ਅੱਜ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦੀ ਮੀਟਿੰਗ ਪਿੰਡ ਸੰਗ ਢੇਸੀਆ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਰਾਧਿਕਾ ਨੇ ਕੀਤੀ।
ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਨਿਜੀਕਰਨ,ਵਪਾਰੀਕਰਨ ਦੀਆਂ ਨੀਤੀਆ 'ਤੇ ਚਲਦੇ ਹੋਏ ਦਲਿਤ ਵਿਦਿਆਰਥੀਆ ਨੂੰ ਮਿਲ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਲਈ ਕੋਝੀਆ ਚਾਲਾਂ ਚਲੀਆ ਜਾ ਰਹੀਆ ਹਨ। ਜਿਸ ਦੇ ਤਹਿਤ ਹੀ ਸੰਗ ਢੇਸੀਆ ਗਰਲਜ ਕਾਲਜ 'ਚ ਸਿੱਖਿਆ ਪ੍ਰਾਪਤ ਕਰ ਰਹੀਆ ਵਿਦਿਆਰਥਣਾਂ ਦਾ ਕਾਲਜ ਦੇ ਅਕਾÀਟ ਦਾ ਕਲੇਮ ਬਣਾ ਕੇ ਭੇਜਿਆ ਜਾ ਚੁੱਕਾ ਹੈ ਪਰ ਫਿਰ ਵੀ ਕਾਲਜ ਦੁਆਰਾ ਦੇਹਰੀ ਫੀਸ ਮੰਗੀ ਜਾ ਰਹੀ ਹੈ ਅਤੇ ਵਿਦਿਆਰਥਣਾਂ ਦੇ ਰੋਲ ਨੰਬਰ ਰੋਕ ਕੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ। ਜਿਹੜਾ ਕਿ ਗਰੀਬ ਵਰਗ ਦੇ ਨਾਲ ਧੱਕਾ ਹੈ।
ਜਿਕਰਯੋਗ ਹੈ ਕਿ ਪਿਛਲੇ ਦਿਨ•ੀ ਖਾਲਸਾ ਕਾਲਜ ਅਮ੍ਰਿਤਸਰ ਦੇ ਵਿਦਿਆਰਥੀ ਵਲੋਂ ਕਾਲਜ ਦੀਆਂ ਭਾਰੀ ਫੀਸਾਂ ਨਾ ਭਰਨ ਕਾਰਨ ਉਸਨੂੰ ਖੁਦਕੁਸ਼ੀ ਵਰਗਾ ਕਦਮ ਚੁਕਣਾ ਪਿਆ। ਉਨ•ਾਂ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਕਿ ਜੇਕਰ ਅਜਿਹੀ ਕੋਈ ਘਟਨਾ ਵਾਪਰੀ ਜਾਂ ਬਿਨਾਂ ਸ਼ਰਤ ਰੋਲ ਨੰਬਰ ਨਾ ਜਾਰੀ ਕੀਤੇ ਗਏ ਤਾਂ ਫੈਡਰੇਸ਼ਨ ਵਲੋਂ ਕੀਤੀ ਗਈ ਕਾਰਵਾਈ ਦੀ ਜਿੰਮੇਵਾਰੀ ਕਾਲਜ ਦੇ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਹੇਰਨਾਂ ਤੋ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਅਤੇਵੱਡੀ ਗਿਣਤੀ ਵਿਦਿਆਰਥਣਾਂ ਹਾਜਰ ਸਨ।
No comments:
Post a Comment