Tuesday, 28 February 2017

ਵਿੱਦਿਅਕ ਸੰਸਥਾਵਾਂ ਅਤੇ ਵਿਦਿਆਰਥੀਆਂ 'ਤੇ ਫਿਰਕੂ ਹਮਲੇ ਬੰਦ ਹੋਣ- ਪੀ. ਐਸ. ਐਫ






ਫਗਵਾੜਾ- ਅੱਜ ਪੰਜਾਬ ਸਟੂਡੈਂਟਸ ਫੈਂਡਰੇਸ਼ਨ (ਪੀ.ਐਸ.ਐਫ) ਵੱਲੋਂ ਵਿੱਦਿਅਕ ਸੰਸਥਾਵਾਂ ਅਤੇ ਵਿਦਿਆਰਥੀਆਂ 'ਤੇ ਪੂਰੇ ਦੇਸ਼ ਅੰਦਰ ਹੋ ਰਹੇ ਫਿਰਕੂ ਹਮਲਿਆਂ ਦੇ ਖਿਲਾਫ ਫਗਵਾੜਾ ਵਿਖੇ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੀ ਅਗਵਾਈ ਸੰਦੀਪ ਸਿੰਘ ਫਿਲੌਰ, ਸੁਖਵੀਰ ਸੁਖ, ਸੋਨੂੰ ਢੇਸੀ ਆਦਿ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਅਜੈ ਫਿਲੌਰ ਨੇ ਸ਼ਹੀਦ ਫੌਜੀ ਦੀ ਧੀ ਗੁਰਮੇਹਰ ਕੌਰ ਨੂੰ ਫਿਰਕੂ ਤਾਕਤਾਂ ਵੱਲੋਂ ਬਲਾਤਕਾਰ ਦੀਆਂ ਧਮਕੀਆਂ ਦੇਣ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਦੀ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਈ ਹੈ। ਉਸ ਸਮੇਂ ਤੋ ਹੀ ਵਿਦਿਅਕ ਸੰਸਥਾਵਾਂ 'ਤੇ ਫਿਰਕੂ ਹਮਲਿਆਂ 'ਚ ਬਹੁਤ ਤੇਜੀ ਨਾਲ  ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣਾ ਫਿਰਕੂ ਏਜੰਡਾ ਪੂਰੇ ਦੇਸ਼ ਅੰਦਰ ਲਾਗੂ ਕਰਨਾ ਚਾਹੁੰਦੀ ਹੈ ਅਤੇ ਇਸ ਕਰਕੇ ਸਿੱਖਿਆ ਦਾ ਫਿਰਕੂਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਵੀ ਵਿਦਿਆਰਥੀ ਇਸ ਖਿਲਾਫ ਆਵਾਜ ਉਠਾਉਦੇ ਹਨ। ਉਨ੍ਹਾਂ ਨੂੰ ਦੇਸ਼ ਧ੍ਰੋਹੀ , ਅੱਤਵਾਦੀ ਆਦਿ ਕਿਹਾ ਜਾਦਾ ਹੈ। ਜਦਕਿ ਪਿਛਲੇ ਦਿਨ੍ਹੀ ਇਸੇ ਭਾਜਪਾ ਦਾ ਇਕ ਨੌਜਵਾਨ ਆਈ.ਐਸ.ਆਈ. ਦੀ ਮੁਖਬਰੀ ਕਰਦਾ ਫੜਿਆ ਗਿਆ ਹੈ।
ਇਸ ਮੌਕੇ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਰੋਹਿਤ ਵੈਮੁਲਾ ਦੇ ਕਾਤਲ ਪੂਰੇ ਦੇਸ਼ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾ ਰਹੇ ਹਨ ਜਦਕਿ ਲੋਕਾਂ ਦੀ ਬੋਲਣ ਦੀ ਅਜਾਦੀ ਨੂੰ ਵੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏ.ਬੀ.ਵੀ.ਪੀ. ਦਾ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ 'ਤੇ ਹਮਲਾ, ਦਿੱਲੀ ਦੇ ਰਾਮਜਸ ਕਾਲਜ ਉਪਰ ਹਮਲਾ ਦੇਸ਼ ਦੇ ਸੰਵਿਧਾਨ 'ਤੇ ਹਮਲੇ ਦੇ ਬਰਾਬਰ ਹੈ। ਜਿਸ ਦੇ ਖਿਲਾਫ ਵਿਦਿਆਰਥੀਆਂ ਦਾ ਜਥੇਬੰਦ ਹੋ ਕੇ ਮੁਕਾਬਲਾ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ।
ਜਿਕਰਯੋਗ ਹੈ ਕਿ ਕੱਲ ਭਾਜਪਾ ਦੇ ਗੁੰਡਿਆਂ ਵੱਲੋਂ ਪ੍ਰੈਸ ਦੀ ਮੌਜੂਦਗੀ 'ਚ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ 'ਤੇ ਵੀ ਹਮਲਾ ਕੀਤਾ ਗਿਆ ਅਤੇ ਵਿਦਿਆਰਥੀ ਆਗੂਆਂ ਦੀਆਂ ਪੱਗਾਂ ਤੱਕ ਉਤਾਰ ਦਿਤੀਆਂ ਗਈਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਆਰ.ਐਸ.ਐਸ. ਦਾ ਫਿਰਕੂ ਏਜੰਡਾ ਕਦੇ ਵੀ ਲਾਗੂ ਨਹੀ ਹੋਣ ਦੇਣਗੇ ਅਤੇ ਪੰਜਾਬ ਅੰਦਰ ਇਸਦਾ ਡਟਵਾ ਵਿਰੋਧ ਕਰਨਗੇ। ਇਸ ਮੌਕੇ ਪ੍ਰਭਾਤ ਕਵੀ,ਮਨੋਜ ਕੁਮਾਰ, ਹਰਜੀਤ ਸਿੰਘ,ਪੁਨੀਤ ਸੂਦ, ਸਨੀ ਫਿਲੌਰ ਅਤੇ ਵੱਡੀ ਗਿਣਤੀ ਵਿਦਿਆਰਥੀ ਹਾਜਰ ਸਨ।

No comments:

Post a Comment