ਫਿਲੌਰ - ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ’ਚ ਦਲਿਤ ਨੌਜਵਾਨ ਦੀ ਕੀਤੀ ਹੱਤਿਆ ਦੇ ਵਿਰੋਧ ’ਚ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਸਥਾਨਕ ਇਕਾਈ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਵਲੋਂ ਇਥੋਂ ਦੇ ਐਸਡੀਐਮ ਆਕੁਰ ਮਹਿੰਦਰੂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਅਜੈ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਫਿਲੌਰ ਨੇ ਕਿਹਾ ਕਿ ਪਿਛਲੇ ਦਿਨੀ ਮਾਨਸਾ ਜਿਲ੍ਹੇ ਦੇ ਪਿੰਡ ਘਰਾਂਗਣਾ ਦੇ ਅੰਦਰ ਜੋ ਘਟਨਾ ਵਾਪਰੀ ਹੈ ਉਸ ਨੇ ਪੂਰੇ ਪੰਜਾਬ ਦੀ ਨਿਘਰ ਰਹੀ ਕਾਨੂੰਨ ਅਵਸਥਾ ਅਤੇ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਨਾਲ ਸਿਆਸੀਕਰਨ ਕੀਤੇ ਜਾਣ ਉਪਰ ਮੋਹਰ ਲਗਾ ਦਿੱਤੀ ਹੈ। ਇਨ੍ਹਾਂ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਗੁੰਡਾ ਰਾਜ ਸਿਆਸੀ ਪਾਰਟੀਆਂ ਦੀ ਸ਼ਹਿ ਉਪਰ ਚਲ ਰਿਹਾ ਹੈ ਅਤੇ ਪੰਜਾਬ ਦੀ ਸਥਿਤੀ ਚਿੰਤਾਜਨਕ ਸਥਿਤੀ ਤੱਕ ਪੁੱਜ ਗਈ ਹੈ। ਆਗੂਆਂ ਨੇ ਕਿਹਾ ਕਿ ਕੇਦਰ ’ਚ ਭਾਜਪਾ ਦੀ ਸਰਕਾਰ ਬਣਨ ਉਪਰੰਤ ਹੋਰ ਵੀ ਤੇਜ਼ੀ ਨਾਲ ਦਲਿਤਾਂ ਉਪਰ ਹਮਲੇ ਹੋ ਰਹੇ ਹਨ। ਆਗੂਆਂ ਨੇ ਕਿਹਾ ਕਿ ਹਾਕਮ ਧਿਰਾਂ ਇਨਸਾਫ ਦੇਣ ਦੀ ਥਾਂ ਪੀੜ੍ਹਤ ਪਰਿਵਾਰਾਂ ਨੂੰ ਪੈਸੇ ਦੇ ਜੋਰ ਨਾਲ ਮੰੂਹ ਬੰਦ ਕਰਨ ਵੱਲ ਤੁਰ ਪਈਆ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਅਜਿਹੀਆ ਘਟਨਾਵਾ ਨੂੰ ਕਾਬੂ ਨਾ ਕੀਤਾ ਗਿਆ ਅਤੇ ਮ੍ਰਿਤਕ ਪਰਿਵਾਰ ਨੂੰ ਇਨਸਾਫ ਨਾ ਦਿਵਾਇਆ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਮਨਜਿੰਦਰ ਢੇਸੀ, ਮਨੋਜ ਕੁਮਾਰ, ਸੰਦੀਪ ਸਿੰਘ, ਗੁਰਦੀਪ ਗੋਗੀ, ਸੁਖਵੀਰ ਸੁਖ, ਪ੍ਰਭਾਤ ਕਵੀ ਆਦਿ ਹਾਜਰ ਸਨ।
No comments:
Post a Comment