ਫਿਲੌਰ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਜਿਲ੍ਹਾ ਕਮੇਟੀ ਜਲੰਧਰ ਦੀ ਮੀਟਿੰਗ 'ਚ 8 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਅਜਲਾਸ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਸਾਥੀ ਗੁਰਦੀਪ ਗੋਗੀ ਨੇ ਕੀਤੀ, ਜਿਸ ਵਿੱਚ ਸੂਬਾ ਪ੍ਰਧਾਨ ਸਾਥੀ ਜਸਵਿੰਦਰ ਢੇਸੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜਿਲ੍ਹਾ ਸਕੱਤਰ ਸਾਥੀ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੌਜਵਾਨਾਂ ਨੂੰ ਉਨ੍ਹਾਂ ਦੇ ਮਸਲਿਆਂ ਪ੍ਰਤੀ ਜਾਗਰਿਤ ਕਰਦੇ ਹੋਏ ਲਾਮਬੰਦ ਕਰੇਗੀ ਅਤੇ ਆਉਣ ਵਾਲੇ ਸਮੇਂ ਅੰਦਰ ਨੌਜਵਾਨਾਂ ਦੇ ਮਸਲਿਆਂ ਦੇ ਉੱਪਰ ਸੰਘਰਸ਼ ਛੇੜੇਗੀ ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਹਾਕਮਾਂ ਦੁਆਰਾ ਲਾਗੂ ਕੀਤੀਆ ਨਵ-ਉਦਾਰਵਾਦੀ ਨੀਤੀਆਂ ਕਾਰਨ ਨੌਜਵਾਨਾਂ ਦੀਆਂ ਸਮੱਸਿਆਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਸੁਪਨੇ ਦਿਖਾ ਕੇ ਸੱਤਾ ਵਿੱਚ ਕਾਗਰਸ ਦੀ ਸਰਕਾਰ ਵੀ ਆਪਣੇ ਵਾਅਦਿਆ ਤੋਂ ਭੱਜ ਰਹੀ ਅਤੇ ਨੌਜਵਾਨਾਂ ਦੇ ਰੁਜਗਾਰ ਲਈ ਕੋਈ ਪ੍ਰਬੰਧ ਨਹੀ ਕੀਤਾ ਜਾ ਰਿਹਾ ਬਲਕਿ ਭ੍ਰਿਸ਼ਟਾਚਾਰ ਕਰਕੇ ਆਪਣੇ ਚਹੇਤਿਆ ਦੇ ਹਿਤਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਉਥੇ ਗੁੰਡਾਗਰਦੀ ਅਤੇ ਜਬਰ ਦੀਆ ਘਟਨਾਵਾਂ 'ਚ ਪਹਿਲਾਂ ਵਾਂਗ ਹੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਨਿਜੀ ਹੱਥਾਂ 'ਚ ਦੇ ਕੇ ਵਿਦਿਆਰਥੀਆਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਅਤੇ ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਇਸ ਮੌਕੇ ਮੀਟਿੰਗ ਦੇ ਗੰਭੀਰ ਨੋਟਿਸ ਲੈਦਿਆ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਦੇਸ਼ ਅੰਦਰ ਫੈਲਾਏ ਜਾ ਰਹੇ ਫਿਰਕੂ ਹਮਲਿਆਂ ਦੀ ਸਖਤ ਨਿੰਦਾ ਕੀਤੀ। ਉੱਥੇ ਯੂ. ਪੀ. ਅੰਦਰ ਘੱਟ ਗਿਣਤੀਆ ਖਾਸ ਕਰਕੇ ਦਲਿਤਾਂ 'ਤੇ ਭਾਜਪਾ ਦੇ ਗੁੰਡਿਆ ਦਾ ਅੰਨਾ ਤਸ਼ੱਦਦ ਵਧਦਾ ਜਾ ਰਿਹਾ ਹੈ ਅਤੇ ਦੇਸ਼ ਦੇ ਲੋਕਤੰਤਰੀ ਧਰਮ ਨਿਰਪੱਖਤਾ ਵਾਲੇ ਢਾਂਚੇ ਨੂੰ ਨੁਕਸਾਨ ਪਹੁੰਚਾ ਕੇ ਫਿਰਕਾਪ੍ਰਸਤੀ ਦੀ ਰਾਜਨੀਤੀ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਾ ਵਾਲਾ ਸਮਾਜ ਸਿਰਜ ਕੇ ਕੀਤਾ ਜਾ ਸਕਦਾ ਹੈ। ਜਿਸ ਦੇ ਲਈ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸੇ ਸੰਘਰਸ਼ ਦੀ ਤਿਆਰੀ ਤਹਿਤ ਹੀ ਨੌਜਵਾਨ ਸਭਾ ਦਾ ਜਿਲ੍ਹਾਂ ਪੱਧਰੀ ਅਜਲਾਸ ਇਤਿਹਾਸਕ ਪਿੰਡ ਬੁੰਡਾਲਾ ਵਿਖੇ 8 ਜੁਲਾਈ ਨੂੰ ਕੀਤਾ ਜਾਵੇਗਾ। ਜਿਸ 'ਚ ਵੱਖ ਵੱਖ ਪਿੰਡਾਂ 'ਚ ਚੁਣੇ ਹੋਏ ਡੈਲੀਗੇਟ ਹਿੱਸਾ ਲੈਣਗੇ। ਇਸ ਮੌਕੇ ਮੱਖਣ ਸੰਗਰਾਮੀ, ਮਨਜਿੰਦਰ ਢੇਸੀ, ਹਰਜੀਤ ਸਿੰਘ, ਦਲਵਿੰਦਰ ਕੁਲਾਰਾ, ਗੁਰਦਿਆਲ ਨੂਰਪੁਰ, ਤਰਸੇਮ ਸ਼ਾਹਕੋਟ, ਪਰਮਿੰਦਰ ਫਲਪੋਤਾ, ਜੱਸਾ ਰੁੜਕਾ , ਮਨਵਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਵੀ ਸ਼ਾਮਿਲ ਸਨ।
No comments:
Post a Comment