Wednesday, 19 April 2017

ਪੰਜਾਬ ਯੂਨੀਵਰਸਿਟੀ ਚੰਡੀਗੜ 'ਚ ਵਾਪਰੇ ਘਟਨਾਕ੍ਰਮ ਦੇ ਰੋਸ ਵਜੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਵਲੋਂ ਪੁਤਲਾ ਫੂਕ ਮੁਜਾਹਰਾ




ਗੁਰਾਇਆ-ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ 'ਤੇ ਹੋਏ ਤਸ਼ੱਦਦ ਦੇ ਰੋਸ ਵਜੋਂ ਪੰਜਾਬ ਦੀਆਂ 8 ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਦੇ ਸੱਦੇ 'ਤੇ ਸਥਾਨਕ ਪਿੰਡ ਰੁੜਕਾ ਕਲਾਂ ਵਿਖੇ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਇਸ ਦੀ ਅਗਵਾਈ ਜੱਸਾ ਰੁੜਕਾ, ਵਿਜੈ ਰੁੜਕਾ ਨੇ ਸਾਂਝੇ ਤੌਰ ਤੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਾਗੂ ਕੀਤੀਆ ਨਿਜੀਕਰਨ, ਵਪਾਰੀਕਰਨ ਦੀਆ ਨੀਤੀਆਂ ਕਾਰਨ ਗਰੀਬ ਵਰਗ ਨੂੰ ਸਿਖਿਆ ਤੋ ਦੂਰ ਕਰਕੇ ਅਮੀਰ ਵਰਗ ਲਈ ਰਾਖਵੀ ਕੀਤੀ ਜਾ ਰਹੀ ਹੈ। ਜੇਕਰ ਵਿਦਿਆਰਥੀਆਂ ਵਲੋਂ ਜਥੇਬੰਦ ਹੋ ਕੇ ਇਨ•ਾਂ ਨੀਤੀਆਂ ਦਾ ਵਿਰੋਧ ਕੀਤਾ ਜਾਦਾ ਹੈ ਤਾਂ ਉਨ•ਾਂ 'ਤੇ ਅਣ-ਮਨੁੱਖੀ ਤਸ਼ੱਦਦ ਕੀਤਾ ਜਾਦਾ ਹੈ। ਜਿਸ ਦੀ ਤਾਜਾ ਮਿਸਾਲ ਪਿਛਲੇ ਦਿਨ•ੀ ਪੰਜਾਬ ਯੂਨੀਵਰਸਿਟੀ ਚੰਡੀਗੜ• ਵਲੋਂ ਫੀਸਾਂ 'ਚ 1100 ਗੁਣਾ ਵਾਧਾ ਕਰਨ 'ਤੇ ਵਿਦਿਆਰਥੀਆਂ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਮੋਦੀ ਦੀ ਸ਼ਹਿ 'ਤੇ ਚੰਡੀਗੜ• ਪ੍ਰਸ਼ਾਸਨ ਵਲੋਂ ਗੈਰ ਸੰਵਿਧਾਨਕ ਤਰੀਕੇ ਨਾਲ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਕੇ ਵੀ ਥਾਣੇ ਅੰਦਰ ਕੁਟਿਆ ਅਤੇ ਵਿਦਿਆਰਥਣਾਂ ਨਾਲ ਬਦਸਲੂਕੀ ਕੀਤੀ ਗਈ।
ਇਸ ਮੌਕੇ ਉਨ•ਾਂ ਸੰਬੋਧਨ ਕਰਦਿਆ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਵਲੋਂ ਕੀਤਾ ਫੀਸਾਂ 'ਚ ਵਾਧਾ ਤੁਰੰਤ ਵਾਪਸ ਲਿਆ ਜਾਵੇ,ਵਿਦਿਆਰਥੀਆਂ 'ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਹਿਰਾਸਤ 'ਚ ਲਏ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਯੂਨੀਵਰਸਿਟੀ 'ਚ ਪੁਲਸ ਦਾ ਦਖਲ ਬੰਦ ਕੀਤਾ ਜਾਵੇ। ਉਨ•ਾਂ ਐਲਾਨ ਕੀਤਾ ਕਿ ਜੇਕਰ ਇਨ•ਾਂ ਮੰਗਾਂ 'ਤੇ  ਧਿਆਨ ਨਾ ਕੀਤਾ ਗਿਆ ਤਾ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੇ ਇਲਾਵਾ ਬਲਜੀਤ ਸਿੰਘ, ਜਤਿੰਦਰ ਕੁਮਾਰ, ਮਨਪ੍ਰੀਤ ਮਨੀ, ਦਲਜੋਤ ਸਿੰਘ, ਦਵਿੰਦਰ ਸਿੰਘ ਆਦਿ ਹਾਜਰ ਸਨ।

No comments:

Post a Comment