Monday, 16 April 2018

ਅੰਬੇਡਕਰ ਜੇਅੰਤੀ ਨੂੰ ਸੰਵਿਧਾਨ ਬਚਾਓ ਸੰਕਲਪ ਦਿਵਸ ਤੇ ਫ਼ਿਰਕਾਪ੍ਰਸਤੀ ਵਿਰੋਧੀ ਦਿਵਸ ਵਜੋਂ ਮਨਾਇਆ

ਫਿਲੌਰ - ਲੰਘੀ ਰਾਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਜਨਵਾਦੀ ਇਸਤਰੀ ਸਭਾ ਵੱਲੋਂ ਸਾਂਝੇ ਤੌਰ 'ਤੇ ਸ਼ਹਿਰ 'ਚ ਮਸ਼ਾਲ ਮਾਰਚ ਕੀਤਾ ਗਿਆ ਅਤੇ ਇਸ ਨੂੰ ਭਾਰਤੀ ਸੰਵਿਧਾਨ ਬਚਾਓ ਸੰਕਲਪ ਦਿਵਸ ਅਤੇ ਫ਼ਿਰਕਾਪ੍ਰਸਤੀ ਵਿਰੋਧੀ ਦਿਵਸ ਦੇ ਤੌਰ 'ਤੇ ਮਨਾਇਆ ਗਿਆ। ਮਸ਼ਾਲ ਮਾਰਚ ਦੀ ਅਗਵਾਈ ਜਰਨੈਲ ਫਿਲੌਰ, ਮੱਖਣ ਸੰਗਰਾਮੀ ਅਤੇ ਕਮਲਜੀਤ ਕੌਰ ਬੰਗੜ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਪ੍ਰਧਾਨ ਜਸਵਿੰਦਰ ਢੇਸੀ, ਜਨਵਾਦੀ ਇਸਤਰੀ ਸਭਾ ਦੇ ਆਗੂ ਅਤੇ ਕੌਂਸਲਰ ਸੁਨੀਤਾ ਫਿਲੌਰ, ਪੀਐਸਐਫ ਦੇ ਅਜੈ ਫਿਲੌਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਕਰਨੈਲ ਫਿਲੌਰ ਨੇ ਸੰਬੋਧਨ ਕੀਤਾ। ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਨੂੰ ਧਰਮ ਅਤੇ ਜਾਤਾਂ 'ਚ ਵੰਡਣ ਵਾਲੀਆਂ ਫਿਰਕੂ ਜਥੇਬੰਦੀਆਂ ਦੇ ਏਜੰਡੇ ਦਾ ਜਥੇਬੰਦ ਹੋ ਕੇ ਟਾਕਰਾ ਕਰਨ। ਇਸ ਸਮੇਂ ਜੰਮੂ ਕਸ਼ਮੀਰ ਦੇ ਕਠੂਆ ਅਤੇ ਉਤਰ ਪ੍ਰਦੇਸ਼ ਦੀਆਂ ਘਟਨਾਵਾਂ 'ਤੇ ਗਹਿਰੀ ਚਿੰਤਾ ਵੀ ਜ਼ਾਹਿਰ ਕੀਤੀ ਗਈ ਅਤੇ ਦੋਸ਼ੀਆਂ ਨੂੰ ਜਲਦ ਫੜ ਕੇ ਫਾਹੇ ਲਗਾਉਣ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਸੁਰਿੰਦਰ ਡਾਬਰ, ਸੰਨੀ ਫਿਲੌਰ, ਸੁਰਿੰਦਰ ਕੁਮਾਰ, ਗੁਰਦੀਪ ਗੋਗੀ, ਸੁਨੀਲ ਭੈਣੀ, ਰਵੀ ਫਿਲੌਰ, ਪ੍ਰਭਾਤ ਕਵੀ, ਕਾਮਰੇਡ ਦੇਵ ਫਿਲੌਰ, ਗ਼ਰੀਬ ਦਾਸ ਹੀਰ, ਬਲਦੇਵ ਕਾਲੋਨੀ, ਤਰਸੇਮ ਲਾਲ, ਸੁਰਜੀਤ ਕੌਰ, ਕਮਲਾ ਦੇਵੀ, ਰਾਣੀ, ਸਰੋਜ, ਮਨਦੀਪ ਕੌਰ, ਵਿੱਦਿਆ, ਸੀਮਾ, ਨਿੱਕਾ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ।

No comments:

Post a Comment