Sunday, 16 July 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਸੂਬਾਈ ਜਥੇਬੰਦਕ ਅਜਲਾਸ 16 ਤੋ 18 ਸਤੰਬਰ ਫਿਲੌਰ ਵਿਖੇ - ਅਜੈ ਫਿਲੌਰ

ਜੰਡਿਆਲਾ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਜਿਲ੍ਹਾ ਕਮੇਟੀ ਜਲੰਧਰ ਦੀ ਮੀਟਿੰਗ ਸਾਥੀ ਮਨਜਿੰਦਰ ਢੇਸੀ ਦੀ ਪ੍ਰਧਾਨਗੀ ਹੇਠ ਪਿੰਡ ਜੰਡਿਆਲਾ ਮੰਜਕੀ ਵਿਖੇ ਕੀਤੀ ਗਈ। ਇਸ ਮੌਕੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜਿਲ੍ਹਾ ਸਕੱਤਰ ਸਾਥੀ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੌਜਵਾਨਾਂ ਨੂੰ ਉਨ੍ਹਾਂ ਦੇ ਮਸਲਿਆਂ ਪ੍ਰਤੀ ਜਾਗਰਿਤ ਕਰਦੇ ਹੋਏ ਲਾਮਬੰਦ ਕਰਕੇ ਆਉਣ ਵਾਲੇ ਸਮੇਂ ਦੌਰਾਨ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਇਸ ਮੌਕੇ ਮੀਟਿੰਗ 'ਚ ਪਿਛਲੇ ਕੰਮਾਂ ਦਾ ਰੀਵਿਊ ਕੀਤਾ ਗਿਆ ਅਤੇ ਭਵਿੱਖੀ ਕਾਰਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ 16,17 ਅਤੇ 18 ਸਤੰਬਰ ਨੂੰ ਫਿਲੌਰ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਜਥੇਬੰਦਕ ਅਜਲਾਸ ਦੀ ਤਿਆਰੀ ਸੰਬੰਧੀ ਫੈਸਲੇ ਕੀਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਇਸ ਅਜਲਾਸ ਦੀ ਤਿਆਰੀ ਸੰਬੰਧੀ ਪੂਰੇ ਪੰਜਾਬ ਅਤੇ ਹਰਿਆਣੇ ਅੰਦਰ ਏਰੀਆ ਕਮੇਟੀ, ਤਹਿਸੀਲ ਕਮੇਟੀ ਅਤੇ ਜਿਲ੍ਹਾ ਕਮੇਟੀ ਦੇ ਅਜਲਾਸ 31 ਜੁਲਾਈ ਤਕ ਮੁਕੰਮਲ ਕਰਕੇ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ। ਇਸ ਅਜਲਾਸ 'ਚ ਨੌਜਵਾਨ-ਵਿਦਿਆਰਥੀਆਂ ਦੇ ਮਸਲੇ ਸਿਖਿਆ ਦੇ ਖੇਤਰ 'ਚ ਵੱਧ ਰਿਹਾ ਨਿਜੀਕਰਨ, ਬੇਰੁਜਗਾਰੀ 'ਚ ਹੋ ਰਿਹਾ ਵਾਧਾ, ਸਿਹਤ ਸਹੂਲਤਾਂ ਦੀ ਕਮੀ, ਵਧ ਰਿਹਾ ਨਸ਼ਾ, ਦੇਸ਼ ਅੰਦਰ ਵੱਧ ਰਹੀ ਫਿਰਕਾਪ੍ਰਸਤੀ, ਦਲਿਤਾਂ ਅਤੇ ਘੱਟ ਗਿਣਤੀਆ 'ਤੇ ਹੋ ਰਹੇ ਹਮਲੇ, ਵਿਸ਼ਵ ਪੱਧਰ 'ਤੇ ਵਧ ਰਹੇ ਨਸਲਵਾਦ ਦੇ ਖਤਰੇ ਜਿਹੇ ਮੁੱਦਿਆਂ ਉਪਰ ਗੰਭੀਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਅਜਲਾਸ 'ਚ ਪੰਜਾਬ-ਹਰਿਆਣਾ ਤੋ ਇਲਾਵਾ ਤਾਮਿਲਨਾਡੂ, ਕੇਰਲਾ ਦੇ ਸਾਥੀ ਵੀ ਵਿਸ਼ੇਸ਼ ਤੌਰ 'ਤੇ ਹਾਜਰ ਹੋਣਗੇ। ਇਸ ਮੌਕੇ ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਦਲਵਿੰਦਰ ਕੁਲਾਰ, ਜੱਸਾ ਰੁੜਕਾ, ਤਰਸੇਮ ਸ਼ਾਹਕੋਟ, ਜਰਨੈਲ ਮਹੂੰਵਾਲ, ਰਿੱਕੀ ਮਿਉਵਾਲ, ਵਿਜੈ ਰੁੜਕਾ, ਗੁਰਦਿਆਲ ਨੂਰਪੁਰੀ ਆਦਿ ਹਾਜਰ ਸਨ।  

No comments:

Post a Comment