ਗੁਰਾਇਆ-ਨੌਜਵਾਨਾਂ-ਵਿਦਿਆਰਥੀਆਂਦੇ ਮਹਾਨਾਇਕ ਸ਼ਹੀਦ ਭਗਤ ਸਿੰਘ ਦੇ 110 ਵੇਂ ਜਨਮ ਦਿਨ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ ਦੇਸ਼ ਭਗਤਾਂ ਦੇ ਪਿੰਡ ਰੁੜਕਾ ਕਲਾਂ ਵਿਖੇ ਵਿਸ਼ਾਲ ਮਾਰਚ ਕੱਢਿਆ ਗਿਆ।
ਮਾਰਚ ਦੀ ਅਗਵਾਈ ਜਸਪ੍ਰੀਤ ਜੱਸਾ ਰੁੜਕਾ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਸੂਬਾਈ ਆਗੂ ਅਜੈ ਫਿਲੌਰ ਨੇ ਕਿਹਾ ਕਿ ਆਜ਼ਾਦੀ ਦੇ 70 ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਅਜੇ ਤਕ ਲੋਕਾਂ ਦੀਆਂ ਮੁਢਲੀਆ ਲੋੜਾਂ ਨੂੰ ਪੂਰਾ ਕਰਨ 'ਚ ਅਸਫਲ ਰਹੀ ਸਗੋਂ ਦੇਸ਼ ਅੰਦਰ ਫਿਰਕੂ ਅਤੇ ਜਾਤੀਵਾਦੀ ਤਾਕਤਾ ਨੂੰ ਲਗਾਤਾਰ ਸ਼ੈ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਦੌਰਾਨ ਨੌਜਵਾਨਾਂ-ਵਿਦਿਆਰਥੀਆਂ ਨਾਲ ਮੁਫਤ ਵਿਦਿਆ ਅਤੇ ਹਰ ਘਰ ਨੌਕਰੀ ਜਾ ਬੇਰੁਜਗਾਰੀ ਭੱਤਾ ਦੇਣ ਦੇ ਵਾਅਦੇ ਤੋ ਹੁਣ ਕੈਪਟਨ ਸਰਕਾਰ ਭਜਦੀ ਦਿਖਾਈ ਦਿੰਦੀ ਹੈ, ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਜਲਦ ਵਾਅਦੇ ਪੂਰੇ ਨਾ ਕੀਤੇ ਤਾ ਇਸ ਖਿਲਾਫ ਸਭਾ ਵਲੋਂ ਸੰਘਰਸ਼ ਵਿਢਿਆ ਜਾਵੇਗਾ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਵਿਜੇ ਰੁੜਕਾ, ਕੁਲਵੀਰ ਕਬੱਡੀ ਕੋਚ, ਸਟਾਲਿਨ, ਗੁਰਪ੍ਰੀਤ ਬਾਗਾਂ ਵਾਲੇ, ਸੰਦੀਪ ਸਿੰਘ, ਓਕਾਰ ਸਿੰਘ, ਕਮਲ ਸੰਧੂ, ਰਾਣਾ, ਅਮਨ ਆਦਿ ਵੱਡੀ ਗਿਣਤੀ ਨੌਜਵਾਨ ਹਾਜਰ ਸਨ।
No comments:
Post a Comment