ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.)ਦੇ ਬੈਨਰ
ਹੇਠ ਸੈਂਕੜੇ ਨੌਜਵਾਨ-ਵਿਦਿਆਰਥੀਆ ਨੇ ਹਲਕਾ ਫਿਲੌਰ ਵਿਧਾਇਕ ਦਾ ਘਿਰਾਓ ਕੀਤਾ।ਇਸ ਉਪਰੰਤ
ਪ੍ਰਦਰਸ਼ਨਕਾਰੀਆ ਵੱਲੋਂ ਪੂਰੇ ਸ਼ਹਿਰ 'ਚ ਰੋਸ ਮਾਰਚ ਕੀਤਾ ਗਿਆ ਜਿਸ ਦੀ ਆਗਵਾਈ ਸਰਬਜੀਤ
ਸੰਗੋਵਾਲ,ਗੁਰਦੀਪ ਗੋਗੀ,ਮੱਖਣ ਫਿਲੌਰ,ਮਨਜਿੰਦਰ ਢੇਸੀ,ਸੰਦੀਪ ਸਿੰਘ ਨੇ ਕੀਤੀ।ਇਸ ਮੌਕੇ
ਨਸ਼ਿਆਂ ਦੇ ਕੇਸ 'ਚ ਈ.ਡੀ ਦਾ ਸਾਹਮਣਾ ਕਰ ਰਹੇ ਹਲਕਾ ਵਿਧਾਇਕ ਨੌਜਵਾਨ-ਵਿਦਿਆਰਥੀਆ ਦੇ
ਰੋਸ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ ਧਰਨਾਕਾਰੀਆ ਨੇ ਦੋਸ਼ ਪੱਤਰ/ਮੰਗ ਪੱਤਰ ਕੰਧ 'ਤੇ
ਚਿਪਕਾ ਦਿੱਤਾ। ਇਸ ਮੌਕੇ ਸੰਬੋਧਨ ਕਰਦੀਆਂ ਸਭਾ ਦੇ ਸੂਬਾ ਪ੍ਰਧਾਨ ਸਾਥੀ ਜਸਵਿੰਦਰ ਢੇਸੀ
ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਰੁਗ਼ਗਾਰ ਨਾ ਮਿਲਣ ਦੀ ਹਾਲਤ ਵਿਚ 1000
ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਅਕਾਲੀ ਭਾਜਪਾ ਸਰਕਾਰ ਦੀਆਂ
ਨਵ-ਉਦਾਰਵਾਦੀ ਨੀਤੀਆ ਦੇ ਕਾਰਨ ਬੇਰੁਜ਼ਗਾਰੀ ਸਾਰੇ ਹੱਦਾਂ ਬੰਨੇਂ ਟੱਪ ਚੁੱਕੀ ਹੈ।ਜਦਕਿ
ਕਿਸੇ ਵੀ ਨੌਜਵਾਨ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਉਲਟਾ ਰੁਜ਼ਗਾਰ ਦੀ ਮੰਗ ਕਰ ਰਹੇ
ਮੁੰਡੇ-ਕੁੜੀਆ ਉਪਰ ਅੰਨਾ ਸਰਕਾਰੀ ਤਸ਼ੱਦਦ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਆਪਣੇ
ਚੋਣ ਮੈਨੀਫੈਸਟੋ ਵਿਚ ਹਰ ਸਾਲ ਇੱਕ ਲੱਖ ਸਰਕਾਰੀ ਨੌਕਰੀਆ ਦੇਣ ਦਾ ਲਾਅਰਾ ਲਗਾਉਣ ਵਾਲੀ
ਅਕਾਲੀ-ਭਾਜਪਾ ਸਰਕਾਰ ਨੌਜਵਾਨਾਂ ਨਾਲ ਕੀਤੇ ਵਾਅਦੀਆਂ ਤੋਂ ਪੂਰੀ ਤਰ੍ਹਾ ਨਾਲ ਭੱਜ ਗਈ
ਹੈ।ਜਦਕਿ ਆਉਣ ਵਾਲੀਆ ਚੌਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਨੌਜਵਾਨਾਂ ਨੂੰ ਨਵੇਂ ਲਾਅਰੇ
ਲਗਾ ਰਹੀ ਹੈ ਜਦਕਿ ਇਹੀ ਹਾਲ ਸੱਤਾ ਪ੍ਰਾਪਤ ਕਰਨ ਲਈ ਤੱਤਪਰ ਦੂਜਿਆ ਸਿਆਸੀ ਪਾਰਟੀਆ ਦਾ
ਵੀ ਹੈ।ਉਨ੍ਹਾਂ ਕਿਹਾ ਕਿ ''ਪੁਲਿਸ-ਸਿਆਸੀ-ਨਸ਼ਾ ਸਮਗਲਰਾਂ'' ਦੇ ਗੱਠਜੋੜ ਨੇ ਨੌਜਵਾਨਾਂ
ਨੂੰ ਕੰਮ ਦੇਣ ਦੀ ਬਜਾਏ ਨਸ਼ਿਆ ਦੇ ਵਪਾਰ ਅਤੇ ਜਵਾਨੀ ਨੂੰ ਬਰਬਾਦ ਕਰਨ ਦੇ ਨਵੇਂ
ਕੀਰਤੀਮਾਨ ਸਥਾਪਿਤ ਕੀਤੇ ਹਨ।
ਇਸ ਮੌਕੇ ਸੰਬੋਧਨ ਕਰਦੀਆ ਪੀ.ਐਸ.ਐਫ. ਦੇ ਸੂਬਾ
ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀਆ ਸਿੱਖਿਆ ਵਿਰੋਧੀ ਨੀਤੀਆਂ
ਕਾਰਨ ਹੀ ਵਿਦਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ।ਇਸੇ ਕਰਕੇ ਹੀ ਕਾਰਪੋਰੇਟ ਘਰਾਣਿਆ ਦੇ
ਨਿੱਜੀ ਸਕੂਲ/ ਕਾਲਜ ਬੱਚਿਆ ਕੋਲੋਂ ਆਪਣੀ ਮਰਜ਼ੀ ਦੀਆਂ ਫੀਸਾਂ ਵਸੂਲ ਕਰ ਰਹੇ ਹਨ।ਉਨ੍ਹਾਂ
ਮੰਗ ਕੀਤੀ ਕਿ ਪ੍ਰਾਇਵੇਟ ਸੰਸਥਾ ਦੀਆ ਮਨਮਰਜ਼ੀ ਨਾਲ ਵਧਾਇਆ ਜਾ ਰਹੀਆ ਫੀਸਾਂ ਨੂੰ ਨੱਥ
ਪਾਈ ਜਾਵੇ ਅਤੇ ਫੀਸਾਂ ਕੰਟਰੋਲ ਕਰਨ ਲਈ ਰੇਗੂਲੇਟਰੀ ਅਥਾਰਟੀ ਬਣਾਈ ਜਾਵੇ।ਉਨ੍ਹਾਂ ਕਿਹਾ
ਕਿ ਦਲਿਤ ਵਿਦਿਆਰਥੀਆ ਨੂੰ ਮਿਲ ਰਹੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਵੀ ਬੜੇ ਸੋਚੇ
ਸਮਝੇ ਢੰਗ ਨਾਲ ਬੰਦ ਕੀਤਾ ਜਾ ਰਿਹਾ ਅਤੇ ਪ੍ਰਾਇਵੇਟ ਕਾਲਜਾਂ/ਸਿੱਖਿਅਕ ਸੰਸਥਾਵਾਂ ਨੂੰ
ਵਿਦਿਆਰਥੀਆਂ ਦੀ ਲੁੱਟ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ। ਵਿਦਿਆਰਥੀਆ ਨੂੰ ਲੈਪਟੋਪ ਅਤੇ
ਸ਼ਪੈਸ਼ਲ ਵਿਦਿਆਰਥੀ ਬੱਸਾਂ ਦਾ ਲਾਅਰਾ ਲਾ ਕੇ ਵਿਦਿਆਰਥੀਆ ਦੀਆਂ ਵੋਟਾਂ ਵਟੋਰਨ ਵਾਲੀ
ਸੂਬਾ ਸਰਕਾਰ ਆਪਣੇ ਕੀਤੇ ਗਏ ਵਾਅਦੀਆ ਤੋਂ ਭੱਜ ਗਈ ਹੈ ਅਤੇ ਕਿਸੇ ਵੀ ਵਿਦਿਆਰਥੀ ਨੂੰ ਨਾ
ਤਾਂ ਲੈਪਟੋਪ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਤਰ੍ਹਾ ਦੀ ਸ਼ਪੈਸ਼ਲ ਵਿਦਿਆਰਥੀ ਬੱਸ
ਦਾ ਪ੍ਰਬੰਧ ਕੀਤਾ ਗਿਆ ਹੈ ਬਲਕਿ ਇਸ ਦੇ ਉਲਟ ਵਿਦਿਆਰਥੀਆਂ ਨੂੰ ਮਿਲ ਰਹੀ ਬੱਸ ਪਾਸ
ਸਹੂਲਤ ਨੂੰ ਵੀ ਖੋਹਿਆ ਜਾ ਰਿਹਾ ਹੈ ਅਤੇ ਸਿਆਸੀ ਆਗੂਆਂ ਦੀ ਸ਼ਹਿ 'ਤੇ ਪ੍ਰਾਇਵੇਟ ਬੱਸ
ਉਪਰੇਟਰਾਂ ਨੂੰ ਮਨਮਰਜ਼ੀ ਨਾਲ ਵਿਦਿਆਥੀਆ ਦੀ ਲੁੱਟ ਕਰਨ ਦੀ ਖੁੱਲ ਦਿੱਤੀ ਜਾ ਰਹੀ
ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਕਾਲਜ ਸਮੇਂ ਦੇ ਸਰਕਾਰੀ ਬੱਸਾਂ ਦੇ ਰੂਟ ਬੰਦ ਕਰਕੇ
ਗੈਰ-ਕਾਨੂੰਨੀ ਬਗੈਰ ਪਰਮਿਟ ਤੋਂ ਮੰਤਰੀਆ ਦੀਆਂ ਬੱਸਾਂ ਚਲਾਈਆ ਜਾ ਰਹੀਆਂ ਹਨ ਜੋ ਹਰ ਰੋਜ਼
ਬੇਕਸੂਰ ਲੋਕਾਂ ਨੂੰ ਮਾਰ ਰਹੀਆ ਹਨ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਉਪਰੋਤਕ
ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾ ਸ਼ੰਘਰਸ਼ ਨੂੰ ਹੋਰ ਤੇਜ਼ ਜੀਤਾ ਜਾਵੇਗਾ।ਇਸ ਮੌਕੇ
ਹੋਰਨਾਂ ਤੋਂ ਇਲਾਵਾ ਸੁੱਖਬੀਰ ਸੰਗਤਪੁਰ,ਸੋਨੂੰ ਢੇਸੀ,ਰਿੱਕੀ ਮਿਓਵਾਲ,ਜੱਸਾ ਰੁੜਕਾ,ਦੀਪਕ
ਦੋਸਾਂਝ,ਜਸਪਾਲ ਬਿਲਗਾ,ਪ੍ਰਭਾਤ ਕਵੀ,ਮਨੋਜ ਕੁਮਾਰ,ਸਟਾਲਿਨਜੀਤ,ਵਿਜੈ ਰੁੜਕਾ,ਅਮਿਤ
ਸੂਦ,ਸੰਜੀਵ ਕੁਮਾਰ,ਪ੍ਰਿਸ,ਮਨੀ ਕੁਮਾਰ,ਅਰਸ਼ਪ੍ਰੀਤ ਆਸ਼ੂ,ਰਮਨ ਆਦਿ ਹਾਜ਼ਿਰ
ਜਾਰੀ ਕਰਤਾ :- ਮੱਖਣ ਫਿਲੌਰ (98728-19404)
No comments:
Post a Comment