Tuesday, 5 June 2018

ਫਰੀਦਕੋਟ ਵਿਖੇ ਨੌਜਵਾਨ ਸਭਾ ਨੇ ਮੰਗ ਪੱਤਰ ਦਿੱਤਾ


ਫਰੀਦਕੋਟ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਫਰੀਦਕੋਟ ਵੱਲੋਂ ਸਟੇਟ ਕਮੇਟੀ ਦੇ ਫ਼ੈਸਲੇ ਅਨੁਸਾਰ ਐਸਸੀ ਸਕਾਲਰਸ਼ਿਪ ਲਾਗੂ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਦਫ਼ਤਰ ਦੇ ਜ਼ਿਲ੍ਹਾ ਸ਼ਿਕਾਇਤ ਅਫ਼ਸਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ।।ਆਗੂਆਂ ਨੇ ਇਸ ਮੌਕੇ ਮੰਗ ਕੀਤੀ ਕਿ ਐਸਸੀ ਵਿਦਿਆਰਥੀਆਂ ਨੂੰ ਹਰ ਹਾਲਤ ਸਕਾਲਰਸ਼ਿਪ ਸਕੀਮ ਲਾਗੂ ਕਰਕੇ ਰਾਹਤ ਦਿੱਤੀ ਜਾਣੀ ਚਾਹੀਦੀ ਹੈ।

ਐਸਸੀ ਵਿਦਿਆਰਥੀਆਂ ਨੂੰ ਹਰ ਹਾਲਤ ਸਕਾਲਰਸ਼ਿਪ ਸਕੀਮ ਲਾਗੂ ਕਰਕੇ ਰਾਹਤ ਦਿੱਤੀ ਜਾਣੀ ਚਾਹੀਦੀ - ਸੁਰੇਸ਼ ਸਮਾਣਾ

 

ਸਮਾਣਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸਮਾਣਾ ਵੱਲੋਂ ਸਟੇਟ ਕਮੇਟੀ ਦੇ ਫ਼ੈਸਲੇ ਅਨੁਸਾਰ ਐਸਸੀ ਸਕਾਲਰਸ਼ਿਪ ਲਾਗੂ ਕਰਵਾਉਣ ਸਬੰਧੀ ਸਥਾਨਕ ਐਸਡੀਐਮ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ।।ਸਾਥੀ ਸੁਰੇਸ਼ ਸਮਾਣਾ ਦੀ ਅਗਵਾਈ ਹੇਠ ਆਗੂਆਂ ਨੇ ਇਸ ਮੌਕੇ ਮੰਗ ਕੀਤੀ ਕਿ ਐਸਸੀ ਵਿਦਿਆਰਥੀਆਂ ਨੂੰ ਹਰ ਹਾਲਤ ਸਕਾਲਰਸ਼ਿਪ ਸਕੀਮ ਲਾਗੂ ਕਰਕੇ ਰਾਹਤ ਦਿੱਤੀ ਜਾਣੀ ਚਾਹੀਦੀ ਹੈ।

ਐਸ.ਸੀ. ਸਕਾਲਰਸ਼ਿਪ ਸਕੀਮ ਨੂੰ ਲਾਗੂ ਰੱਖਣ ਲਈ ਐਸ.ਡੀ.ਐਮ ਫਿਲੌਰ ਨੂੰ ਮੰਗ ਪੱਤਰ ਸੌਪਿਆ।


ਫਿਲੌਰ- ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਨੇ ਕੇਂਦਰ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਐਸ.ਡੀ.ਐਮ ਫਿਲੌਰ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਪੀ.ਐਸ.ਐਫ ਦੇ ਜਨਰਲ ਸਕੱਤਰ ਅਜੈ ਫਿਲੌਰ ਅਤੇ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸਕਾਲਰਸ਼ਿਪ ਸਕੀਮ ਵਿੱਚ ਸੋਧਾਂ  ਕਰਕੇ ਦੇਸ਼ ਦੇ ਹਾਕਮ ਗਰੀਬ ਵਿਦਿਆਰਥੀਆਂ ਕੋਲੋਂ ਸਿੱਖਿਆ ਦਾ ਅਧਿਕਾਰ ਖੋਹ ਕੇ ਅਮੀਰਾਂ ਲਈ ਰਾਖਵੀ ਕਰਕੇ ਗਰੀਬਾਂ ਦੇ ਬੱਚਿਆਂ ਨੂੰ ਅਨਪੜ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਾਕਮਾਂ ਵਲੋਂ ਬੜੀ ਤੇਜ਼ੀ ਨਾਲ ਸਿਖਿਆ ਦਾ ਨਿਜੀਕਰਨ, ਵਪਾਰੀਕਰਨ ਕੀਤਾ ਜਾ ਰਿਹਾ ਹੈ ਜਿਸ ਦਾ ਵਿਰੋਧ ਕਰਨ 'ਤੇ ਵਿਦਿਆਰਥੀਆਂ 'ਤੇ ਜਬਰ ਢਾਹਿਆ ਜਾਂਦਾ ਹੈ।  ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਐਸ.ਸੀ. ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਲਾਗੂ ਨਾ ਕਰਨ ਵਾਲੇ ਕਾਲਜਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਕੂਲਾਂ ਕਾਲਜਾਂ 'ਚ ਐਸ. ਸੀ. ਵਿਦਿਆਰਥੀਆਂ ਨੂੰ ਬਿਨ੍ਹਾਂ ਕੋਈ ਫੀਸ ਲਏ ਦਾਖਲਾ ਦਿੱਤਾ ਜਾਵੇ। ਐਸ. ਸੀ. ਸਕਾਲਰਸ਼ਿਪ ਸਕੀਮ ਦੇ ਰੁਕੇ ਹੋਏ ਪੈਸੇ ਤੁਰੰਤ ਜਾਰੀ ਕਰਦੇ ਹੋਏ ਸਕੂਲਾਂ ਕਾਲਜਾਂ 'ਚ ਤੁਰੰਤ ਰੈਗੂਲਰ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਪੂਰਾ ਕੀਤਾ ਜਾਵੇ। ਵਿਦਿਆਰਥੀ ਬੱਸ ਪਾਸ ਸਹੂਲਤ ਨੂੰ ਹਰ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਅੰਦਰ ਸਖਤੀ ਨਾਲ ਲਾਗੂ ਕੀਤਾ ਜਾਵੇ।
ਇਸ ਮੌਕੇ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਅਤੇ ਮੱਖਣ ਸੰਗਰਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਚਹੇਤਿਆ ਨੂੰ ਖੁਸ਼ ਕਰਨ ਵਾਸਤੇ ਸਾਡੇ ਕੁਦਰਤੀ ਸ੍ਰੋਤਾਂ ਜਲ, ਜੰਗਲ ਅਤੇ ਜਮੀਨ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਰਕਾਰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੈਸ਼ਨ 2018-19 ਲਈ ਕੇਂਦਰ ਅਤੇ ਸੂਬਾ ਸਰਕਾਰ ਦਲਿਤ ਵਿਦਿਆਰਥੀਆਂ ਦੇ ਮੁਫ਼ਤ ਦਾਖ਼ਲੇ ਅਤੇ ਪੜ੍ਹਾਈ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਜਥੇਬੰਦੀ ਇਸ ਖਿਲਾਫ਼ ਲਾਮਬੰਦ ਘੋਲ ਕਰੇਗੀ। ਇਸ ਮੌਕੇ ਜੱਸਾ ਰੁੜਕਾ, ਸੰਦੀਪ ਸਿੰਘ, ਪ੍ਰਭਾਤ ਕਵੀ, ਵਿਜੈ ਰੁੜਕਾ, ਰਿੱਕੀ ਮਿਓਵਾਲ, ਓਂਕਾਰ ਵਿਰਦੀ, ਵਿੱਕੀ ਬਿਰਦੀ, ਮਨੀ ਸੁੰਦਰ, ਬਲਦੇਵ ਫਿਲੌਰ, ਸਨੀ ਫਿਲੌਰ ਆਦਿ ਹਾਜ਼ਰ ਸਨ।

Monday, 4 June 2018

ਮਹਿਮਾ ਸਿੰਘ ਵਾਲਾ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਗਠਨ

 

ਜੋਧਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਿੱਢੀ ਮੁਹਿੰਮ ਤਹਿਤ ਪਿੰਡ ਮਹਿਮਾ ਸਿੰਘ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਯੂਨਿਟ ਦਾ ਗਠਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਜਸਵਿੰਦਰ ਕਾਲਖ, ਜ਼ਿਲਾ ਸਕੱਤਰ ਹਰਨੇਕ ਗੁੱਜਰਵਾਲ, ਜ਼ਿਲ੍ਹਾ ਆਗੂ ਬੂਟਾ ਸਿੰਘ ਗੁੱਜਰਵਾਲ, ਜੋਧਾਂ ਇਲਾਕੇ ਦੇ ਪ੍ਰਧਾਨ ਲਵਪ੍ਰੀਤ ਸਿੰਘ ਗੁੱਜਰਵਾਲ ਨੇ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ। ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਹਰਦੀਪ ਸਿੰਘ ਪ੍ਰਧਾਨ, ਜਸਪ੍ਰੀਤ ਸਿੰਘ ਸਕੱਤਰ, ਵਰਿੰਦਰ ਸਿੰਘ ਦੇ ਗੁਰਪ੍ਰੀਤ ਸਿੰਘ ਦੋਵੇਂ ਮੀਤ ਪ੍ਰਧਾਨ, ਭੁਪਿੰਦਰ ਸਿੰਘ ਤੇ ਕੁਲਦੀਪ ਸਿੰਘ ਦੋਵੇਂ (ਮੀਤ ਸਕੱਤਰ), ਧਰਮਿੰਦਰ ਸਿੰਘ ਖਜ਼ਾਨਚੀ ਚੁਣੇ ਗਏ।
ਇਸ ਮੌਕੇ ਮਨਦੀਪ ਸਿੰਘ ਪ੍ਰਧਾਨ ਲੋਹਗੜ੍ਹ, ਸੁਖਵਿੰਦਰ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ (ਸਾਰੇ ਆਗੂ ਲੋਹਗੜ੍ਹ), ਪ੍ਰਧਾਨ ਗੁਰਦੀਪ ਸਿੰਘ ਨਾਰੰਗਵਾਲ, ਸਕੱਤਰ ਲਵਪ੍ਰੀਤ ਸਿੰਘ, ਬਲਵੰਤ ਸਿੰਘ, ਮੀਤ ਸਕੱਤਰ ਤੇ ਵਰਿੰਦਰ ਸਿੰਘ, ਖਜ਼ਾਨਚੀ ਹਰਪ੍ਰੀਤ ਸਿੰਘ ਨਾਰੰਗਵਾਲ ਤੇ ਹੋਰ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

Sunday, 3 June 2018

ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ ਨੌਜਵਾਨਾਂ ਵੱਲੋਂ ਪ੍ਰਦਰਸ਼ਨ

 

ਜੋਧਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਯੂਨਿਟ ਮਹਿਮਾ ਸਿੰਘ ਵਾਲਾ ਤੇ ਇਲਾਕੇ ਦੇ ਪਿੰਡਾਂ 'ਚੋਂ ਆਏ ਨੌਜਵਾਨਾਂ ਨੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ ਮਹਿਮਾ ਸਿੰਘ ਵਾਲਾ ਵਿਖੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਤੇ ਸਮੇਂ ਦੇ ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਨੂੰ ਫੌਰੀ ਤੌਰ ਤੇ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ 'ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲਾ ਪ੍ਰਧਾਨ ਡਾ. ਜਸਵਿੰਦਰ ਕਾਲਖ, ਜ਼ਿਲ੍ਹਾ ਸਕੱਤਰ ਹਰਨੇਕ ਗੁੱਜਰਵਾਲ, ਏਰੀਆ ਜੋਧਾਂ ਦੇ ਪ੍ਰਧਾਨ ਲਵਪ੍ਰੀਤ ਗੁੱਜਰਵਾਲ ਜ਼ਿਲ੍ਹਾ ਆਗੂ ਬੂਟਾ ਸਿੰਘ ਗੁੱਜਰਵਾਲ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਵਾਧਾ ਵਾਪਸ ਨਾ ਲਿਆ ਗਿਆ ਤਾਂ ਹੋਰ ਇਨਕਲਾਬੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ 'ਤੇ ਮਨਦੀਪ ਸਿੰਘ ਪ੍ਰਧਾਨ ਲੋਹਗੜ੍ਹ, ਸੁਖਵਿੰਦਰ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਲੋਹਗੜ੍ਹ, ਹਰਦੀਪ ਸਿੰਘ ਪ੍ਰਧਾਨ ਮਹਿਮਾ ਸਿੰਘ ਵਾਲਾ, ਜਗਪ੍ਰੀਤ ਸਿੰਘ ਸਕੱਤਰ ਵਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ (ਦੋਵੇਂ ਮੀਤ ਪ੍ਰਧਾਨ) ਭੁਪਿੰਦਰ ਸਿੰਘ ਤੇ ਕੁਲਦੀਪ ਸਿੰਘ ਮੀਤ ਸਕੱਤਰ, ਧਰਮਿੰਦਰ ਸਿੰਘ ਖ਼ਜ਼ਾਨਚੀ ਸਾਰੇ (ਮਹਿਮਾ ਸਿੰਘ ਵਾਲਾ) ਪ੍ਰਧਾਨ ਗੁਰਦੀਪ ਸਿੰਘ ਨਾਰੰਗਵਾਲ, ਸਕੱਤਰ ਲਵਪ੍ਰੀਤ ਸਿੰਘ, ਬਲਵੰਤ ਸਿੰਘ ਮੀਤ ਸਕੱਤਰ ਵਰਿੰਦਰ ਸਿੰਘ, ਖ਼ਜ਼ਾਨਚੀ ਹਰਪ੍ਰੀਤ ਸਿੰਘ (ਸਾਰੇ ਨਾਰੰਗਵਾਲ) ਵੱਲੋਂ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਗਈ।

Saturday, 2 June 2018

रतिया तहसील का नौवां सम्मेलन संपन्न हुआ

 

रतिया : शहीद भगत सिंह नौजवान सभा पंजाब हरियाणा का रतिया तहसील का नौवां सम्मेलन किसान विश्रामगृह रतिया में संपन्न हुआ। 21 सदस्य नई कमेटी का चुनाव हुआ रवि रतिया को सर्वसम्मति से ब्लॉक प्रधान चुना गया मनजीत को ब्लॉक सचिव चुना गया। 30 जुलाई को हिसार में होने वाले प्रदर्शन में बड़ी संख्या में रतिया ब्लॉक के कार्यकर्ता भाग लेंगे।

Friday, 1 June 2018

ज्यादातर बच्चे फेल होने पर लोगों ने िवरोध िकया

 

रतिया : शहीद भगत सिंह नौजवान सभा व शिक्षा बचाओ मंच के नेतृत्व में खंड शिक्षा अधिकारी से मिलने शिक्षा अधिकारी के दफ्तर पहुंचे तो वहां मौजूद शिक्षा अधिकारी ने ठीक व्यवहार नहीं किया शिक्षा अधिकारी समझ गए कि यह लोग स्कूल की समस्या को लेकर आए हैं उन्होंने बच्चों को दूसरे कमरे में बैठने को कहा। जब हमने 134 के बारे में पूछा हमने कहा कि सभी निजी स्कूलों ने अभिभावकों फंड के नाम पर पैसे लिए हैं तो किथत तैर पर जवाब मिला हम मिले हुए हैं निजी स्कूलों के साथ जाओ जाकर गोली मार दो कोई कार्यवाही नहीं करता । वहां मौजूद सभा के कार्यकर्ताओं ने शिक्षा अधिकारी के व्यवहार का विरोध किया और प्रशासन से तबादले की मांग की आज निजी स्कूलों में लूट वह सरकारी स्कूलों में अध्यापक नहीं है बच्चों के भविष्य के साथ सरकार खिलवाड़ कर रही है और वहां मौजूद बच्चों ने कहा कि हमारे से स्कूल में सफाई करवाई जाती है यहां तक कि जो लाइट लगी हुई है कमरे में वह भी हमने खुद की खरीद कर लगाई हुई है पीने का साफ पानी नहीं है हमारे स्कूल में और सफाई कर्मचारी को भी हम पैसे इकट्ठे करके देते हैं यहां तक जो झाड़ू स्कूल में लगाया जाता है वह भी हमने ही खरीदा हुआ है शिक्षा अधिकारी से जब सवाल जवाब किए गए उसने सवालों के जवाब देने की बजाय आनाकानी कर रहे थे स्कूल में मात्र 4 अध्यापक पढ़ा रहे हैं शिक्षा अधिकारी ने बताया अलीका में 17 अध्यापक हैं अंदाजा लगाया जा सकता है कागजों में अध्यापकों की कमी को पूरा किया हुआ है वास्तव में स्थिति कुछ और है हम प्रशासन से मांग करते हैं निजी स्कूलों की लूट को तुरंत बंद करवाया जाए बिल्डिंग फंड के नाम पर जो पैसे अभिभावकों से लिए गए हैं वापस करवाया जाए 5 जून को इसी मुद्दे को लेकर छात्रों में अभिभावकों की एक मीटिंग रविदास मंदिर वार्ड नंबर 4 में रखी गई है स्कूलों में सुधार करने के लिए संघर्ष की रूपरेखा तैयार की जाएगी लापरवाही करने वाले प्रशासनिक अधिकारियों के बदली करवाने की मांग की जाएगी इस मौके पर गुरचरण सिंह मनदीप नथवान निर्भय परमजीत लाली रवि कुमार रतिया सतनाम कालाराम सहित अनेक साथी हाजिर थे