Thursday, 21 July 2016

ਪਿੰਡ ਮੁਠੱਡਾ ਕਲਾਂ 'ਚ ਸਭਾ ਦੇ ਸਹਿਯੋਗ ਨਾਲ ਮੁਕਬਾਲੇ ਕਰਵਾਏ

ਪਿੰਡ ਮੁਠੱਡਾ ਕਲਾਂ (ਜਲੰਧਰ) 'ਚ ਗੁਰਦਿਆਲ ਸਿੰਘ ਮੁਠੱਡਾ ਯਾਦਗਾਰੀ ਸੁਸਾਇਟੀ ਵਲੋਂ ਦੇਸ਼ ਭਗਤ ਯਾਦਗਰ ਕਮੇਟੀ ਜਲੰਧਰ ਦੀ ਅਗਵਾਈ ਹੇਠ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਹਰਵਿੰਦਰ ਭੰਡਾਲ ਦੀ ਲਿਖੀ 'ਨੌਜਵਾਨ ਭਾਰਤ ਸਭਾ ਤੇ ਭਾਰਤ ਦੀ ਕ੍ਰਾਂਤੀਕਾਰੀ ਲਹਿਰ' ਕਿਤਾਬ ਅਧਾਰਤ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਪਿੰਡ ਦੇ ਦੋਆਬਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਏ ਇਨ੍ਹਾਂ ਮੁਕਾਬਲਿਆਂ 'ਚ ਬੱਚਿਆਂ ਦੇ ਪੇਂਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ। 

ਇਸ ਮੌਕੇ ਦੇਸ਼ ਭਗਤ ਯਾਦਗਰ ਕਮੇਟੀ ਦੇ ਟਰਸਟੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਦੇਸ਼ ਭਗਤਾਂ ਦੀਆਂ ਜੀਵਨੀਆਂ ਨੂੰ ਸਕੂਲਾਂ ਦੇ ਸਿਲੇਬਸਾਂ 'ਚੋਂ ਬਾਹਰ ਕੱਢਿਆ ਜਾ ਰਿਹਾ ਹੈ, ਜਿਸ ਨਾਲ ਨਵੀਂ ਪੀੜ੍ਹੀ ਮਹਾਨ ਦੇਸ਼ ਭਗਤਾਂ ਨਾਲੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਸਾਹਿਤ ਨਾਲ ਜੁੜਨਾ ਚਾਹੀਦਾ ਹੈ। 

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਨੇ ਵੀ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਪੁਸਤਕ ਮੁਕਾਬਲੇ ਦੇ ਨਤੀਜੇ ਪ੍ਰਿੰ. ਅਮਰਜੀਤ ਸਿੰਘ ਮਹਿਮੀ ਨੇ ਐਲਾਨੇ, ਜਿਸ ਮੁਤਾਬਿਕ ਗੁਰਾਇਆ ਦੇ ਵਿਨਾਇਕ ਪਬਲਿਕ ਸਕੂਲ ਦੀ ਪ੍ਰਭਲੀਨ ਨੇ ਪਹਿਲਾ, ਇਸ ਸਕੂਲ ਦੀ ਸਰੂਚੀ ਨੇ ਦੂਜਾ ਸਥਾਨ ਹਾਸਲ ਕੀਤਾ। ਤੀਜੇ ਸਥਾਨ 'ਤੇ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦਾ ਇੰਦਰਪ੍ਰੀਤ ਸਿੰਘ ਰਿਹਾ। ਭਗਤ ਸਿੰਘ ਦੀ ਤਸਵੀਰ ਬਣਾਉਣ ਦੇ ਮੁਕਾਬਲੇ ਦੇ ਨਤੀਜੇ ਮਾ. ਕਰਨੈਲ ਫਿਲੌਰ ਨੇ ਐਲਾਨੇ। ਜਿਸ ਮੁਤਾਬਿਕ ਸਰਕਾਰੀ ਹਾਈ ਸਕੂਲ ਮਾਓ ਸਾਹਿਬ ਦੇ ਜਸਕਰਨ ਸਿੰਘ ਨੇ ਪਹਿਲਾ, ਪੰਜਾਬ ਪਬਲਿਕ ਸਕੂਲ ਬੜਾ ਪਿੰਡ ਦੀ ਸੁਨੈਨਾ ਨੇ ਦੂਜਾ, ਗੁਰਾਇਆ ਦੇ ਸ਼੍ਰੀ ਹਨੂਮਤ ਪਬਲਿਕ ਸਕੂਲ ਦੀ ਹਿਮਾਂਸ਼ੀ ਬਾਂਸਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੀ ਨਵਨੀਤ ਕੌਰ ਅਤੇ ਸਰਕਾਰੀ ਹਾਈ ਸਕੂਲ ਹਰੀਪੁਰ ਖਾਲਸਾ ਦੇ ਸ਼ਰਨਜੀਤ ਨੂੰ ਹੌਸਲਾ ਵਧਾਊਂ ਇਨਾਮ ਦਿੱਤਾ ਗਿਆ। ਇਸ ਤੋਂ ਬਿਨ੍ਹਾਂ ਬੈਡਮਿੰਟਨ ਓਪਨ ਦੇ ਮੁਕਾਬਲਿਆਂ 'ਚ ਬਿਲਗਾ ਦੇ ਜਸਪ੍ਰੀਤ ਸਿੰਘ ਨੇ ਪਹਿਲਾ, ਅੱਟੀ ਦੇ ਅਵਤਾਰ ਸਿੰਘ ਨੇ ਦੂਜਾ ਅਤੇ ਗੁਰਾਇਆ ਦੇ ਹਰਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 



ਇਨਾਮਾਂ ਦੀ ਵੰਡ ਕੁਲਵੰਤ ਸਿੰਘ ਸੰਧੂ, ਜਸਵਿੰਦਰ ਸਿੰਘ ਢੇਸੀ, ਸੰਸਥਾ ਦੇ ਚੇਅਰਮੈਨ ਮਨਮੋਹਣ ਸ਼ਰਮਾ, ਨੰਬੜਦਾਰ ਗੁਰਪਾਲ ਸਿੰਘ, ਮਨਜਿੰਦਰ ਸਿੰਘ ਢੇਸੀ, ਹਰਜੀਤ ਸਿੰਘ ਚਾਨਾ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਰਾਣੀ ਆਦਿ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ ਹਰਿੰਦਰ ਸਿੰਘ ਸਾਬੀ, ਮਾ. ਅਵਤਾਰ ਲਾਲ, ਮਾ. ਕਮਲ ਕੁਮਾਰ, ਬਲਵਿੰਦਰ ਥਾਪਰ, ਮਧੂ ਸੂਦਨ, ਤੀਰਥ ਸਿੰਘ ਬਾਸੀ, ਦੀਪਕ ਭਾਰਤੀ, ਚਰਨਜੀਤ ਸਿੰਘ ਪੂੰਨੀਆਂ, ਗੁਰਿੰਦਰਜੀਤ ਸਿੰਘ, ਸੰਦੀਪ ਫਿਲੌਰ, ਪ੍ਰਭਾਤ ਕਵੀ ਆਦਿ ਨੇ ਜੱਜ ਅਤੇ ਹੋਰ ਜਿੰਮੇਵਾਰੀਆਂ ਨਿਭਾਈਆਂ। ਇਸ ਤੋਂ ਪਹਿਲਾ ਸੀਪੀਐਮ ਪੰਜਾਬ ਵਲੋਂ ਸ਼ਹੀਦ ਡਾ. ਗੁਰਦਿਆਲ ਸਿੰਘ ਦੀ ਯਾਦਗਾਰ 'ਤੇ ਕਿਸਾਨ ਆਗੂ ਜਗੀਰ ਸਿੰਘ ਮਹਿਸਮਪੁਰ ਨੇ ਝੰਡਾ ਲਹਿਰਾਇਆ ਗਿਆ ਅਤੇ ਵੱਡੀ ਗਿਣਤੀ 'ਚ ਇਕੱਤਰ ਹੋਏ ਸਾਥੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।


ਮੁਕਾਬਲਿਆਂ ਦੇ ਪਹਿਲੇ ਦਿਨ ਉਦਘਾਟਨ ਸੁਸਾਇਟੀ ਦੇ ਚੇਅਰਮੈਨ ਮਨਮੋਹਣ ਸ਼ਰਮਾ ਨੇ ਕੀਤਾ। 


ਇਸ ਮੌਕੇ ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੇ ਫਿਲੌਰ ਨੇ ਕਿਹਾ ਕਿ ਸਰਕਾਰਾਂ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੇਠਲੇ ਪੱਧਰ 'ਤੇ ਬਹੁਤੇ ਉੱਦਮ ਨਹੀਂ ਕੀਤੇ ਜਾ ਰਹੇ। ਉਨ੍ਹਾਂ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਖੇਡ ਭਾਵਨਾ ਨਾਲ ਖੇਡਣ ਅਤੇ ਨਸ਼ਿਆਂ ਤੋਂ ਬਚ ਕੇ ਰਹਿਣ। ਇਨ੍ਹਾਂ ਮੁਕਾਬਲਿਆਂ 'ਚ ਅੰਡਰ-14 ਲੜਕੇ 'ਚ ਦਸਮੇਸ਼ ਕਾਨਵੈਂਟ ਸਕੂਲ ਦੇ ਅਮਨਪ੍ਰੀਤ ਸਿੰਘ ਨੇ ਪਹਿਲਾ, ਦੋਆਬਾ ਆਦਰਸ਼ ਸਕੂਲ ਮੁਠੱਡਾ ਕਲਾਂ ਦੇ ਜਸਕਰਨ ਮਹਿਮੀ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਹਾਵਰ ਦੇ ਪ੍ਰਿੰਸ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ 'ਚ ਡੀਏਵੀ ਸਕੂਲ ਬਿਲਗਾ ਦੇ ਜਸਪ੍ਰੀਤ ਸਿੰਘ ਨੇ ਪਹਿਲਾ, ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਬਲਕਰਨ ਸਿੰਘ ਨੇ ਦੂਜਾ ਅਤੇ ਡੀਏਵੀ ਸਕੂਲ ਫਿਲੌਰ ਦੇ ਅਕਾਸ਼ ਕਾਲੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲੇ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ 'ਚ ਅਯੋਜਿਤ ਕੀਤੇ ਗਏ, ਜਿਨ੍ਹਾਂ ਦਾ ਉਦਘਾਟਨ ਪਿੰਡ ਦੁਸਾਂਝ ਖੁਰਦ ਦੇ ਸਰਪੰਚ ਹਰਜਿੰਦਰ ਕੁਮਾਰ ਨੇ ਕੀਤਾ। ਇਨ੍ਹਾਂ ਮੁਕਾਬਲਿਆਂ 'ਚ ਅੰਡਰ-17 'ਚ ਦਸਮੇਸ਼ ਕਾਨਵੈਂਟ ਸਕੂਲ ਦੀ ਹਰਪ੍ਰੀਤ ਕੌਰ ਨੇ ਪਹਿਲਾ, ਗੁਰੂ ਨਾਨਕ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸੰਗ ਢੇਸੀਆਂ ਦੀ ਤਰਨਜੀਤ ਕੌਰ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਹਾਵਰ ਦੀ ਅਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 'ਚ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੀ ਕਮਲਪ੍ਰੀਤ ਕੌਰ ਨੇ ਪਹਿਲਾ, ਗੁਰੂ ਨਾਨਕ ਗਰਲਜ਼ ਕਾਲਜੀਏਟ ਸਕੂਲ ਸੰਗ ਢੇਸੀਆਂ ਦੀ ਸੁਖਮਨ ਸੰਧੂ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਹਾਵਰ ਦੀ ਤਰਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਉਦਘਾਟਨ ਵੇਲੇ ਪਿੰਡ ਦੇ ਸਰਪੰਚ ਕਾਂਤੀ ਮੋਹਣ, ਨੰਬੜਦਾਰ ਗੁਰਪਾਲ ਸਿੰਘ, ਨੰਬੜਦਾਰ ਬਲਬੀਰ ਸਿੰਘ, ਮਨਜਿੰਦਰ ਸਿੰਘ ਢੇਸੀ, ਪੰਚ ਰਛਪਾਲ ਸਿੰਘ, ਤਰਸੇਮ ਸਿੰਘ ਬੀਸਲਾ, ਮਹਿੰਦਰ ਸਿੰਘ, ਹਰਿੰਦਰ ਸਿੰਘ ਸਾਬੀ, ਤਰਜਿੰਦਰ ਸਿੰਘ, ਦੀਪਕ ਭਾਰਤੀ, ਦਲਵਿੰਦਰ ਸਿੰਘ, ਲਵਦੀਪ ਸਿੰਘ, ਕਰਤਾਰ ਸਿੰਘ, ਸੁਖਵੀਰ ਸਿੰਘ ਅੱਟਾ, ਮਧੂ ਸੂਦਨ, ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ, ਗੁਰਨਾਮ ਸਿੰਘ, ਮਹਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਸੁਰਿੰਦਰ ਪਾਲ, ਸਰਬਜੀਤ ਸਾਬੀ, ਪੰਚ ਜਗਜੀਵਨ ਰਾਮ, ਗੁਰਮੀਤ ਲਾਲ, ਅਵਤਾਰ ਰਾਮ, ਸਰਬਜੀਤ ਸਿੰਘ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ।

2 comments: