Wednesday, 24 May 2017

ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਲੱਡੂ ਵੰਡ ਕੇ ਮਨਾਇਆ



ਫਿਲੌਰ- ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਪ੍ਰਤਾਬਪੁਰਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਮਠਿਆਈ ਵੰਡ ਕੇ ਮਨਾਇਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਭ ਤੋ ਛੋਟੀ ਉਮਰ ਦੇ ਗ਼ਦਰੀ ਬਾਬੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਬਰਾਬਰਤਾ ਦੇ ਸਮਾਜ ਦੀ ਸਿਰਜਨਾਂ ਦਾ ਸੁਪਨਾ ਦੇਖਿਆ ਸੀ ਪਰ ਇਸਦੇ ਉਲਟ  ਦੇਸ਼ ਦੇ ਹਾਕਮ ਸਰਮਾਏਦਾਰੀ ਨੀਤੀਆਂ ਨੂੰ ਲਾਗੂ ਕਰਦੇ ਹੋਏ ਗਰੀਬ ਵਰਗ ਨੂੰ ਨਿਸ਼ਾਨਾ ਬਣਾ ਕੇ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਨਿਜੀ ਹੱਥਾਂ 'ਚ ਦੇ ਕੇ ਸ਼ਰੇਆਮ ਲੁੱਟ ਕਰ ਰਹੇ ਹਨ। ਜੇਕਰ ਇਸਦੇ ਖਿਲਾਫ ਲੋਕਾਂ ਵਲੋਂ ਵਿਰੋਧ ਕੀਤਾ ਜਾਦਾ ਹੈ ਤਾਂ ਉਨ•ਾਂ ਦੇ ਵਿਰੋਧ ਨੂੰ ਖੁੰਡਾ ਕਰਨ ਲਈ ਫਿਰਕਾਪ੍ਰਸਤੀ ਅਤੇ ਜਾਤੀਵਾਦੀ ਤਰੀਕੇ ਨਾਲ ਹਿੰਸਕ ਮਾਹੋਲ ਪੈਦਾ ਕਰਕੇ ਉਨ•ਾਂ ਨੂੰ ਦੇਸ਼-ਧ੍ਰੋਹੀ ਕਿਹਾ ਜਾਦਾ ਹੈ। ਅੰਤ 'ਚ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਆਏ ਹੋਏ ਮੈਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਸਿੰਘ, ਪ੍ਰਭਾਤ ਕਵੀ, ਸੁਖ ਸੰਗਤਪੁਰ, ਮਨੋਜ ਕੁਮਾਰ, ਗੁਰਜੀਤ ਵਿਰਦੀ, ਪਰਮਿੰਦਰ ਵਿਰਦੀ, ਹਰਪ੍ਰੀਤ, ਪਰਮਿੰਦਰ, ਸੁਖਵਿੰਦਰ, ਗੁਲਸ਼ਨ ਫਿਲੌਰ, ਕੁਲਦੀਪ ਰਾਮ ਆਦਿ ਹਾਜਰ ਸਨ।

No comments:

Post a Comment