Wednesday, 31 August 2016

ਸਿੱਖਿਆ ਨੂੰ ਬਚਾਉਣ ਲਈ ਵਿਦਿਆਰਥੀਆਂ ਨੂੰ ਸੰਘਰਸ਼ 'ਚ ਕੁੱਦਣ ਦੀ ਲੋੜ: ਪੀ.ਐਸ.ਐਫ.















ਫਗਵਾੜਾ (31 ਅਗਸਤ 2016) - ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵਲੋਂ ਸੂਬੇ ਭਰ 'ਚ ਕੀਤੀਆ ਜਾ ਰਹੀਆ 'ਸਿੱਖਿਆ ਬਚਾਓ' ਕਨਵੈਨਸ਼ਨਾਂ ਦੀ ਅੱਜ ਇਥੇ ਸ਼ੁਰੂਆਤ ਕਰਦਿਆ ਵਿਸ਼ਾਲ ਵਿਦਿਆਰਥੀ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸੋਨੂੰ ਢੇਸੀ, ਸੁਖਬੀਰ ਸੁੱਖ, ਸੰਦੀਪ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਪੀਐਸਐਫ ਦੇ ਸੂਬਾ ਸਕੱਤਰ ਅਜੇ ਫਿਲੌਰ ਨੇ ਕਿਹਾ ਕਿ ਦੇਸ਼ ਦੇ ਭਵਿੱਖ ਨੂੰ ਸੰਵਾਰਨ ਲਈ ਦਿੱਤੀ ਜਾਂਦੀ ਸਿੱਖਿਆ ਰੂਪੀ ਸਹੂਲਤ ਦਾ ਪੂਰੀ ਤਰ੍ਹਾ ਨਾਲ ਨਿੱਜੀਕਰਨ ਕੀਤੇ ਜਾਣ ਕਾਰਨ, ਹੁਣ ਸਿੱਖਿਆ ਨੂੰ ਅਮੀਰ ਵਰਗ ਦੇ ਲੋਕਾਂ ਲਈ ਹੀ ਰਾਖਵਾਂ ਕੀਤਾ ਜਾ ਰਿਹਾ ਹੈ, ਜਦਕਿ ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਅੱਖਰ ਗਿਆਨ ਤੋਂ ਵੀ ਵਿਹੂੰਣਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀ ਹਾਕਮ ਸਰਕਾਰ ਇੱਕ ਪਾਸੇ ਪੰਜਾਬ ਅੰਦਰ 27 ਤੋਂ ਵੱਧ ਪ੍ਰਾਈਵੇਟ ਯੂਨੀਵਰਸਿਟੀਆਂ ਖੋਲ ਕੇ ਸੂਬੇ ਦੇ ਵਿਕਾਸ ਦਾ ਢੰਡੋਰਾ ਪਿੱਟ ਰਹੀ ਹੈ ਅਤੇ ਦੂਜੇ ਪਾਸੇ ਸਿਖਿਆ ਆਮ ਵਰਗ ਤੋਂ ਦੂਰ ਹੁੰਦੀ ਜਾ ਰਹੀ ਹੈ। ਅਜੇ ਫਿਲੌਰ ਨੇ ਕੇਂਦਰ ਦੀ ਐੱਨਡੀਏ ਸਰਕਾਰ 'ਤੇ ਹਮਲੇ ਕਰਦਿਆ ਕਿਹਾ ਕਿ ਸਿੱਖਿਆ ਦਾ ਭਗਵਾਂਕਰਨ ਅਤੇ ਫਿਰਕੂਕਰਨ ਕੀਤਾ ਜਾ ਰਿਹਾ ਹੈ ਅਤੇ ਗੈਰ-ਵਿਗਿਆਨਕ, ਗੈਰ-ਯਥਾਰਥਿਕ ਮਿਥਿਹਾਸਕ ਘਟਨਾਵਾਂ ਨੂੰ ਸਿਲੇਬਸਾਂ ਨਾਲ ਜੋੜਿਆ ਜਾ ਰਿਹਾ ਹੈ ਜਦਕਿ ਦੇਸ਼ ਦੇ ਗੌਰਵਮਈ ਇਤਿਹਾਸ ਤੇ ਦੇਸ਼ ਭਗਤਾਂ ਦੀਆਂ ਜੀਵਨੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਉਸ ਵਿਅਕਤੀ/ਸੰਸਥਾ ਉੱਪਰ ਹਮਲਾ ਕੀਤਾ ਜਾ ਰਿਹਾ ਹੈ ਜੋ ਇਸ ਦਾ ਵਿਰੋਧ ਕਰ ਰਿਹਾ ਹੈ ਚਾਹੇ ਉਹ ਗੋਬਿੰਦ ਪੰਸਾਰੇ, ਦਾਬੋਲਕਰ ਹੋਵੇ ਅਤੇ ਚਾਹੇ ਜੇ.ਐਨ.ਯੂ. ਤੇ ਹੈਦਰਾਬਾਦ ਯੂਨੀਵਰਸਿਟੀ ਹੋਵੇ। ਇਸ ਮੌਕੇ ਪੀਐਸਐਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸੱਤਾ ਦੀਆਂ ਭੁੱਖੀਆ ਰਾਜਨੀਤਕ ਪਾਰਟੀਆਂ, ਵਿਦਿਆਰਥੀਆਂ ਨੂੰ ਆਪਣੇ ਸੋੜੇ ਹਿੱਤਾਂ ਲਈ ਵਰਤਣਾ ਚਾਹੁੰਦੀਆ ਹਨ, ਜਿਸ ਕਰਕੇ ਵਿਦਿਆਰਥੀਆਂ ਨੂੰ ਝੂਠੇ ਲਾਰੇ ਲਗਾਏ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾ ਕੀਤੇ ਗਏ ਵਾਅਦਿਆਂ 'ਚ ਲੈਪਟੌਪ, ਸਪੈਸ਼ਲ ਵਿਦਿਆਰਥੀ ਬੱਸਾਂ ਦੇ ਲਾਰੇ ਅਜੇ ਧਰੇ ਧਰਾਏ ਹੀ ਪਏ ਹਨ ਅਤੇ ਵਿਦਿਆਰਥੀਆਂ ਨੂੰ ਪਹਿਲਾ ਹੀ ਮਿਲ ਰਹੀ ਬੱਸ ਪਾਸ ਦੀ ਸਹੂਲਤ ਨੂੰ ਜਾਣ-ਬੁੱਝ ਕੇ ਬੰਦ ਕੀਤਾ ਜਾ ਰਿਹਾ ਹੈ ਤੇ ਬਾਦਲਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਟਰਾਂਸਪੋਟਰਾਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਸਰਕਾਰੀ ਬੱਸਾਂ ਦੇ ਰੂਟ ਗੈਰ ਕਾਨੂੰਨੀ ਢੰਗ ਨਾਲ ਕੱਟੇ ਜਾ ਰਹੇ ਹਨ। ਢੇਸੀ ਨੇ ਅੱਗੇ ਕਿਹਾ ਕਿ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਬੰਦ ਕਰਕੇ ਪ੍ਰਾਈਵੇਟ ਕਾਲਜਾਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੇ ਮੌਕੇ ਜਾਣਬੁੱਝ ਕੇ ਦਿੱਤੇ ਜਾ ਰਹੇ ਹਨ। ਹਾਕਮਾਂ ਦੀ ਸ਼ਹਿ ਉਪਰ ਨਸ਼ੇ ਦਾ ਵਪਾਰ ਵਿੱਦਿਅਕ ਅਦਾਰਿਆਂ ਅੰਦਰ ਵੀ ਪਹੁੰਚ ਗਿਆ ਹੈ ਅਤੇ ਲੜਕੀਆਂ ਉਪਰ ਤਸ਼ੱਸ਼ਦ ਲਗਾਤਾਰ ਵੱਧ ਰਿਹਾ ਹੈ।
ਇਸ ਮੌਕੇ ਵਿੱਦਿਆ ਦਾ ਨਿੱਜੀਕਰਨ ਬੰਦ ਕਰਨ, ਚੋਣਾਂ ਸਮੇਂ ਵਿਦਿਆਰਥੀਆਂ ਨਾਲ ਕੀਤੇ ਲੈਪਟੌਪ ਅਤੇ ਸ਼ਪੈਸ਼ਲ ਵਿਦਿਆਰਥੀ ਬੱਸਾਂ ਦਾ ਪ੍ਰਬੰਧ ਕਰਨ, ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸਾਰੇ ਵਰਗਾਂ ਦੇ ਗਰੀਬ ਵਿਦਿਆਰਥੀਆਂ ਨੂੰ ਇਸ ਸਕੀਮ ਅਧੀਨ ਮੁਫਤ ਸਿੱਖਿਆ ਦੇਣ, ਵਿੱਦਿਅਕ ਅਦਾਰਿਆਂ ਅੰਦਰ ਗੁੰਡਾਗਰਦੀ ਨੂੰ ਨੱਥ ਪਾ ਕੇ ਵਿਦਿਆਰਥੀ ਚੋਣਾਂ ਸ਼ੁਰੂ ਕਰਨ, ਲੜਕੀਆਂ ਦੀ ਪੋਸਟ ਗ੍ਰੈਜੂਰੇਸ਼ਨ ਤੱਕ ਸਿੱਖਿਆ ਮੁਫਤ ਕਰਨ, ਬੱਸ ਪਾਸ ਸਹੂਲਤ ਨੂੰ ਸਾਰੀਆ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ 'ਚ ਲਾਗੂ ਕਰਨ, ਪ੍ਰਾਈਵੇਟ ਯੂਨਿਵਰਸਿਟੀਆਂ ਦੇ ਵਿਦਿਆਰਥੀਆਂ ਦੇ ਬੱਸ ਪਾਸ ਚਾਲੂ ਕਰਨ ਆਦਿ ਮੰਗਾਂ ਉਪਰ ਸੰਘਰਸ਼ ਕਰਨ ਦੇ ਮਤੇ ਵੀ ਪਾਸ ਕੀਤੇ ਗਏ।
ਇਸ ਮੌਕੇ ਵਤਨਦੀਪ ਕੌਰ, ਮਨੀਸ਼ਾ ਰਾਣੀ, ਧਰਮਿੰਦਰ ਸਿੰਘ, ਅਯੂਸ਼ ਸ਼ਰਮਾ, ਮੋਹਿਤ ਸ਼ਰਮਾ, ਗੁਰਕੀਰਤ ਸਿੰਘ, ਮਨੋਜ ਕੁਮਾਰ, ਪ੍ਰਭਾਤ ਕਵੀ, ਪੁਨੀਤ ਸੂਦ, ਓਕਾਂਰ ਸੰਧੂ, ਗੁਰਿੰਦਰ ਗੁਰੀ ਆਦਿ ਹਾਜ਼ਰ ਸਨ।

Monday, 22 August 2016

ਵਿਦਿਆਰਥੀਆ ਅਤੇ ਨੌਜਵਾਨਾਂ ਨੇ ਹਲਕਾ ਫਿਲੌਰ ਦੇ ਵਿਧਾਇਕ ਦੇ ਦਫਤਰ ਦਾ ਘਿਰਾਓ ਕੀਤਾ









 ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.)ਦੇ ਬੈਨਰ ਹੇਠ ਸੈਂਕੜੇ ਨੌਜਵਾਨ-ਵਿਦਿਆਰਥੀਆ ਨੇ ਹਲਕਾ ਫਿਲੌਰ ਵਿਧਾਇਕ ਦਾ ਘਿਰਾਓ ਕੀਤਾ।ਇਸ ਉਪਰੰਤ ਪ੍ਰਦਰਸ਼ਨਕਾਰੀਆ ਵੱਲੋਂ ਪੂਰੇ ਸ਼ਹਿਰ 'ਚ ਰੋਸ ਮਾਰਚ ਕੀਤਾ ਗਿਆ ਜਿਸ ਦੀ ਆਗਵਾਈ ਸਰਬਜੀਤ ਸੰਗੋਵਾਲ,ਗੁਰਦੀਪ ਗੋਗੀ,ਮੱਖਣ ਫਿਲੌਰ,ਮਨਜਿੰਦਰ ਢੇਸੀ,ਸੰਦੀਪ ਸਿੰਘ ਨੇ ਕੀਤੀ।ਇਸ ਮੌਕੇ ਨਸ਼ਿਆਂ ਦੇ ਕੇਸ 'ਚ ਈ.ਡੀ ਦਾ ਸਾਹਮਣਾ ਕਰ ਰਹੇ ਹਲਕਾ ਵਿਧਾਇਕ ਨੌਜਵਾਨ-ਵਿਦਿਆਰਥੀਆ ਦੇ ਰੋਸ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ ਧਰਨਾਕਾਰੀਆ ਨੇ ਦੋਸ਼ ਪੱਤਰ/ਮੰਗ ਪੱਤਰ ਕੰਧ 'ਤੇ ਚਿਪਕਾ ਦਿੱਤਾ। ਇਸ ਮੌਕੇ ਸੰਬੋਧਨ ਕਰਦੀਆਂ ਸਭਾ ਦੇ ਸੂਬਾ ਪ੍ਰਧਾਨ ਸਾਥੀ ਜਸਵਿੰਦਰ ਢੇਸੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ  ਦੇਣ ਅਤੇ ਰੁਗ਼ਗਾਰ ਨਾ ਮਿਲਣ ਦੀ ਹਾਲਤ ਵਿਚ 1000 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਅਕਾਲੀ ਭਾਜਪਾ ਸਰਕਾਰ ਦੀਆਂ ਨਵ-ਉਦਾਰਵਾਦੀ ਨੀਤੀਆ ਦੇ ਕਾਰਨ ਬੇਰੁਜ਼ਗਾਰੀ ਸਾਰੇ ਹੱਦਾਂ ਬੰਨੇਂ ਟੱਪ ਚੁੱਕੀ ਹੈ।ਜਦਕਿ ਕਿਸੇ ਵੀ ਨੌਜਵਾਨ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਉਲਟਾ ਰੁਜ਼ਗਾਰ ਦੀ ਮੰਗ ਕਰ ਰਹੇ ਮੁੰਡੇ-ਕੁੜੀਆ ਉਪਰ ਅੰਨਾ ਸਰਕਾਰੀ ਤਸ਼ੱਦਦ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਆਪਣੇ ਚੋਣ ਮੈਨੀਫੈਸਟੋ ਵਿਚ ਹਰ ਸਾਲ ਇੱਕ ਲੱਖ ਸਰਕਾਰੀ ਨੌਕਰੀਆ ਦੇਣ ਦਾ ਲਾਅਰਾ ਲਗਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਨੌਜਵਾਨਾਂ ਨਾਲ ਕੀਤੇ ਵਾਅਦੀਆਂ ਤੋਂ ਪੂਰੀ ਤਰ੍ਹਾ ਨਾਲ ਭੱਜ ਗਈ ਹੈ।ਜਦਕਿ ਆਉਣ ਵਾਲੀਆ ਚੌਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਨੌਜਵਾਨਾਂ ਨੂੰ ਨਵੇਂ ਲਾਅਰੇ ਲਗਾ ਰਹੀ ਹੈ ਜਦਕਿ ਇਹੀ ਹਾਲ ਸੱਤਾ ਪ੍ਰਾਪਤ ਕਰਨ ਲਈ ਤੱਤਪਰ ਦੂਜਿਆ ਸਿਆਸੀ ਪਾਰਟੀਆ ਦਾ ਵੀ ਹੈ।ਉਨ੍ਹਾਂ ਕਿਹਾ ਕਿ ''ਪੁਲਿਸ-ਸਿਆਸੀ-ਨਸ਼ਾ ਸਮਗਲਰਾਂ'' ਦੇ ਗੱਠਜੋੜ ਨੇ ਨੌਜਵਾਨਾਂ ਨੂੰ ਕੰਮ ਦੇਣ ਦੀ ਬਜਾਏ ਨਸ਼ਿਆ ਦੇ ਵਪਾਰ ਅਤੇ ਜਵਾਨੀ ਨੂੰ ਬਰਬਾਦ ਕਰਨ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ।
ਇਸ ਮੌਕੇ ਸੰਬੋਧਨ ਕਰਦੀਆ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀਆ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਹੀ ਵਿਦਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ।ਇਸੇ ਕਰਕੇ ਹੀ ਕਾਰਪੋਰੇਟ ਘਰਾਣਿਆ ਦੇ ਨਿੱਜੀ ਸਕੂਲ/ ਕਾਲਜ ਬੱਚਿਆ ਕੋਲੋਂ ਆਪਣੀ ਮਰਜ਼ੀ ਦੀਆਂ ਫੀਸਾਂ ਵਸੂਲ ਕਰ ਰਹੇ ਹਨ।ਉਨ੍ਹਾਂ ਮੰਗ ਕੀਤੀ ਕਿ ਪ੍ਰਾਇਵੇਟ ਸੰਸਥਾ ਦੀਆ ਮਨਮਰਜ਼ੀ ਨਾਲ ਵਧਾਇਆ ਜਾ ਰਹੀਆ ਫੀਸਾਂ ਨੂੰ ਨੱਥ ਪਾਈ ਜਾਵੇ ਅਤੇ ਫੀਸਾਂ ਕੰਟਰੋਲ ਕਰਨ ਲਈ ਰੇਗੂਲੇਟਰੀ ਅਥਾਰਟੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਦਲਿਤ ਵਿਦਿਆਰਥੀਆ ਨੂੰ ਮਿਲ ਰਹੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਵੀ ਬੜੇ ਸੋਚੇ ਸਮਝੇ ਢੰਗ ਨਾਲ ਬੰਦ ਕੀਤਾ ਜਾ ਰਿਹਾ ਅਤੇ ਪ੍ਰਾਇਵੇਟ ਕਾਲਜਾਂ/ਸਿੱਖਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ। ਵਿਦਿਆਰਥੀਆ ਨੂੰ ਲੈਪਟੋਪ ਅਤੇ ਸ਼ਪੈਸ਼ਲ ਵਿਦਿਆਰਥੀ ਬੱਸਾਂ ਦਾ ਲਾਅਰਾ ਲਾ ਕੇ ਵਿਦਿਆਰਥੀਆ ਦੀਆਂ ਵੋਟਾਂ ਵਟੋਰਨ ਵਾਲੀ ਸੂਬਾ ਸਰਕਾਰ ਆਪਣੇ ਕੀਤੇ ਗਏ ਵਾਅਦੀਆ ਤੋਂ ਭੱਜ ਗਈ ਹੈ ਅਤੇ ਕਿਸੇ ਵੀ ਵਿਦਿਆਰਥੀ ਨੂੰ ਨਾ ਤਾਂ ਲੈਪਟੋਪ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਤਰ੍ਹਾ ਦੀ ਸ਼ਪੈਸ਼ਲ ਵਿਦਿਆਰਥੀ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ ਬਲਕਿ ਇਸ ਦੇ ਉਲਟ ਵਿਦਿਆਰਥੀਆਂ ਨੂੰ ਮਿਲ ਰਹੀ ਬੱਸ ਪਾਸ ਸਹੂਲਤ ਨੂੰ ਵੀ ਖੋਹਿਆ ਜਾ ਰਿਹਾ ਹੈ ਅਤੇ ਸਿਆਸੀ ਆਗੂਆਂ ਦੀ ਸ਼ਹਿ 'ਤੇ ਪ੍ਰਾਇਵੇਟ ਬੱਸ ਉਪਰੇਟਰਾਂ ਨੂੰ ਮਨਮਰਜ਼ੀ  ਨਾਲ ਵਿਦਿਆਥੀਆ ਦੀ ਲੁੱਟ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਕਾਲਜ ਸਮੇਂ ਦੇ ਸਰਕਾਰੀ ਬੱਸਾਂ ਦੇ ਰੂਟ ਬੰਦ ਕਰਕੇ  ਗੈਰ-ਕਾਨੂੰਨੀ ਬਗੈਰ ਪਰਮਿਟ ਤੋਂ ਮੰਤਰੀਆ ਦੀਆਂ ਬੱਸਾਂ ਚਲਾਈਆ ਜਾ ਰਹੀਆਂ ਹਨ ਜੋ ਹਰ ਰੋਜ਼ ਬੇਕਸੂਰ ਲੋਕਾਂ ਨੂੰ ਮਾਰ ਰਹੀਆ ਹਨ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਉਪਰੋਤਕ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾ ਸ਼ੰਘਰਸ਼ ਨੂੰ ਹੋਰ ਤੇਜ਼ ਜੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁੱਖਬੀਰ ਸੰਗਤਪੁਰ,ਸੋਨੂੰ ਢੇਸੀ,ਰਿੱਕੀ ਮਿਓਵਾਲ,ਜੱਸਾ ਰੁੜਕਾ,ਦੀਪਕ ਦੋਸਾਂਝ,ਜਸਪਾਲ ਬਿਲਗਾ,ਪ੍ਰਭਾਤ ਕਵੀ,ਮਨੋਜ ਕੁਮਾਰ,ਸਟਾਲਿਨਜੀਤ,ਵਿਜੈ ਰੁੜਕਾ,ਅਮਿਤ ਸੂਦ,ਸੰਜੀਵ ਕੁਮਾਰ,ਪ੍ਰਿਸ,ਮਨੀ ਕੁਮਾਰ,ਅਰਸ਼ਪ੍ਰੀਤ ਆਸ਼ੂ,ਰਮਨ ਆਦਿ ਹਾਜ਼ਿਰ
  ਜਾਰੀ ਕਰਤਾ :- ਮੱਖਣ ਫਿਲੌਰ (98728-19404)

Monday, 8 August 2016

ਪੀ.ਐਸ.ਐਫ. ਵੱਲੋਂ ''ਸਿੱਖਿਆ ਬਚਾਓ'' ਕਨਵੈਨਸ਼ਨਾਂ ਸੰਬੰਧੀ ਪ੍ਰੈਸ ਕਾਨਫਰੰਸ


ਪੀ.ਅੈਸ.ਅੈਫ. ਵੱਲੋਂ ਸੂਬੇ ਅੰਦਰ ਕੀਤੀਅਾ ਜਾਣਗੀਅਾ ਪੰਜ "ਸਿੱਖਿਅਾ ਬਚਾਓ" ਕਨਵੈਨਸ਼ਨਾਂ
31 ਅਗਸਤ - ਫਗਵਾੜਾ
06 ਸਤੰਬਰ - ਮਾਨਸਾ
09 ਸਤੰਬਰ- ਤਰਨਤਾਰਨ
14 ਸਤੰਬਰ - ਚੰਡੀਗ੍ਹੜ
16ਸਤੰਬਰ - ਫਰੀਦਕੋਟ

SBYF team ratia tehsil commety


Sunday, 7 August 2016

22 ਅਗਸਤ ਨੂੰ ਫਿਲੌਰ ਦੇ ਅੈਮ.ਅੈਲ.ੲੇ ਦਾ ਘਿਰਾਓ



7 august 2016.ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿ. ਫਿਲੌਰ ਕਮੇਟੀ ਦੀ ਮੀੰਟਿਗ ਫਿਲੌਰ ਵਿਖੇ. 22 ਅਗਸਤ ਨੂੰ ਨੌਜਵਾਨ - ਵਿਦਿਅਾਰਥੀਅਾ ਮਸਲਿਅਾ ਨੂੰ ਹੋਵੇਗਾ ਫਿਲੌਰ ਦੇ ਅੈਮ.ਅੈਲ.ੲੇ ਦਾ ਜਬਰਦਸਤ ਘਿਰਾਓ.. sbyf teh.phillaur commety meeting at phillaur 7august 2016. sunday

Friday, 5 August 2016

ਵਿਧਾਇਕ ਦੀ ਰਿਹਾਇਸ਼ ਦੇ ਸਾਹਮਣੇ ਧਰਨਾ

नशा बंद करो रोजगार का प्रबंध करो चुनाव मे किए वायदा पूरा करो की माँग को लेकर तरनतारन MLA की कोठी के सामने नौजवान सभा ने धरना देकर सरकार से 9 साल शासन करने के बाद भी वायदा न पूरा करने विरोध जताया पुलिस ने युवाओ को रोका पुलिस से तीखी नोक झोंक






ਤਰਨ ਤਾਰਨ, 5 ਅਗਸਤ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਨੇ ਅੱਜ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਦਿੱਤਾ ਜਿਸ ਕਰਕੇ ਆਵਾਜਾਈ ਵਿੱਚ ਰੁਕਾਵਟ ਬਣੀ ਰਹੀ| ਇਹ ਵਰਕਰ ਵਿਧਾਇਕ ਨੂੰ ਚੋਣਾਂ ਮੌਕੇ ਅਕਾਲੀ ਦਲ ਵੱਲੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਇਕ ਦੋਸ਼ ਪੱਤਰ ਦੇਣ ਲਈ ਆਏ ਸਨ| ਵਿਧਾਇਕ ਦੇ ਇਥੇ ਨਾ ਹੋਣ ਕਰਕੇ ਪੁਲੀਸ ਨੇ ਉਨ੍ਹਾਂ ਨੂੰ ਰਿਹਾਇਸ਼ ਦੇ ਬਾਹਰਵਾਰ ਰੋਕਿਆ ਤਾਂ ਵਰਕਰਾਂ ਨੇ ਸੜਕ ’ਤੇ ਹੀ ਧਰਨਾ ਲਾ ਦਿੱਤਾ| ਵਰਕਰਾਂ ਦੀ ਅਗਵਾਈ ਜਥੇਬੰਦੀਆਂ ਦੇ ਆਗੂ ਕਾਬਲ ਸਿੰਘ ਪਹਿਲਵਾਨਕੇ, ਸੁਲੱਖਣ ਸਿੰਘ ਤੂੜ, ਮੰਗਲ ਸਿੰਘ ਜਵੰਦਾ, ਰਛਪਾਲ ਸਿੰਘ ਬਾਠ, ਮਨਜੀਤ ਸਿੰਘ ਬੱਗੂ ਅਤੇ ਮੇਹਰ ਸਿੰਘ ਗਜ਼ਲ ਨੇ ਕੀਤੀ| ਇਸ ਮੌਕੇ ਜਥੇਬੰਦੀਆਂ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਢੇਸੀ, ਬਲਦੇਵ ਸਿੰਘ ਪੰਡੋਰੀ ਅਤੇ ਗੁਰਜਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਲੈਪਟਾਪ ਲੈ ਕੇ ਦੇਣ, ਗਰੈਜੂਏਸ਼ਨ ਤੱਕ ਲੜਕੀਆਂ ਨੂੰ ਮੁਫ਼ਤ ਵਿਦਿਆ ਦੇਣ, ਬੇਰੁਜ਼ਗਾਰਾਂ ਨੂੰ 1000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤੇ ਜਾਣ, 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਆਦਿ ਦਾ ਵਾਅਦਾ ਕੀਤਾ ਸੀ ਪਰ ਇਨ੍ਹਾਂ ਵਿੱਚੋਂ ਕਿਸੇ ਇਕ ਨੂੰ ਵੀ ਪੂਰਾ ਨਹੀਂ ਕੀਤਾ ਗਿਆ|
ਆਗੂਆਂ ਨੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੁਰ ਨਾ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ| ਵਰਕਰ ਇੱਥੋਂ ਦੇ ਗਾਂਧੀ ਮਿਉਂਸਪਲ ਪਾਰਕ ਤੋਂ ਇਕ ਰੋਸ ਮਾਰਚ ਕਰਦੇ ਹੋਏ ਜਿਵੇਂ ਹੀ ਵਿਧਾਇਕ ਦੀ ਰਿਹਾਇਸ਼ ਦੇ ਬਾਹਰ ਤੱਕ ਗਏ ਤਾਂ ਉਨ੍ਹਾਂ ਨੂੰ ਪੁਲੀਸ ਨੇ ਅੱਗੇ ਜਾਣ ਤੋਂ ਰੋਕ ਦਿੱਤਾ ਜਿਸ ’ਤੇ ਉਨ੍ਹਾਂ ਸੜਕ ’ਤੇ ਧਰਨਾ ਲਾ ਦਿੱਤਾ| ਬੁਲਾਰਿਆਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਹੋਰ ਮੰਗਾਂ ਬਾਰੇ ਵੀ ਵਿਚਾਰ ਪੇਸ਼ ਕੀਤੇ|