ਫਿਲੌਰ-
ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ
ਪੰਜਾਬ-ਹਰਿਆਣਾ ਨੇ ਕੇਂਦਰ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ
ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਐਸ.ਡੀ.ਐਮ ਫਿਲੌਰ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਪੀ.ਐਸ.ਐਫ ਦੇ ਜਨਰਲ ਸਕੱਤਰ ਅਜੈ ਫਿਲੌਰ ਅਤੇ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸਕਾਲਰਸ਼ਿਪ ਸਕੀਮ ਵਿੱਚ ਸੋਧਾਂ ਕਰਕੇ ਦੇਸ਼ ਦੇ ਹਾਕਮ ਗਰੀਬ ਵਿਦਿਆਰਥੀਆਂ ਕੋਲੋਂ ਸਿੱਖਿਆ ਦਾ ਅਧਿਕਾਰ ਖੋਹ ਕੇ ਅਮੀਰਾਂ ਲਈ ਰਾਖਵੀ ਕਰਕੇ ਗਰੀਬਾਂ ਦੇ ਬੱਚਿਆਂ ਨੂੰ ਅਨਪੜ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਾਕਮਾਂ ਵਲੋਂ ਬੜੀ ਤੇਜ਼ੀ ਨਾਲ ਸਿਖਿਆ ਦਾ ਨਿਜੀਕਰਨ, ਵਪਾਰੀਕਰਨ ਕੀਤਾ ਜਾ ਰਿਹਾ ਹੈ ਜਿਸ ਦਾ ਵਿਰੋਧ ਕਰਨ 'ਤੇ ਵਿਦਿਆਰਥੀਆਂ 'ਤੇ ਜਬਰ ਢਾਹਿਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਐਸ.ਸੀ. ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਲਾਗੂ ਨਾ ਕਰਨ ਵਾਲੇ ਕਾਲਜਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਕੂਲਾਂ ਕਾਲਜਾਂ 'ਚ ਐਸ. ਸੀ. ਵਿਦਿਆਰਥੀਆਂ ਨੂੰ ਬਿਨ੍ਹਾਂ ਕੋਈ ਫੀਸ ਲਏ ਦਾਖਲਾ ਦਿੱਤਾ ਜਾਵੇ। ਐਸ. ਸੀ. ਸਕਾਲਰਸ਼ਿਪ ਸਕੀਮ ਦੇ ਰੁਕੇ ਹੋਏ ਪੈਸੇ ਤੁਰੰਤ ਜਾਰੀ ਕਰਦੇ ਹੋਏ ਸਕੂਲਾਂ ਕਾਲਜਾਂ 'ਚ ਤੁਰੰਤ ਰੈਗੂਲਰ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਪੂਰਾ ਕੀਤਾ ਜਾਵੇ। ਵਿਦਿਆਰਥੀ ਬੱਸ ਪਾਸ ਸਹੂਲਤ ਨੂੰ ਹਰ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਅੰਦਰ ਸਖਤੀ ਨਾਲ ਲਾਗੂ ਕੀਤਾ ਜਾਵੇ।
ਇਸ ਮੌਕੇ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਅਤੇ ਮੱਖਣ ਸੰਗਰਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਚਹੇਤਿਆ ਨੂੰ ਖੁਸ਼ ਕਰਨ ਵਾਸਤੇ ਸਾਡੇ ਕੁਦਰਤੀ ਸ੍ਰੋਤਾਂ ਜਲ, ਜੰਗਲ ਅਤੇ ਜਮੀਨ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਰਕਾਰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੈਸ਼ਨ 2018-19 ਲਈ ਕੇਂਦਰ ਅਤੇ ਸੂਬਾ ਸਰਕਾਰ ਦਲਿਤ ਵਿਦਿਆਰਥੀਆਂ ਦੇ ਮੁਫ਼ਤ ਦਾਖ਼ਲੇ ਅਤੇ ਪੜ੍ਹਾਈ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਜਥੇਬੰਦੀ ਇਸ ਖਿਲਾਫ਼ ਲਾਮਬੰਦ ਘੋਲ ਕਰੇਗੀ। ਇਸ ਮੌਕੇ ਜੱਸਾ ਰੁੜਕਾ, ਸੰਦੀਪ ਸਿੰਘ, ਪ੍ਰਭਾਤ ਕਵੀ, ਵਿਜੈ ਰੁੜਕਾ, ਰਿੱਕੀ ਮਿਓਵਾਲ, ਓਂਕਾਰ ਵਿਰਦੀ, ਵਿੱਕੀ ਬਿਰਦੀ, ਮਨੀ ਸੁੰਦਰ, ਬਲਦੇਵ ਫਿਲੌਰ, ਸਨੀ ਫਿਲੌਰ ਆਦਿ ਹਾਜ਼ਰ ਸਨ।

No comments:
Post a Comment