Sunday, 18 June 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲ੍ਹਾਂ ਜਲੰਧਰ ਦੇ ਅਜਲਾਸ ਦੀਆ ਤਿਆਰੀਆ ਜੋਰਾਂ ਤੇ- ਮੱਖਣ ਸੰਗਰਾਮੀ


ਫਿਲੌਰ- ਨੌਜਵਾਨ ਲਹਿਰ ਦੇ ਸ਼ਹੀਦ ਸਾਥੀ ਗੁਰਨਾਮ ਉੱਪਲ ਦੇ ਸ਼ਹਾਦਤ ਦਿਵਸ ਮੌਕੇ  ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਜਿਲ੍ਹਾਂ ਜਲੰਧਰ ਦਾ ਅਜਲਾਸ 8 ਜੁਲਾਈ ਨੂੰ ਦੁਆਬੇ ਦੇ ਮਸ਼ਹੂਰ ਪਿੰਡ ਬੁੰਡਾਲਾ ਮੰਜਕੀ ਵਿਖੇ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਨੌਜਵਾਨ ਸਭਾ ਦੇ ਤਹਿ. ਫਿਲੌਰ ਦੇ ਪ੍ਰਧਾਨ ਗੁਰਦੀਪ ਗੋਗੀ ਅਤੇ ਮੱਖਣ ਸੰਗਰਾਮੀ ਨੇ ਦਿਤੀ। ਇਸ ਮੌਕੇ ਸੰਬੋਧਨ ਕਰਦਿਆਂ ਸਾਥੀ ਮੱਖਣ ਸੰਗਰਾਮੀ ਨੇ ਕਿਹਾ ਕਿ ਸਭਾ ਦੇ ਅਜਲਾਸ ਦੀਆ ਤਿਆਰੀਆ ਵੱਖ-ਵੱਖ ਪਿੰਡਾਂ ਅੰਦਰ ਚੱਲ ਰਹੀਆ ਹਨ ਅਤੇ ਯੂਨਿਟ ਮੀਟਿੰਗਾਂ ਕਰਕੇ ਮੈਂਬਰਸ਼ਿਪ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਿਆਰੀ ਕੜੀ ਵਜੋਂ ਸਭਾ ਵਲੋਂ ਵੱਖ-ਵੱਖ ਪਿੰਡਾਂ ਅੰਦਰ ਪੌਦੇ ਵੀ ਲਗਾਏ ਜਾਣਗੇ ਅਤੇ ਨੌਜਵਾਨਾਂ ਨੂੰ ਵਾਤਾਵਰਨ ਬਚਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਤਵਰਨ ਦਾ ਪ੍ਰਦੂਸ਼ਣ ਹੋਣਾ ਮਨੁੱਖੀ ਹੋਂਦ ਲਈ ਬਹੁਤ ਖਤਰਾ ਹੈ । ਜੇਕਰ ਮਨੁੱਖੀ ਜੀਵਨ ਨੂੰ ਬਚਾਉਣਾ ਅਤੇ ਸੁਰੱਖਿਅਤ ਰੱਖਣਾ ਹੈ ਤਾਂ ਵਾਤਾਵਰਨ ਦੀ ਸੰਭਾਲ ਕਰਨੀ ਬਹੁਤ ਜਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਦੇ ਅਤਿ ਗੰਭੀਰ ਮਸਲਿਆ 'ਤੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਕਿਉਂਕਿ ਨੌਜਵਾਨਾਂ ਨੂੰ ਰੁਜ਼ਗਾਰ ਦਾ ਵਾਅਦਾ ਕਰਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਆਪਣੇ ਸਾਰੇ ਕੀਤੇ ਵਾਅਦਿਆਂ ਤੋ ਭੱਜਦੀ ਨਜ਼ਰ ਆ ਰਹੀ ਹੈ। ਨਸ਼ਾ, ਬੇਰੁਜਗਾਰੀ ਅਤੇ ਲੜਕੀਆ 'ਤੇ ਹੋ ਰਹੇ ਜਿਣਸੀ ਹਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਖਿਆ ਦਾ ਨਿਜੀਕਰਨ ਕਰਕੇ ਗਰੀਬ ਵਿਦਿਆਰਥੀਆਂ ਕੋਲੋਂ ਵਿਦਿਆ ਨੂੰ ਖੋਹਿਆ ਜਾ ਰਿਹਾ ਹੈ। ਦੇਸ਼ ਅੰਦਰ ਫਿਰਕੂ ਜ਼ਹਿਰ ਘੋਲ ਕੇ ਨੌਜਵਾਨ ਪੀੜ੍ਹੀ ਨੂੰ ਗਲਤ ਕੰਮਾਂ ਵੱਲ ਵਰਤਿਆ ਜਾ ਰਿਹਾ ਹੈ। ਜਿਸ ਦੇ ਖਿਲਾਫ ਸਭਾ ਵਲੋਂ ਆਉਣ ਵਾਲੇ ਸਮੇਂ 'ਚ ਸੰਘਰਸ਼ ਵਿਢਿਆ ਜਾਵੇਗਾ। ਇਸ ਮੌਕੇ ਅਜਲਾਸ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਗੁਰਜੀਤ ਵਿਰਦੀ, ਹਰਪ੍ਰੀਤ ਹੈਪੀ, ਸੁਖਵੀਰ ਸੁਖ, ਉਂਕਾਰ ਵਿਰਦੀ, ਸੰਦੀਪ ਕੁਮਾਰ, ਕੁਲਦੀਪ , ਪਰਮਜੀਤ ਪੰਮਾ, ਇਦਰਜੀਤ ਆਦਿ ਹਾਜਰ ਸਨ।

No comments:

Post a Comment