Sunday, 10 September 2023

28 ਸਤੰਬਰ ਨੂੰ ਮੋਟਰਸਾਇਕਲ ਮਾਰਚ ਰਾਂਹੀ ਖਟਕੜ ਕਲਾਂ ਪੁੱਜਣ ਦਾ ਸੱਦਾ


ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਏਰੀਆ ਕਮੇਟੀ ਫਿਲੌਰ ਦੀ ਮੀਟਿੰਗ ਡਾ. ਸੰਦੀਪ ਫਿਲੌਰ, ਸੁਖਜੀਤ ਆਸ਼ਾਹੂਰ, ਅਵਤਾਰ ਦਾਦਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਗੁਰਦੀਪ ਗੋਗੀ, ਸੂਬਾਈ ਆਗੂ ਪਰਸ਼ੋਤਮ ਫਿਲੌਰ ਤੇ ਤਹਿਸੀਲ ਫਿਲੌਰ ਦੇ ਆਗੂ ਸੁਨੀਲ ਭੈਣੀ ਨੇ ਸੰਬੋਧਨ ਕੀਤਾ। ਆਗੂਆਂ ਨੇ ਵਲੋਂ ਨੌਜਵਾਨਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕਰਦਿਆਂ ਸਿਹਤ ਸਿੱਖਿਆ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ ਨੂੰ ਪੂਰਾ ਕਰਨ ਲਈ ਜਨਤਕ ਲਾਮਬੰਦੀ ਤੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ 28 ਸਤੰਬਰ ਨੂੰ ਮੋਟਰਸਾਇਕਲ ਮਾਰਚ ਰਾਂਹੀ ਖਟਕੜ ਕਲਾਂ ਪਹੁੰਚਣ ਦਾ ਸੁਨੇਹਾ ਦਿੱਤਾ ਗਿਆ। ਆਗੂਆਂ ਨੇ ਸਿਹਤ ਸਹੂਲਤਾਂ ਨੂੰ ਬਚਾਉਣ ਲਈ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵਲੋਂ 2 ਅਕਤੂਬਰ ਨੂੰ ਕੀਤੀ ਜਾ ਰਹੀ ਰੈਲੀ ਵਿੱਚ ਪੁੱਜਣ ਲਈ ਅਪੀਲ ਵੀ ਕੀਤੀ। ਇਸ ਮੌਕੇ ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ, ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾ ਹੰਸ ਰਾਜ ਸੰਤੋਖਪੁਰਾ, ਗੌਰਮਿੰਟ ਟੀਚਰਜ਼ ਯੂਨੀਅਨ  ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਵੀ ਸੰਬੋਧਨ ਕੀਤਾ। ਡਾ ਅਸ਼ੋਕ ਕੁਮਾਰ ਨੇ ਮੀਟਿੰਗ ਦੇ ਅੰਤ ਵਿੱਚ ਨੌਜਵਾਨਾਂ ਦਾ ਧੰਨਵਾਦ ਕੀਤਾ। ਮੀਟਿੰਗ ਚ ਮੁਸ਼ਤਾਕ ਕਡਿਆਣਾ, ਅਰਸ਼ਪਰੀਤ ਆਸ਼ੂ, ਸ਼ਾਲੂ ਰਵਿਦਾਸਪੁਰਾ, ਅਨਮੋਲਦੀਪ ਗੁਰੂ, ਨਵਦੀਪ ਗੁਰੂ, ਗੌਰਵ ਕੁਮਾਰ, ਅਕਾਸ਼, ਸੁਖਵੀਰ ਤੂਰਾ, ਹਰਪ੍ਰੀਤ ਢੇਸੀ ਪੁਆਦੜਾ, ਅਜੇ ਕੁਮਾਰ, ਮਨੀ, ਪਿੰਦਾ, ਭੁਪਿੰਦਰ ਸਿੰਘ, ਸੁਖਜੀਤ ਸਿੰਘ, ਨਵਜੋਤ ਸਿੱਧੂ ਬੰਸੀਆਂ, ਦਮਨ ਪਾਲ ਆਦਿ ਹਾਜ਼ਰ ਸਨ।

No comments:

Post a Comment