Friday, 5 August 2016

ਵਿਧਾਇਕ ਦੀ ਰਿਹਾਇਸ਼ ਦੇ ਸਾਹਮਣੇ ਧਰਨਾ

नशा बंद करो रोजगार का प्रबंध करो चुनाव मे किए वायदा पूरा करो की माँग को लेकर तरनतारन MLA की कोठी के सामने नौजवान सभा ने धरना देकर सरकार से 9 साल शासन करने के बाद भी वायदा न पूरा करने विरोध जताया पुलिस ने युवाओ को रोका पुलिस से तीखी नोक झोंक






ਤਰਨ ਤਾਰਨ, 5 ਅਗਸਤ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਨੇ ਅੱਜ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਦਿੱਤਾ ਜਿਸ ਕਰਕੇ ਆਵਾਜਾਈ ਵਿੱਚ ਰੁਕਾਵਟ ਬਣੀ ਰਹੀ| ਇਹ ਵਰਕਰ ਵਿਧਾਇਕ ਨੂੰ ਚੋਣਾਂ ਮੌਕੇ ਅਕਾਲੀ ਦਲ ਵੱਲੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਇਕ ਦੋਸ਼ ਪੱਤਰ ਦੇਣ ਲਈ ਆਏ ਸਨ| ਵਿਧਾਇਕ ਦੇ ਇਥੇ ਨਾ ਹੋਣ ਕਰਕੇ ਪੁਲੀਸ ਨੇ ਉਨ੍ਹਾਂ ਨੂੰ ਰਿਹਾਇਸ਼ ਦੇ ਬਾਹਰਵਾਰ ਰੋਕਿਆ ਤਾਂ ਵਰਕਰਾਂ ਨੇ ਸੜਕ ’ਤੇ ਹੀ ਧਰਨਾ ਲਾ ਦਿੱਤਾ| ਵਰਕਰਾਂ ਦੀ ਅਗਵਾਈ ਜਥੇਬੰਦੀਆਂ ਦੇ ਆਗੂ ਕਾਬਲ ਸਿੰਘ ਪਹਿਲਵਾਨਕੇ, ਸੁਲੱਖਣ ਸਿੰਘ ਤੂੜ, ਮੰਗਲ ਸਿੰਘ ਜਵੰਦਾ, ਰਛਪਾਲ ਸਿੰਘ ਬਾਠ, ਮਨਜੀਤ ਸਿੰਘ ਬੱਗੂ ਅਤੇ ਮੇਹਰ ਸਿੰਘ ਗਜ਼ਲ ਨੇ ਕੀਤੀ| ਇਸ ਮੌਕੇ ਜਥੇਬੰਦੀਆਂ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਢੇਸੀ, ਬਲਦੇਵ ਸਿੰਘ ਪੰਡੋਰੀ ਅਤੇ ਗੁਰਜਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਲੈਪਟਾਪ ਲੈ ਕੇ ਦੇਣ, ਗਰੈਜੂਏਸ਼ਨ ਤੱਕ ਲੜਕੀਆਂ ਨੂੰ ਮੁਫ਼ਤ ਵਿਦਿਆ ਦੇਣ, ਬੇਰੁਜ਼ਗਾਰਾਂ ਨੂੰ 1000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤੇ ਜਾਣ, 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਆਦਿ ਦਾ ਵਾਅਦਾ ਕੀਤਾ ਸੀ ਪਰ ਇਨ੍ਹਾਂ ਵਿੱਚੋਂ ਕਿਸੇ ਇਕ ਨੂੰ ਵੀ ਪੂਰਾ ਨਹੀਂ ਕੀਤਾ ਗਿਆ|
ਆਗੂਆਂ ਨੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੁਰ ਨਾ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ| ਵਰਕਰ ਇੱਥੋਂ ਦੇ ਗਾਂਧੀ ਮਿਉਂਸਪਲ ਪਾਰਕ ਤੋਂ ਇਕ ਰੋਸ ਮਾਰਚ ਕਰਦੇ ਹੋਏ ਜਿਵੇਂ ਹੀ ਵਿਧਾਇਕ ਦੀ ਰਿਹਾਇਸ਼ ਦੇ ਬਾਹਰ ਤੱਕ ਗਏ ਤਾਂ ਉਨ੍ਹਾਂ ਨੂੰ ਪੁਲੀਸ ਨੇ ਅੱਗੇ ਜਾਣ ਤੋਂ ਰੋਕ ਦਿੱਤਾ ਜਿਸ ’ਤੇ ਉਨ੍ਹਾਂ ਸੜਕ ’ਤੇ ਧਰਨਾ ਲਾ ਦਿੱਤਾ| ਬੁਲਾਰਿਆਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਹੋਰ ਮੰਗਾਂ ਬਾਰੇ ਵੀ ਵਿਚਾਰ ਪੇਸ਼ ਕੀਤੇ|

No comments:

Post a Comment