Monday, 6 November 2017

ਪੀ.ਐਸ.ਐਫ ਤੇ ਨੌਜਵਾਨ ਸਭਾ ਨੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ।




ਫਿਲੌਰ-ਅੱਜ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ ਸੂਬੇ ਦੇ 800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕੀਤੇ ਜਾਣ ਖਿਲਾਫ਼ ਐਸ ਡੀ ਐਮ ਫਿਲੌਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਪੀ.ਐਸ.ਐਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਅਤੇ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਨਿਜੀਕਰਨ, ਵਪਾਰੀਕਰਨ ਦੀਆਂ ਨੀਤੀਆਂ ਤਹਿਤ ਹੀ ਇਹ ਸਿਖਿਆ ਵਿਰੋਧੀ ਫੈਸਲਾ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਥੇ ਸਕੂਲ ਬੰਦ ਕੀਤੇ ਜਾਣ ਕਾਰਨ ਹਜ਼ਾਰਾਂ ਹੀ ਵਿਦਿਆਰਥੀਆਂ ਦਾ ਭਵਿੱਖ ਖਤਰੇ 'ਚ ਚਲਾ ਗਿਆ ਹੈ, ਉੱਥੇ ਨਾਲ ਹੀ ਆਂਗਣਵਾੜੀ ਵਰਕਰਾਂ ਅਤੇ ਹੋਰ ਸਿੱਖਿਆ ਨਾਲ ਸੰਬੰਧਿਤ ਮੁਲਾਜ਼ਮਾਂ ਦੇ ਰੁਜ਼ਗਾਰ 'ਤੇ ਵੀ ਤਲਵਾਰ ਲਟਕਣ ਲੱਗ ਪਈ  ਹੈ।
Áਾਗੂਆਂ ਨੇ ਅੱਗੇ ਕਿਹਾ ਕਿ ਸਕੂਲ ਬੰਦ ਕੀਤੇ ਜਾਣ ਨਾਲ ਸੰਵਿਧਾਨ ਦੇ ਵਿਚ ਦਰਜ ਮੌਲਿਕ ਅਧਿਕਾਰਾਂ ਦੀ  ਧਾਰਾ 21-ਏ  ਦੇ ਨਾਲ-ਨਾਲ RIGHT TO EDUCATION ACT 2009 ਦੀ ਵੀ ਉਲੰਘਣਾ ਹੋਵੇਗੀ। ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹੀ ਇਹ ਸਿਖਿਆ ਵਿਰੋਧੀ  ਫੈਸਲਾ ਵਾਪਿਸ ਨਹੀ ਲਿਆ ਜਾਂਦਾ ਤਾਂ ਜਥੇਬੰਦੀਆ ਵਲੋਂ  ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਗੋਗੀ, ਸੰਦੀਪ ਫਿਲੌਰ, ਪ੍ਰਭਾਤ ਕਵੀ, ਮਨੋਜ ਕੁਮਾਰ ਆਦਿ ਹਾਜਰ ਸਨ।

No comments:

Post a Comment