ਜਲੰਧਰ - ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ 2 ਦਿਨਾਂ ਨੌਜਵਾਨ-ਵਿਦਿਆਰਥੀ ਵਰਕਸ਼ਾਪ ਦਾ ਆਯੋਜਨ ਮੁੱਖ ਦਫ਼ਤਰ ਜਲੰਧਰ ਵਿਖੇ ਲਗਾਈ ਗਈ। ਜਿਸ 'ਚ ਸੂਬੇ ਭਰ ਦੇ ਚੁਣੇ ਹੋਏ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਦਾ ਉਦਘਾਟਨ ਕਰਨ ਮੌਕੇ ਜਥੇਬੰਦੀ ਦੇ ਸਾਬਕਾ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਉਨ੍ਹਾਂ ਕਿਹਾ ਕਿ ਕੋਈ ਵੀ ਸਮਾਜਿਕ ਤਬਦੀਲੀ ਨੌਜਵਾਨਾਂ ਦੀ ਤਾਕਤ ਤੋ ਬਗੈਰ ਅਸੰਭਵ ਹੈ । ਨੌਜਵਾਨਾਂ 'ਚ ਹੀ ਇੰਨੀ ਸਮਝ ਅਤੇ ਤਾਕਤ ਹੁੰਦੀ ਹੈ ਕਿ ਕਿਸੇ ਵੀ ਤਰ੍ਹਾਂ ਦੀਆ ਸਮਾਜਿਕ ਪ੍ਰਸਥਿਤੀਆ ਨੂੰ ਬਦਲ ਕੇ ਇੰਨਕਲਾਬ ਕਰ ਸਕਦੇ ਹਨ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਪੂਜੀਵਾਦੀ ਦੌਰ 'ਚ ਨੌਜਵਾਨਾਂ ਦੀਆਂ ਸਮੱਸਿਆਵਾਂ, ਕਾਰਨ ਅਤੇ ਇਸਦੇ ਹੱਲ ਬਾਰੇ ਵਿਸਥਾਰ ਪੂਰਨ ਅਤੇ ਤਰਕ ਭਰਪੂੂਰ ਤਕਰੀਰਾ ਕਰਦਿਆਂ ਕਿਹਾ ਕਿ ਸਾਮਰਾਜੀ ਪੂਜੀਵਾਦੀ ਦੌਰ 'ਚ ਜਵਾਨੀ ਦਾ ਸਭ ਤੋ ਵੱਧ ਘਾਣ ਹੋਇਆ ਹੈ ਕਿੳਂੁਕਿ ਬੇਰੁਜ਼ਗਾਰੀ ਦਾ ਸਭ ਤੋ ਵੱਧ ਸ਼ਿਕਾਰ ਨੌਜਵਾਨ ਪੀੜ੍ਹੀ ਹੋਈ ਹੈ ਅਤੇ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਵਸ ਪਈ ਜਵਾਨੀ ਨਸ਼ਿਆਂ 'ਚ ਗਲਤਾਨ ਹੁੰਦੀ ਜਾ ਰਹੀ ਹੈ। ਜਿਸ ਨੂੰ ਸਿਰਫ ਤੇ ਸਿਰਫ ਭਗਤ ਸਿੰਘ ਦੇ ਵਿਚਾਰਾਂ ਦੀ ਜਥੇਬੰਦੀ ਨੂੰ ਮਜਬੂਤ ਕਰਕੇ ਹੀ ਬਚਾਇਆ ਜਾ ਸਕਦਾ ਹੈ। ਇਸ ਮੌਕੇ ਸਿਖਿਆਰਥੀਆਂ ਨੇ ਬਹਿਸ 'ਚ ਹਿੱਸਾ ਲੈਦਿਆ ਆਪਣੇ ਵੱਡਮੁਲੇ ਵਿਚਾਰ ਵੀ ਪੇਸ਼ ਕੀਤੇ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਦੀਪ ਰਤੀਆ ਅਤੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਨੌਜਵਾਨ ਮੁੱਦਿਆ ਉੱਤੇ ਲਹਿਰ ਦੀ ਉਸਾਰੀ ਕਰਨ ਦਾ ਸੁਨੇਹਾ ਦਿੰਦਿਆਂ ''ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ'' ਦੇ ਨਾਅਰੇ ਹੇਠ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਅਜੈ ਫਿਲੌਰ, ਜਤਿੰਦਰ ਕੁਮਾਰ, ਮਨਜਿੰਦਰ ਢੇਸੀ, ਮੱਖਣ ਸੰਗਰਾਮੀ, ਤਸਵੀਰ ਖਲਚੀਆਂ, ਸੰਦੀਪ ਮਾਨਸਾ, ਨਿਰਭੈ ਰਤੀਆ ਆਦਿ ਹਾਜ਼ਰ ਸਨ।
No comments:
Post a Comment