Thursday, 25 May 2017

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ 'ਤੇ ਨਵਾ ਯੂਨਿਟ ਸਥਾਪਿਤ ਕੀਤਾ



ਫਿਲੌਰ- ਗ਼ਦਰ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪਿੰਡ ਸੰਗੋਵਾਲ ਵਿਖੇ ਮੀਟਿਗ ਕਰਕੇ 19 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ 'ਚ ਰਣਜੋਧ ਢੰਡਾ ਪ੍ਰਧਾਨ, ਲਵਪ੍ਰੀਤ ਢੰਡਾ ਸਕੱਤਰ, ਗਗਨਦੀਪ ਖਜਾਨਚੀ, ਲਵਪ੍ਰੀਤ ਪ੍ਰੈਸ ਸਕੱਤਰ ਅਤੇ ਜਗਦੀਪ ਸਿੰਘ, ਅਕਾਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਸੁਖਚੈਨ ਸਿੰਘ, ਜਸਕਰਨ ਸਿੰਘ, ਵਿਪਨ ਕੁਮਾਰ, ਦਵਿੰਦਰ ਸਿੰਘ, ਹਰਸਿਮਰਨ ਸਿੰਘ, ਮੰਗਾ ਸਿੰਘ, ਲਖਵਿੰਦਰ ਸਿੰਘ, ਯੋਗਰਾਜ ਸਿੰਘ, ਲਖਵੀਰ ਸਿੰਘ, ਕਰਨ, ਸਨੀ, ਬਲਜੀਤ ਸਿੰਘ ਕਮੇਟੀ ਮੈਂਬਰ ਗਏ। ਇਸ ਮੌਕੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸਰਮਾਏਦਾਰੀ ਨੀਤੀਆਂ ਤਹਿਤ ਸਿਖਿਆ ਅਤੇ ਸਿਹਤ ਸਹੂਲਤਾਂ ਨੂੰ ਨਿਜੀ ਹੱਥਾਂ 'ਚ ਦੇ ਕੇ ਗਰੀਬ ਵਰਗ ਦੀ ਪਹੁੰਚ ਤੋ ਦੂਰ ਕਰਕੇ ਅਮੀਰ ਵਰਗ ਲਈ ਰਾਖਵਾ ਕੀਤਾ ਜਾ ਰਿਹਾ। ਰੁਜਗਾਰ ਦੇ ਵਸੀਲੇ ਖ਼ਤਮ ਕਰਕੇ ਨੌਜਵਾਨਾਂ ਨੂੰ ਬੇਰੁਜਗਾਰੀ ਦੀ ਦਲ-ਦਲ 'ਚ ਧੱਕਿਆ ਜਾ ਰਿਹਾ ਹੈ। ਜਿਸ ਕਾਰਨ ਨਿਰਾਸ਼ਾ ਵਸ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਹਨ। ਉਨ•ਾਂ ਅੱਗੇ ਕਿਹਾ ਕਿ ਸਮਾਜ ਅੰਦਰ ਘੱਟ ਗਿਣਤੀਆ ਅਤੇ ਪੱਛੜੇ ਵਰਗੇ 'ਤੇ ਹੋ ਰਹੇ ਫਿਰਕੂ ਹਮਲਿਆਂ ਦਾ ਟਾਕਰਾ ਕਰਤਾਰ ਸਿੰਘ ਸਰਾਭੇ ਦੇ ਵਿਚਾਰਾਂ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਪ੍ਰਧਾਨ ਰਣਜੋਧ ਢੰਡਾ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ।

No comments:

Post a Comment