Monday, 31 July 2017
Sunday, 30 July 2017
Sunday, 23 July 2017
Wednesday, 19 July 2017
ਪੀ. ਐਸ. ਐਫ. ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਘੇਰਿਆ ਪ੍ਰਿਸੀਪਲ ਦਫ਼ਤਰ
ਗੋਰਾਇਆ- ਪੰਜਾਬ ਸਟੂਡੈਟਸ ਫੈਡਰੇਸ਼ਨ (ਪੀ.ਐਸ.ਐਫ) ਦੀ ਅਗਵਾਈ ਹੇਠ ਅੱਜ ਭਾਈ ਮਤੀ ਦਾਸ ਨਰਸਿੰਗ ਕਾਲਜ ਗੋਰਾਇਆ ਦੀਆਂ ਵਿਦਿਆਰਥਣਾਂ ਵਲੋਂ ਕਾਲਜ ਦੁਆਰਾ ਧੱਕੇ ਨਾਲ ਫੀਸਾਂ ਵਸੂਲੇ ਜਾਣ ਅਤੇ ਜਾਤੀ ਤੌਰ 'ਤੇ ਜਲੀਲ ਕੀਤੇ ਜਾਣ ਦੇ ਰੋਸ ਵਜੋਂ ਪ੍ਰਿਸੀਪਲ ਦਫਤਰ ਦਾ ਘਿਰਾਓ ਕਰਕੇ ਸੰਕੇਤਕ ਧਰਨਾ ਦਿੱਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆÀੁਂਦੇ ਵਿਦਿਆਰਥੀਆਂ ਦੀ ਫੀਸ ਦਾ ਕਲੇਮ ਪਹਿਲਾਂ ਹੀ ਕਾਲਜ ਨੇ ਆਪਣੇ ਅਕਾਊਟ ਦਾ ਬਣਾ ਕੇ ਭੇਜਿਆ ਹੈ ਪਰ ਦਲਿਤ ਵਿਦਿਆਰਥੀਆ ਕੋਲੋਂ ਫੀਸਾਂ ਭਰਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਵਿਦਿਆਰਥੀਆਂ ਨੂੰ ਨਾਂ ਕੱਟਣ ਅਤੇ ਭਾਰੀ ਜੁਰਮਾਨਾ ਕਰਨ ਦੀਆ ਧਮਕੀਆ ਦਿਤੀਆ ਜਾ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਸਕਾਲਰਸ਼ਿਪ ਸਕੀਮ ਜਿਹੜੀ ਕਿ ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਪ੍ਰਾਪਤ ਕੀਤੀ, ਨੂੰ ਬੰਦ ਨਹੀ ਹੋਣ ਦਿਤਾ ਜਾਵੇਗਾ ਅਤੇ ਉਨ੍ਹਾਂ ਕਿਹਾ ਕਿ ਇਸ ਦੀ ਉਲੰਘਨਾ ਕਰਨ ਵਾਲੇ ਕਾਲਜਾਂ ਦੇ ਖਿਲਾਫ ਐਸ. ਸੀ. ਐਸ. ਟੀ. ਐਕਟ ਅਧੀਨ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਕਾਲਜ ਪ੍ਰਸ਼ਾਸ਼ਨ ਦੁਆਰਾ ਇੱਕ ਹਫਤੇ ਅੰਦਰ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ ਜਿਸ ਉਪਰੰਤ ਹੀ ਵਿਦਿਆਰਥੀਆਂ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਪੀ.ਐਸ. ਐਫ. ਦੇ ਮੀਤ ਪ੍ਰਧਾਨ ਮਨਜਿੰਦਰ ਢੇਸੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਇੰਦਰਜੀਤ ਕੌਰ, ਨਿਸ਼ਾ, ਪ੍ਰਿਆ, ਕੁਲਵਿੰਦਰ ਕੌਰ, ਗੁਰਬਖਸ਼ ਕੌਰ, ਚੰਦਨਾ, ਜਸਵੰਤ ਕੌਰ, ਅਮਨਦੀਪ ਕੌਰ, ਡੌਲੀ, ਸੰਦੀਪ ਫਿਲੌਰ, ਪ੍ਰਭਾਤ ਕਵੀ, ਸੁਖਵੀਰ ਸੁਖ, ਹਰਪ੍ਰੀਤ ਹੈਪੀ,ਦਿਹਾਤੀ ਮਜਦੂਰ ਸਭਾ ਦੇ ਆਗੂ ਮਨਜੀਤ ਸੂਰਜਾ, ਸੁਖਵਿੰਦਰ ਬਿਟੂ ਅਤੇ ਮਾਪੇ ਵੀ ਹਾਜਰ ਸਨ।
Sunday, 16 July 2017
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਸੂਬਾਈ ਜਥੇਬੰਦਕ ਅਜਲਾਸ 16 ਤੋ 18 ਸਤੰਬਰ ਫਿਲੌਰ ਵਿਖੇ - ਅਜੈ ਫਿਲੌਰ
ਜੰਡਿਆਲਾ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਜਿਲ੍ਹਾ ਕਮੇਟੀ ਜਲੰਧਰ ਦੀ ਮੀਟਿੰਗ ਸਾਥੀ ਮਨਜਿੰਦਰ ਢੇਸੀ ਦੀ ਪ੍ਰਧਾਨਗੀ ਹੇਠ ਪਿੰਡ ਜੰਡਿਆਲਾ ਮੰਜਕੀ ਵਿਖੇ ਕੀਤੀ ਗਈ। ਇਸ ਮੌਕੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜਿਲ੍ਹਾ ਸਕੱਤਰ ਸਾਥੀ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੌਜਵਾਨਾਂ ਨੂੰ ਉਨ੍ਹਾਂ ਦੇ ਮਸਲਿਆਂ ਪ੍ਰਤੀ ਜਾਗਰਿਤ ਕਰਦੇ ਹੋਏ ਲਾਮਬੰਦ ਕਰਕੇ ਆਉਣ ਵਾਲੇ ਸਮੇਂ ਦੌਰਾਨ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਇਸ ਮੌਕੇ ਮੀਟਿੰਗ 'ਚ ਪਿਛਲੇ ਕੰਮਾਂ ਦਾ ਰੀਵਿਊ ਕੀਤਾ ਗਿਆ ਅਤੇ ਭਵਿੱਖੀ ਕਾਰਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ 16,17 ਅਤੇ 18 ਸਤੰਬਰ ਨੂੰ ਫਿਲੌਰ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਜਥੇਬੰਦਕ ਅਜਲਾਸ ਦੀ ਤਿਆਰੀ ਸੰਬੰਧੀ ਫੈਸਲੇ ਕੀਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਇਸ ਅਜਲਾਸ ਦੀ ਤਿਆਰੀ ਸੰਬੰਧੀ ਪੂਰੇ ਪੰਜਾਬ ਅਤੇ ਹਰਿਆਣੇ ਅੰਦਰ ਏਰੀਆ ਕਮੇਟੀ, ਤਹਿਸੀਲ ਕਮੇਟੀ ਅਤੇ ਜਿਲ੍ਹਾ ਕਮੇਟੀ ਦੇ ਅਜਲਾਸ 31 ਜੁਲਾਈ ਤਕ ਮੁਕੰਮਲ ਕਰਕੇ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ। ਇਸ ਅਜਲਾਸ 'ਚ ਨੌਜਵਾਨ-ਵਿਦਿਆਰਥੀਆਂ ਦੇ ਮਸਲੇ ਸਿਖਿਆ ਦੇ ਖੇਤਰ 'ਚ ਵੱਧ ਰਿਹਾ ਨਿਜੀਕਰਨ, ਬੇਰੁਜਗਾਰੀ 'ਚ ਹੋ ਰਿਹਾ ਵਾਧਾ, ਸਿਹਤ ਸਹੂਲਤਾਂ ਦੀ ਕਮੀ, ਵਧ ਰਿਹਾ ਨਸ਼ਾ, ਦੇਸ਼ ਅੰਦਰ ਵੱਧ ਰਹੀ ਫਿਰਕਾਪ੍ਰਸਤੀ, ਦਲਿਤਾਂ ਅਤੇ ਘੱਟ ਗਿਣਤੀਆ 'ਤੇ ਹੋ ਰਹੇ ਹਮਲੇ, ਵਿਸ਼ਵ ਪੱਧਰ 'ਤੇ ਵਧ ਰਹੇ ਨਸਲਵਾਦ ਦੇ ਖਤਰੇ ਜਿਹੇ ਮੁੱਦਿਆਂ ਉਪਰ ਗੰਭੀਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਅਜਲਾਸ 'ਚ ਪੰਜਾਬ-ਹਰਿਆਣਾ ਤੋ ਇਲਾਵਾ ਤਾਮਿਲਨਾਡੂ, ਕੇਰਲਾ ਦੇ ਸਾਥੀ ਵੀ ਵਿਸ਼ੇਸ਼ ਤੌਰ 'ਤੇ ਹਾਜਰ ਹੋਣਗੇ। ਇਸ ਮੌਕੇ ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਦਲਵਿੰਦਰ ਕੁਲਾਰ, ਜੱਸਾ ਰੁੜਕਾ, ਤਰਸੇਮ ਸ਼ਾਹਕੋਟ, ਜਰਨੈਲ ਮਹੂੰਵਾਲ, ਰਿੱਕੀ ਮਿਉਵਾਲ, ਵਿਜੈ ਰੁੜਕਾ, ਗੁਰਦਿਆਲ ਨੂਰਪੁਰੀ ਆਦਿ ਹਾਜਰ ਸਨ।
Friday, 14 July 2017
Sunday, 9 July 2017
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਇਜਲਾਸ ਦੇ ਲੋਗੋ ਰਿਲੀਜ਼
ਫਿਲੌਰ, 9 ਜੁਲਾਈ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਸੂਬਾ ਪੱਧਰੀ ਇਜਲਾਸ 16 ਸਤੰਬਰ ਤੋਂ 18 ਸਤੰਬਰ ਤੱਕ ਫਿਲੌਰ 'ਚ ਅਯੋਜਿਤ ਕੀਤਾ ਜਾ ਰਿਹਾ ਹੈ, ਇਹ ਐਲਾਨ ਸਭਾ ਦੇ ਆਗੂਆਂ ਵਲੋਂ ਅੱਜ ਇੱਥੇ ਕੀਤਾ ਗਿਆ। ਸਭਾ ਦੀ ਪੰਜਾਬ-ਹਰਿਆਣਾ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਸਕੱਤਰ ਮਨਦੀਪ ਰਤੀਆ ਅਤੇ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਅੱਜ ਇਥੇ ਦੱਸਿਆ ਕਿ ਸਭਾ ਵਲੋਂ ਸ਼ਹੀਦ ਸੋਹਣ ਸਿੰਘ ਢੇਸੀ ਦੀ ਯਾਦ ਨੂੰ ਸਮ੍ਰਪਿਤ ਸੂਬਾਈ ਇਜਲਾਸ ਕੀਤਾ ਜਾ ਰਿਹਾ ਹੈ। ਇਨ੍ਹਾਂ ਆਗੂਆਂ ਵਲੋਂ ਇਸ ਇਜਲਾਸ ਦਾ ਲੋਗੋ ਵੀ ਰਿਲੀਜ਼ ਕੀਤਾ ਗਿਆ। ਇਸ ਮਗਰੋਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਦਰਪੇਸ਼ ਖਤਰਿਆਂ ਅਤੇ ਦਲਿਤਾਂ 'ਤੇ ਹੋ ਰਹੇ ਅਤਿਆਚਾਰਾਂ ਦੇ ਮਹੌਲ 'ਚ ਨੌਜਵਾਨਾਂ ਵਲੋਂ ਆਪਣੀਆਂ ਮੰਗਾਂ ਲਈ ਵਿਚਾਰਾਂ ਕਰਨੀਆ ਬਹੁਤ ਹੀ ਅਹਿਮ ਹੋਣਗੀਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਿਰਫ ਨਸ਼ੇ ਹੀ ਨਹੀਂ ਸਗੋਂ ਨੌਜਵਾਨਾਂ 'ਤੇ ਬੇਰੁਜ਼ਗਾਰੀ ਦੀ ਤਲਵਾਰ ਲਟਕ ਰਹੀ ਹੈ, ਜਿਸ ਨਾਲ ਜਵਾਨੀ ਦਾ ਘਾਣ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਨਾ ਤਾਂ ਪਿਛਲੀ ਸਰਕਾਰ ਨੂੰ ਨੌਜਵਾਨਾਂ ਦਾ ਕੋਈ ਫਿਕਰ ਸੀ ਅਤੇ ਨਾ ਹੀ ਹੁਣ ਵਾਲੀ ਸਰਕਾਰ ਨੂੰ ਹੈ। ਇਸ ਤਰ੍ਹਾਂ ਹੀ ਯੂਥ ਪਾਲਿਸੀ ਅਧੀਨ ਨੌਜਵਾਨਾਂ ਦੇ ਕਲਿਆਣ ਦੀ ਕੋਈ ਹਕੀਕੀ ਤਸਵੀਰ ਨਹੀਂ ਪੇਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਮੁਕਾਬਲੇ ਇਸ ਨੀਤੀ ਤਹਿਤ ਗੱਲਬਾਤਾਂ ਨਾਲ ਹੀ ਦੇਸ਼ ਦੇ ਨੌਜਵਾਨਾਂ ਦਾ ਢਿੱਡ ਭਰਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ 16 ਸਤੰਬਰ ਦੀ ਸ਼ਹੀਦ ਸੋਹਣ ਸਿੰਘ ਢੇਸੀ ਦੀ ਯਾਦ 'ਚ ਖੁੱਲੀ ਰੈਲੀ ਹੋਵੇਗੀ ਅਤੇ ਦੋ ਦਿਨ ਨੌਜਵਾਨ ਆਪਣੇ ਮਸਲਿਆਂ 'ਤੇ ਵਿਚਾਰ ਚਰਚਾ ਕਰਨਗੇ। ਜਿਸ 'ਚ ਪੰਜਾਬ ਅਤੇ ਹਰਿਆਣਾ ਤੋਂ ਹੀ ਨਹੀਂ ਸਗੋਂ ਕੇਰਲਾ, ਤਾਮਿਲਨਾਡੂ, ਮਹਾਰਾਸ਼ਟਰ ਸਮੇਤ ਹੋਰਨਾ ਰਾਜਾਂ ਤੋਂ ਵੀ ਮਹਿਮਾਨ ਡੈਲੀਗੇਟ ਇਸ 'ਚ ਭਾਗ ਲੈਣਗੇ। ਇਸ ਮੌਕੇ ਸਭਾ ਦੇ ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਸਕੱਤਰ ਅਜੈ ਫਿਲੌਰ, ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਤਹਿਸੀਲ ਨਕੋਦਰ ਦੇ ਆਗੂ ਦਲਵਿੰਦਰ ਕੁਲਾਰ ਆਦਿ ਵੀ ਹਾਜ਼ਰ ਸਨ।
Saturday, 1 July 2017
ਮੋਦੀ ਸਰਕਾਰ ਨੌਜਵਾਨਾਂ ਨੂੰ ਵਿਦਿਆ ਅਤੇ ਰੁਜਗਾਰ ਦੇਣ 'ਚ ਨਾਕਾਮ-ਸੰਗਰਾਮੀ
ਫਿਲੌਰ-ਭੀੜ ਦੁਆਰਾ ਜੁਨੈਦ ਨੂੰ ਮਾਰਨ ਦੇ ਰੋਸ ਵਜੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪਿੰਡ ਬੇਗਮਪੁਰ ਵਿਖੇ ਕੈਂਡਲ ਮਾਰਚ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮਾਰਚ ਦੀ ਅਗਵਾਈ ਗੁਰਦੀਪ ਬੇਗਮਪੁਰ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਫਿਲੌਰ ਦੇ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ 'ਚ ਮੋਦੀ ਸਰਕਾਰ ਦੀ ਸ਼ਹਿ 'ਤੇ ਪੂਰੇ ਦੇਸ਼ ਅੰਦਰ ਗਊ ਰੱਖਿਆ ਦੇ ਨਾਂ 'ਤੇ ਪੈਦਾ ਕੀਤੇ ਗਏ ਗੁੰਡਾ ਗਰੋਹਾਂ ਵਲੋਂ ਦਲਿਤਾਂ, ਮੁਸਲਮਾਨਾਂ ਅਤੇ ਘੱਟ ਗਿਣਤੀਆ ਉੱਪਰ ਗਊ ਹੱਤਿਆ ਦੇ ਨਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਵਿਦਿਆ, ਰੁਜ਼ਗਾਰ ਅਤੇ ਸਿਹਤ ਸਹੂਲਤਾਂ ਵਰਗੇ ਮੁੱਦਿਆਂ ਤੋਂ ਧਿਆਨ ਹਟਾ ਕੇ ਫਿਰਕੂ ਅਤੇ ਜਾਤੀਵਾਦੀ ਕਾਰਜਾਂ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਦੇ ਮਗਰੋਂ ਅਜੇ ਤੱਕ ਨੌਜਵਾਨਾਂ ਨੂੰ ਸਿਖਿਆ ਅਤੇ ਰੁਜਗਾਰ ਮੌਕੇ ਪੈਦਾ ਕਰਨ 'ਚ ਨਾਕਾਮਯਾਬ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਸਹੀ ਸੇਧ ਦੇਣ, ਜਥੇਬੰਦੀ ਦੀ ਜਥੇਬੰਦਕ ਅਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਮਸਲਿਆਂ ਸੰਬੰਧੀ ਖੁਲ ਕੇ ਵਿਚਾਰਾਂ ਕਰਨ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ 8 ਜੁਲਾਈ ਨੂੰ ਪਿੰਡ ਬੁੰਡਾਲਾ ਮੰਜਕੀ ਵਿਖੇ ਕੀਤੇ ਜਾ ਰਹੇ ਅਜਲਾਸ 'ਚ ਦੇਸ਼ ਅੰਦਰ ਕੀਤੇ ਜਾ ਰਹੇ ਫਿਰਕੂਕਰਨ 'ਤੇ ਵੀ ਖੁਲ ਕੇ ਵਿਚਾਰ ਕੀਤੀ ਜਾਵੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਮਨਜਿੰਦਰ ਢੇਸੀ, ਹਰਪ੍ਰੀਤ ਹੈਪੀ, ਸੁਖਵੀਰ ਸੰਗਤਪੁਰ, ਧਰਮਿੰਦਰ, ਰਵੀ, ਰਸ਼ਪਾਲ, ਬਲਦੇਵ, ਇਕਬਾਲ, ਗੁਲਸ਼ਨ, ਮਨੀ, ਬੰਟੀ ਆਦਿ ਹਾਜਰ ਸਨ।
Subscribe to:
Posts (Atom)