Wednesday, 28 September 2016


SBYF ब्लाक टोहाना की और से v.p.o.बलियला मे भगत सिंह के जन्मदिवस पर लगाया ब्लड केंप जिसमे 56 लोगो ने रक्त्दान किया और इस अवसर पर गांव की सबसे शिक्षित बहू व बेटी को भी समानित किया गया,इस अवसर पर प्रोफेशर m.m.जुनेजा ने अपने विचार वयक्त किये और भगत सिंह के जीवन पर बताया,दीप पुन्नी. Sdm टोहाना ग्राम वासी बलियवाला उपस्थित रहे

ਨੌਜਵਾਨਾਂ ਅਤੇ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਵਿਦਿਆ ਅਤੇ ਰੁਜ਼ਗਾਰ ਦੀ ਗਾਰੰਟੀ ਲਈ ਜਲੰਧਰ 'ਚ ਵਿਸ਼ਾਲ ਰੈਲੀ ਅਤੇ ਮਾਰਚ






17 ਅਕਤੂਬਰ ਨੂੰ ਜਲ੍ਹਿਆਂ ਵਾਲੇ ਬਾਗ ਅਮ੍ਰਿਤਸਰ ਦੀ ਧਰਤੀ ਤੋਂ ਜਾਰੀ ਕੀਤਾ ਜਾਵੇਗਾ ਭਵਿੱਖ ਦੀ ਰਣਨੀਤੀ ਤੈਅ ਕਰਦਾ ਯੂਥ-ਸਟੂਡੈਂਟਸ ਐਲਾਨਨਾਮਾ

ਜਲੰਧਰ - ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਵਿਚਾਰਧਾਰਕ ਆਗੂ ਸ਼ਹੀਦ ਭਗਤ ਸਿੰਘ ਦਾ 109ਵਾਂ ਜਨਮ ਦਿਨ ਸੂਬੇ ਭਰ ਦੀਆਂ ਛੇ ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਦੇ ਸੱਦੇ 'ਤੇ ਠਾਠ੍ਹਾਂ ਮਾਰਦੇ ਇੱਕਠ ਨੇ ਇਥੋਂ ਦੇ ਦੇਸ਼ ਭਗਤ ਯਾਦਗਾਰ ਦੇ ਵਿਹੜੇ 'ਚ ਬਹੁਤ ਹੀ ਉਤਸ਼ਾਹ ਅਤੇ ਉਲਾਸ ਨਾਲ ਮਨਾਇਆ ਗਿਆ। ਇਸ ਵਿਲੱਖਣ ਇੱਕਠ ਦੀ ਅਗਵਾਈ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਕਨਵੀਨਰ ਹਰਮਨ ਹਿੰਮਤਪੁਰਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਛਾਂਗਾਰਾਏ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਨਵਦੀਪ ਕੋਟਕਪੂਰਾ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੂਬਾ ਸਕੱਤਰ ਰਾਮਾਨੰਦੀ ਨੇ ਕੀਤੀ। ਸੂਬੇ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ, ਪਿੰਡਾਂ, ਸ਼ਹਿਰਾਂ ਤੋਂ ਨੌਜਵਾਨਾਂ ਦੇ ਕਾਫਲੇ ਝੰਡੇ ਚੁੱਕੀ, ਨਾਅਰੇ ਲਾਉਂਦੇ ਪੂਰੇ ਜੋਸ਼ੋ-ਖਰੋਸ਼ ਨਾਲ ਪਹੁੰਚੇ। ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, "ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ,"ਸਭ ਲਈ ਵਿੱਦਿਆ ਸਭ ਲਈ ਰੁਜ਼ਗਾਰ"ਦੇ ਨਾਅਰਿਆਂ ਨੇ ਫਿਜਾ 'ਚ ਇਨਕਲਾਬੀ ਰੰਗ ਘੋਲ ਦਿੱਤਾ। ਨੌਜਵਾਨ ਅਤੇ ਵਿਦਿਆਰਥੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ"ਭਗਤ ਸਿੰਘ ਦੇ ਸੁਪਨਿਆਂ ਦਾ ਬਰਾਬਰਤਾ ਵਾਲਾ ਦੇਸ਼ ਬਣਾਉਣ ਲਈ ਨੌਜਵਾਨ ਅੱਜ ਦੇਸ਼ 'ਚ ਕਾਣੀ ਵੰਡ ਵਾਲੇ ਪ੍ਰਬੰਧ ਨੂੰ ਨਕਾਰ ਦੇਣ ਅਤੇ ਉਹ ਇਸ ਮਹਾਨ ਕੰਮ ਨੂੰ ਕਰਨ ਲਈ ਸ਼ਹੀਦ ਭਗਤ ਸਿੰਘ ਵਾਂਗ ਇਸ ਦੀ ਅਗਵਾਈ ਕਰਨ। ਇਹਨਾਂ ਆਗੂਆਂ ਨੇ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਤਹਿਤ ਅਸਾਵਾਂ ਵਿਕਾਸ ਇੱਕ ਪਾਸੇ ਕੁੱਝ ਵਿਆਕਤੀਆਂ ਨੂੰ ਸਾਰੇ ਸਾਧਨਾਂ ਦੇ ਮਾਲਕ ਅਤੇ ਦੂਜੇ ਪਾਸੇ ਦੇਸ਼ ਦੇ ਕਰੋੜਾਂ ਨਿਪੁੰਨ ਲੋਕਾਂ ਨੂੰ ਕੰਮ ਤੋਂ ਬਾਹਰ ਧੱਕ ਕੇ ਸਾਧਨ ਵਿਹੂਣੇ ਬਣਾਇਆ ਜਾ ਰਿਹਾ ਹੈ। ਪੂਰੇ ਦੇਸ਼ 'ਚ ਨਿੱਜੀਕਰਨ, ਵਪਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਦੇ ਤਹਿਤ ਕਰੋੜਾਂ ਲੋਕਾਂ ਨੂੰ ਵਿੱਦਿਆ ਹਾਸਲ ਕਰਨ ਤੋਂ ਵਿਰਵੇ ਕੀਤਾ ਜਾ ਰਿਹਾ ਹੈ। ਕਾਰਪੋਰੇਟ ਘਰਾਣਿਆਂ ਨੂੰ ਲੁੱਟਣ ਦੀ ਖੁੱਲ ਦੇ ਕੇ ਦੇਸ਼ ਦੇ ਸਾਧਨਾਂ ਨੂੰ ਕੌਢੀਆਂ ਦੇ ਭਾਅ ਲੁਟਾਉਣ ਦੇ ਨਾਲ-ਨਾਲ ਕਿਰਤ ਕਨੂੰਨਾਂ ਨੂੰ ਵੀ ਤੋੜਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦੀ ਅਮੀਰੀ ਲਈ ਕਰੋੜਾਂ ਨੌਜਵਾਨਾਂ ਨੂੰ ਵਿੱਦਿਆਂ ਤੇ ਰੁਜ਼ਗਾਰ ਦੇਣਾ ਸਮੇਂ ਦੀ ਅਣਸਰਦੀ ਲੋੜ ਹੈ। ਇਸ ਮੌਕੇ ਏ.ਆਈ.ਵਾਈ.ਐੱਫ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਦੇ ਸੂਬਾ ਸਕੱਤਰ ਮਨਦੀਪ ਰਤੀਆ, ਆਰ. ਵਾਈ. ਏ. ਦੇ ਅਸ਼ਵਨੀ ਕੁਮਾਰ ਹੈਪੀ, ਪੀ. ਐੱਸ. ਐੱਫ ਦੇ ਸਕੱਤਰ ਅਜੇ ਫਿਲੌਰ, ਏ.ਆਈ.ਐੱਸ.ਐੱਫ ਦੇ ਸੂਬਾ ਸਕੱਤਰ ਵਿੱਕੀ ਮਹੇਸ਼ਰੀ ਅਤੇ ਆਈਸਾ ਦੇ ਸੋਨੀਆ ਨੇ ਸੰਬੋਧਨ ਕਰਦਿਆਂ ਪ੍ਰੋਗਰਾਮ ਪੇਸ਼ ਕੀਤਾ ਕਿ ਰੈਗੂਲਰ ਭਰਤੀ ਰਾਹੀਂ ਹਰ ਖੇਤਰ 'ਚ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਦੇਸ਼ 'ਚ ਰੁਜਗਾਰ ਦੀ ਗਰੰਟੀ ਕਰਦਾ ਕਨੂੰਨ ਜੋ ਅਣਸਿੱਖਿਅਤ ਤੋਂ ਲੈਕੇ ਉੱਚ ਸਿੱਖਿਅਤ ਨੂੰ ਰੁਜਗਾਰ ਦੀ ਗਰੰਟੀ ਕਰੇ, ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ। ਸਰਕਾਰੀ ਕਾਲਜਾਂ ਯੂਨੀਵਰਸਿਟੀਆਂ ਦੀ ਗਿਣਤੀ ਵਧਾਉਣ, ਬੱਸ ਪਾਸ ਸਹੂਲਤ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਉੱਤੇ ਵੀ ਲਾਗੂ ਕਰਨ, ੩ ਲੱਖ ਤੋਂ ਘੱਟ ਆਮਦਨ ਵਾਲੇ ਸਾਰੇ ਵਰਗਾਂ ਦੇ  ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਧੀਨ ਮੁਫਤ ਵਿੱਦਿਆ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਦਾ ਹੀ ਨੌਜੁਆਨਾਂ ਦੀ ਅਗਵਾਈ ਕਰਦੀ ਰਹੇਗੀ । ਸੂਬੇ ਅੰਦਰ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਲੜਨ ਵਾਲੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਕਾਰਕੁੰਨਾ ਨੂੰ ਸਰਕਾਰ ਵਲੋਂ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ। ਰੁਜ਼ਗਾਰ ਦੀ ਥਾਂ ਨਸ਼ੇ ਵੰਡ ਕੇ ਸਰਕਾਰ ਨੌਜਵਾਨ ਪੀੜ੍ਹੀ ਦਾ ਘਾਣ ਕਰ ਰਹੀ ਹੈ। ਇੱਕਠ ਨੇ ਇੱਕ ਮਤੇ ਰਾਹੀਂ ਵਿੱਦਿਆ, ਸਿਹਤ ਅਤੇ ਰੁਜ਼ਗਾਰ ਦੀ ਲੜਾਈ ਲੜ ਰਹੀਆਂ ਸਾਰੀਆਂ ਜਥੇਬੰਦੀਆਂ ਦਾ ਸਮਰਥਨ ਕੀਤਾ ਅਤੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਨੂੰ ਵਿਸ਼ਾਲ ਕਰਨ ਦਾ ਸੱਦਾ ਦਿੱਤਾ। ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਜਰਨਲ ਸਕੱਤਰ ਡਾ. ਰਘਬੀਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਇਕੱਠ ਪਿਛਲੇ ਸਮੇਂ ਦੀ ਸਰਗਰਮੀ ਦਾ ਸ਼ਾਨਦਾਰ ਸਿੱਟਾ ਹੈ। ਵਿਚਾਰਧਾਰਕ ਤੌਰ 'ਤੇ ਸਪੱਸ਼ਟ ਹੋ ਕੇ ਚੱਲਣ ਵਾਲੀ ਇਸ ਸਾਂਝੀ ਲਹਿਰ ਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ, ਲੋੜ ਇਸ ਦਾ ਘੇਰਾ ਹੋਰ ਵਿਸ਼ਾਲ ਕਰਨ ਦੀ ਹੈ। ਇਸ ਸਮੇਂ ਏ.ਆਈ.ਵਾਈ.ਐੱਫ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਦੀ ਕਿਤਾਬ 'ਗਦਰ ਲਹਿਰ ਦੇ ਸੂਹੇ ਪੰਨੇ' ਰੀਲੀਜ ਕਰਨ ਲਈ ਡਾ. ਰਘਬੀਰ ਕੌਰ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਸਾਥੀ ਮੰਗਤ ਰਾਮ ਪਾਸਲਾ ਨੇ ਵਿਸ਼ੇਸ਼ ਤੌਰ 'ਤੇ ਕਿਤਾਬ ਰੀਲੀਜ ਕੀਤੀ ਅਤੇ ਨੌਜਵਾਨਾਂ ਦੇ ਇਸ ਇੱਕਠ ਨੂੰ ਥਾਪੜਾ ਦੇ ਕੇ ਅੱਗੇ ਵਧਣ ਦਾ ਹੌਸਲਾ ਦਿੱਤਾ। ਸੂਬੇ ਅੰਦਰ ਗਦਰੀ ਬਾਬਿਆਂ, ਅਜਾਦੀ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਲੋਕ ਮਨਾਂ 'ਚੋਂ ਵਿਸਾਰਨ ਲਈ ਸਰਕਾਰ ਵਲੋਂ ਜਾਣਬੁੱਝ ਕੇ ਅਣਦੇਖੀ ਕੀਤੀ ਜਾ ਰਹੀ ਹੈ, ਸ਼ਹੀਦਾਂ ਦੀਆਂ ਯਾਦਗਰਾਂ ਜਿਵੇਂ ਜੱਦੀ ਘਰਾਂ, ਘਟਨਾ ਸਥਲਾਂ ਨੂੰ ਸੰਭਾਲਣ ਲਈ ਮਤੇ ਪਾਸ ਕੀਤੇ ਗਏ ਕਿ ਸਰਕਾਰ ਇਹਨਾਂ ਨੂੰ ਸੰਭਾਲਣ ਦੀ ਜਿੰਮੇਂਵਾਰੀ ਲਵੇ ਅਤੇ ਇਹਨਾਂ ਦੀ ਕੁਤਾਹੀ ਅਤੇ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੱਕ ਮਤੇ ਰਾਹੀਂ ਸਖਤੀ ਨਾਲ ਮੰਗ ਕੀਤੀ ਕਿ ਦੁਨੀਆਂ ਦੇ ਕਿਸੇ ਵੀ ਸ਼ਹੀਦ ਦੀ ਤਸਵੀਰ ਦਾ ਅਪਮਾਨ ਜੁਝਾਰੂ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਮਤਾ ਪਾਸ ਕੀਤਾ ਕਿ 'ਚੀ ਗਵੇਰਾ' ਦੀ ਫੋਟੋ ਵਾਲੇ ਫੁਟਵੀਅਰ ਤਰੁੰਤ ਬੰਦ ਕਰਵਾਏ ਜਾਣ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੱਯਦ ਵਲੀ ਉਲਾ ਖਾਦਰੀ ਨੇ ਇਸ ਮੌਕੇ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਵਾਲੀ ਨੀਤੀ ਹੀ ਅਸਲੀ ਰਾਜਨੀਤੀ ਹੈ ਜਿਸ ਨੂੰ ਲਾਗੂ ਕਰਨ ਲਈ ਦੇਸ਼ ਭਰ ਦੇ ਨੌਜਵਾਨ ਆਪਣੀ ਸਰਗਰਮੀ ਤੇਜ ਕਰ ਰਹੇ ਹਨ, ਉਹਨਾਂ ਇਸ ਵਿਸ਼ਾਲ ਇੱਕਠ 'ਚ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ। ਨੌਜਵਾਨ ਆਗੂ ਨਰਿੰਦਰ ਕੌਰ ਸੋਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਵਿਦਿਆਰਥੀ ਅਤੇ ਨੌਜਵਾਨ ਭਗਤ ਸਿੰਘ ਦੀ ਵਿਚਾਰਧਾਰਾ ਵਾਲਾ ਸਮਾਜਵਾਦੀ ਪ੍ਰਬੰਧ, ਜਿਸ ਦੀ ਬੁਨਿਆਦ ਹਰ ਇੱਕ ਨੂੰ ਕੰਮ ਯੋਗਤਾ ਅਨੁਸਾਰ ਅਤੇ ਤਨਖਾਹ ਕੰਮ ਅਨੁਸਾਰ"ਉਸਾਰਨ ਲਈ ਦੇਸ਼ ਦੀ ਰਾਜਨੀਤੀ ਦਾ ਪਿੜ੍ਹ ਮੱਲਣ। ਉਹਨਾਂ ਕਿਹਾ ਕਿ ਸਰਕਾਰ ਕਿਸਾਨ ਖੁਦਕੁਸ਼ੀਆਂ, ਬੇਰੁਜਗਾਰੀ, ਵਿੱਦਿਆ ਦੇ ਸਵਾਲ 'ਤੇ ਬੋਲਣ ਦੀ ਬਜਾਏ ਨਸ਼ੇ, ਰਾਜਨੀਤਿਕ ਗੁੰਡਾਗਰਦੀ, ਧਰਮ-ਜਾਤਾਂ ਦੇ ਨਾਂ 'ਤੇ ਭੜਕਾਹਟ ਅਤੇ ਸਰਹੱਦੀ ਤਨਾਅ ਜਿਹੇ ਮੁੱਦਿਆਂ ਨਾਲ ਗੁੰਮਰਾਹ ਕਰ ਰਹੀ ਹੈ। ਇੱਕਠ ਨੇ ਪ੍ਰੋਗਰਾਮ ਪੇਸ਼ ਕਰਦਿਆਂ ਕਿਹਾ ਕਿ ਨੌਜਵਾਨ ਭਾਈਚਾਰਕ ਸਾਂਝ ਬਰਾਬਰਤਾ ਦੇ ਅਧਾਰ 'ਤੇ ਪੂਰਨ ਸਮਾਜ ਦੇ ਵਿਕਾਸ ਵਾਲੀ ਰਾਜਨੀਤੀ ਨੂੰ ਤਰਜੀਹ ਦੇਣ, ਲੁਭਾਵੇਂ ਨਾਹਰਿਆਂ ਦੀ ਥਾਂ 'ਤੇ ਤਰਕ ਅਤੇ ਤੱਥਾਂ ਦੇ ਅਧਾਰ 'ਤੇ ਰਾਜਨੀਤੀ ਦੀ ਪਹਿਚਾਣ ਕਰਨ। ਇਸ ਮੌਕੇ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਐਲਾਨ ਕੀਤਾ ਗਿਆ ਕਿ 17 ਅਕਤੂਬਰ ਨੂੰ ਜਲ੍ਹਿਆਂ ਵਾਲੇ ਬਾਗ ਅਮ੍ਰਿਤਸਰ ਦੀ ਧਰਤੀ ਤੋਂ  ਨੌਜਵਾਨਾਂ-ਵਿਦਿਆਰਥੀਆਂ ਦੇ ਭਵਿੱਖ ਦੀ ਰਣਨੀਤੀ ਤੈਅ ਕਰਦਾ ਯੂਥ-ਸਟੂਡੈਂਟਸ ਐਲਾਨਨਾਮਾ ਜਾਰੀ ਕੀਤਾ ਜਾਵੇਗਾ। ਇਸ ਮੌਕੇ ਬਲਦੇਵ ਪੰਡੋਰੀ, ਜਸਪ੍ਰੀਤ ਕੌਰ ਬੱਧਨੀ, ਮਨਜਿੰਦਰ ਢੇਸੀ, ਸੰਦੀਪ ਸਿੰਘ, ਗੁਰਦਿਆਲ ਘੁਮਾਣ, ਕੁਲਵੰਤ ਮੱਲੋਨੰਗਲ, ਵਰਿੰਦਰ ਪਾਤੜਾਂ,  ਸੁਖਦੇਵ  ਧਰਮੂਵਾਲਾ, ਗੁਰਿੰਦਰ ਸਿੰਘ, ਰੁਪਿੰਦਰ ਕੌਰ, ਪਰਮਪ੍ਰੀਤ ਪੜ੍ਹਤੇਵਾਲਾ, ਸ਼ਮਸ਼ੇਰ ਬਟਾਲਾ, ਸੁਖਵੀਰ ਸੁੱਖ, ਮਨਦੀਪ ਸਰਦੂਲਗੜ੍ਹ, ਸੁਭਾਸ਼ ਕੈਰੇ, ਡਾ. ਮਨਿੰਦਰ ਧਾਲੀਵਾਲ, ਹਰਿਆਣਾ ਸਟੂਡੈਟਸ ਯੂਨੀਅਨ HSU) ਦੇ ਆਗੂ ਅਮਨ ਰਤੀਆ, ਸੰਦੀਪ ਦੌਲੀਕੇ ਨੀਲੇ ਖਾਂ, ਮੰਗਤ ਰਾਏ, ਲਖਵਿੰਦਰ ਗੋਪਾਲਪੁਰਾ, ਵਿਸ਼ਾਲ ਵਲਟੋਹਾ, ਮੱਖਣ ਫਿਲੌਰ, ਸੰਜੀਵ ਅਰੋੜਾ, ਗੁਰਚਰਨ ਮੱਲੀ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Monday, 26 September 2016

SHAHEED BHAGAT SINGH YOUTH FEDERATION (S.B.Y.F)MEETING REGARDING 28 SEPTEMBER SHAHEED BHAGAT SINGH's BIRTH ANIVERSERY AT GURDASPUR




ਸਿੱਖਿਆ ਨੂੰ ਬਚਾਉਣ ਲਈ ਵਿਦਿਆਰਥੀ ਸੰਘਰਸ਼ ਦੀ ਅਹਿਮ ਲੋੜ : ਪੀ.ਐਸ.ਐਫ.




ਚੰਡੀਗੜ੍ਹ- ਪੰਜਾਬ ਸਟੂਡੈਂਟਸ ਫੈਡਰੈਸ਼ਨ (ਪੀ.ਐਸ.ਐਫ.) ਵਲੋਂ ਸੂਬੇ ਭਰ 'ਚ ਕੀਤੀਆ ਜਾ ਰਹੀਆ ''ਸਿੱਖਿਆ ਬਚਾਉ'' ਕਨਵੈਨਸ਼ਨਾਂ ਦੀ ਲੜੀ ਤਹਿਤ ਅੱਜ ਇਥੇ ਵਿਦਿਆਰਥੀ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਨਗੀ ਸੂਬਾਈ ਆਗੂ ਰੋਬਿਨ ਕੁਮਾਰ, ਅਮਨ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆ ਪੀਐਸਐਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਦੇਸ਼ ਦੇ ਭਵਿੱਖ ਨੂੰ ਸੰਵਾਰਨ ਲਈ ਦਿੱਤੀ ਜਾਂਦੀ ਸਿੱਖਿਆ ਰੂਪੀ ਸਹੂਲਤ ਦਾ ਪੂਰੀ ਤਰ੍ਹਾ ਨਾਲ ਨਿੱਜੀਕਰਨ ਕੀਤੇ ਜਾਣ ਕਾਰਨ ਹੁਣ ਸਿਰਫ ਸਿੱਖਿਆ ਨੂੰ ਅਮੀਰ ਵਰਗ ਦੇ ਲੋਕਾਂ ਲਈ ਹੀ ਰਾਖਵਾਂ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਅੱਖਰ ਗਿਆਨ ਤੋਂ ਵੀ ਵਿਹੂੰਣਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਹਾਕਮ ਸਰਕਾਰ ਇੱਕ ਪਾਸੇ ਪੰਜਾਬ ਅੰਦਰ 27 ਤੋਂ ਵੱਧ ਪ੍ਰਾਈਵੇਟ ਯੂਨਿਵਰਸਿਟੀਆਂ ਖੁਲ ਜਾਣ ਨੂੰ ਸੂਬੇ ਦੇ ਵਿਕਾਸ ਨਾਂਅ ਦਾ ਢੰਡੋਰਾ ਪਿੱਟ ਰਹੀ ਹੈ ਅਤੇ ਇਹ ਸਿਖਿਆ ਆਮ ਲੋਕਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦੀ ਐੱਨ.ਡੀ.ਏ. ਸਰਕਾਰ ਵਲੋਂ ਸਿੱਖਿਆ ਉੱਪਰ ਹਮਲਾ ਕਰਕੇ ਸਿੱਖਿਆ ਦਾ ਭਗਵਾਂਕਰਨ ਅਤੇ ਫਿਰਕੂਕਰਨ ਦਾ ਕੰਮ ਆਰੰਭਿਆ ਹੋਇਆ ਹੈ ਅਤੇ ਹਰ ਉਸ ਗੈਰ-ਵਿਗਿਆਨਕ, ਗੈਰ-ਯਥਾਰਥਿਕ ਮਿਥਿਹਾਸਕ ਘਟਨਾਵਾਂ ਨੂੰ ਸਿਲੇਬਸਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਦੇਸ਼ ਦੇ ਗੌਰਵਮਈ ਇਤਿਹਾਸ ਅਤੇ ਦੇਸ਼ ਭਗਤਾਂ ਦੀਆਂ ਜੀਵਨੀਆ ਤੱਕ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾ 28 ਸਤੰਬਰ ਨੂੰ ਜਲੰਧਰ ਪੁੱਜਣ ਦਾ ਸੱਦਾ ਦਿੰਦਿਆ ਕਿਹਾ ਕਿ ਨੌਜਵਾਨਾਂ ਦੇ ਅਸਲ ਹੀਰੋ ਸ਼ਹੀਦ ਭਗਤ ਸਿੰਘ ਦੇ 109ਵੇਂ ਜਨਮ ਦਿਨ ਮੌਕੇ ਕੀਤੀ ਜਾ ਰਹੀ ਰੈਲ਼ੀ ਤੇ ਮਾਰਚ ਵਿਚ ਵਿਦਿਆਰਥੀ ਹੁੰਮ ਹੁਮਾ ਕੇ ਸ਼ਾਮਲ ਹੋਣ। ਇਸ ਮੌਕੇ ਸੂਬਾ ਆਗੂ ਮਨੋਜ ਕੁਮਾਰ ਨੇ ਕਿਹਾ ਕਿ ਸੱਤਾ ਦੀ ਭੁੱਖਿਆ ਰਾਜਨੀਤਕ ਪਾਰਟੀਆਂ, ਵਿਦਿਆਰਥੀਆਂ ਨੂੰ ਆਪਣੇ ਸੋੜੇ ਹਿੱਤਾਂ ਲਈ ਵਰਤਣਾ ਚਾਹੁੰਦੀਆ ਹਨ, ਜਿਸ ਕਾਰਨ ਵਿਦਿਆਰਥੀਆ ਨੂੰ ਝੂਠੇ ਲਾਰੇ ਲਗਾਏ ਜਾ ਰਹੇ ਹਨ ਅਤੇ ਪਹਿਲਾ ਲੈਪਟੋਪ, ਸਪੈਸ਼ਲ ਵਿਦਿਆਰਥੀ ਬੱਸਾਂ ਦੇ ਲਾਰੇ ਅਜੇ ਧਰੇ ਧਰਾਏ ਹੀ ਪਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਹੀ ਵਿਦਿਆਰਥੀਆਂ ਨੂੰ ਮਿਲ ਰਹੀ ਬੱਸ ਪਾਸ ਦੀ ਸਹੂਲਤ ਨੂੰ ਜਾਣ-ਬੁੱਝ ਕੇ ਬੰਦ ਕੀਤਾ ਜਾ ਰਿਹਾ ਹੈ ਅਤੇ ਬਾਦਲਾਂ ਵਲੋਂ ਕਾਰਪੋਰੇਟ ਘਰਾਣਿਆ ਦੇ ਨਿੱਜੀ ਟਰਾਂਸਪੋਟਰਾਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਸਰਕਾਰੀ ਬੱਸਾਂ ਦੇ ਰੂਟ ਗੈਰ ਕਾਨੂੰਨੀ ਢੰਗ ਨਾਲ ਕੱਟੇ ਜਾ ਰਹੇ ਹਨ। ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਬੰਦ ਕਰਕੇ ਪ੍ਰਾਈਵੇਟ ਕਾਲਜਾਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੇ ਮੌਕੇ ਜਾਣਬੁੱਝ ਕੇ ਦਿੱਤੇ ਜਾ ਰਹੇ ਹਨ। ਮਨੋਜ ਨੇ ਅੱਗੇ ਕਿਹਾ ਕਿ ਹਾਕਮਾਂ ਦੀ ਸ਼ਹਿ ਉਪਰ ਨਸ਼ੇ ਦਾ ਵਪਾਰ ਵਿੱਦਿਅਕ ਅਦਾਰਿਆ ਅੰਦਰ ਵੀ ਪਹੁੰਚ ਗਿਆ ਹੈ। ਉਨ੍ਹਾਂ ਲੜਕੀਆਂ ਉਪਰ ਵੱਧ ਰਹੇ ਤਸ਼ੱਸ਼ਦ 'ਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ।
ਇਸ ਮੌਕੇ ਵਿੱਦਿਆ ਦਾ ਨਿੱਜੀਕਰਨ ਬੰਦ ਕਰਨ, ਚੋਣਾਂ ਸਮੇਂ ਵਿਦਿਆਰਥੀਆਂ ਨਾਲ ਕੀਤੇ ਲੈਪਟੋਪ ਅਤੇ ਸ਼ਪੈਸ਼ਲ ਵਿਦਿਆਰਥੀ ਬੱਸਾਂ ਦਾ ਪ੍ਰਬੰਧ ਕਰਨ, ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸਾਰੇ ਵਰਗਾਂ ਦੇ ਗਰੀਬ ਵਿਦਿਆਰਥੀਆਂ ਨੂੰ ਇਸ ਸਕੀਮ ਅਧਿਨ ਮੁਫਤ ਸਿੱਖਿਆ ਦੇਣ, ਵਿੱਦਿਅਕ ਅਦਾਰਿਆ ਅੰਦਰ ਗੁੰਡਾਗਰਦੀ ਨੂੰ ਨੱਥ ਪਾ ਕੇ ਵਿਦਿਆਰਥੀ ਚੋਣਾਂ ਸ਼ੁਰੂ ਕਰਨ, ਲੜਕੀਆਂ ਦੀ ਪੋਸਟ ਗ੍ਰੈਜੂਰੇਸ਼ਨ ਤੱਕ ਸਿੱਖਿਆ ਮੁਫਤ ਕਰਨ, ਬੱਸ ਪਾਸ ਸਹੂਲਤ ਨੂੰ ਸਾਰੀਆ ਸਰਕਾਰੀ ਤੇ ਪ੍ਰਾਈਵੇਟ ਬੱਸਾਂ 'ਚ ਲਾਗੂ ਕਰਨ, ਪ੍ਰਾਈਵੇਟ ਯੂਨਿਵਰਸਿਟੀਆਂ ਦੇ ਵਿਦਿਆਰਥੀਆਂ ਦੇ ਬੱਸ ਪਾਸ ਚਾਲੂ ਕਰਨ ਆਦਿ ਮੰਗਾਂ ਉਪਰ ਸੰਘਰਸ਼ ਕਰਨ ਦੇ ਮਤੇ ਵੀ ਪਾਸ ਕੀਤੇ ਗਏ।



Friday, 16 September 2016

ਸਿੱਖਿਆ ਨੂੰ ਮੁਨਾਫੇ ਵਾਲਾ ਵਪਾਰ ਬਣਾਉਣ ਖਿਲਾਫ ਸੰਘਰਸ਼ ਤੇਜ ਕਰਨ ਦਾ ਸੱਦਾ - ਪੀ.ਐਸ.ਐਫ


ਫਰੀਦਕੋਟ - ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਵੱਲੋਂ ''ਸਿੱਖਿਆ ਬਚਾਓ'' ਨਾਅਰੇ ਹੇਠ ਕੀਤੀਆ ਜਾ ਰਹੀਆ ਕਨਵੈਨਸ਼ਨਾਂ ਦੀ ਕੜੀ ਤਹਿਤ ਅੱਜ ਇਥੇ ਕਨਵੈਨਸ਼ਨ ਆਯੋਜਿਤ ਕੀਤੀ ਗਈ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਮਨਦੀਪ ਸਿੰਘ ਨੇ ਕੀਤੀ। ਇਸ ਨੂੰ ਸੰਬੋਧਨ ਕਰਦਿਆ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਬੁਨਿਆਦੀ ਤੌਰ 'ਤੇ ਦਿੱਤੀ ਜਾਣ ਵਾਲੀ ਵਿਦਿਆ ਰੂਪੀ ਸਹੂਲਤ ਨੂੰ ਇਥੋਂ ਦੇ ਹਾਕਮਾਂ ਨੇ ਮੁਨਾਫਾ ਅਤੇ ਪੈਸੇ ਕਮਾਉਣ ਦੇ ਸਾਧਨ ਵਜੋਂਲਿਕਸਤ ਕਰ ਲਿਆ ਹੈ ਅਤੇ ਇਸ ਦਾ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਸੰਵਿਧਾਨ 'ਚ 'ਸਿੱਖਿਆ ਦੇ ਅਧਿਕਾਰ' ਨੂੰ ਮੌਲਿਕ ਅਧਿਕਾਰਾਂ ਵਿਚ ਦਰਜ ਕੀਤਾ ਗਿਆ ਹੈ ਪਰ ਦੇਸ ਦੀ ਅਜ਼ਾਦੀ ਦੇ 70 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਵੱਡੀ ਗਿਣਤੀ ਲੋਕ ਅੱਖਰ ਵਿਹੂਣੇ ਫਿਰ ਰਹੇ ਹਨ। ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੂਲਤਾਂ ਪੋਸਟ-ਮੈਟ੍ਰਿਕ ਸ਼ਕਾਲਰਸ਼ਿਪ ਸਕੀਮ, ਬੱਸ ਪਾਸ ਸਹੂਲਤ ਨੂੰ ਤੇਜ਼ੀ ਨਾਲ ਬੰਦ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਲਈ ਰੱਖੇ ਜਾਂਦੇ ਸਲਾਨਾਂ ਬਜਟ 'ਚ ਹਰ ਸਾਲ ਕਟੌਤੀ ਕੀਤੀ ਜਾ ਰਹੀ ਹੈ, ਇਸ ਦੇ ਉਲਟ ਪ੍ਰਾਈਵੇਟ ਸਿੱਖਿਆਂ ਸੰਸਥਾਂਵਾਂ ਵਲੋਂ ਫੀਸਾਂ-ਫੰਡਾਂ 'ਚ ਮਨਮਰਜ਼ੀ ਨਾਲ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦੀ ਹਾਕਮ ਸਰਕਾਰ ਵਲੋਂ ਸਿੱਖਿਆ ਦਾ ਭਗਵਾਂਕਰਨ ਕੀਤੇ ਜਾਣ, ਦੇਸ਼ ਦੇ ਅਗਾਂਹਵਧੂ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕੀਤੇ ਜਾਣ, ਮਿਥਿਹਾਸਕ ਗੈਰ-ਵਿਗਿਆਨਕ ਗੱਲਾਂ ਨੂੰ ਸਕੂਲਾਂ ਦੇ ਪਾਠ-ਕ੍ਰਮ 'ਚ ਸ਼ਾਮਲ ਕੀਤੇ ਜਾਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨਾਂ ਵਲੋਂ ਦਲਿਤਾਂ ਅਤੇ ਗਰੀਬਾਂ ਉੱਪਰ ਕੀਤੇ ਜਾ ਰਹੇ ਜੁਲਮਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਹਾਕਮਾਂ ਦੀ ਸ਼ਹਿ ਪ੍ਰਾਪਤ ਨਸ਼ੇ ਦੇ ਵਪਾਰੀ ਹੁਣ ਸਿੱਖਿਆ ਸੰਸਥਾਵਾਂ ਦੇ ਗੇਟਾਂ ਤੱਕ ਪੁੱਜ ਚੁੱਕੇ ਹਨ ਜਦਕਿ ਨਸ਼ਾ ਸਮਗਲਰ ਪੁਲਿਸ ਸਿਆਸੀ ਗਠਜੋੜ ਨਸ਼ੇ ਦੇ ਵਪਾਰ ਨੂੰ ਉਤਸ਼ਾਹਿਤ ਕਰ ਰਹੇ ਹਨ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਸਿੱਖਿਆ ਦਾ ਨਿੱਜੀਕਰਨ ਬੰਦ ਕਰਨ, ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਸਕਤੀ ਨਾਲ ਲਾਗੂ ਕਰਨ ਅਤੇ ਸਾਰੇ ਵਰਗਾਂ ਦੇ ਗਰੀਬ ਵਿਦਿਆਰਥੀਆ ਨੂੰ ਇਸ ਸਕੀਮ ਤਹਿਤ ਮੁਫਤ ਸਿੱਖਿਆ ਦਾ ਪ੍ਰਬੰਧ ਕਰਨ, ਸਿੱਖਿਅਕ ਸੰਸਥਾਵਾਂ ਅੰਦਰ ਅਧਿਆਪਕਾਂ ਦੀਆਂ ਖਾਲੀ ਪਈਆਂ ਪੋਸਟਾਂ ਤੁਰੰਤ ਭਰਨ, ਬੱਸ ਪਾਸ ਸਹੂਲਤ ਨੂੰ ਸਾਰੀਆ ਸਰਕਾਰੀ ਅਤੇ ਗੈਰ-ਸਰਕਾਰੀ ਬੱਸਾਂ ਉੱਪਰ ਸਖਤੀ ਨਾਲ ਲਾਗੂ ਕਰਨ, ਨਸ਼ਾ-ਗੁੰਡਾਗਰਦੀ ਨੂੰ ਬੰਦ ਕਰਕੇ ਵਿਦਿਆਰਥੀ ਚੋਣਾਂ ਸ਼ੁਰੂ ਕਰਨ, ਸਕੂਲਾਂ ਕਾਲਜਾਂ ਵਿਚ ਖੇਡਾਂ ਅਤੇ ਲੈਬੋਰਟਰੀਆਂ ਦਾ ਸਮਾਨ ਮੁਹੱਈਆ ਕਰਨ ਆਦਿ ਮਸਲਿਆਂ ਉੱਪਰ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Friday, 9 September 2016

ਸਿੱਖਿਆ ਨੂੰ ਮੁਨਾਫੇ ਵਾਲਾ ਵਪਾਰ ਬਣਾਉਣਾ ਚਾਹੁੰਦੇ ਹਨ ਦੇਸ਼ ਤੇ ਸੂਬੇ ਦੇ ਹਾਕਮ : ਪੀ.ਐਸ.ਐਫ








ਦੇਸ਼ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਵਿਦਿਆ ਰੂਪੀ ਸਹੂਲਤ ਨੂੰ ਇਥੋਂ ਦੇ ਹਾਕਮਾਂ ਅੱਜ ਮੁਨਾਫਾ ਅਤੇ ਪੈਸੇ ਕਮਾਉਣ ਦੇ ਸਾਧਨ ਵੱਜੋਂ ਵਰਤਣ ਲਈ ਇਸ ਦਾ ਬੜੀ ਤੇਜ਼ ਗਤੀ ਨਾਲ ਨਿੱਜੀਕਰਨ ਕਰ ਰਹੇ ਹਨ ਜਿਸ ਕਾਰਨ ਹੁਣ ਸਿੱਖਿਆ ਅਮੀਰ ਵਰਗ ਦੀ ਰਖੇਲ ਤੇ ਆਮ ਲੋਕਾਂ ਦੀ ਪਹੁੰਚ ਤੋਂ ਦਿਨੋਂ ਦਿਨ ਦੂਰ ਹੁੰਦੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਦੇ ਸੂਬਾਈ ਸੱਦੇ ਉੱਪਰ ਕੀਤੀਆ ਜਾ ਰਹੀਆ ਪੰਜ ''ਸਿੱਖਿਆ ਬਚਾਓ'' ਕਨਵੈਨਸ਼ਨਾਂ ਦੀ ਕੜੀ ਤਹਿਤ ਤਰਨਤਾਰਨ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਮੌਕੇ ਪੀ.ਐਸ.ਐਫ. ਦੇ ਸੂਬਾ ਪ੍ਰਧਾਨ ਨਵਦੀਪ ਕੋਟਕਪੂਰਾ ਅਤੇ ਜਰਨਲ ਸਕੱਤਰ ਅਜੈ ਫਿਲੌਰ ਨੇ ਸਾਂਝੇ ਤੌਰ 'ਤੇ ਕੀਤਾ। ਸੂਬਾਈ ਆਗੂ ਵਤਨਦੀਪ ਝਬਾਲ, ਅਮ੍ਰਿਤਪਾਲ ਲੱਕੀ,ਸਨੇਹਦੀਪ ਸਿੰਘ ਆਦਿ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿਚ 'ਸਿੱਖਿਆ ਦੇ ਅਧਿਕਾਰ' ਨੂੰ ਮੌਲਿਕ ਅਧਿਕਾਰਾਂ ਵਿਚ ਦਰਜ ਕੀਤਾ ਗਿਆ ਹੈ। ਪ੍ਰੰਤੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਜ਼ਾਦੀ ਦੇ 70 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਵੱਡੀ ਗਿਣਤੀ ਲੋਕ ਅੱਖਰ ਵਿਹੂਣੇਂ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਮੁੱਖ ਦੋਸ਼ੀ ਕੋਈ ਹੋਰ ਨਹੀਂ ਬਲਕਿ ਦੇਸ਼ ਦੇ ਹਾਕਮ ਹਨ ਜੋ ਸਿੱਖਿਆ ਦਾ ਬੜੀ ਤੇਜ਼ੀ ਨਾਲ ਨਿੱਜੀਕਰਨ ਕਰ ਰਹੇ ਹਨ। ਆਗੂਆਂ ਨੇ ਬੋਲਦਿਆ ਕਿਹਾ ਕਿ ਵਿਦਿਆਰਥੀਆ ਨੂੰ ਮਿਲ ਰਹੀਆਂ ਸਹੂਲਤਾਂ ਬੱਸ ਪਾਸ ਸਹੂਲਤ, ਪੋਸਟ-ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਤੇਜ਼ੀ ਨਾਲ ਬੰਦ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਲਈ ਰੱਖੇ ਜਾਂਦੇ ਸਲਾਨਾਂ ਬਜਟ ਵਿਚ ਕਟੌਤੀ ਕੀਤੀ ਜਾ ਰਹੀ ਹੈ। ਪ੍ਰਾਇਵੇਟ ਸਿੱਖਿਅਕ ਸੰਸਥਾਂਵਾਂ ਵੱਲੋਂ ਫੀਸਾਂ-ਫੰਡਾਂ ਵਿਚ ਮਨਮਰਜ਼ੀ ਨਾਲ ਵਾਧਾ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਪ੍ਰਾਇਵੇਟ ਸੰਸਥਾਂਵਾਂ ਖਿਲਾਫ ਮਾਪਿਆਂ ਵੱਲੋਂ ਸੰਘਰਸ਼ ਕੀਤੇ ਜਾਣ ਦੇ ਬਾਵਜੂਦ ਵੀ ਹਾਕਮਾਂ ਦੇ ਕੰਨਾਂ 'ਤੇ ਜੂੰ ਤੱਕ ਨਹੀ ਸਰਕੀ। ਉਨ੍ਹਾਂ ਕੇਂਦਰ ਦੇ ਹਾਕਮਾਂ ਦੁਆਰਾ ਸਿੱਖਿਆਂ ਦਾ ਭਗਵਾਂਕਰਨ ਕੀਤੇ ਜਾਣ,ਦੇਸ਼ ਦੇ ਅਗਾਂਹਵਧੂ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕੀਤੇ ਜਾਣ, ਗੈਰ-ਵਿਗਿਆਨਕ ਗੱਲਾਂ ਨੂੰ ਸਕੂਲਾਂ ਦੇ ਪਾਠ-ਕ੍ਰਮ ਵਿਚ ਸ਼ਾਮਿਲ ਕੀਤੇ ਜਾਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨਾਂ ਵੱਲੋਂ ਦਲਿਤਾਂ ਅਤੇ ਗਰੀਬਾਂ ਉੱਪਰ ਕੀਤੇ ਜਾ ਰਹੇ ਜੁਲਮਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਾਕਮਾਂ ਦੀ ਸ਼ਹਿ ਪ੍ਰਾਪਤ ਨਸ਼ਾ ਵਪਾਰ ਹੁਣ ਸਿੱਖਿਅਕ ਸੰਸਥਾਵਾਂ ਦੇ ਗੇਟਾਂ ਤੱਕ ਪੁੱਜ ਚੁੱਕਾ ਹੈ। ਜਦਕਿ ਨਸ਼ਾ ਸਮਗਲਰ ਪੁਲਿਸ ਸਿਆਸੀ ਗਠਜੋੜ ਨਸ਼ੇ ਦੇ ਵਪਾਰ ਨੂੰ ਬੜਾਵਾ ਦੇ ਰਹੇ ਹਨ। ਇਸ ਮੌਕੇ ਆਗੂਆ ਨੇ ਐਲਾਨ ਕੀਤਾ ਕਿ ਸਿੱਖਿਆ ਦਾ ਨਿੱਜੀਕਰਨ ਬੰਦ ਕਰਨ, ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸਾਰੇ ਵਰਗਾਂ ਦੇ ਗਰੀਬ ਵਿਦਿਆਰਥੀਆ ਨੂੰ ਇਸ ਸਕੀਮ ਤਹਿਤ ਮੁਫਤ ਸਿੱਖਿਆ ਦਾ ਪ੍ਰਬੰਧ ਕਰਨ, ਸਿੱਖਿਅਕ ਸੰਸਥਾਵਾਂ ਅੰਦਰ ਅਧਿਆਪਕਾਂ ਦੀਆਂ ਖਾਲੀ ਪਈਆਂ ਪੋਸਟਾ ਤੁਰੰਤ ਭਰਨ, ਬੱਸ ਪਾਸ ਸਹੂਲਤ ਨੂੰ ਸਾਰੀਆ ਸਰਕਾਰੀ ਅਤੇ ਗੈਰ-ਸਰਕਾਰੀ ਬੱਸਾਂ ਉੱਪਰ ਸਖਤੀ ਨਾਲ ਲਾਗੂ ਕਰਨ, ਨਸ਼ਾ-ਗੁੰਡਾਗਰਦੀ ਨੂੰ ਬੰਦ ਕਰਕੇ ਵਿਦਿਆਰਥੀ ਚੌਣਾਂ ਸ਼ੁਰੂ ਕਰਨ, ਸਕੂਲਾਂ ਕਾਲਜਾਂ ਵਿਚ ਖੇਡਾ ਅਤੇ ਲੈਬੋਰਟਰੀਆ ਦਾ ਸਮਾਨ ਮੁਹੱਈਆ ਕਰਨ ਆਦਿ ਮਸਲਿਆਂ ਉੱਪਰ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਨਜਿੰਦਰ ਢੇਸੀ, ਮਨੋਜ ਕੁਮਾਰ, ਸਾਜਨ ਸਿੰਘ ਆਦਿ ਹਾਜ਼ਰ ਸਨ।

Tuesday, 6 September 2016

ਸਿੱਖਿਆ ਨੂੰ ਬਚਾਉਣ ਲਈ ਵਿਦਿਆਰਥੀ ਅਪਣਾਉਣ ਸੰਘਰਸ਼ਾਂ ਦਾ ਰਾਹ : ਪੀ.ਐਸ.ਐਫ.






ਸਰਦੂਲਗੜ੍ਹ (6 ਸਤੰਬਰ 2016) - ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵਲੋਂ ਸੂਬੇ ਭਰ 'ਚ ਕੀਤੀਆ ਜਾ ਰਹੀਆ 'ਸਿੱਖਿਆ ਬਚਾਓ' ਕਨਵੈਨਸ਼ਨਾਂ ਦੀ ਲੜੀ ਤਹਿਤ ਕੀਤੀ ਦੂਜੀ ਵਿਸ਼ਾਲ ਵਿਦਿਆਰਥੀ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਮਨਪ੍ਰੀਤ ਸਰਦੂਲਗੜ੍ਹ, ਰਵਿੰਦਰ ਲੋਹਗੜ੍ਹ, ਸੰਦੀਪ ਝੰਡਾ ਨੇ ਸਾਂਝੇ ਤੌਰ 'ਤੇ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਪੀਐਸਐਫ ਦੇ ਸੂਬਾ ਪ੍ਰਧਾਨ ਨਵਦੀਪ ਕੋਟਕਪੂਰਾ ਨੇ ਕਿਹਾ ਕਿ ਸਿਖਿਆ ਦੇ ਡਿੱਗ  ਰਹੇ ਮਿਆਰ ਅਤੇ ਘੱਟ ਰਹੇ ਰੁਜ਼ਗਾਰ ਦੇ ਮੌਕਿਆ ਲਈ ਸਿਖਿਆ ਦਾ ਹੋ ਰਿਹਾ ਨਿੱਜੀਕਰਨ ਅਤੇ ਵਪਾਰੀਕਰਨ ਸਿੱਧੇ ਰੂਪ 'ਚ ਜਿੰਮੇਵਾਰ ਹੈ। ਜਿਸ ਕਾਰਨ ਹੁਣ ਸਿੱਖਿਆ ਨੂੰ ਅਮੀਰ ਵਰਗ ਦੇ ਲੋਕਾਂ ਲਈ ਹੀ ਰਾਖਵਾਂ ਕੀਤਾ ਜਾ ਰਿਹਾ ਹੈ, ਜਦਕਿ ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਅੱਖਰ ਗਿਆਨ ਤੋਂ ਵੀ ਵਿਹੂੰਣਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀ ਹਾਕਮ ਸਰਕਾਰ ਇੱਕ ਪਾਸੇ ਪੰਜਾਬ ਅੰਦਰ 27 ਤੋਂ ਵੱਧ ਪ੍ਰਾਈਵੇਟ ਯੂਨੀਵਰਸਿਟੀਆਂ ਖੋਲ ਕੇ ਸੂਬੇ ਦੇ ਵਿਕਾਸ ਦਾ ਢੰਡੋਰਾ ਪਿੱਟ ਰਹੀ ਹੈ ਅਤੇ ਦੂਜੇ ਪਾਸੇ ਸਿਖਿਆ ਆਮ ਵਰਗ ਤੋਂ ਦੂਰ ਹੁੰਦੀ ਜਾ ਰਹੀ ਹੈ। ਨਵਦੀਪ ਕੋਟਕਪੂਰਾ ਨੇ ਕੇਂਦਰ ਦੀ ਐੱਨਡੀਏ ਸਰਕਾਰ 'ਤੇ ਹਮਲੇ ਕਰਦਿਆ ਕਿਹਾ ਕਿ ਸਿੱਖਿਆ ਦਾ ਭਗਵਾਂਕਰਨ ਅਤੇ ਫਿਰਕੂਕਰਨ ਕੀਤਾ ਜਾ ਰਿਹਾ ਹੈ ਅਤੇ ਗੈਰ-ਵਿਗਿਆਨਕ, ਗੈਰ-ਯਥਾਰਥਿਕ ਮਿਥਿਹਾਸਕ ਘਟਨਾਵਾਂ ਨੂੰ ਸਿਲੇਬਸਾਂ ਨਾਲ ਜੋੜਿਆ ਜਾ ਰਿਹਾ ਹੈ ਜਦਕਿ ਦੇਸ਼ ਦੇ ਗੌਰਵਮਈ ਇਤਿਹਾਸ ਤੇ ਦੇਸ਼ ਭਗਤਾਂ ਦੀਆਂ ਜੀਵਨੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਉਸ ਵਿਅਕਤੀ/ਸੰਸਥਾ ਉੱਪਰ ਹਮਲਾ ਕੀਤਾ ਜਾ ਰਿਹਾ ਹੈ ਜੋ ਇਸ ਦਾ ਵਿਰੋਧ ਕਰ ਰਿਹਾ ਹੈ ਚਾਹੇ ਉਹ ਗੋਬਿੰਦ ਪੰਸਾਰੇ, ਦਾਬੋਲਕਰ ਹੋਵੇ ਅਤੇ ਚਾਹੇ ਜੇ.ਐਨ.ਯੂ. ਤੇ ਹੈਦਰਾਬਾਦ ਯੂਨੀਵਰਸਿਟੀ ਹੋਵੇ। ਇਸ ਮੌਕੇ ਪੀਐਸਐਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸੱਤਾ ਦੀਆਂ ਭੁੱਖੀਆ ਰਾਜਨੀਤਕ ਪਾਰਟੀਆਂ, ਵਿਦਿਆਰਥੀਆਂ ਨੂੰ ਆਪਣੇ ਸੋੜੇ ਹਿੱਤਾਂ ਲਈ ਵਰਤਣਾ ਚਾਹੁੰਦੀਆ ਹਨ, ਜਿਸ ਕਰਕੇ ਵਿਦਿਆਰਥੀਆਂ ਨੂੰ ਝੂਠੇ ਲਾਰੇ ਲਗਾਏ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਜੇ ਅਜੋਕੀਆਂ ਰਵਾਇਤੀ ਪਾਰਟੀਆਂ ਦੇ ਰਵੱਈਏ ਵੱਲ ਗੌਰ ਕੀਤਾ ਜਾਵੇ ਤਾਂ ਇਹ ਰਵੱਈਆਂ ਵਿਦਿਆਰਥੀ ਪੱਖੀ ਨਾ ਹੋ ਕੇ ਸਿੱਧੇ ਰੂਪ 'ਚ ਵਿਦਿਆਰਥੀ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਕੀਤੇ ਗਏ ਵਾਅਦਿਆਂ 'ਚ ਲੈਪਟੌਪ, ਸਪੈਸ਼ਲ ਵਿਦਿਆਰਥੀ ਬੱਸਾਂ ਦੇ ਲਾਰੇ ਅਜੇ ਧਰੇ ਧਰਾਏ ਹੀ ਪਏ ਹਨ ਅਤੇ ਵਿਦਿਆਰਥੀਆਂ ਨੂੰ ਪਹਿਲਾ ਹੀ ਮਿਲ ਰਹੀ ਬੱਸ ਪਾਸ ਦੀ ਸਹੂਲਤ ਨੂੰ ਜਾਣ-ਬੁੱਝ ਕੇ ਬੰਦ ਕੀਤਾ ਜਾ ਰਿਹਾ ਹੈ ਤੇ ਬਾਦਲਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਟਰਾਂਸਪੋਟਰਾਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਸਰਕਾਰੀ ਬੱਸਾਂ ਦੇ ਰੂਟ ਗੈਰ ਕਾਨੂੰਨੀ ਢੰਗ ਨਾਲ ਕੱਟੇ ਜਾ ਰਹੇ ਹਨ। ਢੇਸੀ ਨੇ ਅੱਗੇ ਕਿਹਾ ਕਿ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਬੰਦ ਕਰਕੇ ਪ੍ਰਾਈਵੇਟ ਕਾਲਜਾਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੇ ਮੌਕੇ ਜਾਣਬੁੱਝ ਕੇ ਦਿੱਤੇ ਜਾ ਰਹੇ ਹਨ। ਹਾਕਮਾਂ ਦੀ ਸ਼ਹਿ ਉਪਰ ਨਸ਼ੇ ਦਾ ਵਪਾਰ ਵਿੱਦਿਅਕ ਅਦਾਰਿਆਂ ਅੰਦਰ ਵੀ ਪਹੁੰਚ ਗਿਆ ਹੈ ਅਤੇ ਲੜਕੀਆਂ ਉਪਰ ਤਸ਼ੱਸ਼ਦ ਲਗਾਤਾਰ ਵੱਧ ਰਿਹਾ ਹੈ। ਇਨ੍ਹਾਂ ਸਰਕਾਰਾਂ ਦੀਆਂ ਵਿਦਿਆਰਥੀ-ਨੌਜਵਾਨ ਵਿਰੋਧੀ ਨੀਤੀਆਂ ਦਾ ਨਤੀਜਾ ਹੈ ਕਿ ਭਾਰਤ ਵਿੱਚ ਖੇਡਾਂ ਦਾ ਪੱਧਰ ਇੰਨਾ ਗਿਰ ਚੁੱਕਾ ਹੈ ਕਿ ਵਿਸ਼ਵ ਉਲੰਪਿਕ 2016 'ਚ ਭਾਰਤ ਨੂੰ ਇਕ ਵੀ ਗੋਲਡ ਮੈਡਲ ਨਹੀਂ ਮਿਲਿਆ ਜਦੋਂਕਿ ਕਈ ਦੇਸ਼ ਅਜਿਹੇ ਹਨ, ਜਿਨ੍ਹਾਂ ਦੀ ਅਬਾਦੀ ਭਾਰਤ ਨਾਲੋਂ ਕਈ ਗੁਣਾ ਘੱਟ ਹੈ ਅਤੇ ਉਨ੍ਹਾਂ ਨੇ ਦਰਜਨਾਂ ਮੈਡਲ ਹਾਸਲ ਕੀਤੇ ਹਨ।
ਇਸ ਮੌਕੇ ਵਿੱਦਿਆ ਦਾ ਨਿੱਜੀਕਰਨ ਬੰਦ ਕਰਨ, ਚੋਣਾਂ ਸਮੇਂ ਵਿਦਿਆਰਥੀਆਂ ਨਾਲ ਕੀਤੇ ਲੈਪਟੌਪ ਅਤੇ ਸ਼ਪੈਸ਼ਲ ਵਿਦਿਆਰਥੀ ਬੱਸਾਂ ਦਾ ਪ੍ਰਬੰਧ ਕਰਨ, ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸਾਰੇ ਵਰਗਾਂ ਦੇ ਗਰੀਬ ਵਿਦਿਆਰਥੀਆਂ ਨੂੰ ਇਸ ਸਕੀਮ ਅਧੀਨ ਮੁਫਤ ਸਿੱਖਿਆ ਦੇਣ, ਵਿੱਦਿਅਕ ਅਦਾਰਿਆਂ ਅੰਦਰ ਗੁੰਡਾਗਰਦੀ ਨੂੰ ਨੱਥ ਪਾ ਕੇ ਵਿਦਿਆਰਥੀ ਚੋਣਾਂ ਸ਼ੁਰੂ ਕਰਨ, ਲੜਕੀਆਂ ਦੀ ਪੋਸਟ ਗ੍ਰੈਜੂਰੇਸ਼ਨ ਤੱਕ ਸਿੱਖਿਆ ਮੁਫਤ ਕਰਨ, ਬੱਸ ਪਾਸ ਸਹੂਲਤ ਨੂੰ ਸਾਰੀਆ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ 'ਚ ਲਾਗੂ ਕਰਨ, ਪ੍ਰਾਈਵੇਟ ਯੂਨਿਵਰਸਿਟੀਆਂ ਦੇ ਵਿਦਿਆਰਥੀਆਂ ਦੇ ਬੱਸ ਪਾਸ ਚਾਲੂ ਕਰਨ ਆਦਿ ਮੰਗਾਂ ਉਪਰ ਸੰਘਰਸ਼ ਕਰਨ ਦੇ ਮਤੇ ਵੀ ਪਾਸ ਕੀਤੇ ਗਏ।
ਇਸ ਮੌਕੇ ਮਨਦੀਪ ਸਿੰਘ, ਬੰਸੀ ਲਾਲ, ਪਰਮਵੀਰ ਕੁਮਾਰ, ਕਪਿਲ ਗਰਗ, ਰੌਸ਼ਨ ਲਾਲ, ਰਣਜੀਤ ਸਿੰਘ, ਗੁਰਲਾਲ ਝੰਡਾ, ਕਾਲਾ ਕਾਹਨੇਵਾਲ, ਬਬਲੂ ਆਦਿ ਹਾਜ਼ਰ ਸਨ।