Tuesday, 12 August 2025

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਫਿਲੌਰ ਅੰਦਰ ਬੁੱਤ ਲਗਾਉਣ ਸੰਬੰਧੀ ਨੌਜਵਾਨਾਂ ਨੇ ਈਓ ਨੂੰ ਦਿੱਤਾ ਯਾਦ ਪੱਤਰ


 ਫਿਲੌਰ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹਿਰ ਅੰਦਰ ਬੁੱਤ ਲਵਾਉਣ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਫਿਲੌਰ ਦੇ ਈਓ ਜਗਤਾਰ ਸਿੰਘ ਨੂੰ ਯਾਦ ਪੱਤਰ ਦਿੱਤਾ। ਇਸ ਮੌਕੇ ਨੌਜਵਾਨਾਂ ਦੀ ਅਗਵਾਈ ਮੱਖਣ ਸੰਗਰਾਮੀ, ਗਗਨਦੀਪ ਗੱਗਾ, ਬਲਦੇਵ ਸਿੰਘ ਸਾਹਨੀ, ਅਮਰੀਕ ਰੁੜਕਾ ਨੇ ਕੀਤੀ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਸ਼ਹਿਰ ਵਿੱਚ ਲਵਾਉਣ ਅਤੇ ਸ਼ਹੀਦਾਂ ਦੇ ਨਾਮ 'ਤੇ ਚੌਂਕ ਦਾ ਨਾਂ ਰੱਖਣ ਨੂੰ ਲੈ ਕੇ ਸਭਾ ਪਿਛਲੇ ਲੰਬੇ ਤੋਂ ਸੰਘਰਸ਼ ਕਰਦੀ ਆ ਰਹੀ ਹੈ। ਢੇਸੀ ਨੇ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਦਾ ਪ੍ਰਚਾਰ ਅਤੇ ਪਸਾਰ ਲਈ ਸ਼ਹੀਦਾਂ ਦੇ ਨਾਂ ‘ਤੇ ਸ਼ਹਿਰ ਵਿੱਚ ਯਾਦਗਾਰ ਦੀ ਉਸਾਰੀ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਭਗਤ ਸਿੰਘ ਦੀ ਬਰਾਬਰਤਾ ਵਾਲੀ ਵਿਚਾਰਧਾਰਾ ਸਭਨਾਂ ਨੂੰ ਬਰਾਬਰ ਦੇ ਅਧਿਕਾਰ ਦੇਣ, ਫਿਰਕਾਪ੍ਰਸਤੀ ਨੂੰ ਖਤਮ ਕਰਨ, ਗਰੀਬੀ, ਅਨਪੜਤਾ ਨੂੰ ਖਤਮ ਕਰਨ ਦਾ ਸੁਨੇਹਾ ਦਿੰਦੀ ਹੈ। ਇਸ ਲਈ ਅੱਜ ਦੇ ਫਿਰਕਾਪ੍ਰਸਤੀ ਅਤੇ ਬੇਰੁਜ਼ਗਾਰੀ ਦੇ ਦੌਰ ਅੰਦਰ ਭਗਤ ਸਿੰਘ ਦੀ ਵਿਚਾਰਧਾਰਾ ਦੀ ਅਹਿਮੀਅਤ ਬਹੁਤ ਵੱਧ ਜਾਦੀ ਹੈ।

ਇਸ ਮੌਕੇ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਅਤੇ ਤਹਿਸੀਲ ਸਕੱਤਰ ਸੁਨੀਲ ਭੈਣੀ ਨੇ ਕਿਹਾ ਕਿ ਉਕਤ ਮੰਗ ਨੂੰ ਲੈ ਕੇ ਸਭਾ ਪਹਿਲਾਂ ਵੀ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੰਗ ਪੱਤਰ ਦੇ ਚੁੱਕੇ ਹਨ ਪ੍ਰੰਤੂ ਨਗਰ ਕੌਂਸਲ ਦੇ ਵਲੋਂ ਮਤਾ ਪਾਸ ਕਰਨ ਦਾ ਦਾਅਵਾ ਕੀਤਾ ਜਾ ਚੁੱਕਾ ਹੈ ਪਰ ਮਗਰੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਇਸ ਮੌਕੇ ਹਾਜ਼ਰ ਆਗੂਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਗੁਰਿੰਦਰਜੀਤ ਗੈਰੀ, ਸੰਦੀਪ ਸਿੰਘ, ਜੱਸਾ ਰੁੜਕਾ, ਕੁਲਦੀਪ ਬਿਲਗਾ, ਜਸਵੀਰ ਢੇਸੀ, ਲਖਬੀਰ ਖੋਖੇਵਾਲ, ਰਛਪਾਲ ਬਿਰਦੀ, ਅਗਰੇਜ ਸਿੰਘ, ਰਿੱਕੀ ਮਿੳਵਾਲ, ਮਿੰਟੂ ਸਮਰਾੜੀ, ਪਵਿੱਤਰ ਛੋਕਰਾਂ, ਅਵਤਾਰ ਸਿੰਘ, ਤਿਲਕ ਰਾਜ, ਦਲਜੀਤ ਭੱਟੀ, ਜੱਸਾ ਫਿਲੌਰ, ਲਵਰਾਜ ਬਿਰਦੀ, ਜੋਗਾ ਸੰਗੋਵਾਲ, ਜੱਸਾ ਰੁੜਕਾ, ਜਸਵੀਰ ਫਿਲੌਰ ਆਦਿ ਹਾਜ਼ਰ ਸਨ।

Thursday, 7 August 2025

ਸ਼ਹੀਦ ਭਗਤ ਸਿੰਘ ਨੌਜਵਾਨ ਵਲੋਂ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ 'ਚ ਫੂਕਿਆਂ ਪੰਜਾਬ ਸਰਕਾਰ ਦਾ ਪੁਤਲਾ


ਕਿਸੇ ਕੀਮਤ 'ਤੇ ਕਾਰਪੋਰੇਟਾਂ ਨੂੰ ਪੰਜਾਬ ਦੀਆਂ ਉਪਜਾਊ ਜਮੀਨਾਂ ਹੜੱਪਣ ਨਹੀਂ ਦਿਆਗੇਂ- ਢੇਸੀ, ਭੈਣੀ।

ਫਿਲੌਰ- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਮੱਖਣ ਸੰਗਰਾਮੀ, ਗਗਨਦੀਪ ਗੱਗਾ ਫਿਲੌਰ ਅਤੇ ਅਮਰੀਕ ਰੁੜਕਾਂ ਦੀ ਪ੍ਰਧਾਨਗੀ ਹੇਠ ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਸ਼ਹਿਰ ਅੰਦਰ ਮਾਰਚ ਕਰਨ ਉਪਰੰਤ ਨਵਾਂ ਸ਼ਹਿਰ ਚੌਂਕ ਫਿਲੌਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਜਿਲ੍ਹਾਂ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ-ਕਿਸਾਨ ਵਿਰੋਧੀ ਨੀਤੀਆਂ ਨੂੰ ਪੰਜਾਬ ਅੰਦਰ ਸਖਤੀ ਨਾਲ ਲਾਗੂ ਕਰਨ ਵਾਲੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕਾਰਪੋਰੇਟ ਪੱਖੀ ਆਪ ਪਾਰਟੀ ਦੀ ਸਰਕਾਰ ਹੁਣ ਦਮਨਕਾਰੀ ਨੀਤੀ 'ਤੇ ਉਤਰ ਆਈ ਹੈ, ਇਸ ਚਿੰਤਾਜਨਕ ਸਥਿਤੀ ਦਾ ਮੁਕਾਬਲਾ ਕਰਨ ਲਈ ਨੌਜਵਾਨ-ਵਿਦਿਆਰਥੀਆਂ ਨੂੰ ਲਾਮਬੰਦ ਹੋ ਕੇ ਲੋਕ ਏਕਤਾ ਲਈ ਊਸਾਰਨਾ ਦੀ ਲੋੜ ਹੈ। ਉਹਨਾਂ ਅੱਗੇ ਕਿਹਾ ਕਿ ਕਾਰਪੋਰੇਟਾਂ ਅਤੇ ਸਾਮਰਾਜੀ ਤਾਕਤਾਂ ਦੀ ਭਾਈਵਾਲ ਪੰਜਾਬ ਸਰਕਾਰ ਕਦੇ ਵੀ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਬਲਕਿ ਇਹ ਕਿਰਤ ਕਰਨ ਵਾਲੇ ਲੋਕਾਂ ਨੂੰ ਉਜਾੜ ਕੇ ਉਪਜਾਊ ਜਮੀਨਾਂ ਕਾਰਪੋਰੇਟਾਂ ਨੂੰ ਕੋਡੀਆਂ ਭਾਅ ਦੇਣਾ ਚਾਹੁੰਦੀ ਹੈ ਪਰ ਪੰਜਾਬ ਦੀ ਜਵਾਨੀ ਲਾਮਬੰਦ ਹੋ ਕੇ ਇਹ ਨੀਤੀ ਦੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਹਾਜ਼ਰ ਸਭਾ ਦੇ ਤਹਿਸੀਲ ਸਕੱਤਰ ਸਾਥੀ ਸੁਨੀਲ ਭੈਣੀ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੌਰਾਨ ਇਸ ਨੀਤੀ ਨੂੰ ਰੱਦ ਨਹੀਂ ਕਰਦੀ ਤਾਂ ਸਭਾ ਇਸ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਇਸ ਮੌਕੇ ਵੱਡੀ ਗਿਣਤੀ ਸ਼ਾਮਲ ਨੌਜਵਾਨਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਸ਼ਹਿਰ ਵਾਸੀਆਂ ਨੂੰ ਅਜਿਹੀਆਂ ਨੀਤੀਆਂ ਖਿਲਾਫ਼ ਜਥੇਬੰਦ ਹੋਣ ਦਾ ਸੁਨੇਹਾ ਦਿੱਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰਜੀਤ ਗੈਰੀ, ਜਸਵੀਰ ਢੇਸੀ, ਇੰਦਰਜੀਤ, ਗੁਰਵਿੰਦਰ, ਸਨੀ ਜੱਸਲ, ਜੱਸਾ, ਰਿੱਕੀ ਮਿਓਵਾਲ, ਲਖਵੀਰ ਖੋਖੇਵਾਲ, ਓਕਾਰ ਵਿਰਦੀ, ਤਿਲਕ ਰਾਜ, ਦਲਜੀਤ ਭੱਟੀ, ਜੱਸਾ ਫਿਲੌਰ, ਲਵਰਾਜ ਬਿਰਦੀ, ਜੋਗਾ ਸੰਗੋਵਾਲ, ਜੱਸਾ ਰੁੜਕਾ, ਜਸਵੀਰ ਫਿਲੌਰ ਆਦਿ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਏ।

Thursday, 31 July 2025

ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਤੇ ਅਗਲੇਰੇ ਪ੍ਰੋਗਰਾਮ ਐਲਾਨੇ




 ਫਿਲੌਰ: ਅੱਜ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਉਪਰੰਤ ਤਹਿਸੀਲ ਕਮੇਟੀ ਮੀਟਿੰਗ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ਫਿਲੌਰ ਵਿਖੇ ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਜ਼ਿਲ੍ਹਾ ਸਕੱਤਰ ਐਡੋਵਕੇਟ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਦੀ ਵਿਚਾਰਧਾਰਾ ’ਤੇ ਚਲਦਿਆਂ ਨੌਜਵਾਨਾਂ ਨੂੰ ਸਾਮਰਾਜੀ ਤਾਕਤਾਂ ਦੇ ਖ਼ਿਲਾਫ਼ ਜਥੇਬੰਦ ਹੋ ਕੇ ਆਪਣੇ ਨਿਸ਼ਾਨੇ ‘ਤੇ ਸੇਧਿਤ ਹੋਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਨਿੱਜੀਕਰਨ-ਵਪਾਰੀਕਰਨ ਦੀ ਨੀਤੀ ਤਹਿਤ ਜਵਾਨੀ ਨੂੰ ਬੇਰੁਜ਼ਗਾਰ ਰੱਖ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ।
ਇਸ ਮੌਕੇ ਤਹਿਸੀਲ ਸਕੱਤਰ ਸੁਨੀਲ ਭੈਣੀ ਨੇ ਨਵੀਂ ਚੁਣੀ ਕਮੇਟੀ ਨਾਲ ਜਾਣ-ਪਛਾਣ ਕਰਵਾਉਣ ਉਪਰੰਤ ਪਿਛਲੇ ਕੰਮਾਂ ਦਾ ਰੀਵਿਊ ਕਰਨ ਉਪਰੰਤ ਫ਼ੈਸਲਾ ਕੀਤਾ ਕਿ 7 ਅਗਸਤ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਫਿਲੌਰ ਵਿਖੇ ਪੁਤਲਾ ਫੂਕਿਆਂ ਜਾਵੇਗਾ ਅਤੇ ਸ਼ਹਿਰ ਅੰਦਰ ਸ਼ਹੀਦ ਭਗਤ ਸਿੰਘ ਦੇ ਬੁੱਤ ਲਗਾਉਣ ਸਬੰਧੀ ਈਓ ਫਿਲੌਰ ਨੂੰ ਮਿਲ ਕੇ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ। 19 ਅਗਸਤ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ  ਯਾਦ ਕਰਵਾਉਣ ਲਈ ਐੱਸਡੀਐੱਮ ਫਿਲੌਰ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਯਾਦ ਪੱਤਰ ਭੇਜਿਆ ਜਾਵੇਗਾ।
ਇਸ ਮੌਕੇ ਗੁਰਦੀਪ ਗੱਗਾ, ਅਮਰੀਕ ਰੁੜਕਾ, ਬਲਦੇਵ ਸਾਹਨੀ, ਰਿੱਕੀ ਮਿਓਵਾਲ, ਲਖਵੀਰ ਖੋਖੇਵਾਲ, ਜਸਵੀਰ ਢੇਸੀ, ਰਸ਼ਪਾਲ ਬੇਗਮਪੁਰ, ਗੁਰਿੰਦਰ ਗੈਰੀ ਮੁਠੱਡਾ, ਜੋਗਾ ਸੰਗੋਵਾਲ, ਪਾਰਸ ਫਿਲੌਰ, ਜੱਸਾ ਫਿਲੌਰ ਆਦਿ ਤਹਿਸੀਲ ਕਮੇਟੀ ਮੈਂਬਰ ਹਾਜ਼ਰ ਸਨ।

Monday, 21 July 2025

ਮੱਖਨ ਸੰਗਰਾਮੀ ਪ੍ਰਧਾਨ ਤੇ ਸੁਨੀਲ ਭੈਣੀ ਤਹਿਸੀਲ ਦੇ ਸਕੱਤਰ ਚੁਣੇ ਗਏ

 


ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਫਿਲੌਰ ਦਾ ਜਥੇਬੰਦਕ ਇਜਲਾਸ ਮੁਠੱਡਾ ਕਲਾਂ ਦੇ ਵਿਗਿਆਨਕ ਚੇਤਨਾ ਕੇਂਦਰ ’ਚ ਗੁਰਦੀਪ ਗੋਗੀ, ਬਲਦੇਵ ਸਾਹਨੀ, ਸੁਨੀਲ ਭੈਣੀ, ਜੱਸਾ ਰੁੜਕਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਦਾ ਉਦਘਾਟਨ ਸਭਾ ਦੇ ਪ੍ਰਧਾਨ ਸਾਥੀ ਮਨਜਿੰਦਰ ਢੇਸੀ ਨੇ ਕੀਤਾ। ਤਹਿਸੀਲ ਸਕੱਤਰ ਸਾਥੀ ਮੱਖਣ ਸੰਗਰਾਮੀ ਨੇ ਰਿਪੋਰਟ ਪੇਸ਼ ਕੀਤੀ। ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਤਹਿਸੀਲ ਕਮੇਟੀ ਦਾ ਪੈਨਲ ਪੇਸ਼ ਕੀਤਾ, ਜਿਸ ਤਹਿਤ ਸਰਬਸੰਮਤੀ ਨਾਲ ਮੱਖਣ ਸੰਗਰਾਮੀ ਨੂੰ ਤਹਿਸੀਲ ਪ੍ਰਧਾਨ, ਸੁਨੀਲ ਭੈਣੀ ਤਹਿਸੀਲ ਸਕੱਤਰ, ਸਨੀ ਜੱਸਲ ਖ਼ਜ਼ਾਨਚੀ, ਗੁਰਦੀਪ ਗੱਗਾ ਮੀਤ ਪ੍ਰਧਾਨ, ਅਮਰੀਕ ਰੁੜਕਾ ਮੀਤ ਪ੍ਰਧਾਨ, ਬਲਦੇਵ ਸਾਹਨੀ ਪ੍ਰੈਸ ਸਕੱਤਰ, ਗੁਰਿੰਦਰਜੀਤ ਗੈਰੀ ਜੁਆਇੰਟ ਸਕੱਤਰ ਅਤੇ ਜੱਸਾ ਰੁੜਕਾ, ਰਿੱਕੀ ਮਿਓਵਾਲ, ਲਖਵੀਰ ਖੋਖੇਵਾਲ, ਓਂਕਾਰ ਬਿਰਦੀ, ਸੁਖਵੀਰ ਸੰਗਤਪੁਰ, ਸੰਦੀਪ ਫਿਲੌਰ, ਜੋਗਾ ਸਿੰਘ ਸੰਗੋਵਾਲ, ਲੋਕੇਸ਼ ਦੋਸਾਂਝ, ਜਸਵੀਰ ਢੇਸੀ, ਰਸ਼ਪਾਲ ਬੇਗਮਪੁਰ, ਅੰਗਰੇਜ਼ ਖੈਰਾ, ਲਵਰਾਜ ਬਿਰਦੀ ਤਹਿਸੀਲ ਕਮੇਟੀ ਮੈਂਬਰ ਚੁਣੇ ਗਏ। 

Friday, 27 October 2023

ਨੌਜਵਾਨ ਸਭਾ ਵਲੋਂ ਚੇਤਨਾ ਕਨਵੈਨਸ਼ਨ ਆਯੋਜਿਤ



ਗੋਇੰਦਵਾਲ ਸਾਹਿਬ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਗੋਇੰਦਵਾਲ ਸਾਹਿਬ ਵਲੋਂ ਬੇਰੋਜ਼ਗਾਰੀ, ਨਸ਼ੇ, ਫਿਰਕਾਪ੍ਰਸਤੀ ਆਦਿ ਮਸਲੇ ਵਿਚਾਰਨ ਲਈ ਕਨਵੈਨਸ਼ਨ ਕੀਤੀ ਗਈ, ਜਿਸ ਦੀ ਪ੍ਰਧਾਨਗੀ ਬੌਬੀ ਗੋਇੰਦਵਾਲ ਸਾਹਿਬ, ਕੈਪਟਨ ਕਾਹਲਵਾਂ ਨੇ ਕੀਤੀ। ਇਸ ਮੌਕੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਤਹਿਸੀਲ ਸਕੱਤਰ ਲਾਜ਼ਰ ਲਾਖਣਾ, ਸੋਨੂੰ ਫਤਿਆਬਾਦ, ਬਲਜੀਤ ਸਿੰਘ ਖੰਡੂਰ ਸਾਹਿਬ, ਜੋਬਨ ਖੇਲਾ ਨੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ ਪ੍ਰੋਫੈਸਰ ਬਲਵਿੰਦਰ ਕੌਰ ਦੀ ਖ਼ੁਦਕੁਸ਼ੀ ਸਰਕਾਰ ਦੇ ਮੁੰਹ ‘ਤੇ ਚਪੇੜ ਮਾਰਦੀ ਹੈ। ਅੱਜ ਦੀ ਕਨਵੈਨਸ਼ਨ ਨੇ ਮਤਾ ਪਾਸ ਕੀਤਾ ਹੈ ਕਿ ਪ੍ਰੋਫੈਸਰਾਂ ਵੱਲੋਂ ਜੋ ਵੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਉਸ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਆਪਣਾ ਪੂਰਾ ਯੋਗਦਾਨ ਪਾਵੇਗੀ। ਆਗੂਆਂ ਨੇ ਕਿਹਾ ਕਿ ਨਸ਼ਾ ਪਹਿਲਾਂ ਦੀ ਤਰ੍ਹਾਂ ਹੀ ਹਰ ਪਿੰਡ ਹਰ ਸ਼ਹਿਰ ਵਿੱਚ ਵਿੱਕ ਰਹਿ ਹੈ ਤੇ ਨਸ਼ੇ ਨਾਲ ਮੌਤਾਂ ਰੋਜ਼ ਹੀ ਹੋ ਰਹੀਆਂ ਹਨ। ਫਿਰਕਾਪ੍ਰਸਤੀ ਦਾ ਪੱਤਾ ਖੇਡ ਕੇ ਅਸਲ ਮੁਦਿਆਂ ਤੋਂ ਹਟਾ ਕੇ ਕੇਂਦਰ ਤੇ ਪੰਜਾਬ ਸਰਕਾਰ ਆਪਣੀ ਰਾਜਸੱਤਾ ਦੀ ਉਮਰ ਲੱਮੀ ਕਰਨਾ ਚਾਹੁਦੀ ਹੈ। 1 ਨਵੰਬਰ ਨੂੰ ਹਰ ਸਾਲ ਦੀ ਤਰਾਂ ਗ਼ਦਰੀ ਬਾਬਿਆਂ ਦੇ ਮੇਲੇ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸ਼ਮੂਲੀਅਤ ਕਰੇਗੀ। 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ‘ਤੇ ਕਨਵੈਨਸ਼ਨ ਉਹਨਾਂ ਦੇ ਜੱਦੀ ਪਿੰਡ ਕੀਤੀ ਜਾਵੇਗੀ ਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਨੌਜਵਾਨਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ।

ਇਸ ਮੌਕੇ  ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਸਾਬੜੀ ਸਾਹਿਬ, ਕਰਨਵੀਰ ਸਿੰਘ ਗੰਡੀਵਿੰਡ, ਜਸਕਰਨ ਸਿੰਘ, ਬਲਵੀਰ ਸਿੰਘ ਖੰਡੂਰ ਸਾਹਿਬ, ਵਿਰਆਮ ਸਿੰਘ, ਮੋਹਨ ਕੁਮਾਰ, ਹੁਸਨਪ੍ਰੀਤ ਸਿੰਘ, ਨਵਜੋਤ ਸਿੰਘ, ਲਵਪ੍ਰੀਤ ਸਿੰਘ, ਜਰਨੈਲ ਸਿੰਘ, ਪ੍ਰਭਦੀਪ ਸਿੰਘ ਗੁਰੀ, ਅਜੇ ਸਿੰਘ, ਜਗਨਪ੍ਰੀਤ ਸਿੰਘ ਬੱਬੂ ਘੜਕਾ, ਇੰਦਰਜੀਤ ਸਿੰਘ ਵੇਈਂ ਪੂਈਂ, ਰਨਜੀਤ ਸਿੰਘ ਬਿਲਾ, ਸਨਦੀਪ ਸਿੰਘ, ਵਿਸ਼ਾਲ ਸਿੰਘ, ਅਰਸ਼ਦੀਪ ਸਿੰਘ ਨਸੇਹਰਾ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ ਧੂੰਦਾ, ਮੰਗਾਂ ਸਿੰਘ ਚੱਕ ਮਹਿਲ ਆਦਿ ਹਾਜ਼ਰ ਸਨ।

Thursday, 28 September 2023

ਪੰਜਾਬ ਸਰਕਾਰ ਦੀਆਂ ਰੋਕਾਂ ਤੋੜ ਕੇ ਨੌਜਵਾਨਾਂ ਨੇ ਕੀਤਾ ਸ਼ਹੀਦ ਭਗਤ ਸਿੰਘ ਨੂੰ ਯਾਦ



"ਫਿਰਕਾਪ੍ਰਸਤੀ ਖ਼ਿਲਾਫ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜਨ ਦਾ ਅਹਿਦ"

ਬੰਗਾ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵਲੋਂ ਖਟਕੜ ਕਲਾਂ ਵੱਲ ਵੱਖ-ਵੱਖ ਥਾਵਾਂ ਤੋਂ ਆਰੰਭੇ ਫਿਰਕਾਪ੍ਰਸਤੀ ਅਤੇ ਨਸ਼ਾ ਵਿਰੋਧੀ ਮੋਟਰਸਾਈਕਲ ਮਾਰਚ 'ਚ ਸ਼ਾਮਲ ਸੈਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਆਪਣੀ ਅਕੀਦਤ ਭੇਂਟ ਕੀਤੀ। ਇਸ ਤੋਂ ਪਹਿਲਾ ਸਥਾਨਕ ਗੜਸ਼ੰਕਰ ਰੋਡ ‘ਤੇ ਲਗਾਏ ਨਾਕੇ ਦੇ ਬੈਰੀਕੇਡਾਂ ਨੂੰ ਨੌਜਵਾਨਾਂ ਨੇ ਤੋੜਦਿਆਂ ਕਾਫਲਾ ਅੱਗੇ ਤੋਰਿਆ। ਖਟਕੜ ਕਲਾਂ ਪਹਿਲਾ ਇੱਕ ਹੋਰ ਨਾਕੇ ਨੂੰ ਤੋੜਦਿਆਂ ਨੌਜਵਾਨ ਅੱਗੇ ਵੱਧੇ। ਹੈਰਾਨੀ ਇਸ ਗੱਲ ਦੀ ਵੀ ਰਹੀ ਕਿ ਬੁੱਤ ਤੱਕ ਜਾਣ ਲਈ ਵੀ ਭਗਤ ਸਿੰਘ ਦੇ ਵਾਰਸਾਂ ਨੇ ਬੰਦ ਕੀਤੇ ਗੇਟ ਨੂੰ ਖੁਲਵਾਇਆ। ਇਸ ਮੌਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਜ਼ੋਸ਼ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਚਾਰੇ ਪਾਸੇ ਸਭਾ ਦੇ ਸਫੇਦ ਰੰਗ ਦੇ ਝੰਡੇ, ਬੈਨਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਮਹੌਲ ਨੂੰ ਇਨਕਲਾਬੀ ਰੰਗ 'ਚ ਲਬਰੇਜ਼ ਕਰ ਰਹੀਆ ਸਨ। ਇਸ ਮੌਕੇ ਮਾਰਚ ਦੀ ਅਗਵਾਈ ਅਜੈ ਫਿਲੌਰ, ਗੁਰਦੀਪ ਗੋਗੀ, ਦਲਵਿੰਦਰ ਕੁਲਾਰ, ਮੱਖਣ ਸੰਗਰਾਮੀ ਪੀ.ਐਸ.ਐਫ. ਦੇ ਆਗੂ ਬਲਦੇਵ ਸਾਹਨੀ ਨੇ ਕੀਤੀ।

ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਜਰਨਲ ਸਕੱਤਰ ਧਰਮਿੰਦਰ ਮੁਕੇਰੀਆ, ਜੁਆਇੰਟ ਸਕੱਤਰ ਸ਼ਮਸ਼ੇਰ ਬਟਾਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਸਾਮਰਾਜਵਾਦ, ਫਿਰਕਾਪ੍ਰਸਤੀ ਅਤੇ ਵੱਖਵਾਦ ਖਿਲਾਫ਼ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜੀ ਜਾਵੇਗੀ। ਉਨ੍ਹਾਂ ਕਿਹਾ ਸ਼ਹੀਦ ਭਗਤ ਸਿੰਘ ਨੇ ਇਨਕਲਾਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਦਿੱਤਾ ਸੀ ਪਰ ਦੇਸ਼ ਅਤੇ ਸੂਬੇ ਦੇ ਹਾਕਮ ਸਿਰਫ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਗਾ ਕੇ ਸ਼ਹੀਦ ਭਗਤ ਸਿੰਘ ਨਾਲ ਧਰੋਹ ਕਮਾ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਗਲਿਆ ਸੜਿਆ ਸਿਸਟਮ ਬਦਲ ਕੇ ਬਰਾਬਰਤਾ ਵਾਲਾ ਪ੍ਰਬੰਧ ਉਸਾਰਨਾਂ ਚਾਹੁੰਦੇ ਸਨ ਪਰ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਫਿਰਕਾਪ੍ਰਸਤੀ ਫੈਲਾ ਕੇ ਦਲਿਤਾਂ ਮੁਸਲਮਾਨਾਂ ਅਤੇ ਘੱਟ ਗਿਣਤੀ ਲੋਕਾਂ ਅਤੇ ਔਰਤਾਂ 'ਤੇ ਲਗਾਤਾਰ ਤਸ਼ੱਦਦ ਕਰਕੇ ਦੇਸ਼ ਅੰਦਰ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।

ਮਨਜਿੰਦਰ ਢੇਸੀ ਨੇ ਕਿਹਾ ਕਿ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਅੰਦਰ ਸਿਖਿਆ ਨੂੰ ਅਮੀਰਾਂ ਵਾਸਤੇ ਰਾਖਵੀ ਕਰਕੇ ਗਰੀਬਾਂ ਦੇ ਬੱਚਿਆ ਨੂੰ ਅੱਖਰ ਵਿਹੁਣਾ ਰੱਖਿਆ ਜਾ ਰਿਹਾ ਹੈ। ਪੰਜਾਬ 'ਚ ਰੁਜ਼ਗਾਰ ਨਾ ਦੇ ਕੇ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਪੁਲਸ, ਸਿਆਸੀ, ਗੁੰਡਾ ਗਠਜੋੜ ਦੀ ਮਿਲੀਭੁਗਤ ਨਾਲ ਸ਼ਰੇਆਮ ਨਸ਼ਾ ਵਰਤਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਹਾਕਮ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਮਜਦੂਰ ਦੀ ਦਿਹਾੜੀ ਅੱਠ ਘੰਟਿਆ ਤੋਂ 12 ਘੰਟੇ ਤੱਕ ਕੀਤੇ ਦੀ ਵੀ ਨਿਖੇਧੀ ਕੀਤੀ।   ਇਸ ਮੌਕੇ ਜੱਸਾ ਰੁੜਕਾ, ਵਿਕਰਮ ਮੰਡਿਆਲਾ, ਭਾਰਤੀ ਮਾਹੂੰਵਾਲ, ਤਰਸੇਮ ਸ਼ਾਹਕੋਟ, ਪ੍ਰਭਾਤ ਕਵੀ, ਅਮਰੀਕ ਸਿੰਘ, ਹਰਜੀਤ ਢੇਸੀ, ਗੁਰਵਿੰਦਰ ਜਗਤਪੁਰ, ਸੁਨੀਲ ਭੈਣੀ, ਸਨੀ ਜੱਸਲ, ਸੰਦੀਪ ਫਿਲੌਰ, ਕੁਲਦੀਪ ਬਿਲਗਾ, ਰਿੱਕੀ ਮਿਆਂਵਾਲ, ਲਖਵੀਰ ਖੋਖੇਵਾਲ ਆਦਿ ਆਗੂ ਵੀ ਹਾਜਰ ਸਨ।