ਸਾਥੀ ਨਰਿੰਦਰ ਸੋਮਾ |
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਬ-ਹਰਿਅਾਣਾ ਦੇ ਸੰਸਥਾਪਕ ਅਾਗੂਅਾ 'ਚੋਂ ਬਹੁਤ ਅਹਿਮ ਰਹੇ ਅਾਗੂ ਸਾਥੀ ਨਰਿੰਦਰ ਸੋਮਾ ਨਹੀਂ ਰਹੇ
ਸਭਾ ਵਲੋਂ ਸਾਥੀ ਸੋਮਾ ਨੂੰ ਲਾਲ ਸਲਾਮ !!
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ |
ਮੇਰੇ ਲਹੂ ਦਾ ਕੇਸਰ ,ਰੇਤੇ ‘ਚ ਨਾ ਰਲਾਇਓ |
ਮੇਰੀ ਵੀ ਕੀ ਜ਼ਿੰਦਗੀ ਸੀ, ਇੱਕ ਬੂਰ ਸਰਕੜੇ ਦਾ |
ਆਹਾਂ ਦਾ ਇੱਕ ਸੇਕ ਕਾਫੀ, ਤੀਲੀ ਬੇਸ਼ੱਕ ਨਾ ਲਾਇਓ |
ਵਲਗਣ ‘ਚ ਕੈਦ ਹੋਣਾ , ਮੇਰੇ ਨਹੀਂ ਮੁਆਫਿਕ |
ਯਾਰਾਂ ਦੇ ਵਾਂਗ , ਅਰਥੀ ਤੇ ਹੀ ਜਲਾਇਓ |
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇੱਕ ਵੇਰਾਂ |
ਜਦ ਜਦ ਢਲੇਗਾ ਸੂਰਜ , ਕਣ ਕਣ ਮੇਰਾ ਜਲਾਇਓ |
ਜੀਵਨ ਤੇ ਮੌਤ ਤਾਈਂ, ਆਉੰਦੇ ਬੜੇ ਚੁਰਾਹੇ |
ਜਿਸ ਦਾ ਪੰਧ ਬਿਖੇੜਾ, ਓਸੇ ਹੀ ਰਾਹ ਜਾਇਓ |
Red salute sathi nu
ReplyDelete