ਫਿਲੌਰ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਜਿਲ੍ਹਾ ਕਮੇਟੀ ਜਲੰਧਰ ਦੀ ਮੀਟਿੰਗ 'ਚ 8 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਅਜਲਾਸ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਸਾਥੀ ਗੁਰਦੀਪ ਗੋਗੀ ਨੇ ਕੀਤੀ, ਜਿਸ ਵਿੱਚ ਸੂਬਾ ਪ੍ਰਧਾਨ ਸਾਥੀ ਜਸਵਿੰਦਰ ਢੇਸੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜਿਲ੍ਹਾ ਸਕੱਤਰ ਸਾਥੀ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੌਜਵਾਨਾਂ ਨੂੰ ਉਨ੍ਹਾਂ ਦੇ ਮਸਲਿਆਂ ਪ੍ਰਤੀ ਜਾਗਰਿਤ ਕਰਦੇ ਹੋਏ ਲਾਮਬੰਦ ਕਰੇਗੀ ਅਤੇ ਆਉਣ ਵਾਲੇ ਸਮੇਂ ਅੰਦਰ ਨੌਜਵਾਨਾਂ ਦੇ ਮਸਲਿਆਂ ਦੇ ਉੱਪਰ ਸੰਘਰਸ਼ ਛੇੜੇਗੀ ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਹਾਕਮਾਂ ਦੁਆਰਾ ਲਾਗੂ ਕੀਤੀਆ ਨਵ-ਉਦਾਰਵਾਦੀ ਨੀਤੀਆਂ ਕਾਰਨ ਨੌਜਵਾਨਾਂ ਦੀਆਂ ਸਮੱਸਿਆਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਸੁਪਨੇ ਦਿਖਾ ਕੇ ਸੱਤਾ ਵਿੱਚ ਕਾਗਰਸ ਦੀ ਸਰਕਾਰ ਵੀ ਆਪਣੇ ਵਾਅਦਿਆ ਤੋਂ ਭੱਜ ਰਹੀ ਅਤੇ ਨੌਜਵਾਨਾਂ ਦੇ ਰੁਜਗਾਰ ਲਈ ਕੋਈ ਪ੍ਰਬੰਧ ਨਹੀ ਕੀਤਾ ਜਾ ਰਿਹਾ ਬਲਕਿ ਭ੍ਰਿਸ਼ਟਾਚਾਰ ਕਰਕੇ ਆਪਣੇ ਚਹੇਤਿਆ ਦੇ ਹਿਤਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਉਥੇ ਗੁੰਡਾਗਰਦੀ ਅਤੇ ਜਬਰ ਦੀਆ ਘਟਨਾਵਾਂ 'ਚ ਪਹਿਲਾਂ ਵਾਂਗ ਹੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਨਿਜੀ ਹੱਥਾਂ 'ਚ ਦੇ ਕੇ ਵਿਦਿਆਰਥੀਆਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਅਤੇ ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਇਸ ਮੌਕੇ ਮੀਟਿੰਗ ਦੇ ਗੰਭੀਰ ਨੋਟਿਸ ਲੈਦਿਆ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਦੇਸ਼ ਅੰਦਰ ਫੈਲਾਏ ਜਾ ਰਹੇ ਫਿਰਕੂ ਹਮਲਿਆਂ ਦੀ ਸਖਤ ਨਿੰਦਾ ਕੀਤੀ। ਉੱਥੇ ਯੂ. ਪੀ. ਅੰਦਰ ਘੱਟ ਗਿਣਤੀਆ ਖਾਸ ਕਰਕੇ ਦਲਿਤਾਂ 'ਤੇ ਭਾਜਪਾ ਦੇ ਗੁੰਡਿਆ ਦਾ ਅੰਨਾ ਤਸ਼ੱਦਦ ਵਧਦਾ ਜਾ ਰਿਹਾ ਹੈ ਅਤੇ ਦੇਸ਼ ਦੇ ਲੋਕਤੰਤਰੀ ਧਰਮ ਨਿਰਪੱਖਤਾ ਵਾਲੇ ਢਾਂਚੇ ਨੂੰ ਨੁਕਸਾਨ ਪਹੁੰਚਾ ਕੇ ਫਿਰਕਾਪ੍ਰਸਤੀ ਦੀ ਰਾਜਨੀਤੀ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਾ ਵਾਲਾ ਸਮਾਜ ਸਿਰਜ ਕੇ ਕੀਤਾ ਜਾ ਸਕਦਾ ਹੈ। ਜਿਸ ਦੇ ਲਈ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸੇ ਸੰਘਰਸ਼ ਦੀ ਤਿਆਰੀ ਤਹਿਤ ਹੀ ਨੌਜਵਾਨ ਸਭਾ ਦਾ ਜਿਲ੍ਹਾਂ ਪੱਧਰੀ ਅਜਲਾਸ ਇਤਿਹਾਸਕ ਪਿੰਡ ਬੁੰਡਾਲਾ ਵਿਖੇ 8 ਜੁਲਾਈ ਨੂੰ ਕੀਤਾ ਜਾਵੇਗਾ। ਜਿਸ 'ਚ ਵੱਖ ਵੱਖ ਪਿੰਡਾਂ 'ਚ ਚੁਣੇ ਹੋਏ ਡੈਲੀਗੇਟ ਹਿੱਸਾ ਲੈਣਗੇ। ਇਸ ਮੌਕੇ ਮੱਖਣ ਸੰਗਰਾਮੀ, ਮਨਜਿੰਦਰ ਢੇਸੀ, ਹਰਜੀਤ ਸਿੰਘ, ਦਲਵਿੰਦਰ ਕੁਲਾਰਾ, ਗੁਰਦਿਆਲ ਨੂਰਪੁਰ, ਤਰਸੇਮ ਸ਼ਾਹਕੋਟ, ਪਰਮਿੰਦਰ ਫਲਪੋਤਾ, ਜੱਸਾ ਰੁੜਕਾ , ਮਨਵਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਵੀ ਸ਼ਾਮਿਲ ਸਨ।
Sunday, 28 May 2017
Friday, 26 May 2017
Thursday, 25 May 2017
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ 'ਤੇ ਨਵਾ ਯੂਨਿਟ ਸਥਾਪਿਤ ਕੀਤਾ
ਫਿਲੌਰ- ਗ਼ਦਰ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪਿੰਡ ਸੰਗੋਵਾਲ ਵਿਖੇ ਮੀਟਿਗ ਕਰਕੇ 19 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ 'ਚ ਰਣਜੋਧ ਢੰਡਾ ਪ੍ਰਧਾਨ, ਲਵਪ੍ਰੀਤ ਢੰਡਾ ਸਕੱਤਰ, ਗਗਨਦੀਪ ਖਜਾਨਚੀ, ਲਵਪ੍ਰੀਤ ਪ੍ਰੈਸ ਸਕੱਤਰ ਅਤੇ ਜਗਦੀਪ ਸਿੰਘ, ਅਕਾਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਸੁਖਚੈਨ ਸਿੰਘ, ਜਸਕਰਨ ਸਿੰਘ, ਵਿਪਨ ਕੁਮਾਰ, ਦਵਿੰਦਰ ਸਿੰਘ, ਹਰਸਿਮਰਨ ਸਿੰਘ, ਮੰਗਾ ਸਿੰਘ, ਲਖਵਿੰਦਰ ਸਿੰਘ, ਯੋਗਰਾਜ ਸਿੰਘ, ਲਖਵੀਰ ਸਿੰਘ, ਕਰਨ, ਸਨੀ, ਬਲਜੀਤ ਸਿੰਘ ਕਮੇਟੀ ਮੈਂਬਰ ਗਏ। ਇਸ ਮੌਕੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸਰਮਾਏਦਾਰੀ ਨੀਤੀਆਂ ਤਹਿਤ ਸਿਖਿਆ ਅਤੇ ਸਿਹਤ ਸਹੂਲਤਾਂ ਨੂੰ ਨਿਜੀ ਹੱਥਾਂ 'ਚ ਦੇ ਕੇ ਗਰੀਬ ਵਰਗ ਦੀ ਪਹੁੰਚ ਤੋ ਦੂਰ ਕਰਕੇ ਅਮੀਰ ਵਰਗ ਲਈ ਰਾਖਵਾ ਕੀਤਾ ਜਾ ਰਿਹਾ। ਰੁਜਗਾਰ ਦੇ ਵਸੀਲੇ ਖ਼ਤਮ ਕਰਕੇ ਨੌਜਵਾਨਾਂ ਨੂੰ ਬੇਰੁਜਗਾਰੀ ਦੀ ਦਲ-ਦਲ 'ਚ ਧੱਕਿਆ ਜਾ ਰਿਹਾ ਹੈ। ਜਿਸ ਕਾਰਨ ਨਿਰਾਸ਼ਾ ਵਸ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਹਨ। ਉਨ•ਾਂ ਅੱਗੇ ਕਿਹਾ ਕਿ ਸਮਾਜ ਅੰਦਰ ਘੱਟ ਗਿਣਤੀਆ ਅਤੇ ਪੱਛੜੇ ਵਰਗੇ 'ਤੇ ਹੋ ਰਹੇ ਫਿਰਕੂ ਹਮਲਿਆਂ ਦਾ ਟਾਕਰਾ ਕਰਤਾਰ ਸਿੰਘ ਸਰਾਭੇ ਦੇ ਵਿਚਾਰਾਂ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਪ੍ਰਧਾਨ ਰਣਜੋਧ ਢੰਡਾ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ।
Wednesday, 24 May 2017
ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਲੱਡੂ ਵੰਡ ਕੇ ਮਨਾਇਆ
ਫਿਲੌਰ- ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਪ੍ਰਤਾਬਪੁਰਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਮਠਿਆਈ ਵੰਡ ਕੇ ਮਨਾਇਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਭ ਤੋ ਛੋਟੀ ਉਮਰ ਦੇ ਗ਼ਦਰੀ ਬਾਬੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਬਰਾਬਰਤਾ ਦੇ ਸਮਾਜ ਦੀ ਸਿਰਜਨਾਂ ਦਾ ਸੁਪਨਾ ਦੇਖਿਆ ਸੀ ਪਰ ਇਸਦੇ ਉਲਟ ਦੇਸ਼ ਦੇ ਹਾਕਮ ਸਰਮਾਏਦਾਰੀ ਨੀਤੀਆਂ ਨੂੰ ਲਾਗੂ ਕਰਦੇ ਹੋਏ ਗਰੀਬ ਵਰਗ ਨੂੰ ਨਿਸ਼ਾਨਾ ਬਣਾ ਕੇ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਨਿਜੀ ਹੱਥਾਂ 'ਚ ਦੇ ਕੇ ਸ਼ਰੇਆਮ ਲੁੱਟ ਕਰ ਰਹੇ ਹਨ। ਜੇਕਰ ਇਸਦੇ ਖਿਲਾਫ ਲੋਕਾਂ ਵਲੋਂ ਵਿਰੋਧ ਕੀਤਾ ਜਾਦਾ ਹੈ ਤਾਂ ਉਨ•ਾਂ ਦੇ ਵਿਰੋਧ ਨੂੰ ਖੁੰਡਾ ਕਰਨ ਲਈ ਫਿਰਕਾਪ੍ਰਸਤੀ ਅਤੇ ਜਾਤੀਵਾਦੀ ਤਰੀਕੇ ਨਾਲ ਹਿੰਸਕ ਮਾਹੋਲ ਪੈਦਾ ਕਰਕੇ ਉਨ•ਾਂ ਨੂੰ ਦੇਸ਼-ਧ੍ਰੋਹੀ ਕਿਹਾ ਜਾਦਾ ਹੈ। ਅੰਤ 'ਚ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਆਏ ਹੋਏ ਮੈਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਸਿੰਘ, ਪ੍ਰਭਾਤ ਕਵੀ, ਸੁਖ ਸੰਗਤਪੁਰ, ਮਨੋਜ ਕੁਮਾਰ, ਗੁਰਜੀਤ ਵਿਰਦੀ, ਪਰਮਿੰਦਰ ਵਿਰਦੀ, ਹਰਪ੍ਰੀਤ, ਪਰਮਿੰਦਰ, ਸੁਖਵਿੰਦਰ, ਗੁਲਸ਼ਨ ਫਿਲੌਰ, ਕੁਲਦੀਪ ਰਾਮ ਆਦਿ ਹਾਜਰ ਸਨ।
Saturday, 6 May 2017
Tuesday, 2 May 2017
ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਹੋਈ ਜਿੱਤ !
ਗੋਰਾਇਆਂ- ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੰਘਰਸ਼ ਸਦਕਾ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ, ਸੰਗ ਢੇਸੀਆਂ ਦੀਆਂ ਵਿਦਿਆਰਥਣਾਂ ਨੂੰ ਬਿਨ•ਾਂ ਕੋਈ ਫੀਸ ਦਿੱਤੇ ਮੌਕੇ 'ਤੇ ਰੋਲ ਨੰਬਰ ਜਾਰੀ ਕਰਵਾਏ ਗਏ। ਇਸ ਸੰਘਰਸ਼ ਦੀ ਅਗਵਾਈ ਕਰਦਿਆਂ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਆਗੂ ਮਨੋਜ ਕੁਮਾਰ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਨਿਜੀਕਰਨ ਅਤੇ ਵਪਾਰੀਕਰਨ ਜਿਹੀਆ ਵਿਦਿਆਰਥੀ ਵਿਰੋਧੀ ਨੀਤੀਆ 'ਤੇ ਚਲਦੇ ਹੋਏ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਲਈ ਕੋਝੀਆ ਚਾਲਾਂ ਚਲੀਆ ਜਾ ਰਹੀਆ ਹਨ। ਜਿਸ ਦੇ ਤਹਿਤ ਹੀ ਸੰਗ ਢੇਸੀਆ ਗਰਲਜ ਕਾਲਜ 'ਚ ਸਿੱਖਿਆ ਪ੍ਰਾਪਤ ਕਰ ਰਹੀਆ ਦਲਿਤ ਵਿਦਿਆਰਥਣਾਂ ਦਾ ਕਾਲਜ ਦੇ ਅਕਾÀਟ ਦਾ ਕਲੇਮ ਬਣਾ ਕੇ ਭੇਜਿਆ ਜਾ ਚੁੱਕਾ ਸੀ ਪਰ ਫਿਰ ਵੀ ਕਾਲਜ ਦੁਆਰਾ ਦੋਹਰੀ ਫੀਸ ਮੰਗੀ ਜਾ ਰਹੀ ਸੀ ਪਰ ਫੈਡਰੇਸ਼ਨ ਦੇ ਸੰਘਰਸ਼ ਸਦਕਾ ਇਨ•ਾਂ ਵਿਦਿਆਰਥਣਾਂ ਨੂੰ ਬਿਨ•ਾਂ ਕੋਈ ਵਾਧੂ ਫੀਸ ਦਿੱਤੇ ਮੌਕੇ 'ਤੇ ਰੋਲ ਨੰਬਰ ਜਾਰੀ ਕਰਾ ਕੇ ਵੱਡੀ ਰਾਹਤ ਦਵਾਈ ਗਈ। ਉਨਾਂ ਅੱਗੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਫੈਡਰੇਸ਼ਨ ਇਸ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਸੁਖ ਸੰਗਤਪੁਰ, ਰਾਧਿਕਾ, ਮਨੀਸ਼ਾ, ਨੇਹਾ, ਸੁਨੀਤਾ, ਰੀਤੂ, ਤਰਨਵੀਰ, ਜਸਪ੍ਰੀਤ, ਜਸਵਿੰਦਰ, ਜੋਤੀ ਆਦਿ ਵਿਦਿਆਰਥਣਾਂ ਅਤੇ ਮਾਪੇ ਹਾਜ਼ਰ ਸਨ।
Subscribe to:
Posts (Atom)