Wednesday, 20 September 2017



ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਵਲੋਂ ਸੂਬਾ ਦਫ਼ਤਰ ਤੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀ ਪ੍ਰਧਾਨ ਨਵਦੀਪ ਕੋਟਕਪੂਰਾ, ਜਨਰਲ ਸਕੱਤਰ ਅਜੈ ਫਿਲੌਰ, ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਪੀ.ਐਸ.ਯੂ ਦੇ ਆਗੂਆਂ ਉਪਰ ਝੂਠੇ ਪਰਚੇ ਦਰਜ ਕਰਨ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਦੀ ਸਰਕਾਰ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰਕੇ ਸਿਖਿਆ ਪ੍ਰਾਪਤੀ ਦਾ ਅਧਿਕਾਰ ਗਰੀਬ ਵਰਗ ਪਾਸੇਂ ਖੋ ਰਹੀ ਹੈ। ਉਥੇ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਨੂੰ ਡੰਡੇ ਦੇ ਜੋਰ 'ਤੇ ਦਬਾਉਣਾ ਚਾਹੁੰਦੀਆ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਵਿਦਿਆਰਥੀਆਂ ਨੂੰ ਭਾਂਤ-ਭਾਂਤ ਦੇ ਲਾਅਰੇ ਲਗਾਏ ਸਨ। ਜਿਨ੍ਹਾਂ 'ਚ ਲੜਕੀਆ ਨੂੰ ਪੀ.ਐਚ.ਡੀ ਤੱਕ ਦੀ ਸਿਖਿਆ ਨੂੰ ਮੁਫਤ ਕਰਨ ਦਾ ਲਾਅਰਾ ਵੀ ਲਗਾਇਆ ਸੀ। ਜਦਕਿ ਇਸ ਬਾਰੇ ਰਸਮੀਂ ਤੌਰ 'ਤੇ ਬਿਆਨ ਵੀ ਜਾਰੀ ਕੀਤੇ ਜਾ ਚੁੱਕੇ ਹਨ ਪ੍ਰੰਤੂ ਦੁਖਦੀ ਗੱਲ ਹੈ ਕਿ ਇਸ ਬਾਰੇ ਕਿਸੇ ਵੀ ਤਰਾਂ ਦਾ ਸਰਕਾਰੀ ਨੋਟਿਸ ਜਾਰੀ ਨਹੀ ਕੀਤਾ ਗਿਆ ਬਲਕਿ ਇਸ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਨੂੰ ਝੂਠੇ ਪਰਚੇ ਦਰਜ ਕਰਕੇ ਮਸਲੇ ਨੂੰ ਉਲਝਾਉਣਾ ਚਾਹੁੰਦੀ ਹੈ। ਪੀ.ਐਸ.ਐਫ ਦੇ ਆਗੂਆਂ ਨੇ ਸੂਬਾ ਸਰਕਾਰ ਅਤੇ ਪੁਲਿਸ ਦੇ ਧੱਕੇਸ਼ਾਹੀ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਵਿਦਿਆਰਥੀਆ ਦੇ ਸੰਘਰਸ਼ ਦਾ ਸਮਰਥਨ ਕੀਤਾ।
ਜਾਰੀ ਕਰਤਾ
ਅਜੈ ਫਿਲੌਰ
95693-87333

No comments:

Post a Comment