Monday, 30 April 2018

शिक्षा बचाओ मंच की तरफ से धरना देने का ऐलान

रतिया - शिक्षा बचाओ मंच हरियाणा की मीटिंग रतिया किसान रेस्ट हाउस में हुई।जिसकी अध्यक्षता अमरजीत सिंह खालसा, HSU के प्रधान गुरतेज नागपुर ने की। जिसमें कि 134 के तहत मिलने वाले दाखिलों में प्राइवेट स्कूलों द्वारा मचाई जा रही लूट और मनमानियों पर चर्चा की गई निम्न फैसले लिए गए। 134 ए के तहत मिलने वाले दाखिलों को प्राइवेट स्कूलों की आनाकानी है दाखिले तुरंत प्रभाव से करवाई जाए। प्राइवेट स्कूलों में गरीब बच्चों को 134 ए के तहत फ्री दाखिला दिया जाए। प्राइवेट स्कूल की मनमर्जी की फीस बढ़ोतरी पर रोक लगाई जाए। प्राइवेट स्कूल सलाना फंड व और अन्य फंड लेना बंद करें। अकाल अकादमी स्कूलों में 25% गरीब बच्चों को कानून तहत दाखिला दिलवाया जाए। प्राइवेट स्कूलों में NCERT की किताबें लागू की जाए। प्राइीवेट स्कूलों व संस्था के स्कूलों में बच्चों की फीस का बोर्ड स्कूल के बाहर लगा होना चाहिए। प्राइवेट स्कूलों में लगे अध्यापकों की तनख्वाह डीसी रेट की जाए व इस में हो रही धांधली को बंद किया जाए। प्राइवेट स्कूलों में 134 के तहत कितनी सीटें खाली हैं और वर्षों के अनुसार बोर्ड पर लगी होनी चाहिए। सभी प्राइवेट स्कूलों का कानून के तहत रिकॉर्ड चेक किया जाए। DAV स्कूल में लगातार पढ़ने वाले बच्चों से हर साल बिल्डिंग फंड व सलाना खर्च के नाम पर जो पैसा लिया जा रहा है उसे तुरंत बंद करवाया जाए। सभी स्कूलों में RO युक्त साफ पानी का प्रबंध किया जाए। प्राइवेट स्कूलों में 134 के तहत होने वाले दाखिलों की जो अनुदान सरकार के द्वारा प्राइवेट स्कूलों को दिया जाता है वह नियमित रूप से दिया जाए जिससे प्राइवेट स्कूलों में 134 ए के तहत बच्चों को दाखिला देने में आसानी हो। प्राइवेट स्कूलों की वैन में कंडक्टर में लेडीज स्टाफ का होना जरूरी किया जाए। सरकारी स्कूलों में खेल स्टेडियम बेस्ट कोर्स के लिए टीचर रखे जाएं।

मीटिंग में फैसला लिया गया कि अगर 134 के तहत पास हुए बच्चों को स्कूलों में जल्द दाखिला ना दिया गया तो 7 मई को BEO दफ्तर रतिया में शिक्षा बचाओ मंच की तरफ से धरना दिया जाएगा। मंच इन सब मांगों को लेकर लोगों को जागरूक करेगा और इस आंदोलन को और तेज करेगा।

मीटिंग में मौजूद रहे गुरचरण सिंह, मनजीत अलीका, निर्भय रतिया,सतपाल रतिया, मनदीप नथवान, जोगिंदर सिंह, रमेश कलोठा, जसवीर सिह, सुखविंदर सिंह, विजय सिंह, परमिंदर अली का शम्मी जगबीर सिंह, रवि रतिया, सरदारा सिंह महमडा, गुरमीत सिंह, संदीप सिंह, राकेश कुमार, धनपत सिंह हाजर थे।

Saturday, 28 April 2018

ਵਿਦਿਆਰਥਣਾਂ ਦੀ ਫੀਸ ਮੁਆਫ ਕਰਵਾਈ


ਗੁਰਾਇਆ - ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਸੰਗ ਢੇਸੀਆ ਦੀਆਂ ਵਿਦਿਆਰਥਣਾਂ ਦੀ ਮੀਟਿੰਗ ਕਰਕੇ ਪੀ.ਐਸ.ਐਫ. ਅਗਵਾਈ ਹੇਠ ਦਲਿਤ ਵਿਦਿਆਰਥਣਾਂ ਦੀ ਫੀਸ ਮੁਆਫ ਕਰਵਾਈ।

23 ਮਾਰਚ ਦੇ ਸ਼ਹੀਦਾਂ ਅਤੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ

ਫਿਲੌਰਜਲਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ 100 ਸਾਲਾ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਪਿੰਡ ਭੈਣੀ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਇਨਕਲਾਬੀ ਨਾਟਕ ਮੇਲਾ ਕੀਤਾ ਗਿਆ। ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਦੀ ਟੀਮ ਵਲੋਂ ਨਾਟਕ ਜਾਗਦੇ ਰਹੋ, ਸਾਡੇ ਹਿੱਸੇ ਦੇ ਖੇਤ, ਅੱਛੇ ਦਿਨ ਖੇਡੇ ਗਏ। ਇਸ ਮੌਕੇ ਸਭਾ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ ਅਤੇ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲਿਆਂਵਾਲੇ ਬਾਗ਼ ਦੇ ਸ਼ਹੀਦਾਂ ਵਲੋਂ ਦੇਸ਼ 'ਚ ਬਰਾਬਰਤਾ ਦੀ ਅਜ਼ਾਦੀ ਅਤੇ ਜਾਤ-ਪਾਤ ਦੇ ਖ਼ਾਤਮੇ ਲਈ ਆਰੰਭੀ ਜੰਗ ਅਜੇ ਵੀ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਕਮਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਕਾਰਨ ਬੇਰੁਜ਼ਗਾਰੀ, ਅਨਪੜ੍ਹਤਾ ਤੇ ਗ਼ਰੀਬੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਨੌਜਵਾਨ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਵੱਸ ਪੈ ਕੇ ਨਸ਼ਿਆਂ ਦੇ ਆਦੀ ਹੋ ਕੇ ਜ਼ਿੰਦਗੀ ਖ਼ਰਾਬ ਕਰ ਰਹੇ ਹਨ, ਲੜਕੀਆਂ ਨਾਲ ਪੂਰੇ ਦੇਸ਼ ਚ ਅੱਤ ਘਿਣਾਉਣੀਆਂ ਤੇ ਦਿਲ ਕੰਬਾਊ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਦੀਆ ਲੋਕ ਵਿਰੋਧੀ ਨੀਤੀਆਂ ਕਾਰਨ ਸਿੱਖਿਆ ਦਾ ਨਿੱਜੀਕਰਨ ਭਗਵਾਂਕਰਨ ਕਰਕੇ ਦੇਸ਼ ਭਗਤਾਂ ਭਗਤ ਸਿੰਘ, ਸਰਾਭੇ, ਡਾ. ਅੰਬੇਡਕਰ ਆਦਿ ਮਹਾਨ ਲੋਕਾਂ ਦੀਆਂ ਜੀਵਨੀਆਂ ਦੇ ਲੇਖ ਖ਼ਤਮ ਕੀਤੇ ਜਾ ਰਹੇ ਹਨ। ਇਸ ਮੌਕੇ ਤਹਿ. ਪ੍ਰਧਾਨ ਗੁਰਦੀਪ ਗੋਗੀ, ਸਕੱਤਰ ਮੱਖਣ ਸੰਗਰਾਮੀ ਨੇ ਵੀ ਸ਼ਹੀਦਾਂ ਦੇ ਵਿਚਾਰਾ ਦੇ ਸਮਾਜ ਸਿਰਜਣ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸੁਨੀਲ ਭੈਣੀ, ਸਨੀ ਫਿਲੌਰ, ਜੱਗਾ, ਇਕਬਾਲ ਬਿੱਟਾ, ਪ੍ਰਿਤਪਾਲ, ਸਰਬਜੀਤ, ਅਮਰੀਕ, ਡਾ. ਸੌਣੀ, ਸੋਨੂੰ, ਅਰਸ਼ਪ੍ਰੀਤ ਆਸ਼ੂ ਆਦਿ ਤੋ ਇਲਾਵਾ ਵੱਡੀ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ।

Thursday, 19 April 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦ ਸਰਾਭਾ ਦਾ ਜਨਮ ਦਿਨ ਵੱਡੇ ਪੱਧਰ 'ਤੇ ਮਨਾਉਣ ਦਾ ਫ਼ੈਸਲਾ

ਜੋਧਾਂ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ 24 ਮਈ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਦੀ ਜੋਧਾਂ ਵਿਖੇ ਹੋਈ ਮੀਟਿੰਗ ਦੌਰਾਨ ਜਿਲਾ ਲੁਧਿਆਣਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਇਸ ਸਬੰਧ 'ਚ ਜੋਧਾਂ ਇਲਾਕੇ ਦੀ ਤਿਆਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਜ਼ਿਲ੍ਹੇ 'ਚ ਹੋਰਨਾਂ ਕਸਬਿਆਂ ਤੇ ਸ਼ਹਿਰਾਂ ਦੀਆਂ ਕਮੇਟੀਆਂ ਦਾ ਵੀ ਜਲਦ ਗਠਨ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਸ਼ਹੀਦ ਸਰਾਭਾ ਦੀ ਸੋਚ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸ ਕਮੇਟੀ 'ਚ ਚਰਨਜੀਤ ਹਿਮਾਯੂਪੁਰਾ, ਬਲਦੀਪ ਸਿੰਘ ਲਲਤੋਂ, ਅਮਰੀਕ ਸਿੰਘ ਮੀਕਾ ਜੋਧਾਂ, ਸਿਕੰਦਰ ਸਿੰਘ ਮਨਸੂਰਾਂ, ਦਵਿੰਦਰ ਸਿੰਘ ਰਾਣਾ ਲਤਾਲਾ, ਮਨਪ੍ਰੀਤ ਮੋਨੂ ਜੋਧਾਂ, ਜਗਦੀਪ ਸਿੰਘ ਦੀਪਾ ਜੋਧਾਂ, ਦੀਪੀ ਜੋਧਾਂ, ਤਰਸੇਮ ਸਿੰਘ ਲਤਾਲਾ, ਦਰਸ਼ਨ ਸਿੰਘ, ਗੋਗੀ ਖੰਡੂਰ, ਸ਼ੀਰਾ ਲਤਾਲਾ, ਚਮਕੌਰ ਸਿੰਘ ਖੰਡੂਰ, ਡਾ. ਕੇਸਰ ਸਿੰਘ ਧਾਦਰਾ, ਅਤਿੰਦਰ ਪਾਲ ਸਿੰਘ ਲਲਤੋਂ, ਅਮਰਜੀਤ ਸਿੰਘ ਹਿਮਾਯੂਪੁਰਾ, ਇਕਬਾਲ ਸਿੰਘ ਲਤਾਲਾ ਨੂੰ ਸ਼ਾਮਲ ਕੀਤਾ ਗਿਆ।

Tuesday, 17 April 2018

ਫਿਲੌਰ ਵਿਖੇ ਆਸਿਫਾ ਦੇ ਹੱਕ 'ਚ ਮੋਮਬੱਤੀ ਮਾਰਚ ਕੀਤਾ


ਫਿਲੌਰ - ਦੇਸ਼ 'ਚ ਵੱਖ ਵੱਖ ਥਾਵਾਂ 'ਤੇ ਬੱਚੀਆਂ ਨਾਲ ਵਾਪਰ ਰਹੀਆਂ ਘਟਨਾਵਾਂ ਦੇ ਖ਼ਿਲਾਫ਼ ਇੱਥੇ ਮੋਮਬੱਤੀ ਮਾਰਚ ਕੀਤਾ ਗਿਆ। ਜਿਸ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐਸਐਫ ਨੇ ਹਿੱਸਾ ਲਿਆ। ਇਸ ਮਾਰਚ 'ਚ ਸਿੱਖ ਭਾਈਚਾਰੇ ਵੱਲੋਂ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ ਨੇ ਵੀ ਸ਼ਮੂਲੀਅਤ ਕੀਤੀ।

ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਬੇਗਮਪੁਰ (ਜਲੰਧਰ) ਵਿਖੇ ਆਸਿਫਾ ਦੇ ਹੱਕ 'ਚ ਕੈਂਡਲ ਮਾਰਚ ਕੀਤਾ ਗਿਆ



Monday, 16 April 2018

ਅੰਬੇਡਕਰ ਜੇਅੰਤੀ ਨੂੰ ਸੰਵਿਧਾਨ ਬਚਾਓ ਸੰਕਲਪ ਦਿਵਸ ਤੇ ਫ਼ਿਰਕਾਪ੍ਰਸਤੀ ਵਿਰੋਧੀ ਦਿਵਸ ਵਜੋਂ ਮਨਾਇਆ

ਫਿਲੌਰ - ਲੰਘੀ ਰਾਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਜਨਵਾਦੀ ਇਸਤਰੀ ਸਭਾ ਵੱਲੋਂ ਸਾਂਝੇ ਤੌਰ 'ਤੇ ਸ਼ਹਿਰ 'ਚ ਮਸ਼ਾਲ ਮਾਰਚ ਕੀਤਾ ਗਿਆ ਅਤੇ ਇਸ ਨੂੰ ਭਾਰਤੀ ਸੰਵਿਧਾਨ ਬਚਾਓ ਸੰਕਲਪ ਦਿਵਸ ਅਤੇ ਫ਼ਿਰਕਾਪ੍ਰਸਤੀ ਵਿਰੋਧੀ ਦਿਵਸ ਦੇ ਤੌਰ 'ਤੇ ਮਨਾਇਆ ਗਿਆ। ਮਸ਼ਾਲ ਮਾਰਚ ਦੀ ਅਗਵਾਈ ਜਰਨੈਲ ਫਿਲੌਰ, ਮੱਖਣ ਸੰਗਰਾਮੀ ਅਤੇ ਕਮਲਜੀਤ ਕੌਰ ਬੰਗੜ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਪ੍ਰਧਾਨ ਜਸਵਿੰਦਰ ਢੇਸੀ, ਜਨਵਾਦੀ ਇਸਤਰੀ ਸਭਾ ਦੇ ਆਗੂ ਅਤੇ ਕੌਂਸਲਰ ਸੁਨੀਤਾ ਫਿਲੌਰ, ਪੀਐਸਐਫ ਦੇ ਅਜੈ ਫਿਲੌਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਕਰਨੈਲ ਫਿਲੌਰ ਨੇ ਸੰਬੋਧਨ ਕੀਤਾ। ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਨੂੰ ਧਰਮ ਅਤੇ ਜਾਤਾਂ 'ਚ ਵੰਡਣ ਵਾਲੀਆਂ ਫਿਰਕੂ ਜਥੇਬੰਦੀਆਂ ਦੇ ਏਜੰਡੇ ਦਾ ਜਥੇਬੰਦ ਹੋ ਕੇ ਟਾਕਰਾ ਕਰਨ। ਇਸ ਸਮੇਂ ਜੰਮੂ ਕਸ਼ਮੀਰ ਦੇ ਕਠੂਆ ਅਤੇ ਉਤਰ ਪ੍ਰਦੇਸ਼ ਦੀਆਂ ਘਟਨਾਵਾਂ 'ਤੇ ਗਹਿਰੀ ਚਿੰਤਾ ਵੀ ਜ਼ਾਹਿਰ ਕੀਤੀ ਗਈ ਅਤੇ ਦੋਸ਼ੀਆਂ ਨੂੰ ਜਲਦ ਫੜ ਕੇ ਫਾਹੇ ਲਗਾਉਣ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਸੁਰਿੰਦਰ ਡਾਬਰ, ਸੰਨੀ ਫਿਲੌਰ, ਸੁਰਿੰਦਰ ਕੁਮਾਰ, ਗੁਰਦੀਪ ਗੋਗੀ, ਸੁਨੀਲ ਭੈਣੀ, ਰਵੀ ਫਿਲੌਰ, ਪ੍ਰਭਾਤ ਕਵੀ, ਕਾਮਰੇਡ ਦੇਵ ਫਿਲੌਰ, ਗ਼ਰੀਬ ਦਾਸ ਹੀਰ, ਬਲਦੇਵ ਕਾਲੋਨੀ, ਤਰਸੇਮ ਲਾਲ, ਸੁਰਜੀਤ ਕੌਰ, ਕਮਲਾ ਦੇਵੀ, ਰਾਣੀ, ਸਰੋਜ, ਮਨਦੀਪ ਕੌਰ, ਵਿੱਦਿਆ, ਸੀਮਾ, ਨਿੱਕਾ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ।