Friday, 23 June 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਜਿਲ੍ਹਾਂ ਜਲੰਧਰ ਦਾ ਡੈਲੀਗੇਟ ਅਜਲਾਸ 8 ਜੁਲਾਈ ਨੂੰ ਪਿੰਡ ਬੁੰਡਾਲਾ ਮੰਜਕੀ ਵਿਖੇ- ਅਜੈ ਫਿਲੌਰ


ਫਿਲੌਰ- ਨੌਜਵਾਨ-ਵਿਦਿਆਰਥੀ ਸੰਘਰਸ਼ਾਂ ਦੇ ਨਾਇਕ ਮਹਾਨ ਸ਼ਹੀਦ ਗੁਰਨਾਮ ਸਿੰਘ ਉੱਪਲ ਦੇ ਸ਼ਹਾਦਤ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਜਿਲ੍ਹਾਂ ਜਲੰਧਰ ਦਾ ਡੈਲੀਗੇਟ ਅਜਲਾਸ 8 ਜੁਲਾਈ ਨੂੰ ਪਿੰਡ ਬੁੰਡਾਲਾ ਮੰਜਕੀ ਵਿਖੇ ਕੀਤਾ ਜਾ ਰਿਹਾ ਹੈ। ਜਿਸ ਦੀ ਤਿਆਰੀ ਸੰਬੰਧੀ ਪਿੰਡ ਬੁੰਡਾਲਾ ਮੰਜਕੀ ਵਿਖੇ ਅਰਮਾਨਪ੍ਰੀਤ ਸਿੰਘ ਬਾਸੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਉਚੇਚੇ ਤੌਰ 'ਤੇ ਹਾਜ਼ਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲ੍ਹਾਂ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਨਸ਼ਾ ਅਤੇ ਬੇਰੁਜਗਾਰੀ 'ਚ ਅਥਾਹ ਵਾਧਾ ਹੋ ਰਿਹਾ ਹੈ। ਸਰਮਾਏਦਾਰਾ ਦੇ ਦਬਾਅ ਹੇਠ ਸਿੱਖਿਆ ਅਤੇ ਰੁਜਗਾਰ ਦੇ ਮੌਕੇ ਆਮ ਲੋਕਾਂ ਲਈ ਖਤਮ ਕਰਕੇ ਨੌਜਵਾਨਾਂ ਅੰਦਰ ਫਿਰਕੂ ਜ਼ਹਿਰ ਭਰਿਆ ਜਾ ਰਿਹਾ ਹੈ। ਉਥੇ ਹੀ ਬੇਰੁਜ਼ਗਾਰੀ ਦੇ ਆਲਮ 'ਚ ਨੌਜਵਾਨ ਨਸ਼ਿਆਂ ਵੱਲ ਪ੍ਰੇਰਿਤ ਹੇ ਕੇ ਸ਼ਹੀਦਾਂ ਦੇ ਸੁਪਨਿਆ ਨੂੰ ਭੁੱਲਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਸਹੀ ਸੇਧ ਦੇਣ, ਜਥੇਬੰਦੀ ਦੀ ਜਥੇਬੰਦਕ ਅਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਤੇ ਵਿਦਿਆਰਥੀਆ ਦੇ ਮਸਲਿਆਂ ਸੰਬੰਧੀ ਖੁਲ ਕੇ ਵਿਚਾਰਾਂ ਕਰਨ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਢੇਸੀ, ਸੂਬਾ ਸਕੱਤਰ ਮਨਦੀਪ ਰਤੀਆ , ਸੂਬਾ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ ਵਿਸ਼ੇਸ਼ ਤੌਰ 'ਤੇ ਅਜਲਾਸ 'ਚ ਸ਼ਾਮਿਲ ਹੋਣਗੇ। ਇਸ ਮੌਕੇ ਮੱਖਣ ਸੰਗਰਾਮੀ, ਮਨਜਿੰਦਰ ਢੇਸੀ, ਅਰਵਿੰਦਰ ਸਿੰਘ ਬਾਸੀ, ਅਮਨਦੀਪ ਸਿੰਘ ਬੁੰਡਾਲਾ, ਗੁਰਵਿੰਦਰ ਸਿੰਘ, ਉਂਕਾਰ ਵਿਰਦੀ, ਹਰਪ੍ਰੀਤ ਹੈਪੀ, ਸੰਦੀਪ ਸਿੰਘ, ਦੀਪੂ, ਗੌਰਵ ਹਾਜਰ ਸਨ।

No comments:

Post a Comment