Monday, 30 April 2018

शिक्षा बचाओ मंच की तरफ से धरना देने का ऐलान

रतिया - शिक्षा बचाओ मंच हरियाणा की मीटिंग रतिया किसान रेस्ट हाउस में हुई।जिसकी अध्यक्षता अमरजीत सिंह खालसा, HSU के प्रधान गुरतेज नागपुर ने की। जिसमें कि 134 के तहत मिलने वाले दाखिलों में प्राइवेट स्कूलों द्वारा मचाई जा रही लूट और मनमानियों पर चर्चा की गई निम्न फैसले लिए गए। 134 ए के तहत मिलने वाले दाखिलों को प्राइवेट स्कूलों की आनाकानी है दाखिले तुरंत प्रभाव से करवाई जाए। प्राइवेट स्कूलों में गरीब बच्चों को 134 ए के तहत फ्री दाखिला दिया जाए। प्राइवेट स्कूल की मनमर्जी की फीस बढ़ोतरी पर रोक लगाई जाए। प्राइवेट स्कूल सलाना फंड व और अन्य फंड लेना बंद करें। अकाल अकादमी स्कूलों में 25% गरीब बच्चों को कानून तहत दाखिला दिलवाया जाए। प्राइवेट स्कूलों में NCERT की किताबें लागू की जाए। प्राइीवेट स्कूलों व संस्था के स्कूलों में बच्चों की फीस का बोर्ड स्कूल के बाहर लगा होना चाहिए। प्राइवेट स्कूलों में लगे अध्यापकों की तनख्वाह डीसी रेट की जाए व इस में हो रही धांधली को बंद किया जाए। प्राइवेट स्कूलों में 134 के तहत कितनी सीटें खाली हैं और वर्षों के अनुसार बोर्ड पर लगी होनी चाहिए। सभी प्राइवेट स्कूलों का कानून के तहत रिकॉर्ड चेक किया जाए। DAV स्कूल में लगातार पढ़ने वाले बच्चों से हर साल बिल्डिंग फंड व सलाना खर्च के नाम पर जो पैसा लिया जा रहा है उसे तुरंत बंद करवाया जाए। सभी स्कूलों में RO युक्त साफ पानी का प्रबंध किया जाए। प्राइवेट स्कूलों में 134 के तहत होने वाले दाखिलों की जो अनुदान सरकार के द्वारा प्राइवेट स्कूलों को दिया जाता है वह नियमित रूप से दिया जाए जिससे प्राइवेट स्कूलों में 134 ए के तहत बच्चों को दाखिला देने में आसानी हो। प्राइवेट स्कूलों की वैन में कंडक्टर में लेडीज स्टाफ का होना जरूरी किया जाए। सरकारी स्कूलों में खेल स्टेडियम बेस्ट कोर्स के लिए टीचर रखे जाएं।

मीटिंग में फैसला लिया गया कि अगर 134 के तहत पास हुए बच्चों को स्कूलों में जल्द दाखिला ना दिया गया तो 7 मई को BEO दफ्तर रतिया में शिक्षा बचाओ मंच की तरफ से धरना दिया जाएगा। मंच इन सब मांगों को लेकर लोगों को जागरूक करेगा और इस आंदोलन को और तेज करेगा।

मीटिंग में मौजूद रहे गुरचरण सिंह, मनजीत अलीका, निर्भय रतिया,सतपाल रतिया, मनदीप नथवान, जोगिंदर सिंह, रमेश कलोठा, जसवीर सिह, सुखविंदर सिंह, विजय सिंह, परमिंदर अली का शम्मी जगबीर सिंह, रवि रतिया, सरदारा सिंह महमडा, गुरमीत सिंह, संदीप सिंह, राकेश कुमार, धनपत सिंह हाजर थे।

Saturday, 28 April 2018

ਵਿਦਿਆਰਥਣਾਂ ਦੀ ਫੀਸ ਮੁਆਫ ਕਰਵਾਈ


ਗੁਰਾਇਆ - ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਸੰਗ ਢੇਸੀਆ ਦੀਆਂ ਵਿਦਿਆਰਥਣਾਂ ਦੀ ਮੀਟਿੰਗ ਕਰਕੇ ਪੀ.ਐਸ.ਐਫ. ਅਗਵਾਈ ਹੇਠ ਦਲਿਤ ਵਿਦਿਆਰਥਣਾਂ ਦੀ ਫੀਸ ਮੁਆਫ ਕਰਵਾਈ।

23 ਮਾਰਚ ਦੇ ਸ਼ਹੀਦਾਂ ਅਤੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ

ਫਿਲੌਰਜਲਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ 100 ਸਾਲਾ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਪਿੰਡ ਭੈਣੀ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਇਨਕਲਾਬੀ ਨਾਟਕ ਮੇਲਾ ਕੀਤਾ ਗਿਆ। ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਦੀ ਟੀਮ ਵਲੋਂ ਨਾਟਕ ਜਾਗਦੇ ਰਹੋ, ਸਾਡੇ ਹਿੱਸੇ ਦੇ ਖੇਤ, ਅੱਛੇ ਦਿਨ ਖੇਡੇ ਗਏ। ਇਸ ਮੌਕੇ ਸਭਾ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ ਅਤੇ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲਿਆਂਵਾਲੇ ਬਾਗ਼ ਦੇ ਸ਼ਹੀਦਾਂ ਵਲੋਂ ਦੇਸ਼ 'ਚ ਬਰਾਬਰਤਾ ਦੀ ਅਜ਼ਾਦੀ ਅਤੇ ਜਾਤ-ਪਾਤ ਦੇ ਖ਼ਾਤਮੇ ਲਈ ਆਰੰਭੀ ਜੰਗ ਅਜੇ ਵੀ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਕਮਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਕਾਰਨ ਬੇਰੁਜ਼ਗਾਰੀ, ਅਨਪੜ੍ਹਤਾ ਤੇ ਗ਼ਰੀਬੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਨੌਜਵਾਨ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਵੱਸ ਪੈ ਕੇ ਨਸ਼ਿਆਂ ਦੇ ਆਦੀ ਹੋ ਕੇ ਜ਼ਿੰਦਗੀ ਖ਼ਰਾਬ ਕਰ ਰਹੇ ਹਨ, ਲੜਕੀਆਂ ਨਾਲ ਪੂਰੇ ਦੇਸ਼ ਚ ਅੱਤ ਘਿਣਾਉਣੀਆਂ ਤੇ ਦਿਲ ਕੰਬਾਊ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਦੀਆ ਲੋਕ ਵਿਰੋਧੀ ਨੀਤੀਆਂ ਕਾਰਨ ਸਿੱਖਿਆ ਦਾ ਨਿੱਜੀਕਰਨ ਭਗਵਾਂਕਰਨ ਕਰਕੇ ਦੇਸ਼ ਭਗਤਾਂ ਭਗਤ ਸਿੰਘ, ਸਰਾਭੇ, ਡਾ. ਅੰਬੇਡਕਰ ਆਦਿ ਮਹਾਨ ਲੋਕਾਂ ਦੀਆਂ ਜੀਵਨੀਆਂ ਦੇ ਲੇਖ ਖ਼ਤਮ ਕੀਤੇ ਜਾ ਰਹੇ ਹਨ। ਇਸ ਮੌਕੇ ਤਹਿ. ਪ੍ਰਧਾਨ ਗੁਰਦੀਪ ਗੋਗੀ, ਸਕੱਤਰ ਮੱਖਣ ਸੰਗਰਾਮੀ ਨੇ ਵੀ ਸ਼ਹੀਦਾਂ ਦੇ ਵਿਚਾਰਾ ਦੇ ਸਮਾਜ ਸਿਰਜਣ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸੁਨੀਲ ਭੈਣੀ, ਸਨੀ ਫਿਲੌਰ, ਜੱਗਾ, ਇਕਬਾਲ ਬਿੱਟਾ, ਪ੍ਰਿਤਪਾਲ, ਸਰਬਜੀਤ, ਅਮਰੀਕ, ਡਾ. ਸੌਣੀ, ਸੋਨੂੰ, ਅਰਸ਼ਪ੍ਰੀਤ ਆਸ਼ੂ ਆਦਿ ਤੋ ਇਲਾਵਾ ਵੱਡੀ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ।

Thursday, 19 April 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦ ਸਰਾਭਾ ਦਾ ਜਨਮ ਦਿਨ ਵੱਡੇ ਪੱਧਰ 'ਤੇ ਮਨਾਉਣ ਦਾ ਫ਼ੈਸਲਾ

ਜੋਧਾਂ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ 24 ਮਈ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਦੀ ਜੋਧਾਂ ਵਿਖੇ ਹੋਈ ਮੀਟਿੰਗ ਦੌਰਾਨ ਜਿਲਾ ਲੁਧਿਆਣਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਇਸ ਸਬੰਧ 'ਚ ਜੋਧਾਂ ਇਲਾਕੇ ਦੀ ਤਿਆਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਜ਼ਿਲ੍ਹੇ 'ਚ ਹੋਰਨਾਂ ਕਸਬਿਆਂ ਤੇ ਸ਼ਹਿਰਾਂ ਦੀਆਂ ਕਮੇਟੀਆਂ ਦਾ ਵੀ ਜਲਦ ਗਠਨ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਸ਼ਹੀਦ ਸਰਾਭਾ ਦੀ ਸੋਚ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸ ਕਮੇਟੀ 'ਚ ਚਰਨਜੀਤ ਹਿਮਾਯੂਪੁਰਾ, ਬਲਦੀਪ ਸਿੰਘ ਲਲਤੋਂ, ਅਮਰੀਕ ਸਿੰਘ ਮੀਕਾ ਜੋਧਾਂ, ਸਿਕੰਦਰ ਸਿੰਘ ਮਨਸੂਰਾਂ, ਦਵਿੰਦਰ ਸਿੰਘ ਰਾਣਾ ਲਤਾਲਾ, ਮਨਪ੍ਰੀਤ ਮੋਨੂ ਜੋਧਾਂ, ਜਗਦੀਪ ਸਿੰਘ ਦੀਪਾ ਜੋਧਾਂ, ਦੀਪੀ ਜੋਧਾਂ, ਤਰਸੇਮ ਸਿੰਘ ਲਤਾਲਾ, ਦਰਸ਼ਨ ਸਿੰਘ, ਗੋਗੀ ਖੰਡੂਰ, ਸ਼ੀਰਾ ਲਤਾਲਾ, ਚਮਕੌਰ ਸਿੰਘ ਖੰਡੂਰ, ਡਾ. ਕੇਸਰ ਸਿੰਘ ਧਾਦਰਾ, ਅਤਿੰਦਰ ਪਾਲ ਸਿੰਘ ਲਲਤੋਂ, ਅਮਰਜੀਤ ਸਿੰਘ ਹਿਮਾਯੂਪੁਰਾ, ਇਕਬਾਲ ਸਿੰਘ ਲਤਾਲਾ ਨੂੰ ਸ਼ਾਮਲ ਕੀਤਾ ਗਿਆ।

Tuesday, 17 April 2018

ਫਿਲੌਰ ਵਿਖੇ ਆਸਿਫਾ ਦੇ ਹੱਕ 'ਚ ਮੋਮਬੱਤੀ ਮਾਰਚ ਕੀਤਾ


ਫਿਲੌਰ - ਦੇਸ਼ 'ਚ ਵੱਖ ਵੱਖ ਥਾਵਾਂ 'ਤੇ ਬੱਚੀਆਂ ਨਾਲ ਵਾਪਰ ਰਹੀਆਂ ਘਟਨਾਵਾਂ ਦੇ ਖ਼ਿਲਾਫ਼ ਇੱਥੇ ਮੋਮਬੱਤੀ ਮਾਰਚ ਕੀਤਾ ਗਿਆ। ਜਿਸ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐਸਐਫ ਨੇ ਹਿੱਸਾ ਲਿਆ। ਇਸ ਮਾਰਚ 'ਚ ਸਿੱਖ ਭਾਈਚਾਰੇ ਵੱਲੋਂ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ ਨੇ ਵੀ ਸ਼ਮੂਲੀਅਤ ਕੀਤੀ।

ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਬੇਗਮਪੁਰ (ਜਲੰਧਰ) ਵਿਖੇ ਆਸਿਫਾ ਦੇ ਹੱਕ 'ਚ ਕੈਂਡਲ ਮਾਰਚ ਕੀਤਾ ਗਿਆ



Monday, 16 April 2018

ਅੰਬੇਡਕਰ ਜੇਅੰਤੀ ਨੂੰ ਸੰਵਿਧਾਨ ਬਚਾਓ ਸੰਕਲਪ ਦਿਵਸ ਤੇ ਫ਼ਿਰਕਾਪ੍ਰਸਤੀ ਵਿਰੋਧੀ ਦਿਵਸ ਵਜੋਂ ਮਨਾਇਆ

ਫਿਲੌਰ - ਲੰਘੀ ਰਾਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਜਨਵਾਦੀ ਇਸਤਰੀ ਸਭਾ ਵੱਲੋਂ ਸਾਂਝੇ ਤੌਰ 'ਤੇ ਸ਼ਹਿਰ 'ਚ ਮਸ਼ਾਲ ਮਾਰਚ ਕੀਤਾ ਗਿਆ ਅਤੇ ਇਸ ਨੂੰ ਭਾਰਤੀ ਸੰਵਿਧਾਨ ਬਚਾਓ ਸੰਕਲਪ ਦਿਵਸ ਅਤੇ ਫ਼ਿਰਕਾਪ੍ਰਸਤੀ ਵਿਰੋਧੀ ਦਿਵਸ ਦੇ ਤੌਰ 'ਤੇ ਮਨਾਇਆ ਗਿਆ। ਮਸ਼ਾਲ ਮਾਰਚ ਦੀ ਅਗਵਾਈ ਜਰਨੈਲ ਫਿਲੌਰ, ਮੱਖਣ ਸੰਗਰਾਮੀ ਅਤੇ ਕਮਲਜੀਤ ਕੌਰ ਬੰਗੜ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਪ੍ਰਧਾਨ ਜਸਵਿੰਦਰ ਢੇਸੀ, ਜਨਵਾਦੀ ਇਸਤਰੀ ਸਭਾ ਦੇ ਆਗੂ ਅਤੇ ਕੌਂਸਲਰ ਸੁਨੀਤਾ ਫਿਲੌਰ, ਪੀਐਸਐਫ ਦੇ ਅਜੈ ਫਿਲੌਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਕਰਨੈਲ ਫਿਲੌਰ ਨੇ ਸੰਬੋਧਨ ਕੀਤਾ। ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਨੂੰ ਧਰਮ ਅਤੇ ਜਾਤਾਂ 'ਚ ਵੰਡਣ ਵਾਲੀਆਂ ਫਿਰਕੂ ਜਥੇਬੰਦੀਆਂ ਦੇ ਏਜੰਡੇ ਦਾ ਜਥੇਬੰਦ ਹੋ ਕੇ ਟਾਕਰਾ ਕਰਨ। ਇਸ ਸਮੇਂ ਜੰਮੂ ਕਸ਼ਮੀਰ ਦੇ ਕਠੂਆ ਅਤੇ ਉਤਰ ਪ੍ਰਦੇਸ਼ ਦੀਆਂ ਘਟਨਾਵਾਂ 'ਤੇ ਗਹਿਰੀ ਚਿੰਤਾ ਵੀ ਜ਼ਾਹਿਰ ਕੀਤੀ ਗਈ ਅਤੇ ਦੋਸ਼ੀਆਂ ਨੂੰ ਜਲਦ ਫੜ ਕੇ ਫਾਹੇ ਲਗਾਉਣ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਸੁਰਿੰਦਰ ਡਾਬਰ, ਸੰਨੀ ਫਿਲੌਰ, ਸੁਰਿੰਦਰ ਕੁਮਾਰ, ਗੁਰਦੀਪ ਗੋਗੀ, ਸੁਨੀਲ ਭੈਣੀ, ਰਵੀ ਫਿਲੌਰ, ਪ੍ਰਭਾਤ ਕਵੀ, ਕਾਮਰੇਡ ਦੇਵ ਫਿਲੌਰ, ਗ਼ਰੀਬ ਦਾਸ ਹੀਰ, ਬਲਦੇਵ ਕਾਲੋਨੀ, ਤਰਸੇਮ ਲਾਲ, ਸੁਰਜੀਤ ਕੌਰ, ਕਮਲਾ ਦੇਵੀ, ਰਾਣੀ, ਸਰੋਜ, ਮਨਦੀਪ ਕੌਰ, ਵਿੱਦਿਆ, ਸੀਮਾ, ਨਿੱਕਾ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ।

ਆਸਿਫਾ ਦੇ ਹੱਕ 'ਚ ਮੋਮਬੱਤੀ ਮਾਰਚ ਕੀਤਾ

ਫਿਲੌਰ - ਪਿੰਡ ਬੇਗਮਪੁਰ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਲੰਘੀ ਰਾਤ ਮੋਮਬੱਤੀ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਗੁਰਦੀਪ ਬੇਗਮਪੁਰ ਨੇ ਕੀਤੀ। ਇਸ ਮੌਕੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। ਇਸ ਮੌਕੇ ਵਿੱਕੀ ਬਿਰਦੀ, ਉਂਕਾਰ ਬਿਰਦੀ, ਰਸ਼ਪਾਲ, ਗੁਰਜੀਤ ਬਿਰਦੀ, ਅਜੈ, ਕਰਮਵੀਰ, ਪੁਨੀਤ ਆਦਿ ਵੀ ਹਾਜ਼ਰ ਸਨ।

Sunday, 15 April 2018

ਨੌਜਵਾਨਾਂ ਵਲੋਂ ਸ਼ਹਿਰ 'ਚ ਕੱਢਿਆ ਕੈਂਡਲ ਮਾਰਚ ।


ਜੰਮੂ ਕਸ਼ਮੀਰ 'ਚ 8 ਸਾਲਾਂ ਬੱਚੀ ਆਸਿਫਾ ਨਾਲ ਹੋਏ ਵਹਿਸ਼ੀ ਬਲਾਤਕਾਰ ਅਤੇ ਯੂ.ਪੀ. 'ਚ ਰੇਪ ਪੀੜਤ ਦੇ ਬਾਪ ਨੂੰ ਮਾਰਨ ਦੀ ਘਟਨਾ ਦੇ ਖਿਲਾਫ਼ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ , ਪੰਜਾਬ ਸਟੂਡੈਂਟਸ ਫੈਂਡਰੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਫਿਲੌਰ ਸ਼ਹਿਰ ਅੰਦਰ ਕੈਂਡਲ ਮਾਰਚ ਕੀਤਾ ਗਿਆ। ਇਸ ਮੌਕੇ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਲੜਕੀਆ ਨਾਲ ਦੇਸ਼ 'ਚ ਹੋ ਰਹੀਆ ਰੇਪ ਦੀਆਂ ਘਟਨਾਵਾਂ ਸਿਰਫ ਨਿੰਦਣਯੋਗ ਹੀ ਨਹੀਂ ਬਲਕਿ ਅੰਤ ਦੀਆਂ ਦੁਖਦਾਇਕ ਵੀ ਹੈ। ਕਿਉਂਕਿ ਇਨ੍ਹਾਂ ਘਟਨਾਵਾਂ ਪਿੱਛੇ ਦੇਸ਼ ਦੀ ਸੱਤਾਧਾਰੀ ਧਿਰ ਭਾਜਪਾ ਜੋ ਕਿ ਜੰਮੂ ਤੇ ਯੂ.ਪੀ. 'ਚ ਵੀ ਸਰਕਾਰਾਂ ਦੇ ਭਾਈਵਾਲ ਹਨ, ਦੇ ਵਿਧਾਇਕ ਵੀ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਔਰਤ ਵਿਰੋਧੀ ਮਾਨਸਿਕਤਾ ਵਾਲੇ ਲੋਕ ਔਰਤਾਂ ਨੂੰ ਆਪਣਾ ਹੱਥ-ਟੋਕਾ ਸਮਝਦੇ ਹਨ ਅਤੇ ਲੜਕੀਆ ਨੂੰ ਆਪਣੀ ਮਰਜੀ ਦੇ ਨਾਲ ਜਿਆਦਤੀਆ ਕਰਨ ਲਈ ਵਰਤ ਰਹੇ ਹਨ। ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਦੇਸ਼ 'ਚ ਹਰ ਦਿਨ ਸੈਕੜਿਆਂ ਦੀ ਗਿਣਤੀ 'ਚ ਲੜਕੀਆਂ ਨਾਲ ਬਲਾਤਕਾਰ ਦੀਆ ਘਟਨਾਵਾਂ ਵਾਪਰ ਰਹੀਆ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਮੱਖਣ ਸੰਗਰਾਮੀ, ਸੁਖਵਿੰਦਰ ਲਾਡੀ, ਸੰਦੀਪ ਸਿੰਘ ਨੇ ਕਿਹਾ ਕਿ ਦੇਸ਼ 'ਚ ਭਾਜਪਾ ਦੀ ਸਰਕਾਰ ਬਣਨ ਤੋ ਬਾਦ ਔਰਤਾਂ, ਦਲਿਤਾਂ, ਘੱਟ ਗਿਣਤੀਆਂ ਅਤੇ ਮੁਸਲਮਾਨਾਂ 'ਤੇ ਅੱਤਿਆਚਾਰ ਲਗਾਤਾਰ ਵੱਧ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਲੱਚਰ ਗਾਇਕੀ ਤੋ ਦੂਰ ਰਹਿ ਕੇ ਦੇਸ਼ ਭਗਤ ਦੇ ਵਿਰਸੇ ਨਾਲ ਜੁੜਨ ਦਾ ਸੁਨੇਹਾ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਬਲਾਤਕਾਰ ਦੀਆ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇ ਕੇ ਪੀੜਤਾਂ ਨੂੰ ਜਲਦ ਤੋ ਜਲਦ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਅਰਸ਼ਪ੍ਰੀਤ, ਸਰਵਜੀਤ ਸਿੰਘ, ਅੰਗਰੇਜ ਸਿੰਘ, ਇਕਬਾਲ, ਜਸਕਰਨ ਸਿੰਘ, ਵਰੁਣ ਸ਼ਰਮਾਂ, ਪਰਮਦੀਪ ਸ਼ਾਹਪੁਰ, ਮਨਜਿੰਦਰ ਸਿੰਘ, ਜੋਰਾਵਰ, ਕਰਮਜੀਤ ਸਿੰਘ, ਕਮਲਜੀਤ ਸਿੰਘ ਆਦਿ ਵੱਡੀ ਗਿਣਤੀ ਨੌਜਵਾਨ ਹਾਜਰ ਸਨ।

Saturday, 14 April 2018

ਬੇਗਮਪੁਰ ਵਿਖੇ ਅੰਬੇਡਕਰ ਦਾ ਜਨਮ ਦਿਨ ਮਨਾਇਆ



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋ 14 ਅਪਰੈਲ ਨੂੰ ਯੂਨਿਟ ਬੇਗਮਪੁਰ (ਜਲੰਧਰ) ਵਿਖੇ ਡਾ. ਬੀ ਆਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਸਭਾ ਦੇ ਸਾਬਕਾ ਪ੍ਧਾਨ ਜਸਵਿੰਦਰ ਸਿੰਘ ਢੇਸੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ |

ਸਵਿਧਾਨ ਬਚਾਓ ਸੰਕਲਪ ਦਿਵਸ ਅਤੇ ਫਿਰਕਾਪ੍ਸਤੀ ਵਿਰੁੱਧ ਵਿਸ਼ਾਲ ਮਸ਼ਾਲ ਮਾਰਚ ਕੀਤਾ



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਫਿਲੌਰ ਵਿਖੇ 14 ਅਪਰੈਲ ਨੂੰ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੇ 127ਵੇ ਜਨਮ ਦਿਨ ਨੂੰ ਸਮਰਪਿਤ ਸਵਿਧਾਨ ਬਚਾਓ ਸੰਕਲਪ ਦਿਵਸ ਅਤੇ ਫਿਰਕਾਪ੍ਸਤੀ ਵਿਰੁੱਧ ਵਿਸ਼ਾਲ ਮਸ਼ਾਲ ਮਾਰਚ ਕੀਤਾ ਗਿਆ |

ਲੋਹਟਬੱਦੀ 'ਚ ਡਾ. ਬੀਆਰ ਅੰਬੇਡਕਰ ਦਾ ਜਨਮ ਦਿਹਾੜਾ ਧੂਮ ਧਾਮ ਨਾਲ ਮਨਾਇਆ

ਲੋਹਟਬੱਦੀ  (ਲੁਧਿਆਣਾ) - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਅਗਵਾਈ ਹੇਠ ਪਿੰਡ ਲੋਹਟਬੱਧੀ 'ਚ ਡਾ. ਬੀਆਰ ਅੰਬੇਡਕਰ ਦਾ ਜਨਮ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ।

ਜੋਧਾਂ-ਮਨਸੂਰਾਂ ਅਤੇ ਅਹਿਮਦਗੜ੍ਹ ਵਿਖੇ ਡਾ. ਬੀਆਰ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਜੋਧਾਂ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਡਾ.ਬੀ.ਆਰ ਅੰਬੇਦਕਰ ਜੀ ਦੇ ਜਨਮ ਦਿਨ ਮੌਕੇ ਜੋਧਾਂ-ਮਨਸੂਰਾਂ ਅਤੇ ਅਹਿਮਦਗੜ੍ਹ ਵਿਖੇ ਵਿਸ਼ੇਸ਼ ਸਮਾਗਮ ਕੀਤੇ ਗਏ। ਜਿਸ ਨੂੰ ਜ਼ਿਲ੍ਹਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਚਰਨਜੀਤ ਸਿੰਘ ਹਿਮਾਯੂਪੁਰ, ਸਿਕੰਦਰ ਸਿੰਘ ਮਨਸੂਰਾਂ, ਮਨਪਿੰਦਰ ਸਿੰਘ, ਜਰਨੈਲ ਸਿੰਘ ਲੋਹਟਬੱਦੀ ਅਤੇ ਸਾਬਕਾ ਸਰਪੰਚ ਹਰਬੰਸ ਸਿੰਘ ਲੋਹਟਬੱਦੀ ਨੇ ਸੰਬੋਧਨ ਕੀਤਾ।

Friday, 13 April 2018

शहीद भगत सिंह नौजवान सभा जाखल यूनिट द्वारा कैंडल मार्च




शहीद भगत सिंह नौजवान सभा जाखल यूनिट द्वारा 13 अप्रैल 1919 के जलियांवाला बाग हत्याकांड की याद में समर्पित एक कैंडल मार्च यूनिट प्रधान जस्सी सिंह व लक्की जाखल कि अध्यक्षता में निकाला गया इस मौके पर जिला कमेटी मेंबर बिंदर जाखल ने विचार रखते हुए कहा कि जिस तरह से जलियांवाला बाग मैं क्रांतिकारी लोग अपनी मांगों को लेकर इकट्ठे हुए थे और अंग्रेजी अफसर द्वारा निहत्थे लोगों पर गोलीबारी कर दमनकारी नीति अपनाई थी ठीक उसी तरह आज देश में मौजूदा सरकार द्वारा रोजगार स्वस्थ है शिक्षा जैसे मौलिक अधिकारों को लेकर लड़ने वाले लोगों पर लगातार अत्याचार किए जा रहे हैं जो लोग अपने हकों के लिए आवाज उठाते हैं उन पर देशद्रोह जैसे कैस डालकर उनकी आवाज को दबाया जा रहा है आज देश में लगातार रेप जैसी घटनाएं बढ़ रही हैं BJP सरकार द्वारा बेटी बचाओ बेटी पढ़ाओ का नारा लगातार खोखला होता नजर आता है उन्नाव में BJP विधायक पर एक लड़की के साथ रेप करने का लगा आरोप यह बात सिद्ध करता है कि बेटी बचाओ बेटी पढ़ाओ का नारा मात्र एक नारा बनकर ही रह गया है मौजूदा सरकार द्वारा लगातार किए लोकविरोधी कार्यो को देख कर लगता है कि देश की जनता BJP को कभी माफ नहीं करेगी
अंत मे उन्होंने कहा कि आज देश में शहीदे आजम भगत सिंह के विचारों की जरूरत है नौजवानों को भगत सिंह को पढ़ना चाहिए ताकि देश की सत्ता पर काबिज काले अंग्रेजों से देश को आजाद कराया जा सके इस मौके पर बसंत बाजीगर, लक्की जाखल ,भोला राम ,बिट्टु, रवि कुमार,व अन्य साथी मौजूद रहै

बलात्कार की घटनाओं के विरोध में शहीद भगत सिंह नौजवान सभा ने कैंडल मार्च निकाला


शहीद भगत सिंह नौजवान सभा यूनिट रतिया द्वारा 13 अप्रैल 1919 के जलियांवाला बाग हत्याकांड की याद में समर्पित एक कैंडल मार्च रवि रतिया कि अध्यक्षता में निकाला गया। इस मौके पर जिला कमेटी मेंबर परमजीत लाली ने विचार रखते हुए कहा कि जिस तरह से जलियांवाला बाग मैं क्रांतिकारी लोग अपनी मांगों को लेकर इकट्ठे हुए थे और अंग्रेजी अफसर द्वारा निहत्थे लोगों पर गोलीबारी कर दमनकारी नीति अपनाई थी ठीक उसी तरह आज देश में मौजूदा सरकार द्वारा रोजगार स्वस्थ व शिक्षा जैसे मौलिक अधिकारों को लेकर लड़ने वाले लोगों पर लगातार अत्याचार किए जा रहे हैं । जो लोग अपने हकों के लिए आवाज उठाते हैं उन पर देशद्रोह जैसे कैस डालकर उनकी आवाज को दबाया जा रहा है आज देश में लगातार रेप जैसी घटनाएं बढ़ रही हैं BJP सरकार द्वारा बेटी बचाओ बेटी पढ़ाओ का नारा लगातार खोखला होता नजर आता है उन्नाव में BJP विधायक पर एक लड़की के साथ रेप करने का लगा आरोप यह बात सिद्ध करता है कि बेटी बचाओ बेटी पढ़ाओ का नारा मात्र एक नारा बनकर ही रह गया है। मौजूदा सरकार द्वारा लगातार किए लोकविरोधी कार्यो को देख कर लगता है कि देश की जनता BJP को कभी माफ नहीं करेगी। अंत मे उन्होंने कहा कि आज देश में शहीदे आजम भगत सिंह के विचारों की जरूरत है। नौजवानों को भगत सिंह को पढ़ना चाहिए ताकि देश की सत्ता पर काबिज काले अंग्रेजों से देश को आजाद कराया जा सके। इस मौके पर मौजूद रहे निर्भय रतिया मलकीत सिंह काला कमल शर्मा कम्मू बोला प्रदीप शर्मा लवी बारू रतिया प्रदीप शर्मा सत्यपाल सोडी हाजर थे।



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੈਡੂਟਸ ਫੈਡਰੇਸ਼ਨ ਵਲੋਂ ਅਜ ਜਲਿਆਵਾਲਾ ਬਾਗ ਦੀ ਇਤਿਹਾਸਿਕ ਧਰਤੀ ਤੋਂ 13 ਅਪੈਲ 1919 ਜਲਿਆਵਾਲਾ ਬਾਗ ਦੇ ਸਾਕੇ ਦੀ ਸ਼ਤਾਬਦੀ ਮਨਾਉਣ ਦਾ ਅਹਿਦ ਅਤੇ ਸਾਮਰਾਜਵਾਦ , ਫਿਰਕਾਪ੍ਸਤੀ ਦੇ ਖਿਲਾਫ਼ ਲੜਨ ਦਾ ਪ੍ਣ ਕੀਤਾ

Thursday, 12 April 2018

शहीद भगत सिंह नौजवान सभा जिला कमेटी की मीटिंग हुई


शहीद भगत सिंह नौजवान सभा जिला कमेटी की मीटिंग जिला प्रधान सुनील झलनिया की अध्यक्षता में हुई जिसमें विभिन्न मुद्दों पर चर्चा जिसमें फैसला लिया गया कि स्वास्थ्य शिक्षा रोजगार की मांग को लेकर 30 अप्रैल तक तहसील स्तर पर मांग पत्र दिए जाएंगे और 10 मई को जिला मुख्यालय पर धरना दिया जाएगा 10 मई से लेकर 20 मई तक तहसीलों के सम्मेलन किए जाएंगे 17 अप्रैल को घग्गर नदी को लेकर डीसी को मांग पत्र दिया जाएगा और कठुआ में आसिफा गैंगरेप घटना के विरोध में रोष प्रदर्शन किया जाएगा 26 मई को शहीद भगत सिंह नौजवान सभा के स्थापना दिवस को समर्पित जालंधर में राज्य स्तरीय कन्वेंशन की जाएगी 24 मई को शहीद करतार सिंह सराभा के जन्मदिन को समर्पित यूनिट स्तर पर कार्यक्रम किए जाएंगे इस मौके पर स्टेट कमेटी की तरफ से साथी साथी मनदीप नदवान ने स्टेट कमेटी की तरफ से कार्यक्रम पेश किया जिला कमेटी सदस्य बिंदर जाखल परमजीत लाली निर्भय रतिया मनजीत अलीका व अन्य सदस्य उपस्थित रहे