Friday, 24 March 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਿੰਡ ਖਾਨਫਤਾ ਵਿਖੇ ਨਵਾ ਯੂਨਿਟ ਸਥਾਪਿਤ।



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵੱਲੋਂ ''ਘਰ-ਘਰ ਜਾਵਾਂਗੇ,ਨੌਜਵਾਨਾਂ ਨੂੰ ਜਗਾਵਾਂਗੇ'' ਮੁਹਿੰਮ ਤਹਿਤ ਪਿੰਡ ਖਾਨਫਤਾ ਵਿਖੇ ਮੀਟਿੰਗ ਕਰਕੇ ਜਥੇਬੰਦੀ ਨਵੀ ਇਕਾਈ ਸਥਾਪਿਤ ਕੀਤੀ ਗਈ।

Sbyf seminar on martyrdom day of shaheed bhagat singh rajguru sukhdev in ajnala (amritsar) 23ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਅਜਨਾਲਾ (ਅਮ੍ਰਿਤਸਰ) ਵਿਖੇ ਸੈਮੀਨਰ



Thursday, 23 March 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦਾ ਦੀ ਯਾਦ 'ਚ ਮਸ਼ਾਲ ਮਾਰਚ।



ਅੱਜ ਪਿੰਡ ਢੇਸੀਆ ਕਾਹਨਾਂ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਂਡਰੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ 'ਚ ਮਸ਼ਾਲ ਮਾਰਚ ਕੱਢਿਆ ਗਿਆ। ਇਸ ਮਾਰਚ ਦੀ ਅਗਵਾਈ ਹਰਜੀਤ ਸਿੰਘ, ਅਮਿਤ ਸੂਦ, ਪੁਨਿਤ ਸੂਦ ਆਦਿ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ,ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਅਤੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਵਾਲੀ ਆਜਾਦੀ ਹਾਲੇ ਤੱਕ ਨਸੀਬ ਨਹੀ ਹੋ ਸਕੀ, ਜਿਸ ਲਈ ਵਿਚਾਰਾਂ ਦੀ ਜੰਗ ਉਦੋਂ ਤੱਕ ਜਾਰੀ ਰਹੇਗੀ, ਜਦੋ ਤੱਕ ਮਨੁੱਖ ਹੱਥੋ ਮਨੁੱਖ ਦੀ ਲੁੱਟ ਜਾਰੀ ਰਹੇਗੀ। ਆਗੂਆਂ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਨੌਜਵਾਨ ਪੀੜ੍ਹੀ 'ਤੇ ਬੇਰੁਜਗਾਰੀ ਅਤੇ ਨਸ਼ਿਆਂ ਦਾ ਵੱਡਾ ਹਮਲਾ ਹੋ ਰਿਹਾ ਹੈ ਅਤੇ ਇਸ ਹਮਲੇ ਦਾ ਜਵਾਬ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ 'ਤੇ ਪਹਿਰਾ ਦੇ ਕੇ ਹੀ ਦਿੱਤਾ ਜਾ ਸਕਦਾ ਹੈ।  ਇਸ ਮੌਕੇ ਸ਼ਰਨਜੀਤ ਢੇਸੀ, ਮਨੋਜ ਕੁਮਾਰ, ਦਲੇਰ, ਨਰਜਿੰਦਰ ਢੇਸੀ, ਗੁਰਪ੍ਰੀਤ ਢੇਸੀ, ਗੁਰਵਿੰਦਰ ਸਿੰਘ, ਗੱਗਾ, ਰਿੱਕੀ, ਬਿਕਰਮਜੀਤ, ਪੀਤੂ, ਲਖਵੀਰ ਸੰਧੂ, ਮਨਵੀਰ, ਨਿੰਦਰੀ, ਗੁਰਕਮਲ ਸਿੰਘ, ਜਸਵਿੰਦਰ ਸਿੰਘ ਆਦਿ ਵੱਡੀ ਗਿਣਤੀ ਨੌਜਵਾਨ ਹਾਜਰ ਸਨ।

23 ਮਾਰਚ ਦੇ ਸ਼ਹੀਦਾ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਯੋਧਾਂ-ਮਨਸੂਰਾਂ ਵਿਖੇ ਮਸ਼ਾਲ ਮਾਰਚ ।


Mshal march in jodhan-mansooran (ludhiana) on 23march

सभा की ओर से 23 मार्च के शहीदो की याद मे केंडल मार्च


23 मार्च को शहीद भगत सिंह, राजगुरु और सुखदेव के शहीदी दिवस पर एंटी ड्रग्स फ़ैडरेशन हरियाणा और शहीद भगत सिंह नोजवान सभा, रतिया की तरफ से देवी लाल पार्क से लेकर शहीद भगत सिंह चोंक तक रोड़ मार्च निकाला गया। शाहीदों की सोच को कायम रखते हुए नोजवानों ने नारे लगाये और नशों से दूर रहने की प्रेरणा दी। अंत में शहीद भगत सिंह चोंक में शहीद भगत सिंह को श्रद्धांजली दी गयी और केंडल मार्च किया गया।


ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਿੰਡ ਕਿਲਾ ਲਾਲ ਸਿੰਘ(ਬਟਾਲਾ) ਵਿਖੇ ਨਵਾ ਯੂਨਿਟ ਸਥਾਪਿਤ।




ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵੱਲੋਂ ''ਘਰ-ਘਰ ਜਾਵਾਂਗੇ,ਨੌਜਵਾਨਾਂ ਨੂੰ ਜਗਾਵਾਂਗੇ'' ਮੁਹਿੰਮ ਤਹਿਤ ਪਿੰਡ ਕਿਲਾ ਲਾਲ ਸਿੰਘ(ਬਟਾਲਾ) ਵਿਖੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਕਰਕੇ ਜਥੇਬੰਦੀ ਦੀ ਨਵੀ ਇਕਾਈ ਸਥਾਪਿਤ ਕੀਤੀ ਗਈ।