Sunday, 19 November 2017
Saturday, 18 November 2017
Friday, 17 November 2017
ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵਲੋਂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਮੁਜ਼ਾਹਰਾ।
ਮੰਗਾਂ ਨਾ ਪੂਰੀਆ ਹੋਣ 'ਤੇ ਸੰਘਰਸ਼ ਨੂੰ ਤੇਜ ਕਰਨ ਦਾ ਐਲਾਨ।
ਜਲੰਧਰ - ਪੰਜਾਬ ਸਟੂਡੈਂਟਸ ਫੈਡਰੇਸ਼ਨ(ਪੀ.ਐਸ.ਐਫ) ਵਲੋਂ ਦਲਿਤ ਵਿਦਿਆਰਥੀਆਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋ ਲੈ ਕੇ ਡੀ.ਸੀ. ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡੀ.ਸੀ. ਦੇ ਨਾਂ ਉਚ ਅਧਿਕਾਰੀਆ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮਾਰਚ ਦੀ ਅਗਵਾਈ ਰਵੀ ਕੁਮਾਰ, ਸੰਦੀਪ ਸਿੰਘ, ਮਨੀਸ਼ਾ ਰਾਣੀ ਨੇ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਦਲਿਤ ਵਿਦਿਆਰਥੀਆਂ ਦੀਆਂ ਸਾਰੀਆਂ ਫੀਸਾਂ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਅਧੀਨ ਮੁਆਫ ਹਨ ਅਤੇ ਹਾਈਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਜੇਕਰ ਕੋਈ ਕਾਲਜ਼ ਫੀਸਾਂ ਦਾ ਕਲੇਮ ਆਪਣੇ ਕਾਲਜ਼ ਅਕਾਉੁਂਟ 'ਚ ਕਰਦਾ ਹੈ ਤਾਂ ਉਹ ਕਾਲਜ ਕਿਸੇ ਵੀ ਵਿਦਿਆਰਥੀ ਕੋਲਂੋ ਫੀਸ ਨਹੀ ਵਸੂਲ ਕਰੇਗਾ ਪ੍ਰੰਤੂ ਪ੍ਰਾਇਵੇਟ ਕਾਲਜ਼ਾਂ ਸੀ. ਟੀ. ਇੰਸਟੀਚਿਊਟ ਅਤੇ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ਼ ਸੰਗ ਢੇਸੀਆ ਦੁਆਰਾ ਵਿਦਿਆਰਥੀਆਂ ਕੋਲੋਂ ਧੱਕੇ ਨਾਲ ਫੀਸ ਵਸੂਲ ਕੀਤੀ ਜਾ ਰਹੀ ਹੈ ਅਤੇ ਫੀਸਾਂ ਨਾ ਦੇਣ ਵਾਲੇ ਵਿਦਿਆਰਥੀਆਂ ਨੂੰ ਜਾਤੀ ਤੌਰ 'ਤੇ ਜਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚੋਣਾਂ ਦੌਰਾਨ ਨਵੇਂ-ਨਵੇਂ ਲਾਰੇ ਲਾ ਕੇ ਸੱਤਾ 'ਚ ਆਈ ਕੈਪਟਨ ਸਰਕਾਰ ਵੀ ਦਲਿਤ ਵਿਦਿਆਰਥੀਆਂ ਦੀ ਪ੍ਰਾਇਵੇਟ ਕਾਲਜ਼ਾਂ ਵਲੋਂ ਕੀਤੀ ਜਾਦੀ ਲੁੱਟ ਨੂੰ ਦੇਖ ਕੇ ਕੇਵਲ ਮੂਕ ਦਰਸ਼ਕ ਬਣ ਬੈਠੀ ਹੈ ਜਦਕਿ ਇਨ੍ਹਾਂ ਵਿਦਿਆਰਥੀਆਂ ਨੂੰ ਨਾ ਤਾ ਰੋਲ ਨੰਬਰ ਜਾਰੀ ਕੀਤੇ ਜਾ ਰਹੇ ਹਨ ਅਤੇ ਨਾ ਹੀ ਕਲਾਸਾਂ 'ਚ ਵੜਨ ਦਿੱਤਾ ਜਾ ਰਿਹਾ ਹੈ। ਜਿਹੜੇ ਵਿਦਿਆਰਥੀ ਫੀਸਾਂ ਨਾ ਦੇਣ ਦੀ ਗੱਲ ਕਰਦੇ ਹਨ ਉਨ੍ਹਾਂ ਨੂੰੰ ਨਾਂ ਕੱਟਣ ਅਤੇ ਹਾਜ਼ਰੀਆਂ ਘੱਟ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆ ਹਨ।
ਉਨ੍ਹਾਂ ਮੰਗ ਕੀਤੀ ਕਿ ਫਿਲੌਰ, ਗੁਰਾਇਆਂ ਵਿਖੇ ਸਰਕਾਰੀ ਬੱਸਾਂ ਦਾ ਰੁਕਣਾ ਯਕੀਨੀ ਬਣਾਇਆਂ ਜਾਵੇ ਅਤੇ ਬੱਸ ਪਾਸ ਹੋਲਡਰ ਵਿਦਿਆਰਥੀਆਂ ਨੂੰ ਲਿਜਾਣਾ ਯਕੀਨੀ ਬਣਾਇਆਂ ਜਾਵੇ। ਬੱਸਾਂ 'ਚ ਗੈਰ-ਕਾਨੂੰਨੀ ਢੰਗ ਨਾਲ ਚੱਲਦੇ ਲੱਚਰ ਤੇ ਗੰਦੇ ਗੀਤਾਂ ਉਪਰ ਪਾਬੰਦੀ ਲਗਾਈ ਜਾਵੇ। ਇਸ ਮੌਕੇ ਉਨ੍ਹਾਂ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਫੈਡਰੇਸ਼ਨ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰਭਾਤ ਕਵੀ, ਮਨਦੀਪ ਜਮਸ਼ੇਰ, ਮਨੀਸ਼ਾ, ਹਰਪ੍ਰੀਤ, ਰਾਧਿਕਾ ਅਤੇ ਵੱਖ-ਵੱਖ ਕਾਲਜ਼ਾਂ ਦੇ ਵਿਦਿਆਰਥੀ ਵੀ ਸ਼ਾਮਲ ਸਨ।
Sunday, 12 November 2017
ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਮੌਕੇ ਨੌਜਵਾਨ-ਵਿਦਿਆਰਥੀਆਂ ਦੀ 2 ਦਿਨਾਂ ਵਰਕਸ਼ਾਪ।
ਜਲੰਧਰ - ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ 2 ਦਿਨਾਂ ਨੌਜਵਾਨ-ਵਿਦਿਆਰਥੀ ਵਰਕਸ਼ਾਪ ਦਾ ਆਯੋਜਨ ਮੁੱਖ ਦਫ਼ਤਰ ਜਲੰਧਰ ਵਿਖੇ ਲਗਾਈ ਗਈ। ਜਿਸ 'ਚ ਸੂਬੇ ਭਰ ਦੇ ਚੁਣੇ ਹੋਏ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਦਾ ਉਦਘਾਟਨ ਕਰਨ ਮੌਕੇ ਜਥੇਬੰਦੀ ਦੇ ਸਾਬਕਾ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਉਨ੍ਹਾਂ ਕਿਹਾ ਕਿ ਕੋਈ ਵੀ ਸਮਾਜਿਕ ਤਬਦੀਲੀ ਨੌਜਵਾਨਾਂ ਦੀ ਤਾਕਤ ਤੋ ਬਗੈਰ ਅਸੰਭਵ ਹੈ । ਨੌਜਵਾਨਾਂ 'ਚ ਹੀ ਇੰਨੀ ਸਮਝ ਅਤੇ ਤਾਕਤ ਹੁੰਦੀ ਹੈ ਕਿ ਕਿਸੇ ਵੀ ਤਰ੍ਹਾਂ ਦੀਆ ਸਮਾਜਿਕ ਪ੍ਰਸਥਿਤੀਆ ਨੂੰ ਬਦਲ ਕੇ ਇੰਨਕਲਾਬ ਕਰ ਸਕਦੇ ਹਨ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਪੂਜੀਵਾਦੀ ਦੌਰ 'ਚ ਨੌਜਵਾਨਾਂ ਦੀਆਂ ਸਮੱਸਿਆਵਾਂ, ਕਾਰਨ ਅਤੇ ਇਸਦੇ ਹੱਲ ਬਾਰੇ ਵਿਸਥਾਰ ਪੂਰਨ ਅਤੇ ਤਰਕ ਭਰਪੂੂਰ ਤਕਰੀਰਾ ਕਰਦਿਆਂ ਕਿਹਾ ਕਿ ਸਾਮਰਾਜੀ ਪੂਜੀਵਾਦੀ ਦੌਰ 'ਚ ਜਵਾਨੀ ਦਾ ਸਭ ਤੋ ਵੱਧ ਘਾਣ ਹੋਇਆ ਹੈ ਕਿੳਂੁਕਿ ਬੇਰੁਜ਼ਗਾਰੀ ਦਾ ਸਭ ਤੋ ਵੱਧ ਸ਼ਿਕਾਰ ਨੌਜਵਾਨ ਪੀੜ੍ਹੀ ਹੋਈ ਹੈ ਅਤੇ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਵਸ ਪਈ ਜਵਾਨੀ ਨਸ਼ਿਆਂ 'ਚ ਗਲਤਾਨ ਹੁੰਦੀ ਜਾ ਰਹੀ ਹੈ। ਜਿਸ ਨੂੰ ਸਿਰਫ ਤੇ ਸਿਰਫ ਭਗਤ ਸਿੰਘ ਦੇ ਵਿਚਾਰਾਂ ਦੀ ਜਥੇਬੰਦੀ ਨੂੰ ਮਜਬੂਤ ਕਰਕੇ ਹੀ ਬਚਾਇਆ ਜਾ ਸਕਦਾ ਹੈ। ਇਸ ਮੌਕੇ ਸਿਖਿਆਰਥੀਆਂ ਨੇ ਬਹਿਸ 'ਚ ਹਿੱਸਾ ਲੈਦਿਆ ਆਪਣੇ ਵੱਡਮੁਲੇ ਵਿਚਾਰ ਵੀ ਪੇਸ਼ ਕੀਤੇ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਦੀਪ ਰਤੀਆ ਅਤੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਨੌਜਵਾਨ ਮੁੱਦਿਆ ਉੱਤੇ ਲਹਿਰ ਦੀ ਉਸਾਰੀ ਕਰਨ ਦਾ ਸੁਨੇਹਾ ਦਿੰਦਿਆਂ ''ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ'' ਦੇ ਨਾਅਰੇ ਹੇਠ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਅਜੈ ਫਿਲੌਰ, ਜਤਿੰਦਰ ਕੁਮਾਰ, ਮਨਜਿੰਦਰ ਢੇਸੀ, ਮੱਖਣ ਸੰਗਰਾਮੀ, ਤਸਵੀਰ ਖਲਚੀਆਂ, ਸੰਦੀਪ ਮਾਨਸਾ, ਨਿਰਭੈ ਰਤੀਆ ਆਦਿ ਹਾਜ਼ਰ ਸਨ।
Friday, 10 November 2017
Sbyf and psf given memorundum to tehseldar faridkot for protecting the 800primery schools in punjab
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਫਰੀਦਕੋਟ ਵੱਲੋਂ ਸਟੇਟ ਆਗੂ ਜਤਿੰਦਰ ਕੁਮਾਰ, ਜਿਲਾ ਪ੍ਧਾਨ ਸਿਮਰਜੀਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਬਿਅੰਤ ਸਿੰਘ ਗਿੱਲ ਦੀ ਅਗਵਾਈ ਵਿੱਚ 800 ਸਰਕਾਰੀ ਪ੍ਰੲਿਮਰੀ ਸਕੂਲ ਬੰਦ ਕਰਨ ਦੇ ਵਿਰੋਧ ਵਿੱਚ ਤਹਿਸੀਲਦਾਰ ਸਾਹਿਬ ਫਰੀਦਕੋਟ ਨੂੰ ਮੰਗ-ਪੱਤਰ ਦਿੰਦਾ ਗਿਆ।
ਇਸ ਸਮੇਂ ਨੌਜਵਾਨ ਸਭਾ ਦੇ ਸੀਨੀਅਰ ਆਗੂ ਸੁਖਮੰਦਰ ਗਿੱਲ,ਸੁਖਪਾਲ ਢੀਮਾਵਾਲੀ, ਗੁਰਸੇਵਕ ਸਿੰਘ,ਗੁਰਪਰੀਤ ਚਮੇਲੀ,ਹਰਦੀਪ ਸਿੰਘ, ਰਣਜੀਤ ਸਿੰਘ,ਨਗਿੰਦਰ ਸਿੰਘ, ਬਲਜੀਤ ਸਿੰਘ, ਮਾਹਲਾ ਆਦਿ ਹਾਜ਼ਰ ਸਨ।
Thursday, 9 November 2017
Wednesday, 8 November 2017
Haryana students union protest against fees hike
Sbyf - हरियाणा छात्र यूनियन ने htet की बड़ी फीसों के विरोध में रतिया शहर में मार्च कर नए बस स्टैंड पर हरियाणा सरकार का पुतला जलाया इस प्रदर्शन करने तथा हरियाणा छात्र यूनियन के प्रधान गुरतेज नागपुर कर रहे थे छात्रों ने जोरदार नारेबाजी कर सरकार से htet की बड़ी पैसे वापस लेने की मांग की सरकार लगातार शिक्षा का निजीकरण कर शिक्षा को आम विद्यार्थियों की पहुंच से दूर किया जा रहा है महंगी शिक्षा हर व्यक्ति के बस की बात नहीं है 1947 में मिली आजादी के बाद आज तक देश के सभी लोगों के पास शिक्षा नहीं है रोजगार नहीं है फिसो में लगातार बढ़ोतरी की जा रही है हर रोज जनविरोधी पैसे इस प्रकार लागू कर रही है इस प्रदर्शन को हरियाणा छात्र यूनियन के सचिव प्रमेंद्र लिखा रवि रतिया अमन हिमांशु गर्ग जगराज गोपाल विकी हरि कृष्ण अमरजीत बिंदर नवी ने संबोधित किया
Monday, 6 November 2017
ਪੀ.ਐਸ.ਐਫ ਤੇ ਨੌਜਵਾਨ ਸਭਾ ਨੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ।
ਫਿਲੌਰ-ਅੱਜ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ ਸੂਬੇ ਦੇ 800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕੀਤੇ ਜਾਣ ਖਿਲਾਫ਼ ਐਸ ਡੀ ਐਮ ਫਿਲੌਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਪੀ.ਐਸ.ਐਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਅਤੇ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਨਿਜੀਕਰਨ, ਵਪਾਰੀਕਰਨ ਦੀਆਂ ਨੀਤੀਆਂ ਤਹਿਤ ਹੀ ਇਹ ਸਿਖਿਆ ਵਿਰੋਧੀ ਫੈਸਲਾ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਥੇ ਸਕੂਲ ਬੰਦ ਕੀਤੇ ਜਾਣ ਕਾਰਨ ਹਜ਼ਾਰਾਂ ਹੀ ਵਿਦਿਆਰਥੀਆਂ ਦਾ ਭਵਿੱਖ ਖਤਰੇ 'ਚ ਚਲਾ ਗਿਆ ਹੈ, ਉੱਥੇ ਨਾਲ ਹੀ ਆਂਗਣਵਾੜੀ ਵਰਕਰਾਂ ਅਤੇ ਹੋਰ ਸਿੱਖਿਆ ਨਾਲ ਸੰਬੰਧਿਤ ਮੁਲਾਜ਼ਮਾਂ ਦੇ ਰੁਜ਼ਗਾਰ 'ਤੇ ਵੀ ਤਲਵਾਰ ਲਟਕਣ ਲੱਗ ਪਈ ਹੈ।
Áਾਗੂਆਂ ਨੇ ਅੱਗੇ ਕਿਹਾ ਕਿ ਸਕੂਲ ਬੰਦ ਕੀਤੇ ਜਾਣ ਨਾਲ ਸੰਵਿਧਾਨ ਦੇ ਵਿਚ ਦਰਜ ਮੌਲਿਕ ਅਧਿਕਾਰਾਂ ਦੀ ਧਾਰਾ 21-ਏ ਦੇ ਨਾਲ-ਨਾਲ RIGHT TO EDUCATION ACT 2009 ਦੀ ਵੀ ਉਲੰਘਣਾ ਹੋਵੇਗੀ। ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹੀ ਇਹ ਸਿਖਿਆ ਵਿਰੋਧੀ ਫੈਸਲਾ ਵਾਪਿਸ ਨਹੀ ਲਿਆ ਜਾਂਦਾ ਤਾਂ ਜਥੇਬੰਦੀਆ ਵਲੋਂ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਗੋਗੀ, ਸੰਦੀਪ ਫਿਲੌਰ, ਪ੍ਰਭਾਤ ਕਵੀ, ਮਨੋਜ ਕੁਮਾਰ ਆਦਿ ਹਾਜਰ ਸਨ।
Sunday, 5 November 2017
Saturday, 4 November 2017
Subscribe to:
Posts (Atom)