ਫਰੀਦਕੋਟ - ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਵੱਲੋਂ ''ਸਿੱਖਿਆ ਬਚਾਓ'' ਨਾਅਰੇ ਹੇਠ ਕੀਤੀਆ ਜਾ ਰਹੀਆ ਕਨਵੈਨਸ਼ਨਾਂ ਦੀ ਕੜੀ ਤਹਿਤ ਅੱਜ ਇਥੇ ਕਨਵੈਨਸ਼ਨ ਆਯੋਜਿਤ ਕੀਤੀ ਗਈ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਮਨਦੀਪ ਸਿੰਘ ਨੇ ਕੀਤੀ। ਇਸ ਨੂੰ ਸੰਬੋਧਨ ਕਰਦਿਆ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਬੁਨਿਆਦੀ ਤੌਰ 'ਤੇ ਦਿੱਤੀ ਜਾਣ ਵਾਲੀ ਵਿਦਿਆ ਰੂਪੀ ਸਹੂਲਤ ਨੂੰ ਇਥੋਂ ਦੇ ਹਾਕਮਾਂ ਨੇ ਮੁਨਾਫਾ ਅਤੇ ਪੈਸੇ ਕਮਾਉਣ ਦੇ ਸਾਧਨ ਵਜੋਂਲਿਕਸਤ ਕਰ ਲਿਆ ਹੈ ਅਤੇ ਇਸ ਦਾ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਸੰਵਿਧਾਨ 'ਚ 'ਸਿੱਖਿਆ ਦੇ ਅਧਿਕਾਰ' ਨੂੰ ਮੌਲਿਕ ਅਧਿਕਾਰਾਂ ਵਿਚ ਦਰਜ ਕੀਤਾ ਗਿਆ ਹੈ ਪਰ ਦੇਸ ਦੀ ਅਜ਼ਾਦੀ ਦੇ 70 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਵੱਡੀ ਗਿਣਤੀ ਲੋਕ ਅੱਖਰ ਵਿਹੂਣੇ ਫਿਰ ਰਹੇ ਹਨ। ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੂਲਤਾਂ ਪੋਸਟ-ਮੈਟ੍ਰਿਕ ਸ਼ਕਾਲਰਸ਼ਿਪ ਸਕੀਮ, ਬੱਸ ਪਾਸ ਸਹੂਲਤ ਨੂੰ ਤੇਜ਼ੀ ਨਾਲ ਬੰਦ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਲਈ ਰੱਖੇ ਜਾਂਦੇ ਸਲਾਨਾਂ ਬਜਟ 'ਚ ਹਰ ਸਾਲ ਕਟੌਤੀ ਕੀਤੀ ਜਾ ਰਹੀ ਹੈ, ਇਸ ਦੇ ਉਲਟ ਪ੍ਰਾਈਵੇਟ ਸਿੱਖਿਆਂ ਸੰਸਥਾਂਵਾਂ ਵਲੋਂ ਫੀਸਾਂ-ਫੰਡਾਂ 'ਚ ਮਨਮਰਜ਼ੀ ਨਾਲ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦੀ ਹਾਕਮ ਸਰਕਾਰ ਵਲੋਂ ਸਿੱਖਿਆ ਦਾ ਭਗਵਾਂਕਰਨ ਕੀਤੇ ਜਾਣ, ਦੇਸ਼ ਦੇ ਅਗਾਂਹਵਧੂ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕੀਤੇ ਜਾਣ, ਮਿਥਿਹਾਸਕ ਗੈਰ-ਵਿਗਿਆਨਕ ਗੱਲਾਂ ਨੂੰ ਸਕੂਲਾਂ ਦੇ ਪਾਠ-ਕ੍ਰਮ 'ਚ ਸ਼ਾਮਲ ਕੀਤੇ ਜਾਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨਾਂ ਵਲੋਂ ਦਲਿਤਾਂ ਅਤੇ ਗਰੀਬਾਂ ਉੱਪਰ ਕੀਤੇ ਜਾ ਰਹੇ ਜੁਲਮਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਹਾਕਮਾਂ ਦੀ ਸ਼ਹਿ ਪ੍ਰਾਪਤ ਨਸ਼ੇ ਦੇ ਵਪਾਰੀ ਹੁਣ ਸਿੱਖਿਆ ਸੰਸਥਾਵਾਂ ਦੇ ਗੇਟਾਂ ਤੱਕ ਪੁੱਜ ਚੁੱਕੇ ਹਨ ਜਦਕਿ ਨਸ਼ਾ ਸਮਗਲਰ ਪੁਲਿਸ ਸਿਆਸੀ ਗਠਜੋੜ ਨਸ਼ੇ ਦੇ ਵਪਾਰ ਨੂੰ ਉਤਸ਼ਾਹਿਤ ਕਰ ਰਹੇ ਹਨ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਸਿੱਖਿਆ ਦਾ ਨਿੱਜੀਕਰਨ ਬੰਦ ਕਰਨ, ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਸਕਤੀ ਨਾਲ ਲਾਗੂ ਕਰਨ ਅਤੇ ਸਾਰੇ ਵਰਗਾਂ ਦੇ ਗਰੀਬ ਵਿਦਿਆਰਥੀਆ ਨੂੰ ਇਸ ਸਕੀਮ ਤਹਿਤ ਮੁਫਤ ਸਿੱਖਿਆ ਦਾ ਪ੍ਰਬੰਧ ਕਰਨ, ਸਿੱਖਿਅਕ ਸੰਸਥਾਵਾਂ ਅੰਦਰ ਅਧਿਆਪਕਾਂ ਦੀਆਂ ਖਾਲੀ ਪਈਆਂ ਪੋਸਟਾਂ ਤੁਰੰਤ ਭਰਨ, ਬੱਸ ਪਾਸ ਸਹੂਲਤ ਨੂੰ ਸਾਰੀਆ ਸਰਕਾਰੀ ਅਤੇ ਗੈਰ-ਸਰਕਾਰੀ ਬੱਸਾਂ ਉੱਪਰ ਸਖਤੀ ਨਾਲ ਲਾਗੂ ਕਰਨ, ਨਸ਼ਾ-ਗੁੰਡਾਗਰਦੀ ਨੂੰ ਬੰਦ ਕਰਕੇ ਵਿਦਿਆਰਥੀ ਚੋਣਾਂ ਸ਼ੁਰੂ ਕਰਨ, ਸਕੂਲਾਂ ਕਾਲਜਾਂ ਵਿਚ ਖੇਡਾਂ ਅਤੇ ਲੈਬੋਰਟਰੀਆਂ ਦਾ ਸਮਾਨ ਮੁਹੱਈਆ ਕਰਨ ਆਦਿ ਮਸਲਿਆਂ ਉੱਪਰ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
No comments:
Post a Comment