ਅੱਜ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦੀ ਮੀਟਿੰਗ ਪਿੰਡ ਸੰਗ ਢੇਸੀਆ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਰਾਧਿਕਾ ਨੇ ਕੀਤੀ।
ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਨਿਜੀਕਰਨ,ਵਪਾਰੀਕਰਨ ਦੀਆਂ ਨੀਤੀਆ 'ਤੇ ਚਲਦੇ ਹੋਏ ਦਲਿਤ ਵਿਦਿਆਰਥੀਆ ਨੂੰ ਮਿਲ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਲਈ ਕੋਝੀਆ ਚਾਲਾਂ ਚਲੀਆ ਜਾ ਰਹੀਆ ਹਨ। ਜਿਸ ਦੇ ਤਹਿਤ ਹੀ ਸੰਗ ਢੇਸੀਆ ਗਰਲਜ ਕਾਲਜ 'ਚ ਸਿੱਖਿਆ ਪ੍ਰਾਪਤ ਕਰ ਰਹੀਆ ਵਿਦਿਆਰਥਣਾਂ ਦਾ ਕਾਲਜ ਦੇ ਅਕਾÀਟ ਦਾ ਕਲੇਮ ਬਣਾ ਕੇ ਭੇਜਿਆ ਜਾ ਚੁੱਕਾ ਹੈ ਪਰ ਫਿਰ ਵੀ ਕਾਲਜ ਦੁਆਰਾ ਦੇਹਰੀ ਫੀਸ ਮੰਗੀ ਜਾ ਰਹੀ ਹੈ ਅਤੇ ਵਿਦਿਆਰਥਣਾਂ ਦੇ ਰੋਲ ਨੰਬਰ ਰੋਕ ਕੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ। ਜਿਹੜਾ ਕਿ ਗਰੀਬ ਵਰਗ ਦੇ ਨਾਲ ਧੱਕਾ ਹੈ।
ਜਿਕਰਯੋਗ ਹੈ ਕਿ ਪਿਛਲੇ ਦਿਨ•ੀ ਖਾਲਸਾ ਕਾਲਜ ਅਮ੍ਰਿਤਸਰ ਦੇ ਵਿਦਿਆਰਥੀ ਵਲੋਂ ਕਾਲਜ ਦੀਆਂ ਭਾਰੀ ਫੀਸਾਂ ਨਾ ਭਰਨ ਕਾਰਨ ਉਸਨੂੰ ਖੁਦਕੁਸ਼ੀ ਵਰਗਾ ਕਦਮ ਚੁਕਣਾ ਪਿਆ। ਉਨ•ਾਂ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਕਿ ਜੇਕਰ ਅਜਿਹੀ ਕੋਈ ਘਟਨਾ ਵਾਪਰੀ ਜਾਂ ਬਿਨਾਂ ਸ਼ਰਤ ਰੋਲ ਨੰਬਰ ਨਾ ਜਾਰੀ ਕੀਤੇ ਗਏ ਤਾਂ ਫੈਡਰੇਸ਼ਨ ਵਲੋਂ ਕੀਤੀ ਗਈ ਕਾਰਵਾਈ ਦੀ ਜਿੰਮੇਵਾਰੀ ਕਾਲਜ ਦੇ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਹੇਰਨਾਂ ਤੋ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਅਤੇਵੱਡੀ ਗਿਣਤੀ ਵਿਦਿਆਰਥਣਾਂ ਹਾਜਰ ਸਨ।
ਪੀ.ਅੈਸ.ਅੈਫ.ਵੱਲੋਂ ਵਿਦਿਆਰਥੀਆ ਦੀਆਂ ਫੀਸਾਂ ਵਿੱਚ ਕੀਤੇ ਵਾਧੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸੰਘਰਸ਼ ਕਰਦੇ ਵਿਦਿਆਰਥੀਆਂ ਤੇ ਹੋਏ ਲਾਠੀਚਾਰਜ਼ ਦੇ ਵਿਰੋਧ ਚ, ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਗੁਰਾਇਆ-ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ 'ਤੇ ਹੋਏ ਤਸ਼ੱਦਦ ਦੇ ਰੋਸ ਵਜੋਂ ਪੰਜਾਬ ਦੀਆਂ 8 ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਦੇ ਸੱਦੇ 'ਤੇ ਸਥਾਨਕ ਪਿੰਡ ਰੁੜਕਾ ਕਲਾਂ ਵਿਖੇ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਇਸ ਦੀ ਅਗਵਾਈ ਜੱਸਾ ਰੁੜਕਾ, ਵਿਜੈ ਰੁੜਕਾ ਨੇ ਸਾਂਝੇ ਤੌਰ ਤੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਾਗੂ ਕੀਤੀਆ ਨਿਜੀਕਰਨ, ਵਪਾਰੀਕਰਨ ਦੀਆ ਨੀਤੀਆਂ ਕਾਰਨ ਗਰੀਬ ਵਰਗ ਨੂੰ ਸਿਖਿਆ ਤੋ ਦੂਰ ਕਰਕੇ ਅਮੀਰ ਵਰਗ ਲਈ ਰਾਖਵੀ ਕੀਤੀ ਜਾ ਰਹੀ ਹੈ। ਜੇਕਰ ਵਿਦਿਆਰਥੀਆਂ ਵਲੋਂ ਜਥੇਬੰਦ ਹੋ ਕੇ ਇਨ•ਾਂ ਨੀਤੀਆਂ ਦਾ ਵਿਰੋਧ ਕੀਤਾ ਜਾਦਾ ਹੈ ਤਾਂ ਉਨ•ਾਂ 'ਤੇ ਅਣ-ਮਨੁੱਖੀ ਤਸ਼ੱਦਦ ਕੀਤਾ ਜਾਦਾ ਹੈ। ਜਿਸ ਦੀ ਤਾਜਾ ਮਿਸਾਲ ਪਿਛਲੇ ਦਿਨ•ੀ ਪੰਜਾਬ ਯੂਨੀਵਰਸਿਟੀ ਚੰਡੀਗੜ• ਵਲੋਂ ਫੀਸਾਂ 'ਚ 1100 ਗੁਣਾ ਵਾਧਾ ਕਰਨ 'ਤੇ ਵਿਦਿਆਰਥੀਆਂ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਮੋਦੀ ਦੀ ਸ਼ਹਿ 'ਤੇ ਚੰਡੀਗੜ• ਪ੍ਰਸ਼ਾਸਨ ਵਲੋਂ ਗੈਰ ਸੰਵਿਧਾਨਕ ਤਰੀਕੇ ਨਾਲ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਕੇ ਵੀ ਥਾਣੇ ਅੰਦਰ ਕੁਟਿਆ ਅਤੇ ਵਿਦਿਆਰਥਣਾਂ ਨਾਲ ਬਦਸਲੂਕੀ ਕੀਤੀ ਗਈ।
ਇਸ ਮੌਕੇ ਉਨ•ਾਂ ਸੰਬੋਧਨ ਕਰਦਿਆ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਵਲੋਂ ਕੀਤਾ ਫੀਸਾਂ 'ਚ ਵਾਧਾ ਤੁਰੰਤ ਵਾਪਸ ਲਿਆ ਜਾਵੇ,ਵਿਦਿਆਰਥੀਆਂ 'ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਹਿਰਾਸਤ 'ਚ ਲਏ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਯੂਨੀਵਰਸਿਟੀ 'ਚ ਪੁਲਸ ਦਾ ਦਖਲ ਬੰਦ ਕੀਤਾ ਜਾਵੇ। ਉਨ•ਾਂ ਐਲਾਨ ਕੀਤਾ ਕਿ ਜੇਕਰ ਇਨ•ਾਂ ਮੰਗਾਂ 'ਤੇ ਧਿਆਨ ਨਾ ਕੀਤਾ ਗਿਆ ਤਾ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੇ ਇਲਾਵਾ ਬਲਜੀਤ ਸਿੰਘ, ਜਤਿੰਦਰ ਕੁਮਾਰ, ਮਨਪ੍ਰੀਤ ਮਨੀ, ਦਲਜੋਤ ਸਿੰਘ, ਦਵਿੰਦਰ ਸਿੰਘ ਆਦਿ ਹਾਜਰ ਸਨ।