Monday, 17 October 2016

ਮੁਫਤ ਤੇ ਲਾਜ਼ਮੀ ਸਿੱਖਿਆ,ਸਿਹਤ ਅਤੇ ਰੁਜ਼ਗਾਰ ਦੀ ਗਰੰਟੀ ਮੁਹੱਈਆ ਕਰਵਾਉਣ ਲਈ ਐਲਾਨਨਾਮਾ ਜਾਰੀ



ਅੱਜ ਜਲਿਆਂਵਾਲਾ ਬਾਗ ਦੀ ਇਤਿਹਾਸਕ ਧਰਤੀ ਤੋਂ ਪੰਜਾਬ ਦੀਆਂ 8 ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਹਰ ਇਕ ਲਈ ਮੁਫਤ ਤੇ ਲਾਜ਼ਮੀ ਸਿੱਖਿਆ,ਸਿਹਤ ਅਤੇ ਰੁਜ਼ਗਾਰ ਦੀ ਗਰੰਟੀ ਮੁਹੱਈਆ ਕਰਵਾਉਣ ਲਈ ਇਕ ਐਲਾਨਨਾਮਾ ਜਾਰੀ ਕੀਤਾ ਗਿਆ, ਜਿਸ ਵਿਚ ਪੰਜਾਬ ਭਰ 'ਚੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਨੌਜਵਾਨਾਂ-ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਐਲਾਨਨਾਮੇ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਜਨਵਾਦੀ ਨੌਜਵਾਨ ਸਭਾ ਦੇ ਸੂਬਾ ਸਕੱਤਰ ਸਵਰਨਜੀਤ ਦਲਿਓਂ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਕਨਵੀਨਰ ਹਰਮਨ ਹਿੰਮਤਪੁਰਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਨਵਦੀਪ ਕੋਟਕਪੂਰਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਸੂਬਾ ਪ੍ਰਧਾਨ ਚਰਨਜੀਤ ਸਿੰਘ ਛਾਂਗਾਰਾਏ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਸੂਬਾ ਪ੍ਰਧਾਨ ਹਰਿੰਦਰ ਬਾਜਵਾ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਪ੍ਰਧਾਨ ਪ੍ਰਦੀਪ ਗੁਰੂ ਨੇ ਸਾਂਝੇ ਤੌਰ 'ਤੇ ਮੀਡੀਆ ਸਾਹਮਣੇ ਜਾਰੀ ਕੀਤਾ। ਵਿਦਿਆਰਥੀਆਂ ਅਤੇ ਨੌਜਵਾਨਾਂ ਦੀਆਂ ਇਨਕਲਾਬੀ ਜਥੇਬੰਦੀਆਂ ਦੇ ਆਗੂਆਂ ਨੇ ਇਸ ਐਲਾਨਨਾਮੇ ਦੇ ਟੀਚਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਐਲਾਨਨਾਮਾ ਪੰਜਾਬ ਦੀ ਨਿਰਾਸ਼ ਹੋ ਚੁੱਕੀ ਅਤੇ ਰੁਜ਼ਗਾਰ ਲਈ ਲੜ ਰਹੀ ਜਵਾਨੀ ਲਈ ਰੁਜ਼ਗਾਰ ਦੇਣ ਦੀ ਗਰੰਟੀ ਕਰਨ ਦਾ ਮੁਦੱਈ ਬਣੇਗਾ। ਉਹਨਾਂ ਪੱਤਰਕਾਰਾਂ ਸਾਹਮਣੇ ਜਾਰੀ ਕੀਤੇ ਐਲਾਨਨਾਮੇ ਦਾ ਵਿਸਥਾਰਪੂਰਵਕ ਜ਼ਿਕਰ ਕਰਦਿਆਂ ਕਿਹਾ ਕਿ ਇਹ ਐਲਾਨਨਾਮਾ 18 ਤੋਂ 58 ਸਾਲ ਦੀ ਉਮਰ ਗਰੁੱਪ ਦੇ ਹਰ ਇਕ ਵਿਅਕਤੀ ਲਈ ਉਸ ਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਮੁਤਾਬਕ ਤਨਖਾਹ ਦੇਣ ਲਈ ਪੰਜਾਬ ਵਿਧਾਨ ਸਭਾ ਵਿਚੋਂ 'ਰੁਜ਼ਗਾਰ ਗਰੰਟੀ ਐਕਟ' ਪਾਸ ਕਰਵਾ ਕੇ ਲਾਗੂ ਕਰਵਾਇਆ ਜਾਵੇਗਾ, ਜਿਸ ਅਨੁਸਾਰ ਹਰ ਇਕ ਨੂੰ ਉਸ ਦੀ ਯੋਗਤਾ ਅਨੁਸਾਰ ਭਾਵ ਅਣਸਿੱਖਿਅਤ ਲਈ 20 ਹਜ਼ਾਰ, ਅਰਧ ਸਿੱਖਿਅਤ ਲਈ 25 ਹਜ਼ਾਰ, ਸਿੱਖਿਅਤ ਲਈ 30 ਅਤੇ ਚ ਸਿੱਖਿਅਤ ਲਈ 35 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਵਾਲੇ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇਗੀ। ਰੁਜ਼ਗਾਰ ਨਾ ਮੁਹੱਈਆ ਕਰਵਾਉਣ ਦੀ ਸੂਰਤ ਵਿਚ ਅਣਸਿੱਖਿਅਤ ਲਈ ਘੱਟੋ-ਘੱਟ 10 ਹਜ਼ਾਰ ਰੁਪਏ ਅਤੇ ਸਿੱਖਿਅਤ ਲਈ ਪੂਰੀ ਤਨਖਾਹ ਦਾ ਅੱਧ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।
ਉਨ•ਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ ਅਤੇ ਹਰ ਵਿਭਾਗ ਵਿਚ ਰੈਗੂਲਰ ਭਰਤੀ ਕੀਤੀ ਜਾਵੇਗੀ। ਨੌਕਰੀਆਂ ਲਈ ਫਾਰਮ ਭਰਨ ਦੀ ਕੋਈ ਫੀਸ ਨਹੀਂ ਲਈ ਜਾਵੇਗੀ, ਜਿਸ ਨਾਲ ਬੇਰੁਜ਼ਗਾਰਾਂ ਦੀ ਹੋ ਰਹੀ ਅੰਨ•ੀ ਆਰਥਕ ਲੁੱਟ ਬੰਦ ਕੀਤੀ ਜਾਵੇਗੀ।ਸੂਬੇ ਦੇ ਨੌਜਵਾਨਾਂ ਦਾ ਬੌਧਿਕ ਸ਼ੋਸ਼ਣÎ ਕਰਨ ਵਾਲੇ ਪੀ.ਟੈਟ ਅਤੇ ਸੀ.ਟੈਟ ਆਦਿ ਵਰਗੇ ਟੈਸਟ ਨਹੀਂ ਲਏ ਜਾਣਗੇ।
ਪੰਜਾਬ ਦੀ ਜਵਾਨੀ ਵਿਚ ਫੈਲੀ ਨਸ਼ਿਆਂ ਦੀ ਅਲਾਮਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਆਗੂਆਂ ਨੇ ਕਿਹਾ ਕਿ ਨੌਜਵਾਨ-ਵਿਦਿਆਰਥੀ ਐਲਾਨਨਾਮਾ ਨਸ਼ਿਆਂ ਦੇ ਮੁਕੰਮਲ ਹੱਲ ਲਈ ਅਤੇ ਨਸ਼ਿਆਂ ਦੇ ਸਰਗਨਿਆਂ, ਪੁਲਸ-ਸਿਆਸੀ ਗੱਠਜੋੜ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਦੀ ਗਰੰਟੀ ਕਰਦਾ ਹੈ।
ਚੋਣਾਂ ਵਿਚ ਨਸ਼ਿਆਂ 'ਤੇ ਪੂਰਨ ਪਾਬੰਦੀ ਲਗਵਾਈ ਜਾਵੇਗੀ। ਇਹ ਐਲਾਨਨਾਮਾ ਪੰਜਾਬ ਵਿਚ ਪੰਜਾਬ ਦੀ ਜਵਾਨੀ ਅਤੇ ਵਿਦਿਆਰਥੀ ਵਰਗ ਨੂੰੰ ਖੇਡਾਂ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਦਾ ਟੀਚਾ ਵੀ ਮਿਥਿਆ ਗਿਆ ਹੈ। ਇਸ ਦੇ ਲਈ ਹਰ ਪਿੰਡ ਅਤੇ ਬਲਾਕ ਪੱਧਰ ਤੇ ਦੇਸ਼ ਭਗਤਾਂ ਦੇ ਨਾਂਅ 'ਤੇ ਖੇਡਾਂ ਦੇ ਸਟੇਡੀਅਮ, ਲਾਇਬ੍ਰੇਰੀਆਂ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਕੇਂਦਰ ਸਥਾਪਤ ਕਰਵਾਉਣ ਦਾ ਵੀ ਟੀਚਾ ਹੈ।
ਇਹ ਐਲਾਨਨਾਮਾ ਜਾਰੀ ਕਰਨ ਤੋਂ ਬਾਅਦ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਇਕ ਹੋਰ ਐਲਾਨ ਕਰਦਿਆਂ ਕਿਹਾ ਕਿ 17 ਨਵੰਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ 'ਤੇ ਲੁਧਿਆਣਾ ਵਿਖੇ ਪੰਜਾਬ ਦੀ ਚੇਤਨ ਜਵਾਨੀ ਵਲੋਂ ਇਸ ਐਲਾਨਨਾਮੇ ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ ਮਨੁੱਖੀ ਕੜੀ (ਚੇਨ) ਬਣਾਈ ਜਾਵੇਗੀ, ਜਿਸ ਵਿਚ ਪੰਜਾਬ ਦੇ ਹਜ਼ਾਰਾਂ ਨੌਜਵਾਨ ਅਤੇ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਹਿੱਸਾ ਲੈਣਗੇ।
ਇਸ ਮੌਕੇ ਆਗੂਆਂ ਨੇ ਇਹ ਐਲਾਨ ਕਰਦਿਆਂ ਪੰਜਾਬ ਦੀਆਂ ਹੋਰ ਲੋਕ ਹਿਤੇਸ਼ੀ ਜਥੇਬੰਦੀਆਂ ਅਤੇ ਰਾਜਸੀ ਧਿਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੇ ਸੱਚੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੇ ਭਲੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਪੰਡੋਰੀ, ਅਜੈ ਫਿਲੌਰ, ਸ਼ਮਸ਼ੇਰ ਬਟਾਲਾ, ਮੱਖਣ ਫਿਲੌਰ, ਮਨਜਿੰਦਰ ਢੇਸੀ, ਸੁਲੱਖਣ ਤੁੜ, ਸਰਬਜੀਤ ਹੈਰੀ, ਸੁਖਵੀਰ ਸੁੱਖ, ਮਨੋਜ ਕੁਮਾਰ, ਸੰਦੀਪ ਸਿੰਘ, ਵਿੱਕੀ ਮਹੇਸ਼ਰੀ, ਨਰਿੰਦਰ ਕੌਰ ਸੋਹਲ, ਹਰਭਜਨ ਛਪੱੜੀਵਾਲਾ, ਦਵਿੰਦਰ ਸੋਹਲ, ਸੁਖਜੀਤ ਰਾਮਾਨੰਦੀ, ਕਰਮਵੀਰ ਕੌਰ ਬੱਧਨੀ, ਜਸਪ੍ਰੀਤ ਕੌਰ, ਪੂਨਮ ਮਾੜੀਮੇਘਾ, ਉਦੈ ਸਿੰਘ ਬੱਡੂਵਾਲ,ਹੁਸਨਦੀਪ ਲਾਡੀ, ਕੁਲਵੰਤ ਮੱਲੂਨੰਗਲ, ਸੁਭਾਸ਼ ਕੈਰੇ, ਕੇਵਲ ਛਾਂਗਾ ਰਾਏ, ਲਖਵਿੰਦਰ ਗੁਪਾਲਪੁਰਾ ਆਦਿ ਹਾਜ਼ਰ ਸਨ।


No comments:

Post a Comment