Sunday, 15 April 2018

ਨੌਜਵਾਨਾਂ ਵਲੋਂ ਸ਼ਹਿਰ 'ਚ ਕੱਢਿਆ ਕੈਂਡਲ ਮਾਰਚ ।


ਜੰਮੂ ਕਸ਼ਮੀਰ 'ਚ 8 ਸਾਲਾਂ ਬੱਚੀ ਆਸਿਫਾ ਨਾਲ ਹੋਏ ਵਹਿਸ਼ੀ ਬਲਾਤਕਾਰ ਅਤੇ ਯੂ.ਪੀ. 'ਚ ਰੇਪ ਪੀੜਤ ਦੇ ਬਾਪ ਨੂੰ ਮਾਰਨ ਦੀ ਘਟਨਾ ਦੇ ਖਿਲਾਫ਼ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ , ਪੰਜਾਬ ਸਟੂਡੈਂਟਸ ਫੈਂਡਰੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਫਿਲੌਰ ਸ਼ਹਿਰ ਅੰਦਰ ਕੈਂਡਲ ਮਾਰਚ ਕੀਤਾ ਗਿਆ। ਇਸ ਮੌਕੇ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਲੜਕੀਆ ਨਾਲ ਦੇਸ਼ 'ਚ ਹੋ ਰਹੀਆ ਰੇਪ ਦੀਆਂ ਘਟਨਾਵਾਂ ਸਿਰਫ ਨਿੰਦਣਯੋਗ ਹੀ ਨਹੀਂ ਬਲਕਿ ਅੰਤ ਦੀਆਂ ਦੁਖਦਾਇਕ ਵੀ ਹੈ। ਕਿਉਂਕਿ ਇਨ੍ਹਾਂ ਘਟਨਾਵਾਂ ਪਿੱਛੇ ਦੇਸ਼ ਦੀ ਸੱਤਾਧਾਰੀ ਧਿਰ ਭਾਜਪਾ ਜੋ ਕਿ ਜੰਮੂ ਤੇ ਯੂ.ਪੀ. 'ਚ ਵੀ ਸਰਕਾਰਾਂ ਦੇ ਭਾਈਵਾਲ ਹਨ, ਦੇ ਵਿਧਾਇਕ ਵੀ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਔਰਤ ਵਿਰੋਧੀ ਮਾਨਸਿਕਤਾ ਵਾਲੇ ਲੋਕ ਔਰਤਾਂ ਨੂੰ ਆਪਣਾ ਹੱਥ-ਟੋਕਾ ਸਮਝਦੇ ਹਨ ਅਤੇ ਲੜਕੀਆ ਨੂੰ ਆਪਣੀ ਮਰਜੀ ਦੇ ਨਾਲ ਜਿਆਦਤੀਆ ਕਰਨ ਲਈ ਵਰਤ ਰਹੇ ਹਨ। ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਦੇਸ਼ 'ਚ ਹਰ ਦਿਨ ਸੈਕੜਿਆਂ ਦੀ ਗਿਣਤੀ 'ਚ ਲੜਕੀਆਂ ਨਾਲ ਬਲਾਤਕਾਰ ਦੀਆ ਘਟਨਾਵਾਂ ਵਾਪਰ ਰਹੀਆ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਮੱਖਣ ਸੰਗਰਾਮੀ, ਸੁਖਵਿੰਦਰ ਲਾਡੀ, ਸੰਦੀਪ ਸਿੰਘ ਨੇ ਕਿਹਾ ਕਿ ਦੇਸ਼ 'ਚ ਭਾਜਪਾ ਦੀ ਸਰਕਾਰ ਬਣਨ ਤੋ ਬਾਦ ਔਰਤਾਂ, ਦਲਿਤਾਂ, ਘੱਟ ਗਿਣਤੀਆਂ ਅਤੇ ਮੁਸਲਮਾਨਾਂ 'ਤੇ ਅੱਤਿਆਚਾਰ ਲਗਾਤਾਰ ਵੱਧ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਲੱਚਰ ਗਾਇਕੀ ਤੋ ਦੂਰ ਰਹਿ ਕੇ ਦੇਸ਼ ਭਗਤ ਦੇ ਵਿਰਸੇ ਨਾਲ ਜੁੜਨ ਦਾ ਸੁਨੇਹਾ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਬਲਾਤਕਾਰ ਦੀਆ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇ ਕੇ ਪੀੜਤਾਂ ਨੂੰ ਜਲਦ ਤੋ ਜਲਦ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਅਰਸ਼ਪ੍ਰੀਤ, ਸਰਵਜੀਤ ਸਿੰਘ, ਅੰਗਰੇਜ ਸਿੰਘ, ਇਕਬਾਲ, ਜਸਕਰਨ ਸਿੰਘ, ਵਰੁਣ ਸ਼ਰਮਾਂ, ਪਰਮਦੀਪ ਸ਼ਾਹਪੁਰ, ਮਨਜਿੰਦਰ ਸਿੰਘ, ਜੋਰਾਵਰ, ਕਰਮਜੀਤ ਸਿੰਘ, ਕਮਲਜੀਤ ਸਿੰਘ ਆਦਿ ਵੱਡੀ ਗਿਣਤੀ ਨੌਜਵਾਨ ਹਾਜਰ ਸਨ।

No comments:

Post a Comment