪ ਬੇਗਮਪੁਰ, ਕੁਲਵਿੰਦਰ ਸਿੰਘ, ਦਵਿੰਦਰ ਪਾਲ ਕੀਤੀ। ਇਸ ਮੌਕੇ ਸਭਾ ਦੇ ਸੂਬਾਈ ਆਗੂ ਐਡਵੋਕੇਟ ਅਜੈ ਫਿਲੌਰ, ਐਡਵੋਕੇਟ ਬਲਦੇਵ ਸਾਹਨੀ ਤੇ ਮੱਖਣ ਸੰਗਰਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਡੇਢ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਬਾਅਦ ਵੀ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਸਗੋਂ ਚਾਰ ਹਫਤਿਆਂ ਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਈ ਸਰਕਾਰ ਦੇ ਕਾਰਜਕਾਲ ਅੰਦਰ ਨਸ਼ੇ ਨਾਲ ਹਰ ਰੋਜ ਦਰਜਨਾਂ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਘਰ ਸਰਕਾਰੀ ਨੌਕਰੀ ਦੇਣ ਜਾਂ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦੀ ਥਾਂ ਪਬਲਿਕ ਸੈਕਟਰ ਨੂੰ ਨਿੱਜੀ ਹੱਥਾਂ 'ਚ ਦੇਣ ਕਾਰਨ ਬੇਰੁਜ਼ਗਾਰੀ ਵਿਚ ਅਥਾਹ ਵਾਧਾ ਹੋਇਆ ਹੈ ਤੇ ਸਿਹਤ ਸਹੂਲਤਾਂ ਦਾ ਭੋਗ ਪਾ ਦਿੱਤਾ ਹੈ। ਇਸ ਵਾਅਦਾ ਖਿਲਾਫ਼ੀ ਲਈ ਜਿੰਮੇਵਾਰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹਨਾਂ ਭਖਦੀਆਂ ਮੰਗਾਂ ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਭਰ ਦੇ ਨੌਜਵਾਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ''ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ'' ਨਾਅਰੇ ਹੇਠ 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਨੂੰ ਹੋਵੇਗਾ। ਮੋਟਰਸਾਈਕਲ ਸਕੂਟਰ ਮਾਰਚ ਦੀ ਤਿਆਰੀ ਲਈ ਯੂਨਿਟ ਮੀਟਿੰਗਾਂ ਲੜੀਵਾਰ ਚੱਲਦੀਆਂ ਰਹਿਣਗੀਆ। ਇਹ ਮਾਰਚ ਮੁੱਖ ਦਫ਼ਤਰ ਦਿੱਲੀ ਮੋਰਚੇ ਦੇ ਮਹਾਨ ਸ਼ਹੀਦਾਂ ਦੀ ਯਾਦਗਾਰ ਫਿਲੌਰ ਤੋਂ ਰਵਾਨਾ ਹੋਵੇਗਾ ਇਸ ਮੌਕੇ ਸਰਬਜੀਤ ਸਿੰਘ ਸਰਪੰਚ, ਬਲਜੀਤ ਸਿੰਘ, ਰਾਜ ਕੁਮਾਰ, ਪੀਤਾ, ਅਵਤਾਰ, ਜਤਿੰਦਰ ਕੁਮਾਰ, ਪਰਮਿੰਦਰ ਇੰਦੀ, ਜਸਕਰਨ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
Thursday, 14 September 2023
Monday, 11 September 2023
ਪਿੰਡ ਕੰਗ ਅਰਾਈਆ ‘ਚ ਮੀਟਿੰਗ ਕੀਤੀ
ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇੱਕ ਮੀਟਿੰਗ ਕੰਗ ਅਰਾਈਆ ‘ਚ ਆਯੋਜਿਤ ਕੀਤੀ ਗਈ। ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਅਤੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਸੰਬੋਧਨ ਕੀਤਾ। ਆਗੂਆਂ ਨੇ ਨੌਜਵਾਨਾਂ ਨੂੰ 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਨੂੰ ਕੀਤੇ ਜਾਣ ਵਾਲੇ ਮਾਰਚ ‘ਚ ਸ਼ਾਮਲ ਹੋਣ ਲਈ ਪ੍ਰੇਰਿਆ।
ਪ੍ਰਤਾਬਪੁਰਾ ‘ਚ ਮੀਟਿੰਗ ਕੀਤੀ
ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪ੍ਰਤਾਬਪੁਰਾ ‘ਚ ਮੀਟਿੰਗ ਕੀਤੀ ਗਈ ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਅਤੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਸੰਬੋਧਨ ਕੀਤਾ।
28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਹੋਣ ਵਾਲੇ ਮੋਟਰ ਸਾਈਕਲ ਸਕੂਟਰ ਮਾਰਚ ਦੀ ਤਿਆਰੀ ਦੀ ਅਪੀਲ ਕੀਤੀ ਗਈ।
ਪਿੰਡ ਸ਼ੇਖੂਪੁਰ ‘ਚ ਨੌਜਵਾਨ ਸਭਾ ਨੇ ਕੀਤੀ ਮੀਟਿੰਗ
ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਦੇ 116ਵੇਂ ਜਨਮ ਦਿਨ ਨੂੰ ਸਮਰਪਿਤ ਕੀਤੇ ਜਾ ਰਹੇ ਮੋਟਰਸਾਈਕਲ ਮਾਰਚ ਦੀ ਤਿਆਰੀ ਵਜੋਂ ਪਿੰਡ ਸ਼ੇਖੂਪੁਰ ਵਿਖੇ ਯੂਨਿਟ ਮੀਟਿੰਗ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ, ਪਰਮਜੀਤ ਪੰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸਭਾ ਦੇ ਸੂਬਾਈ ਪ੍ਰਧਾਨ ਮਨਜਿੰਦਰ ਢੇਸੀ ਤੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ''ਬਰਾਬਰ ਵਿਦਿਆ ਸਹਿਤ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ,, ਨਾਅਰੇ ਹੇਠ 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਨੂੰ ਮੋਟਰਸਾਈਕਲ ਸਕੂਟਰ ਮਾਰਚ ਹੋਵੇਗਾ। ਆਗੂਆਂ ਨੇ ਕਿਹਾ ਕਿ ਇਸ ਦੀ ਤਿਆਰੀ ਲਈ ਯੂਨਿਟ ਮੀਟਿੰਗਾਂ ਲੜੀਵਾਰ ਚੱਲ ਦੀਆਂ ਰਹਿਣਗੀਆਂ।
ਹਸਪਤਾਲ ਬਚਾਓ ਸੰਘਰਸ਼ ਕਮੇਟੀ ਨੇ "ਜਿੰਦਰੇ" ਕੀਤੇ ਭੇਟ
ਫਿਲੌਰ: ਤਹਿਸੀਲ ਫਿਲੌਰ ਦੇ ਸਾਰੇ ਸਿਵਲ ਹਸਪਤਾਲ ਤੇ ਪੇਂਡੂ ਡਿਸਪੈਂਸਰੀਆਂ ਨੂੰ ਬਚਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਜਿਹਨਾਂ ਵਿੱਚ ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਔਰਤ ਮੁਕਤੀ ਮੋਰਚਾ, ਅੰਬੇਡਕਰ ਸੈਨਾ ਪੰਜਾਬ, ਸਮਾਜ ਸੇਵੀ ਜਥੇਬੰਦੀਆਂ, ਪਿੰਡਾਂ ਦੀਆਂ ਪੰਚਾਇਤਾਂ ਤੇ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਫਿਲੌਰ ਵਲੋਂ 21 ਮੈਂਬਰੀ "ਸਿਵਲ ਹਸਪਤਾਲ ਫਿਲੌਰ ਬਚਾਓ ਸੰਘਰਸ਼ ਕਮੇਟੀ" ਦੀ ਅਗਵਾਈ ਹੇਠ ਅੱਜ ਸਥਾਨਕ ਸਿਵਲ ਹਸਪਤਾਲ ਅੱਗੇ ਜਿੰਦਰੇ ਭੇਂਟ ਕਰਨ ਲਈ ਰੋਹ ਭਰਿਆ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਕੋਈ ਵੀ ਜਿੰਦਰੇ ਲੈਣ ਵਾਸਤੇ ਨਹੀਂ ਪੁੱਜਾ। ਐਕਸ਼ਨ ਕਮੇਟੀ ਦੇ ਆਗੂਆਂ ਨੇ ਬਾਹਰਲੇ ਗੇਟ ਨਾਲ ਹੀ ਜਿੰਦਰਾ ਟੰਗ ਦਿੱਤਾ।
ਆਗੂਆਂ ਨੇ ਕਿਹਾ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ, ਹਰ ਰੋਜ ਚੰਗੀਆਂ ਸਿਹਤ ਸਹੂਲਤਾਂ ਦਾ ਢੰਡੋਰਾ ਪਿੱਟਦੇ ਹਨ ਪਰ ਜ਼ਮੀਨੀ ਹਕੀਕਤਾਂ ਸਾਰੀਆਂ ਉੱਲਟ ਹਨ। ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ ਨਵੇਂ ਡਾਕਟਰ ਤਾਂ ਕੀ ਭਰਤੀ ਕਰਨੇ ਸਗੋਂ ਅਖੌਤੀ ਮੁਹੱਲਾ ਕਲੀਨਕ ਖੋਲਣ ਦੀ ਸਿਆਸੀ ਜਿਦ ਪੂਰੀ ਕਰਨ ਲਈ ਪੇਂਡੂ ਖੇਤਰ ਵਿੱਚ ਚਲਦੀਆਂ ਪੇਂਡੂ ਡਿਸਪੈਂਸਰੀਆਂ ਨੂੰ ਵੀ ਧੜਾ ਧੜ ਬੰਦ ਕੀਤਾ ਜਾ ਰਿਹਾ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਬੀਤੇ 11 ਅਗਸਤ ਨੂੰ ਐਸਡੀਐਮ ਫਿਲੌਰ ਰਾਹੀਂ, ਮੁੱਖ ਮੰਤਰੀ, ਸਿਹਤ ਮੰਤਰੀ ਤੇ ਡਾਇਰੈਕਟਰ ਸਿਹਤ ਵਿਭਾਗ ਤੇ ਸਿਵਲ ਸਰਜਨ ਨੂੰ ਮੰਗ ਪੱਤਰ ਭੇਜੇ ਗਏ ਸਨ ਪਰ ਇਕ ਮਹੀਨਾ ਬੀਤ ਜਾਣ ‘ਤੇ ਵੀ ਕੋਈ ਸੁਣਵਾਈ ਨਹੀਂ ਹੋਈ। ਜਿੰਦਰੇ ਭੇਂਟ ਕਰਨ ਤੋਂ ਪਹਿਲਾਂ ਸੰਘਰਸ਼ ਕਮੇਟੀ ਦੇ ਹੋਏ ਇਕੱਠ ਦੀ ਅਗਵਾਈ ਕਾਮਰੇਡ ਜਰਨੈਲ ਫਿਲੌਰ ਤਹਿਸੀਲ ਪ੍ਰਧਾਨ ਦਿਹਾਤੀ ਮਜਦੂਰ ਸਭਾ, ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸੈਨਾ ਤਹਿਸੀਲ ਫਿਲੌਰ, ਪਰਸ਼ੋਤਮ ਫਿਲੌਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਮਾਸਟਰ ਹੰਸ ਰਾਜ ਪ੍ਰਧਾਨ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਸੰਤੋਖਪੁਰਾ, ਸਰਬਜੀਤ ਸਿੰਘ ਸਰਪੰਚ ਭੱਟੀਆਂ ਆਦਿ ਨੇ ਕੀਤੀ। ਇਸ ਸਮੇਂ ਆਗੂਆਂ ਵਲੋਂ ਕਿਹਾ ਗਿਆ ਕਿ ਅਗਰ ਦੋ ਹਫ਼ਤਿਆਂ ਦੇ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਦੇ ਅਗਲੇ ਪੜਾਅ ਤਹਿਤ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਫਿਲੌਰ ਵਿੱਚ ਤਹਿਸੀਲ ਪੱਧਰੀ ਵਿਸ਼ਾਲ ਜਨਤਕ ਪਰਦਰਸ਼ਨ ਤੇ ਮਾਰਚ ਕੀਤਾ ਜਾਵੇਗਾ, ਜਿਸ ਦੀ ਤਿਆਰੀ ਲਈ "50 ਦਿਨ 50 ਪਿੰਡ, 50 ਮੀਟਿੰਗਾਂ ਦੇ ਨਾਅਰੇ ਤਹਿਤ ਪਿੰਡਾਂ ਵਿੱਚ ਜਨਤਕ ਲਾਮਬੰਦੀ ਕੀਤੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਤਹਿਸੀਲ ਫਿਲੌਰ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਸਟਾਫ ਦੀਆਂ 80 ਪ੍ਰਤੀਸ਼ਤ ਅਸਾਮੀਆਂ ਖਾਲੀ ਹਨ।
ਇਸ ਮੌਕੇ ਹੋਰਨਾ ਤੋ ਇਲਾਵਾ ਸਰਪੰਚ ਰਾਮ ਲੁਭਾਇਆ, ਜੋਗਾ ਅਸ਼ਾਹੂਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਅਰਸ਼ਪ੍ਰੀਤ ਗੁਰੂ, ਸੁਖਜੀਤ ਅਸ਼ਾਹੂਰ, ਸੁਖਜਿੰਦਰ ਰੰਧਾਵਾ ਕਤਪਾਲੋਂ, ਅਮਰਜੀਤ ਸਿੰਘ ਮੋਨੂੰ ਪੰਚ ਨੰਗਲ, ਡਾ ਅਸ਼ੋਕ ਕੁਮਾਰ, ਡਾ ਸੰਦੀਪ ਕੁਮਾਰ, ਗੁਰਜੀਤ ਗੁਰੂ, ਸੰਜੀਵ ਕਾਦਰੀ, ਡਾ. ਆਰਐਲ ਰਾਣਾ, ਬਿੰਦਰ ਅੱਪਰਾ, ਰਿੰਕੂ ਆਦਿ ਹਾਜ਼ਰ ਸਨ।
Sunday, 10 September 2023
28 ਸਤੰਬਰ ਨੂੰ ਮੋਟਰਸਾਇਕਲ ਮਾਰਚ ਰਾਂਹੀ ਖਟਕੜ ਕਲਾਂ ਪੁੱਜਣ ਦਾ ਸੱਦਾ
ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਏਰੀਆ ਕਮੇਟੀ ਫਿਲੌਰ ਦੀ ਮੀਟਿੰਗ ਡਾ. ਸੰਦੀਪ ਫਿਲੌਰ, ਸੁਖਜੀਤ ਆਸ਼ਾਹੂਰ, ਅਵਤਾਰ ਦਾਦਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਗੁਰਦੀਪ ਗੋਗੀ, ਸੂਬਾਈ ਆਗੂ ਪਰਸ਼ੋਤਮ ਫਿਲੌਰ ਤੇ ਤਹਿਸੀਲ ਫਿਲੌਰ ਦੇ ਆਗੂ ਸੁਨੀਲ ਭੈਣੀ ਨੇ ਸੰਬੋਧਨ ਕੀਤਾ। ਆਗੂਆਂ ਨੇ ਵਲੋਂ ਨੌਜਵਾਨਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕਰਦਿਆਂ ਸਿਹਤ ਸਿੱਖਿਆ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ ਨੂੰ ਪੂਰਾ ਕਰਨ ਲਈ ਜਨਤਕ ਲਾਮਬੰਦੀ ਤੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ 28 ਸਤੰਬਰ ਨੂੰ ਮੋਟਰਸਾਇਕਲ ਮਾਰਚ ਰਾਂਹੀ ਖਟਕੜ ਕਲਾਂ ਪਹੁੰਚਣ ਦਾ ਸੁਨੇਹਾ ਦਿੱਤਾ ਗਿਆ। ਆਗੂਆਂ ਨੇ ਸਿਹਤ ਸਹੂਲਤਾਂ ਨੂੰ ਬਚਾਉਣ ਲਈ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵਲੋਂ 2 ਅਕਤੂਬਰ ਨੂੰ ਕੀਤੀ ਜਾ ਰਹੀ ਰੈਲੀ ਵਿੱਚ ਪੁੱਜਣ ਲਈ ਅਪੀਲ ਵੀ ਕੀਤੀ। ਇਸ ਮੌਕੇ ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ, ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾ ਹੰਸ ਰਾਜ ਸੰਤੋਖਪੁਰਾ, ਗੌਰਮਿੰਟ ਟੀਚਰਜ਼ ਯੂਨੀਅਨ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਵੀ ਸੰਬੋਧਨ ਕੀਤਾ। ਡਾ ਅਸ਼ੋਕ ਕੁਮਾਰ ਨੇ ਮੀਟਿੰਗ ਦੇ ਅੰਤ ਵਿੱਚ ਨੌਜਵਾਨਾਂ ਦਾ ਧੰਨਵਾਦ ਕੀਤਾ। ਮੀਟਿੰਗ ਚ ਮੁਸ਼ਤਾਕ ਕਡਿਆਣਾ, ਅਰਸ਼ਪਰੀਤ ਆਸ਼ੂ, ਸ਼ਾਲੂ ਰਵਿਦਾਸਪੁਰਾ, ਅਨਮੋਲਦੀਪ ਗੁਰੂ, ਨਵਦੀਪ ਗੁਰੂ, ਗੌਰਵ ਕੁਮਾਰ, ਅਕਾਸ਼, ਸੁਖਵੀਰ ਤੂਰਾ, ਹਰਪ੍ਰੀਤ ਢੇਸੀ ਪੁਆਦੜਾ, ਅਜੇ ਕੁਮਾਰ, ਮਨੀ, ਪਿੰਦਾ, ਭੁਪਿੰਦਰ ਸਿੰਘ, ਸੁਖਜੀਤ ਸਿੰਘ, ਨਵਜੋਤ ਸਿੱਧੂ ਬੰਸੀਆਂ, ਦਮਨ ਪਾਲ ਆਦਿ ਹਾਜ਼ਰ ਸਨ।
Saturday, 26 August 2023
ਪਿੰਡ ਖਾਨਫੱਤਾ ‘ਚ ਨੌਜਵਾਨ ਸਭਾ ਦਾ ਇਜਲਾਸ ਆਯੋਜਿਤ
ਬਟਾਲਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਬਟਾਲਾ ਵੱਲੋਂ ਜਥੇਬੰਦੀ ਦਾ ਡੈਲੀਗੇਟ ਇਜਲਾਸ ਪਿੰਡ ਖਾਨਫੱਤਾ ਵਿਖੇ ਸਾਥੀ ਵਿਰਗਟ ਖਾਨਫੱਤਾ, ਸੁਖਦੇਵ ਸਿੰਘ ਭੀਖੋਵਾਲੀ, ਸਟੀਫਿਨ ਮਸੀਹ ਕੁੰਜਰ ਦੀ ਪ੍ਰਧਾਨਗੀ ਹੇਠ ਹੋਇਆ, ਜਿਸ 'ਚ ਵੱਖ-ਵੱਖ ਇਕਾਈਆਂ ਤੋਂ ਨੌਜਵਾਨ ਡੈਲੀਗੇਟ ਸ਼ਾਮਲ ਹੋਏ।
ਇਸ ਮੌਕੇ ਇਜਲਾਸ ਦੀ ਕਾਰਵਾਈ ਸ਼ੁਰੂ ਕਰਦਿਆਂ ਜਥੇਬੰਦੀ ਦੇ ਸੂਬਾਈ ਜਾਇੰਟ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਨੌਜਵਾਨਾਂ ਨੂੰ ਲਾਮਬੰਦ ਕਰਨਾ, ਕਿਉਂਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਤਬਾਹਕੁੰਨ ਨਵਉਦਾਰਵਾਦੀ ਨੀਤੀਆਂ ਦੇ ਕਾਰਨ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਨਿੱਜੀਕਰਨ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਬੇਰੁਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਅਤੇ ਨਸ਼ੇ ਤੇ ਗੁੰਡਾਗਰਦੀ 'ਚ ਅਥਾਹ ਵਾਧਾ ਹੋਇਆ ਹੈ।ਉਹਨਾਂ ਕਿਹਾ ਮੋਦੀ ਅਤੇ ਮਾਨ ਸਰਕਾਰ ਵਲੋਂ ਚੋਣਾਂ 'ਚ ਨੌਜਵਾਨ ਵਰਗ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੇਜ ਗਈ ਹੈ।
ਇਸ ਇਜਲਾਸ ਨੂੰ ਭਰਾਤਰੀ ਜਥੇਬੰਦੀਆਂ ਦੇ ਆਗੂ ਮਾਸਟਰ ਰਘਬੀਰ ਸਿੰਘ ਪਕੀਵਾਂ ਅਤੇ ਜਗੀਰ ਸਿੰਘ ਕਿਲਾ ਲਾਲ ਸਿੰਘ ਨੇ ਵੀ ਸੰਬੋਧਨ ਕੀਤਾ। ਅੰਤ 'ਚ ਸਰਬਸੰਮਤੀ ਨਾਲ 20 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਵਿਰਗਟ ਖਾਨਫੱਤਾ ਤਹਿਸੀਲ ਪ੍ਰਧਾਨ, ਸੁਖਦੇਵ ਸਿੰਘ ਭੀਖੋਵਾਲੀ ਤਹਿਸੀਲ ਸਕੱਤਰ, ਕੁਲਦੀਪ ਸਿੰਘ ਕਾਮੋਨੰਗਲ ਮੀਤ ਪ੍ਰਧਾਨ, ਸਟੀਫਿਨ ਮਸੀਹ ਕੁੰਜਰ ਜਾਇੰਟ ਸਕੱਤਰ, ਜਗਤਾਰ ਸਿੰਘ ਮੁਗਲ ਖ਼ਜ਼ਾਨਚੀ, ਰੌਸ਼ਨ ਸਿੰਘ ਸ਼ਕਰੀ ਪ੍ਰੈਸ ਸਕੱਤਰ, ਸੁੱਚਾ ਮਸੀਹ ਵਿਰਕ ਜਥੇਬੰਦਕ ਸਕੱਤਰ, ਸੰਦੀਪ ਸਿੰਘ ਨਾਰਵਾਂ, ਮੈਲੀ ਖਾਨਫੱਤਾ, ਕਮਲ ਸ਼ੇਰਾ, ਸਾਹਿਬਦੀਪ ਸਿੰਘ ਭੀਖੋਵਾਲੀ, ਰੋਬਿਨ ਕੁੰਜਰ, ਭਿੰਦਾ ਕੁੰਜਰ, ਗੁਰਮੀਤ ਸਿੰਘ ਕਾਮੋਨੰਗਲ, ਅਰਪਨ ਵਿਰਕ, ਗੁਰਵਿੰਦਰ ਸਿੰਘ ਨਵਾਂ ਪਿੰਡ, ਹਰਪਾਲ ਸਿੰਘ ਕਿਲਾ ਲਾਲ ਸਿੰਘ ਆਦਿ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ।






