ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਇਜਲਾਸ ਲਈ ਅੱਜ ਇਥੇ ਸਵਾਗਤੀ ਕਮੇਟੀ ਦਾ ਗਠਨ
ਕਰ ਦਿੱਤਾ ਗਿਆ। 16-17-18 ਸਤੰਬਰ ਨੂੰ ਕਰਵਾਏ ਜਾਣ ਵਾਲੇ ਇਜਲਾਸ ਦੇ ਪਹਿਲੇ ਦਿਨ
ਨੌਜਵਾਨ ਲਹਿਰ ਦੇ ਸ਼ਹੀਦ ਸੋਹਣ ਸਿੰਘ ਢੇਸੀ ਦੀ ਯਾਦ 'ਚ ਜਨਤਕ ਜਥੇਬੰਦੀਆਂ ਦੇ ਸਾਂਝੇ
ਮੋਰਚੇ ਦੀ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਜਾਵੇਗੀ। ਅੱਜ ਕੀਤੀ ਇੱਕ ਵਿਸ਼ੇਸ਼ ਮੀਟਿੰਗ ਨੂੰ
ਸੰਬੋਧਨ ਕਰਦਿਆ ਨੌਜਵਾਨ ਲਹਿਰ ਦੇ ਸਾਬਕਾ ਆਗੂ ਕੁਲਵੰਤ ਸਿੰਘ ਸੰਧੂ ਨੇ ਇਜਲਾਸ ਦੀ
ਮਹੱਤਤਾਂ ਬਾਰੇ ਰੌਸ਼ਨੀ ਪਾਉਂਦਿਆ ਕਿਹਾ ਕਿ ਅੱਜ ਦੇਸ਼ ਭਰ 'ਚ ਵੱਧ
ਰਹੀ ਫਿਰਕਾਪ੍ਰਸਤੀ ਦੇ ਦੌਰ 'ਚ ਘੱਟ ਗਿਣਤੀਆਂ ਲਈ ਖਤਰੇ ਖੜ੍ਹੇ ਹੋ ਰਹੇ ਹਨ। ਉਨ੍ਹਾਂ
ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ 'ਤੇ ਪਹਿਰਾ ਦਿੰਦਿਆ ਸਾਮਰਾਜ ਦੇ ਖਿਲਾਫ ਲੜਾਈ
ਹੋਰ ਵੀ ਤਿੱਖੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਉਸ ਵੇਲੇ ਵੀ ਸਾਮਰਾਜ ਅਤੇ
ਫਿਰਕਾਪ੍ਰਸਤੀ ਦੇ ਖਿਲਾਫ ਡਟ ਕੇ ਲੜੇ ਸਨ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸ਼ਹੀਦ ਭਗਤ
ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਦਾਨ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਤਿੰਨ ਦਿਨ
ਚੱਲਣ ਵਾਲੇ ਇਸ ਇਜਲਾਸ ਦੌਰਾਨ ਪੰਜਾਬ ਅਤੇ ਹਰਿਆਣਾ ਤੋਂ ਨੌਜਵਾਨ ਭਵਿੱਖ ਦੇ ਕਾਰਜਾਂ
ਸਬੰਧੀ ਵਿਚਾਰ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਇਜਲਾਸ 'ਚ ਦੇਸ਼ ਦੇ ਹੋਰਨਾ ਸੂਬਿਆਂ
ਤੋਂ ਵੀ ਨੌਜਵਾਨ ਭਾਗ ਲੈਣਗੇ। ਇਸ ਮੌਕੇ ਇਜਲਾਸ ਦੀ ਸਵਾਗਤੀ ਕਮੇਟੀ ਦੇ ਗਠਨ ਕਰਦਿਆ 51
ਮੈਂਬਰਾਂ ਦਾ ਐਲਾਨ ਕੀਤਾ ਗਿਆ। ਇਸ 'ਚ ਐਡਵੋਕੇਟ ਨਵਜੋਤ ਸਿੰਘ ਸਮਰਾ ਨੂੰ ਚੇਅਰਮੈਨ,
ਕੁਲਦੀਪ ਸਿੰਘ ਫਿਲੌਰ ਨੂੰ ਪ੍ਰਧਾਨ, ਸੰਤੋਖ ਸਿੰਘ ਬਿਲਗਾ, ਜਰਨੈਲ ਫਿਲੌਰ, ਮੱਖਣ ਪੱਲਣ
ਅਤੇ ਕੁਲਜੀਤ ਸਿੰਘ ਨੂੰ ਮੀਤ ਪ੍ਰਧਾਨ, ਸਰਬਜੀਤ ਗਿੱਲ ਨੂੰ ਜਨਰਲ ਸਕੱਤਰ, ਪਰਮਜੀਤ
ਰੰਧਾਵਾ, ਮੱਖਣ ਸੰਗਰਾਮੀ, ਤੀਰਥ ਬਾਸੀ, ਸ਼ਿਵ ਕੁਮਾਰ ਤਿਵਾੜੀ ਨੂੰ ਜੁਆਇੰਟ ਸਕੱਤਰ,
ਮਨਜਿੰਦਰ ਢੇਸੀ ਨੂੰ ਪ੍ਰੈਸ ਸਕੱਤਰ, ਅਜੇ ਫਿਲੌਰ ਨੂੰ ਕੈਸ਼ੀਅਰ ਅਤੇ ਮਾ. ਸ਼ਿੰਗਾਰਾ ਸਿੰਘ
ਦੁਸਾਂਝ ਨੂੰ ਸਹਾਇਕ ਕੈਸ਼ੀਅਰ ਐਲਾਨਿਆ ਗਿਆ। ਇਸ ਮੌਕੇ ਚੇਅਰਮੈਨ ਐਡਵੋਕੇਟ ਸਮਰਾ ਨੇ ਕਿਹਾ
ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਨੌਜਵਾਨ ਸਭਾ ਦਾ ਚੌਥਾ ਇਜਲਾਸ ਫਿਲੌਰ ਦੀ ਧਰਤੀ
'ਤੇ ਹੋਣ ਜਾ ਰਿਹਾ ਹੈ, ਜਿਸ ਲਈ ਸ਼ਹਿਰ ਅਤੇ ਇਲਾਕਾ ਵਾਸੀ ਇਸ ਨੂੰ ਕਾਮਯਾਬ ਕਰਨ 'ਚ ਕੋਈ
ਵੀ ਕਸਰ ਬਾਕੀ ਨਹੀਂ ਛੱਡਣਗੇ।
No comments:
Post a Comment