Saturday, 1 July 2017

ਮੋਦੀ ਸਰਕਾਰ ਨੌਜਵਾਨਾਂ ਨੂੰ ਵਿਦਿਆ ਅਤੇ ਰੁਜਗਾਰ ਦੇਣ 'ਚ ਨਾਕਾਮ-ਸੰਗਰਾਮੀ




ਫਿਲੌਰ-ਭੀੜ ਦੁਆਰਾ ਜੁਨੈਦ ਨੂੰ ਮਾਰਨ ਦੇ ਰੋਸ ਵਜੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪਿੰਡ ਬੇਗਮਪੁਰ ਵਿਖੇ ਕੈਂਡਲ ਮਾਰਚ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮਾਰਚ ਦੀ ਅਗਵਾਈ ਗੁਰਦੀਪ ਬੇਗਮਪੁਰ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਫਿਲੌਰ ਦੇ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ 'ਚ ਮੋਦੀ ਸਰਕਾਰ ਦੀ ਸ਼ਹਿ 'ਤੇ ਪੂਰੇ ਦੇਸ਼ ਅੰਦਰ ਗਊ ਰੱਖਿਆ ਦੇ ਨਾਂ 'ਤੇ ਪੈਦਾ ਕੀਤੇ ਗਏ ਗੁੰਡਾ ਗਰੋਹਾਂ ਵਲੋਂ ਦਲਿਤਾਂ, ਮੁਸਲਮਾਨਾਂ ਅਤੇ ਘੱਟ ਗਿਣਤੀਆ ਉੱਪਰ ਗਊ ਹੱਤਿਆ ਦੇ ਨਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਵਿਦਿਆ, ਰੁਜ਼ਗਾਰ ਅਤੇ ਸਿਹਤ ਸਹੂਲਤਾਂ ਵਰਗੇ ਮੁੱਦਿਆਂ ਤੋਂ ਧਿਆਨ ਹਟਾ ਕੇ ਫਿਰਕੂ ਅਤੇ ਜਾਤੀਵਾਦੀ ਕਾਰਜਾਂ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਦੇ ਮਗਰੋਂ ਅਜੇ ਤੱਕ ਨੌਜਵਾਨਾਂ ਨੂੰ ਸਿਖਿਆ ਅਤੇ ਰੁਜਗਾਰ ਮੌਕੇ ਪੈਦਾ ਕਰਨ 'ਚ ਨਾਕਾਮਯਾਬ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਸਹੀ ਸੇਧ ਦੇਣ, ਜਥੇਬੰਦੀ ਦੀ ਜਥੇਬੰਦਕ ਅਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਮਸਲਿਆਂ ਸੰਬੰਧੀ ਖੁਲ ਕੇ ਵਿਚਾਰਾਂ ਕਰਨ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ 8 ਜੁਲਾਈ ਨੂੰ ਪਿੰਡ ਬੁੰਡਾਲਾ ਮੰਜਕੀ ਵਿਖੇ ਕੀਤੇ ਜਾ ਰਹੇ ਅਜਲਾਸ 'ਚ ਦੇਸ਼ ਅੰਦਰ ਕੀਤੇ ਜਾ ਰਹੇ ਫਿਰਕੂਕਰਨ 'ਤੇ ਵੀ ਖੁਲ ਕੇ ਵਿਚਾਰ ਕੀਤੀ ਜਾਵੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਮਨਜਿੰਦਰ ਢੇਸੀ, ਹਰਪ੍ਰੀਤ ਹੈਪੀ, ਸੁਖਵੀਰ ਸੰਗਤਪੁਰ, ਧਰਮਿੰਦਰ, ਰਵੀ, ਰਸ਼ਪਾਲ, ਬਲਦੇਵ, ਇਕਬਾਲ, ਗੁਲਸ਼ਨ, ਮਨੀ, ਬੰਟੀ ਆਦਿ ਹਾਜਰ ਸਨ।

No comments:

Post a Comment