Wednesday, 19 July 2017

ਪੀ. ਐਸ. ਐਫ. ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਘੇਰਿਆ ਪ੍ਰਿਸੀਪਲ ਦਫ਼ਤਰ







ਗੋਰਾਇਆ- ਪੰਜਾਬ ਸਟੂਡੈਟਸ ਫੈਡਰੇਸ਼ਨ (ਪੀ.ਐਸ.ਐਫ) ਦੀ ਅਗਵਾਈ ਹੇਠ ਅੱਜ ਭਾਈ ਮਤੀ ਦਾਸ ਨਰਸਿੰਗ ਕਾਲਜ ਗੋਰਾਇਆ ਦੀਆਂ ਵਿਦਿਆਰਥਣਾਂ ਵਲੋਂ ਕਾਲਜ ਦੁਆਰਾ ਧੱਕੇ ਨਾਲ ਫੀਸਾਂ ਵਸੂਲੇ ਜਾਣ ਅਤੇ ਜਾਤੀ ਤੌਰ 'ਤੇ ਜਲੀਲ ਕੀਤੇ ਜਾਣ ਦੇ ਰੋਸ ਵਜੋਂ ਪ੍ਰਿਸੀਪਲ ਦਫਤਰ ਦਾ ਘਿਰਾਓ ਕਰਕੇ ਸੰਕੇਤਕ ਧਰਨਾ ਦਿੱਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆÀੁਂਦੇ ਵਿਦਿਆਰਥੀਆਂ ਦੀ ਫੀਸ ਦਾ ਕਲੇਮ ਪਹਿਲਾਂ ਹੀ ਕਾਲਜ ਨੇ ਆਪਣੇ ਅਕਾਊਟ ਦਾ ਬਣਾ ਕੇ ਭੇਜਿਆ ਹੈ ਪਰ ਦਲਿਤ ਵਿਦਿਆਰਥੀਆ ਕੋਲੋਂ ਫੀਸਾਂ ਭਰਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਵਿਦਿਆਰਥੀਆਂ ਨੂੰ ਨਾਂ ਕੱਟਣ ਅਤੇ ਭਾਰੀ ਜੁਰਮਾਨਾ ਕਰਨ ਦੀਆ ਧਮਕੀਆ ਦਿਤੀਆ ਜਾ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਸਕਾਲਰਸ਼ਿਪ ਸਕੀਮ ਜਿਹੜੀ ਕਿ ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਪ੍ਰਾਪਤ ਕੀਤੀ, ਨੂੰ ਬੰਦ ਨਹੀ ਹੋਣ ਦਿਤਾ ਜਾਵੇਗਾ ਅਤੇ ਉਨ੍ਹਾਂ ਕਿਹਾ ਕਿ ਇਸ ਦੀ ਉਲੰਘਨਾ ਕਰਨ ਵਾਲੇ ਕਾਲਜਾਂ ਦੇ ਖਿਲਾਫ ਐਸ. ਸੀ. ਐਸ. ਟੀ. ਐਕਟ ਅਧੀਨ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਕਾਲਜ ਪ੍ਰਸ਼ਾਸ਼ਨ ਦੁਆਰਾ ਇੱਕ ਹਫਤੇ ਅੰਦਰ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ ਜਿਸ ਉਪਰੰਤ ਹੀ ਵਿਦਿਆਰਥੀਆਂ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਪੀ.ਐਸ. ਐਫ. ਦੇ ਮੀਤ ਪ੍ਰਧਾਨ ਮਨਜਿੰਦਰ ਢੇਸੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਇੰਦਰਜੀਤ ਕੌਰ, ਨਿਸ਼ਾ, ਪ੍ਰਿਆ, ਕੁਲਵਿੰਦਰ ਕੌਰ, ਗੁਰਬਖਸ਼ ਕੌਰ, ਚੰਦਨਾ, ਜਸਵੰਤ ਕੌਰ, ਅਮਨਦੀਪ ਕੌਰ, ਡੌਲੀ, ਸੰਦੀਪ ਫਿਲੌਰ, ਪ੍ਰਭਾਤ ਕਵੀ, ਸੁਖਵੀਰ ਸੁਖ, ਹਰਪ੍ਰੀਤ ਹੈਪੀ,ਦਿਹਾਤੀ ਮਜਦੂਰ ਸਭਾ ਦੇ ਆਗੂ ਮਨਜੀਤ ਸੂਰਜਾ, ਸੁਖਵਿੰਦਰ ਬਿਟੂ ਅਤੇ ਮਾਪੇ ਵੀ ਹਾਜਰ ਸਨ।  

No comments:

Post a Comment